ਵਿੱਤ ਮੰਤਰਾਲਾ

ਪੈਸੇਂਜਰ ਨੇਮ ਰਿਕਾਰਡ (ਪੀਐੱਨਆਰ) ਨਾਲ ਸਬੰਧਿਤ ਜਾਣਕਾਰੀ ਦਾ ਸੰਗ੍ਰਹਿ

Posted On: 10 AUG 2022 7:46PM by PIB Chandigarh

ਹਵਾਈ ਯਾਤਰਾ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨਾਲ ਸਬੰਧਿਤ ਵੇਰਵਿਆਂ ਦੇ ਸੰਗ੍ਰਹਿ ਸੰਬੰਧੀ ਇੱਕ ਨਿਰਦੇਸ਼ਿਤ ਢਾਂਚਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਯਾਤਰੀ ਨਾਮ ਰਿਕਾਰਡ ਸੂਚਨਾ ਐਕਟ, 2022 (ਰੈਗੂਲੇਸ਼ਨ) ਨੂੰ 8 ਅਗਸਤ, 2022 ਨੂੰ ਨੋਟੀਫਾਈ ਕੀਤਾ ਗਿਆ ਸੀ। ਇਨ੍ਹਾਂ ਰੈਗੂਲੇਸ਼ਨਾਂ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਨੂੰ ਸੱਸਿੱਧੇ ਪ੍ਰਭਾਵਿਤ ਕਰਨ ਵਾਲੇ ਪਦਾਰਥਾਂ ਜਿਵੇਂ ਨਾਰਕੋਟਿਕਸ, ਮਨੋਦੈਹਿਕ ਪਦਾਰਥਾਂ, ਸੋਨਾ, ਹਥਿਆਰ ਅਤੇ ਗੋਲਾ-ਬਾਰੂਦ ਆਦਿ ਦੀ ਤਸਕਰੀ ਨਾਲ ਸਬੰਧਿਤ ਅਪਰਾਧਾਂ ਨਾਲ ਨਜਿੱਠਣ ਦੇ ਲਈ ਗ਼ੈਰ-ਜ਼ਰੂਰੀ ਦਖਲ ਵਾਲੀਆਂ ਤਕਨੀਕਾਂ ਦੀ ਵਰਤੋਂ ਕਰਕੇ ਕਸਟਮ ਅਧਿਕਾਰੀਆਂ ਦੀ ਜਾਂਚ, ਪਾਬੰਦੀ ਅਤੇ ਖੋਜ ਸਬੰਧੀ ਯੋਗਤਾਵਾਂ ਨੂੰ ਵਧਾਉਣਾ ਹੈ। ਇਸ ਤੰਤਰ ਦੀ ਵਰਤੋਂ ਵਿਭਿੰਨ ਪ੍ਰਸ਼ਾਸਨਾਂ ਨਾਲ ਜੁੜੀਆਂ ਹੱਦਾਂ ਦਾ ਪ੍ਰਬੰਧਨ ਕਰਨ ਵਾਲੀ ਏਜੰਸੀਆਂ ਦੁਆਰਾ ਵਿਆਪਕ ਰੂਪ ਨਾਲ ਕੀਤਾ ਜਾ ਰਿਹਾ ਹੈ।

ਇਨ੍ਹਾਂ ਰੈਗੂਲੇਸ਼ਨਾਂ ਦੇ ਮੁੱਖ ਬਿੰਦੂ ਹੇਠਾਂ ਲਿਖੇ ਹਨ:

  • ਇਨ੍ਹਾਂ ਰੈਗੂਲੇਸ਼ਨਾਂ ਦੇ ਤਹਿਤ ਜਹਾਜ਼ ਦੇ ਸੰਚਾਲਕ (ਯਾਨੀ ਏਅਰਲਾਇੰਸ ਕੰਪਨੀ) ਦੁਆਰਾ ਵਿਸ਼ੇਸ਼ ਕਸਟਮ ਪ੍ਰਣਾਲੀ ਨੂੰ ਇਲੈਕਟ੍ਰਾਨਿਕ ਰੂਪ ਨਾਲ ਵਿਸ਼ੇਸ਼ ਸੂਚਨਾ ਪ੍ਰਸਾਰਿਤ ਕਰਨਾ ਲਾਜ਼ਮੀ ਹੁੰਦਾ ਹੈ। ਯਾਤਰੀਆਂ ਨੂੰ ਵਿਅਕਤੀਗਤ ਰੂਪ ਨਾਲ ਕਸਟਮ ਡਿਊਟੀ ਨੂੰ ਕੋਈ ਜਾਣਕਾਰੀ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ, ਨਾ ਹੀ ਉਨ੍ਹਾਂ ਨੂੰ ਇਨ੍ਹਾਂ ਨਿਯਮਾਂ ਦੇ ਕਾਰਨ ਏਅਰਲਾਈਨਜ਼ ਨੂੰ ਕੋਈ ਵਾਧੂ ਜਾਣਕਾਰੀ ਪੇਸ਼ ਕਰਨ ਦੀ ਜ਼ਰੂਰਤ ਹੈ। ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਨਾਲ ਸੰਬੰਧਤ ਸ਼ਿਕਾਗੋ ਕਨਵੈਨਸ਼ਨ ਦੇ ਆਸਰੇ ਵਿੱਚ ਏਅਰਲਾਇਂਸ ਕੰਪਨੀਆਂ ਪਹਿਲਾਂ ਤੋਂ ਹੀ ਇਹ ਜਾਣਕਾਰੀ ਇਕੱਠੀਆਂ ਕਰ ਰਹੀਆਂ ਹਨ।

  • ਏਅਰਲਾਇਂਸ ਕੰਪਨੀਆਂ ਅਤੇ ਕਸਟਮ ਡਿਊਟੀ ਪ੍ਰਣਾਲੀਆਂ ਦੇ ਵਿੱਚ ਡੇਟਾ ਦਾ ਆਦਾਨ-ਪ੍ਰਦਾਨ ਪੀਐੱਨਆਰਜੀਓਵੀ ਐਡੀਫੈਕਟ ਸੰਦੇਸ਼ ਦੇ ਰੂਪ ਦੇ ਮਾਧਿਅਮ ਨਾਲ ਹੁੰਦਾ ਹੈ। ਇਹ ਵਿਸ਼ਵ ਕਸਟਮ ਡਿਊਟੀ ਸੰਗਠਨ (ਡਬਲਿਊਸੀਓ), ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਸੰਗਠਨ (ਆਈਸੀਏਓ) ਅਤੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ (ਆਈਏਟੀਏ) ਦੁਆਰਾ ਸਾਂਝੇ ਰੂਪ ਨਾਲ ਸਮਰੱਥ ਇੱਕ ਮਾਣਕ ਇਲੈਕਟ੍ਰਾਨਿਕ ਸੰਦੇਸ਼ ਦਾ ਰੂਪ ਹੈ ਅਤੇ ਇਸਦੀ ਅੰਤਰਰਾਸ਼ਟਰੀ ਪੱਧਰ ’ਤੇ ਵਿਆਪਕ ਰੂਪ ਨਾਲ ਵਰਤੋਂ ਕੀਤੀ ਜਾਂਦੀ ਹੈ।

  • ਵੈਸੇ ਤਾਂ ਇਨ੍ਹਾਂ ਰੈਗੂਲੇਸ਼ਨਾਂ ਵਿੱਚ ਸ਼ਾਮਲ ਕੁਝ ਡੇਟਾ ਤੱਤ ਕਈ ਹੋਰ ਸਰੋਤਾਂ ਤੋਂ ਉਪਲਬਧ ਹੁੰਦੇ ਹਨ, ਪਰ ਇਨ੍ਹਾਂ ਰੈਗੂਲੇਸ਼ਨਾਂ ਦਾ ਉਦੇਸ਼ ਯਾਤਰੀਆਂ ਦੇ ਆਉਣ-ਜਾਣ ਤੋਂ ਪਹਿਲਾਂ ਇਸ ਡੇਟਾ ਨੂੰ ਕਸਟਮ ਡਿਊਟੀ ਜੋਖ਼ਮ ਪ੍ਰਬੰਧਨ ਪ੍ਰਣਾਲੀ ਦੁਆਰਾ ਵਿਸ਼ਲੇਸ਼ਣ ਦੇ ਲਈ ਪ੍ਰਾਪਤ ਕਰਨਾ ਹੈ।

  • ਇਕੱਠੀ ਕੀਤੀ ਜਾਣਕਾਰੀ ਸਖਤ ਸੂਚਨਾ ਗੋਪਨੀਅਤਾ ਅਤੇ ਡੇਟਾ ਸੰਭਾਲ ਦੇ ਅਧੀਨ ਹੁੰਦੀ ਹੈ ਅਤੇ ਇਸ ਪ੍ਰਕਿਰਿਆ ਵਿੱਚ ਲੋੜੀਂਦੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਸੁਰੱਖਿਆ ਉਪਾਅ ਨਿਹਿਤ ਹਨ। ਜਾਤੀ ਪਹਿਚਾਣ, ਨਸਲ, ਧਾਰਮਿਕ ਜਾਂ ਦਾਰਸ਼ਨਿਕ ਮਾਨਤਾਵਾਂ, ਸਿਹਤ ਆਦਿ ਨਾਲ ਜੁੜੀਆਂ ਸੂਚਨਾਵਾਂ ਨੂੰ ਉਜਾਗਰ ਕਰਨ ਦੇ ਲਈ ਜਾਣਕਾਰੀ ਦੀ ਪੇਸ਼ਕਾਰੀ ਸਖ਼ਤ ਵਰਜਿਤ ਹੈ। ਡੇਟਾ ਸੁਰੱਖਿਆ ਦੇ ਲਈ ਜ਼ਰੂਰੀ ਹਾਰਡਵੇਅਰ ਅਤੇ ਸੌਫਟਵੇਅਰ ਦੀ ਪਰਿਕਲਪਨਾ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਦੀ ਵਰਤੋਂ ਸਿਰਫ਼ ਪ੍ਰਿੰਸੀਪਲ ਐਡੀਸ਼ਨਲ ਡਾਇਰੈਕਟਰ ਜਨਰਲ/ ਐਡੀਸ਼ਨਲ ਡਾਇਰੈਕਟਰ ਜਨਰਲ ਪੱਧਰ ਦੇ ਇੱਕ ਸੀਨੀਅਰ ਅਧਿਕਾਰੀ ਦੁਆਰਾ ਅੱਗੇ ਦੀ ਪ੍ਰਕਿਰਿਆ ਦੇ ਲਈ ਕੀਤਾ ਜਾਂਦਾ ਹੈ।

  • ਆਮ ਤੌਰ ’ਤੇ ਇਕੱਠੇ ਕੀਤੇ ਗਏ ਡੇਟਾ ਨੂੰ ਸਿਰਫ਼ ਪੰਜ ਸਾਲਾਂ ਦੇ ਲਈ ਰੱਖਿਆ ਜਾਂਦਾ ਹੈ, ਜਿਸਦੇ ਬਾਅਦ ਇਸ ਨੂੰ ਅਭੈਵਿਅਕਤੀਕਰਨ ਜਾਂ ਗੁਮਨਾਮੀ ਦੀ ਪ੍ਰਕਿਰਿਆ ਦੁਆਰਾ ਨਿਪਟਾ ਦਿੱਤਾ ਜਾਂਦਾ ਹੈ। ਇਹ ਰੈਗੂਲੇਸ਼ਨ ਸੂਚਨਾਵਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਇੱਕ ਵਿਆਪਕ ਅਤੇ ਸੁਤੰਤਰ ਪ੍ਰਣਾਲੀਗਤ ਲੇਖਾ-ਜੋਖਾ ਅਤੇ ਸੁਰੱਖਿਆ ਸੰਬੰਧੀ ਲੇਖਾ-ਜੋਖਾ ਦਾ ਪ੍ਰਾਵਧਾਨ ਕਰਦੇ ਹਨ।

ਇਹ ਰੈਗੂਲੇਸ਼ਨ ਗੋਪਨੀਅਤਾ ਦੀਆਂ ਜ਼ਰੂਰਤਾਂ ਅਤੇ ਸੁਰੱਖਿਆ ਦੀਆਂ ਜ਼ਰੂਰਤਾਂ ਦੇ ਵਿੱਚ ਇੱਕ ਚੰਗਾ ਸੰਤੁਲਨ ਬਣਾਈ ਰੱਖਦੇ ਹਨ। ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸ ਐਂਡ ਕਸਟਮ ਡਿਊਟੀ ਇਨ੍ਹਾਂ ਰੈਗੂਲੇਸ਼ਨਾਂ ਦੇ ਸੁਚਾਰੂ ਸੰਚਾਲਨ ਅਤੇ ਲਾਗੂਕਰਨ ਨੂੰ ਯੋਗ ਬਣਾਉਣ ਸੰਬੰਧੀ ਸਾਰੇ ਹਿੱਤਧਾਰਕਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਲਈ ਪ੍ਰਤੀਬੱਧ ਹੈ।

****

ਆਰਐੱਮ/ ਐੱਮਵੀ/ ਕੇਐੱਮਐੱਨ



(Release ID: 1850974) Visitor Counter : 133


Read this release in: English , Urdu , Hindi , Telugu