ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਦਿਵਿਯਾਂਗਜਨ ਸੰਸਥਾਨ ਦੀਆਂ ਬਿਹਤਰ ਸੇਵਾਵਾਂ ਦੇ ਲਈ ਨਵੀਂ ਪਹਿਲ

Posted On: 11 AUG 2022 4:29PM by PIB Chandigarh

ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਦਿਵਿਯਾਂਗਜਨ ਸੰਸਥਾਨ (ਪੀਡੀਯੂਐੱਨਆਈਪੀਪੀਡੀ) ਨਵੀਂ ਦਿੱਲੀ ਦੁਆਰਾ 3ਡੀ ਪ੍ਰਿੰਟਿੰਗ ਟੈਕਨੋਲੋਜੀ ਦਾ ਉਪਯੋਗ ਕਰਦੇ ਹੋਏ ਦਿੱਵਿਯਾਂਗਜਨਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਪਹਿਲਾਂ ਦੇ ਪਹਿਲੇ ਕਦਮ ਦੇ ਰੂਪ ਵਿੱਚਕੈਂਸਰ ਦੇ ਕਾਰਨ ਦਿੱਵਿਯਾਂਗਜਨ ਲੋਕਾਂ ਦੇ ਲਈ ਪੀਡੀਯੂਐੱਨਆਈਪੀਪੀਡੀ ਵਿੱਚ ਇੱਕ 3ਡੀ ਪ੍ਰਿੰਟਿਡ ਸਪਾਈਨਲ ਆਰਥੋਸਿਸ ਤਿਆਰ ਕੀਤਾ ਗਿਆ ਹੈ। ਇਸ ਆਰਥੋਸਿਸ ਅੱਜ (11.08.2022) ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਡਾ. ਵਰੇਂਦਰ ਕੁਮਾਰ ਅਤੇ ਪੀਡੀਯੂਐੱਨਆਈਪੀਪੀਡੀ ਦੇ ਮਾਹਰਾਂ/ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਾਇਲ ਸੋਲੰਕੀ ਨੂੰ ਲਗਾਇਆ ਗਿਆ।

3ਡੀ ਟੈਕਨੋਲੋਜੀ ਦੇ ਬਹੁਤ ਸਾਰੇ ਲਾਭ ਹਨ ਜਿਵੇਂ ਕਿ

• 3ਡੀ ਟੈਕਨੋਲੋਜੀ ਦੇ ਨਾਲ ਆਰਥੋਸਿਸ ਅਤੇ ਪ੍ਰੋਸਥੇਸਿਸ ਦੀ ਪਰਿਸ਼ੁੱਧਤਾ ਵਧਦੀ ਹੈ।

• ਇਹ ਰੋਗੀ ਦੇ ਅਰਾਮ ਵਿੱਚ ਵਾਧਾ ਕਰਦਾ ਹੈ।

• ਕੌਸਮੈਟਿਕ ਰੂਪ ਨਾਲ ਜ਼ਿਆਦਾ ਸੁਸਜਿਤ

• ਇਹ ਟੈਕਨੋਲੋਜੀ ਆਰਥੋਸਿਸ ਅਤੇ ਪ੍ਰੋਸਥੇਸਿਸ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਸਮੇਂ ਦੀ ਬੱਚਤ ਕਰਨ ਦੇ ਨਾਲ-ਨਾਲ ਉਪਕਰਨਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਂਦੀ ਹੈ।

• 3ਡੀ ਪ੍ਰਿੰਟਿੰਗ ਪ੍ਰਕਿਰਿਆ ਵਿੱਚਮਰੀਜ਼ ਦੀ ਕੰਪਿਊਟਰ ਸਕੈਨਰ ਦੁਆਰਾ ਸਕੈਨਿੰਗ ਕੀਤੀ ਜਾਂਦੀ ਹੈ ਅਤੇ ਆਰਥੋਟਿਕ ਅਤੇ ਪ੍ਰੋਸਥੇਸਿਸ ਉਪਕਰਣਾਂ ਦੀ 3ਡੀ ਪ੍ਰਿੰਟਿੰਗ ਕਰਨ ਤੋਂ ਪਹਿਲਾਂ ਸਾਫਟਵੇਅਰ ਦਾ ਉਪਯੋਗ ਕਰਕੇ ਕੰਪਿਊਟਰਾਂ 'ਤੇ ਬਾਇਓਮੈਕੇਨੀਕਲ ਅਨੁਪ੍ਰਯੋਗਾਂ ਨੂੰ ਲਾਗੂ ਕੀਤਾ ਜਾਂਦਾ ਹੈ।

• ਇਸ ਲਈਇਹ ਮਰੀਜ਼ ਦੀ ਵਿਕ੍ਰਤੀ ਨੂੰ ਠੀਕ ਕਰਨ ਅਤੇ ਸਮਰਥਨ ਪ੍ਰਦਾਨ ਕਰਨ ਲਈ ਉਪਕਰਣਾਂ ਦੇ ਬਾਇਓਮੈਕਨੀਕਲ ਪ੍ਰਭਾਵ  ਵਿੱਚ ਸੁਧਾਰ ਲਿਆਉਂਦਾ ਹੈ।

3ਡੀ ਟੈਕਨੋਲੋਜੀ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਉਮੀਦ ਕੀਤੀ ਜਾਂਦੀ ਹੈ ਕਿ ਲੋਕੋਮੋਟਰ ਡਿਸਏਬਿਲਟੀ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਨੈਸ਼ਨਲ ਇੰਸਟੀਟਿਊਟ ਦਿੱਵਿਯਾਂਗਜਨ ਨੂੰ ਬਿਹਤਰ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਇਸ ਟੈਕਨੋਲੋਜੀ ਦਾ ਉਪਯੋਗ ਕਰੇਗੀ

 

************

ਐੱਮਜੀ/ਆਰਐੱਨਐੱਮ/ਆਰਕੇ


(Release ID: 1851223) Visitor Counter : 135
Read this release in: English , Urdu , Hindi , Tamil , Telugu