ਸੱਭਿਆਚਾਰ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਅਤੇ ਸ਼੍ਰੀ ਜੀ ਕਿਸ਼ਨ ਰੈੱਡੀ ਨਵੀਂ ਦਿੱਲੀ ਵਿਖੇ ਭਲਕੇ 'ਬੜ੍ਹੇ ਚਲੋ' ਦੇ ਗ੍ਰੈਂਡ ਫਿਨਾਲੇ ਵਿੱਚ ਸ਼ਾਮਲ ਹੋਣਗੇ

Posted On: 11 AUG 2022 8:26PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਸੱਭਿਆਚਾਰਕ ਮੰਤਰਾਲੇ ਨੇ 5 ਅਗਸਤ, 2022 ਤੋਂ "ਬੜ੍ਹੇ ਚਲੋ" ਦਾ ਆਯੋਜਨ ਕੀਤਾ। ਭਾਰਤ ਦੇ 70 ਸ਼ਹਿਰਾਂ ਵਿੱਚ 7 ​​ਦਿਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਇਹ ਕੱਲ੍ਹ ਸ਼ਾਮ 6:30 ਵਜੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਇੱਕ ਗ੍ਰੈਂਡ ਫਿਨਾਲੇ ਨਾਲ ਸਮਾਪਤ ਹੋਵੇਗਾ।

'ਬੜ੍ਹੇ ਚਲੋ' ਇੱਕ ਯੁਵਾ ਕੇਂਦਰਿਤ ਸਰਗਰਮੀ ਹੈ, ਜਿਸ ਦੀ ਕਲਪਨਾ ਸੱਭਿਆਚਾਰ ਮੰਤਰਾਲੇ ਵਲੋਂ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਪ੍ਰਤੀ ਪ੍ਰੇਮ ਦੀ ਡੂੰਘੀ ਭਾਵਨਾ ਪੈਦਾ ਕਰਨ ਲਈ ਕੀਤੀ ਗਈ ਹੈ। ਇਹ ਫਿਨਾਲੇ ਇੰਡੀਅਨ ਆਈਡਲਜ਼ ਪਵਨਦੀਪ ਰਾਜਨ ਅਤੇ ਅਰੁਣਿਤਾ ਕਾਂਜੀਲਾਲ ਵਲੋਂ ਪ੍ਰਦਰਸ਼ਨ ਦੇ ਨਾਲ ਇੱਕ ਸ਼ਾਨਦਾਰ ਸਿਤਾਰਿਆਂ ਨਾਲ ਭਰਪੂਰ ਈਵੈਂਟ ਹੋਵੇਗਾ। ਇਸ ਸਮਾਗਮ ਵਿੱਚ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਸੱਭਿਆਚਾਰ, ਸੈਰ-ਸਪਾਟਾ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਣਗੇ।  

ਪ੍ਰਧਾਨ ਮੰਤਰੀ ਦੇ ਸੱਦੇ ਤੋਂ ਬਾਅਦ "ਹਰ ਘਰ ਤਿਰੰਗਾ" ਦਾ ਜੋਸ਼ ਪੂਰੇ ਦੇਸ਼ ਵਿੱਚ ਵਧ ਰਿਹਾ ਹੈ, 'ਬੜ੍ਹੇ ਚਲੋ' ਨੇ ਪੂਰਬ ਵਿੱਚ ਈਟਾਨਗਰ, ਦੀਮਾਪੁਰ, ਇੰਫਾਲ ਤੋਂ ਲੈ ਕੇ ਪੱਛਮ ਵਿੱਚ ਵਾਹਗਾ ਬਾਰਡਰ, ਸੂਰਤ, ਗੋਆ, ਦਮਨ ਅਤੇ ਉੱਤਰ ਵਿੱਚ ਸ਼੍ਰੀਨਗਰ ਅਤੇ ਜੰਮੂ ਤੋਂ ਲੈ ਕੇ ਦੱਖਣ ਵਿੱਚ ਚੇਨਈ ਅਤੇ ਬੈਂਗਲੁਰੂ ਤੱਕ ਅਤੇ ਇੱਥੋਂ ਤੱਕ ਕਿ ਦਮਨ ਅਤੇ ਪੋਰਟ ਬਲੇਅਰ ਵਰਗੇ ਦੂਰ-ਦੁਰਾਡੇ ਸਥਾਨਾਂ ਤੱਕ ਜਨ ਭਾਗੀਦਾਰੀ ਨਾਲ ਉਤਸ਼ਾਹ ਵਿੱਚ ਵਾਧਾ ਕੀਤਾ ਹੈ। 

'ਬੜ੍ਹੇ ਚਲੋ' ਅੰਦੋਲਨ ਨੂੰ ਸਾਡੇ ਦੇਸ਼ ਦੇ ਨੌਜਵਾਨਾਂ ਵੱਲੋਂ ਇਸ ਤਰੀਕੇ ਭਾਵ ਗੀਤ ਅਤੇ ਨ੍ਰਿਤ ਨਾਲ ਉਤਸ਼ਾਹਜਨਕ ਹੁੰਗਾਰਾ ਦਿੱਤਾ ਗਿਆ ਹੈ, ਜੋ ਉਨ੍ਹਾਂ ਨਾਲ ਗੂੰਜਦਾ ਹੈ। ਵਾਹਗਾ ਬਾਰਡਰ ਦਾ ਈਵੈਂਟ ਦੇਖਣ ਵਾਲਾ ਅਤੇ ਯਾਦਗਾਰ ਨਜ਼ਾਰਾ ਸੀ। ਜ਼ਿਆਦਾਤਰ ਥਾਵਾਂ 'ਤੇ, ਭੀੜ ਨੇ ਫਲੈਸ਼ ਡਾਂਸ ਵਿੱਚ ਸ਼ਾਮਲ ਹੋ ਕੇ ਇਸ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ। 'ਬੜ੍ਹੇ ਚਲੋ' ਗਾਣ ਦੀ ਜਵਾਨ ਅਤੇ ਬਜ਼ੁਰਗਾਂ ਸਮੇਤ ਸਾਰਿਆਂ ਨੇ ਸ਼ਲਾਘਾ ਕੀਤੀ। ਇਹ ਸਮਾਗਮ ਸਾਰਿਆਂ ਅੰਦਰ 13 ਤੋਂ 15 ਅਗਸਤ ਤੱਕ ਸਾਡੇ ਦਿਲਾਂ ਵਿੱਚ ਰਾਸ਼ਟਰੀ ਸਵੈਮਾਣ ਨੂੰ ਪ੍ਰਫੁੱਲਤ ਕਰਦੇ ਹੋਏ ਦੇਸ਼ ਭਗਤੀ ਦੀ ਅੱਗ ਨੂੰ ਮੁੜ ਜਗਾਏਗਾ ਅਤੇ ਸਾਡੇ ਸਿਰਾਂ ਨੂੰ ਉੱਚਾ ਚੁੱਕ ਕੇ ਸਾਡੇ ਘਰਾਂ ਵਿੱਚ ਤਿਰੰਗਾ ਲਹਿਰਾਉਣ ਲਈ ਉਤਸ਼ਾਹਿਤ ਕਰੇਗਾ। 

ਸਥਾਨ - ਇੰਫਾਲ

https://static.pib.gov.in/WriteReadData/userfiles/image/image00172TZ.jpg

ਸਥਾਨ - ਵਾਹਗਾ ਬਾਰਡਰ

https://static.pib.gov.in/WriteReadData/userfiles/image/image002VHOL.jpg

ਸਥਾਨ – ਚੇਨਈ

https://static.pib.gov.in/WriteReadData/userfiles/image/image003MMLD.jpg

ਸਥਾਨ – ਈਟਾਨਗਰ

https://static.pib.gov.in/WriteReadData/userfiles/image/image00410EX.jpg

****

ਐੱਨਬੀ/ਐੱਸਕੇ 



(Release ID: 1851227) Visitor Counter : 107