ਵਣਜ ਤੇ ਉਦਯੋਗ ਮੰਤਰਾਲਾ
ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ਲਈ ਭਾਰਤ ਅਤੇ ਯੂਕੇ ਦੀ ਪੰਜਵੇਂ ਦੌਰ ਦੀ ਗੱਲਬਾਤ ਸੰਪੰਨ
प्रविष्टि तिथि:
11 AUG 2022 12:48PM by PIB Chandigarh
29 ਜੁਲਾਈ 2022 ਨੂੰ, ਭਾਰਤ ਗਣਰਾਜ ਅਤੇ ਯੂਨਾਈਟਿਡ ਕਿੰਗਡਮ ਨੇ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਗੱਲਬਾਤ ਦੇ ਪੰਜਵੇਂ ਦੌਰ ਦੀ ਸਮਾਪਤੀ ਕੀਤੀ। ਗੱਲਬਾਤ ਵਿੱਚ ਸ਼ਾਮਲ ਅਧਿਕਾਰੀਆਂ ਨੇ ਮਿਸ਼ਰਤ ਮੋਡ ਵਿੱਚ ਟੈਕਨੀਕਲ ਗੱਲਬਾਤ ਕੀਤੀ - ਕੁਝ ਟੀਮਾਂ ਦੀ ਬੈਠਕ ਨਵੀਂ ਦਿੱਲੀ ਵਿੱਚ ਹੋਈ ਅਤੇ ਜ਼ਿਆਦਾਤਰ ਅਧਿਕਾਰੀ ਬੈਠਕ ਵਿੱਚ ਵਰਚੁਅਲੀ ਸ਼ਾਮਲ ਹੋਏ।
ਗੱਲਬਾਤ ਦੇ ਇਸ ਦੌਰ ਲਈ, ਦੋਵਾਂ ਪਾਸਿਆਂ ਦੇ ਟੈਕਨੀਕਲ ਮਾਹਿਰ 15 ਨੀਤੀ ਖੇਤਰਾਂ ਨੂੰ ਕਵਰ ਕਰਦੇ 85 ਵੱਖ-ਵੱਖ ਸੈਸ਼ਨਾਂ ਵਿੱਚ ਵਿਸਤ੍ਰਿਤ ਡਰਾਫਟ ਸੰਧੀ ਪਾਠ ਚਰਚਾ ਲਈ ਇਕੱਠੇ ਹੋਏ। ਭਾਰਤੀ ਅਤੇ ਯੂਕੇ ਦੇ ਅਧਿਕਾਰੀ ਅਕਤੂਬਰ 2022 ਦੇ ਅੰਤ ਤੱਕ ਇੱਕ ਵਿਆਪਕ ਅਤੇ ਸੰਤੁਲਿਤ ਮੁਕਤ ਵਪਾਰ ਸਮਝੌਤੇ 'ਤੇ ਜ਼ਿਆਦਾਤਰ ਵਾਰਤਾਵਾਂ ਨੂੰ ਪੂਰਾ ਕਰਨ ਦੇ ਲਕਸ਼ ਲਈ ਪੂਰੀ ਗਰਮੀਆਂ ਵਿੱਚ ਤੀਬਰਤਾ ਨਾਲ ਕੰਮ ਕਰਨਾ ਜਾਰੀ ਰੱਖਣਗੇ।
***********
ਏਡੀ/ਕੇਪੀ
(रिलीज़ आईडी: 1850960)
आगंतुक पटल : 254