ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਕਸ਼ਾ ਬੰਧਨ (ਰੱਖੜੀ) ਦੀ ਪੁਰਬ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
10 AUG 2022 5:43PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰਕਸ਼ਾ ਬੰਧਨ (ਰੱਖੜੀ) ਦੀ ਪੁਰਬ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ :-
“ਰਕਸ਼ਾ ਬੰਧਨ (ਰੱਖੜੀ) ਦੇ ਪਾਵਨ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”
ਰਕਸ਼ਾ ਬੰਧਨ (ਰੱਖੜੀ) ਭਾਈਆਂ ਦੇ ਲਈ ਭੈਣਾਂ ਦੇ ਪਿਆਰ ਅਤੇ ਸਨੇਹ ਦੀ ਅਭਿਵਿਅਕਤੀ ਹੈ ਅਤੇ ਉਨ੍ਹਾਂ ਦੇ ਵਿਚਕਾਰ ਅਟੁੱਟ ਬੰਧਨ ਨੂੰ ਦੁਹਰਾਉਣ ਦਾ ਅਵਸਰ ਹੈ। ਰਕਸ਼ਾ ਬੰਧਨ (ਰੱਖੜੀ) ਦਾ ਤਿਉਹਾਰ ਸਹਿਜ ਪ੍ਰੇਮ ਅਤੇ ਪਰਸਪਰਤਾ ਦਾ ਪ੍ਰਤੀਕ ਹੈ ਅਤੇ ਇਹ ਲੋਕਾਂ ਨੂੰ ਕਰੀਬ ਵੀ ਲਿਆਉਂਦਾ ਹੈ।
ਮੇਰੀ ਕਾਮਨਾ ਹੈ ਭਾਈ ਅਤੇ ਭੈਣ ਦੇ ਆਪਸੀ ਵਿਸ਼ਵਾਸ ਦਾ ਇਹ ਪੁਰਬ ਸਾਡੇ ਸਮਾਜ ਵਿੱਚ ਮਹਿਲਾਵਾਂ ਦੇ ਲਈ ਸਦਭਾਵ ਅਤੇ ਸਨਮਾਨ ਨੂੰ ਪ੍ਰੋਤਸਾਹਿਤ ਕਰੇ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਇੱਥੇ ਕਲਿੱਕ ਕਰੋ।
*****
ਡੀਐੱਸ/ਬੀਐੱਮ
(Release ID: 1850953)
Visitor Counter : 117