ਇਸਪਾਤ ਮੰਤਰਾਲਾ

ਸੇਲ ਨੇ ਜਾਰੀ ਕੀਤੇ ਵਿੱਤ ਵਰ੍ਹੇ 2022-23 ਦੀ ਪਹਿਲੀ ਤਿਮਾਹੀ ਦੇ ਵਿੱਤੀ ਪਰਿਣਾਮ


ਪਿਛਲੇ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਪ੍ਰਚਾਲਨ ਨਾਲ ਕਾਰੋਬਾਰ ਵਿੱਚ ਦਰਜ ਕੀਤੀ 16% ਤੋਂ ਵੱਧ ਦਾ ਵਾਧਾ

Posted On: 11 AUG 2022 12:46PM by PIB Chandigarh

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਨੇ ਮੌਜੂਦਾ ਵਿੱਤ ਵਰ੍ਹੇ 2022-23 ਦੀ ਪਹਿਲੀ ਤਿਮਾਹੀ ਦਾ ਵਿੱਤੀ ਪਰਿਣਾਮ ਦਾ ਐਲਾਨ ਕੀਤਾ। ਕੰਪਨੀ ਨੇ ਵਿੱਤ ਵਰ੍ਹੇ 2022-23 ਦੀ ਪਹਿਲੀ ਤਿਮਾਹੀ ਦੇ ਦੌਰਾਨ, ਪਿਛਲੇ ਵਿੱਤ ਵਰ੍ਹੇ ਦੀ ਬਰਾਬਰ ਮਿਆਦ ਦੇ ਮੁਕਾਬਲੇ ਪ੍ਰਚਾਲਨ ਦੇ ਜ਼ਰੀਏ ਨਾਲ ਆਪਣੇ ਕਾਰੋਬਾਰ ਵਿੱਚ 16.4% ਦਾ ਵਾਧਾ ਹਾਸਲ ਕੀਤਾ ਹੈ। ਇਸ ਤਿਮਾਹੀ ਦੌਰਾਨ ਸੇਲ ਨੇ ਹੁਣ ਤੱਕ ਦੀ ਕਿਸੇ ਵੀ ਤਿਮਾਹੀ ਦਾ ਸਰਬਸ਼੍ਰੇਸ਼ਠ ਉਤਪਾਦਨ ਵੀ ਦਰਜ ਕੀਤਾ ਹੈ।

 

 

https://static.pib.gov.in/WriteReadData/userfiles/image/image001QKLJ.jpg

 

 

 

 

 

 

ਵਿੱਤ ਵਰ੍ਹੇ 2022-23 ਦੀ ਪਹਿਲੀ ਤਿਮਾਹੀ ਦਾ ਪ੍ਰਦਰਸ਼ਨ ਇੱਕ ਨਜ਼ਰ ਵਿੱਚ:

 

ਇਕਾਈ

ਪਹਿਲੀ ਤਿਮਾਹੀ 2022-23

ਪਹਿਲੀ ਤਿਮਾਹੀ 2021-22

ਕੱਚਾ ਇਸਪਾਤ ਉਤਪਾਦਨ

ਮਿਲੀਅਨ ਟਨ

4.33

3.77

ਸੇਲਸ ਵੋਲਿਊਮ

ਮਿਲੀਅਨ ਟਨ

3.15

3.33

ਪ੍ਰਚਾਲਨ ਤੋਂ ਕਾਰੋਬਾਰ

ਕਰੋੜ ਰੁਪਏ

24029

20642

ਵਿਆਜ, ਟੈਕਸ, ਡੈਪਰੀਸੀਏਸ਼ਨ ਅਤੇ ਅਮੋਰਟਾਈਜ਼ੇਸ਼ਨ (ਈਬੀਆਈਟੀਡੀਏ) ਤੋਂ ਪਹਿਲਾਂ ਦੀ ਕਮਾਈ

ਕਰੋੜ ਰੁਪਏ

2606

6674

ਟੈਕਸ ਤੋਂ ਪਹਿਲਾਂ ਲਾਭ (ਪੀਬੀਟੀ)

ਕਰੋੜ ਰੁਪਏ

1038

5145

ਟੈਕਸ ਤੋਂ ਬਾਅਦ ਲਾਭ (ਪੀਏਟੀ)

ਕਰੋੜ ਰੁਪਏ

776

3850

 

 

ਵਿੱਤ ਵਰ੍ਹੇ 2022-23 ਦੀ ਪਹਿਲੀ ਤਿਮਾਹੀ ਦੇ ਦੌਰਾਨ ਕੰਪਨੀ ਨੂੰ ਵੈਸ਼ਵਿਕ ਅਤੇ ਘਰੇਲੂ ਦੋਵੇਂ ਪੱਧਰਾਂ ‘ਤੇ ਉੱਚ ਇਨਪੁਟ ਲਾਗਤ ਅਤੇ ਕਮਜ਼ੋਰ ਬਜ਼ਾਰ ਦੀ ਮੰਗ ਦੀ ਦੋਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਕੰਪਨੀ ਦਾ ਪ੍ਰਦਰਸ਼ਨ ਪ੍ਰਭਾਵਿਤ ਹੋਇਆ। ਇੰਪੋਰਟਿਡ ਕੋਕਿੰਗ ਕੋਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਚਲਦੇ ਉਤਪਾਦਨ ਦੀ ਉੱਚ ਲਾਗਤ ਨੇ ਕੰਪਨੀ ਦੇ ਬਾਟਮ ਲਾਈਨ ਨੂੰ ਪ੍ਰਭਾਵਿਤ ਕੀਤਾ। ਸਟੀਲ ਦੀ ਵੈਸ਼ਵਿਕ ਮੰਗ ਅਤੇ ਕੀਮਤਾਂ ਵਿੱਚ ਗਿਰਾਵਟ ਦਾ ਸਿੱਧਾ ਅਸਰ ਘਰੇਲੂ ਬਜ਼ਾਰ ਅਤੇ ਕੀਮਤ ਨਿਰਧਾਰਣ ‘ਤੇ ਪਿਆ। ਅਪ੍ਰੈਲ 2022 ਦੇ ਮਹੀਨੇ ਵਿੱਚ ਆਪਣੇ ਟੌਪ ‘ਤੇ ਪਹੁੰਚਣ ਦੇ ਬਾਅਦ ਤੋਂ, ਇਸ ਤਿਮਾਹੀ ਦੇ ਦੌਰਾਨ ਸਟੀਲ ਦੀਆਂ ਕੀਮਤਾਂ ‘ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ।

 

ਹਾਲਾਕਿ, ਕੰਪਨੀ ਨੇ ਕਿਹਾ ਕਿ ਨਿਰਮਾਣ ਅਤੇ ਬੁਨਿਆਦੀ ਢਾਂਚਾ ‘ਤੇ ਪ੍ਰੋਜੈਕਟਾਂ ਨੇ ਗਤੀ ਪਕੜੀ ਹੈ ਜਿਸ ਨਾਲ ਇਸਪਾਤ ਉਤਪਾਦਾਂ ਦੀ ਮੰਗ ਨੂੰ ਹੁਲਾਰਾ ਮਿਲੇਗਾ। ਕੰਪਨੀ ਨੂੰ ਚਾਲੂ ਵਿੱਤ ਵਰ੍ਹੇ ਦੀ ਦੂਸਰੀ ਛਮਾਹੀ ਦੇ ਦੌਰਾਨ ਇੰਪੋਰਟਿਡ ਕੋਲ਼ੇ ਦੀਆਂ ਕੀਮਤਾਂ ਵਿੱਚ ਜ਼ਿਕਰਯੋਗ ਕਮੀ ਅਤੇ ਮੰਗ ਵਿੱਚ ਤੇਜ਼ੀ ਦੀ ਸੰਭਾਵਨਾ ਦੇ ਚਲਦੇ ਬਿਹਤਰ ਪ੍ਰਦਰਸ਼ਨ ਦਾ ਭਰੋਸਾ ਹੈ। 

******

ਏਕੇਐੱਨ/ਐੱਸਕੇ               



(Release ID: 1851097) Visitor Counter : 106


Read this release in: English , Urdu , Hindi , Tamil