ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਨੇ ਮਹਾਰਾਸ਼ਟਰ ਵਿੱਚ ਛਾਪਮਾਰੀ ਕੀਤੀ
Posted On:
11 AUG 2022 7:08PM by PIB Chandigarh
ਇਨਕਮ ਟੈਕਸ ਵਿਭਾਗ ਨੇ 03.08.2022 ਨੂੰ ਸਟੀਲ ਟੀਐੱਮਟੀ ਸਰਿਆ (ਛੜ) ਦੇ ਨਿਰਮਾਣ ਵਿਚ ਸ਼ਾਮਲ ਦੋ ਪ੍ਰਮੁੱਖ ਸਮੂਹਾਂ ਦੇ ਖਿਲਾਫ਼ ਛਾਪਮਾਰੀ ਅਭਿਯਾਨ ਚਲਾਇਆ। ਇਸ ਦੇ ਤਹਿਤ ਜਾਲਨਾ, ਔਰੰਗਾਬਾਦ, ਨਾਸਿਕ ਅਤੇ ਮੁਬੰਈ ਵਿੱਚ ਸਥਿਤ 30 ਤੋਂ ਵੱਧ ਪਰਿਸਰਾਂ ਵਿੱਚ ਛਾਪਮਾਰੀ ਦੀ ਕਾਰਵਾਈ ਕੀਤੀ ਗਈ।
ਇਹ ਛਾਪਮਾਰੀ ਅਭਿਯਾਨ ਦੇ ਦੌਰਾਨ ਕਈ ਦੋਸ਼ੀ ਠਹਿਰਾਉਣ ਯੋਗ ਸਾਬੂਤ ਪ੍ਰਾਪਤ ਹੋਏ ਹਨ ਅਤੇ ਜਦੋਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ।
ਇਨ੍ਹਾਂ ਦੋਨਾਂ ਸਮੂਹਾਂ ਦੇ ਜ਼ਬਤ ਕੀਤੇ ਗਏ ਸਾਬੂਤਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚਲਿਆ ਹੈ ਕਿ ਉਹ ਵੱਡੇ ਪੈਮਾਨੇ ਉੱਤੇ ਟੈਕਸ ਚੋਰੀ ਵਿੱਚ ਸ਼ਾਮਲ ਸਨ ਅਤੇ ਕਈ ਸੰਸਥਾਵਾਂ ਦੁਆਰਾ ਫਰਜ਼ੀ ਖਰੀਦ ਦੇ ਮਾਧਿਅਮ ਰਾਹੀਂ ਖਰਚ ਨੂੰ ਵਧਾ ਕੇ ਦਿਖਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਨੂੰ ਜੀਐੱਸਟੀ ਧੋਖਾਧੜੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਉੱਥੇ , ਬਹੀ-ਖਾਤੇ ਵਿੱਚ 120 ਕਰੋੜ ਰੁਪਏ ਤੋਂ ਵੱਧ ਦੇ ਕੱਚੇ ਮਾਲ ਦੇ ਅਤਿਰਿਕਤ ਸਟਾਕ ਨੂੰ ਦਰਜ ਨਾ ਕੀਤੇ ਜਾਣ ਦੇ ਵੀ ਸਾਬੂਤ ਮਿਲੇ ਹਨ।
ਇੱਕ ਸਮੂਹ ਨਾਲ ਸਬੰਧਿਤ ਸਾਬੂਤਾਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਕੋਲਕਾਤਾ ਵਿੱਚ ਸਥਿਤ ਫਰਜ਼ੀ ਕੰਪਨੀਆਂ ਤੋਂ ਪ੍ਰਾਪਤ ਫਰਜ਼ੀ ਅਸੁਰੱਖਿਅਤ ਕਰਜ਼ਿਆਂ ਅਤੇ ਸ਼ੇਅਰ ਪ੍ਰੀਮੀਅਮ ਦੇ ਮਾਧਿਅਮ ਨਾਲ ਆਪਣੀ ਬੇਹਿਸਾਬ ਆਮਦਨ ਦਾ ਪੱਧਰੀਕਰਨ (ਲੇਅਰਿੰਗ) ਕੀਤਾ ਗਿਆ ਹੈ।
ਇਸ ਛਾਪੇਮਾਰੀ ਵਿੱਚ ਸ਼ਾਮਲ ਟੀਮ ਨੇ ਦੋਨਾਂ ਸਮੂਹਾਂ ਦੇ ਕੰਪਨੀਆਂ ਦੇ ਕਰਮਚਾਰੀਆਂ ਦੇ ਨਾਮ ਨਾਲ ਵੱਡੀ ਸੰਖਿਆ ਵਿੱਚ ਖੋਲ੍ਹੇ ਗਏ ਲਾਕਰਾਂ ਦਾ ਵੀ ਪਤਾ ਲਗਾਇਆ ਹੈ, ਜਿਨ੍ਹਾਂ ਦਾ ਰੱਖ-ਰੱਖਾਅ ਇੱਕ ਸਹਿਕਾਰੀ ਬੈਂਕ ਦੇ ਕੋਲ ਸੀ। ਤਲਾਸੀ ਅਭਿਯਾਨ ਦੇ ਦੌਰਾਨ ਸਹਿਕਾਰੀ ਬੈਂਕ ਲਾਕਰਾਂ ਦੇ ਕਈ ਲਾਕਰਾਂ ਸਮੇਤ 30 ਤੋਂ ਵੱਧ ਬੈਂਕ ਲਾਕਰਾਂ ਦੀ ਤਲਾਸ਼ੀ ਲਈ ਗਈ। ਇਨ੍ਹਾਂ ਲੌਕਾਰਾਂ ਤੋਂ ਭਾਰੀ ਮਾਤਰਾ ਵਿੱਚ ਬੇਹਿਸਾਬ ਨਕਦੀ ਅਤੇ ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ ਹਨ।
ਇਸ ਤੋਂ ਇਲਾਵਾ, ਇਕ ਸਮੂਹ ਦੇ ਫਾਰਮ ਹਾਊਸ 'ਤੇ ਸਥਿਤ ਇਕ ਗੁਪਤ ਕਮਰੇ ਤੋਂ ਵੱਡੀ ਮਾਤਰਾ ਵਿਚ ਬੇਹਿਸਾਬ ਨਕਦੀ ਜ਼ਬਤ ਕੀਤੀ ਗਈ ਹੈ।
ਛਾਪਮਾਰੀ ਅਭਿਯਾਨ ਵਿੱਚ ਹੁਣ ਤੱਕ 56 ਕਰੋੜ ਰੁਪਏ ਦੀ ਬਹਿਸਾਬ ਨਕਦੀ ਅਤੇ 14 ਕਰੋੜ ਰੁਪਏ ਦੇ ਬਹੁਮੁੱਲ ਧਾਤਾਂ ਅਤੇ ਗਹਿਣੇ ਜ਼ਬਤ ਕੀਤੇ ਗਏ ਹਨ। ਅੱਗੇ ਦੀ ਜਾਂਚ ਜਾਰੀ ਹੈ।
****
ਆਰਐੱਮ/ਐੱਮਵੀ/ਕੇਐੱਮਐੱਨ
(Release ID: 1852277)
Visitor Counter : 112