ਖੇਤੀਬਾੜੀ ਮੰਤਰਾਲਾ

ਪਸ਼ੂਧਨ ਲਈ ਮਿਲੇਗੀ ਵੱਡੀ ਰਾਹਤ, ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ ਲਾਂਚ ਕੀਤੀ ਲੰਪੀ ਸਕਿਨ ਰੋਗ ਦੀ ਸਵਦੇਸ਼ੀ ਵੈਕਸੀਨ


ਮਨੁੱਖੀ ਸਰੋਤ ਦੇ ਨਾਲ ਹੀ ਪਸ਼ੂਧਨ ਸਾਡੇ ਦੇਸ਼ ਦੀ ਵੱਡੀ ਤਾਕਤ: ਸ਼੍ਰੀ ਤੋਮਰ

ਰਾਸ਼ਟਰੀ ਘੋੜਾ ਖੋਜ ਕੇਂਦਰ (National Equine Research Center) ਨੇ ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾਨ ਦੇ ਸਹਿਯੋਗ ਨਾਲ ਬਣਾਈ ਵੈਕਸੀਨ

Posted On: 10 AUG 2022 6:27PM by PIB Chandigarh

ਦੇਸ਼ ਦੇ ਪਸ਼ੂਧਨ ਲਈ ਵੱਡੀ ਰਾਹਤ ਪ੍ਰਦਾਨ ਕਰਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਪਸ਼ੂਆਂ ਨੂੰ ਲੰਪੀ ਸਕਿਨ ਤੋਂ ਬਚਾਅ ਲਈ ਸਵਦੇਸ਼ੀ ਵੈਕਸੀਨ (ਲੰਪੀ-ਪ੍ਰੋਵੈਕ-ਇੰਡ/ Lumi-proVacind) ਲਾਂਚ ਕੀਤੀ। ਇਹ ਵੈਕਸੀਨ ਰਾਸਟਰੀ ਘੋੜਾ ਖੋਜ ਸੰਸਥਾਨ (National Equine Research Center), ਹਿਸਾਰ (ਹਰਿਆਣਾ) ਨੇ ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾਨ, ਇੱਜ਼ਤਨਗਰ (ਬਰੇਲੀ) ਦੇ ਸਹਿਯੋਗ ਨਾਲ ਬਣਾਈ ਹੈ। ਸ਼੍ਰੀ ਤੋਮਰ ਨੇ ਇਸ ਵੈਕਸੀਨ ਨੂੰ ਲੰਪੀ ਬਿਮਾਰੀ ਦੇ ਨਿਦਾਨ ਲਈ ਮੀਲ ਦਾ ਪੱਥਰ ਦੱਸਦੇ ਹੋਏ ਕਿਹਾ ਕਿ ਮਨੁੱਖੀ ਸਰੋਤ ਦੇ ਨਾਲ ਹੀ ਪਸ਼ੂਧਨ ਸਾਡੇ ਦੇਸ਼ ਦੀ ਵੱਡੀ ਤਾਕਤ ਹੈ, ਜਿਨ੍ਹਾਂ ਨੂੰ ਬਚਾਉਣਾ ਸਾਡੀ ਵੱਡੀ ਜ਼ਿੰਮੇਵਾਰੀ ਹੈ।

https://static.pib.gov.in/WriteReadData/userfiles/image/image001F9RB.jpg

ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਤਹਿਤ ਇਹ ਵੈਕਸੀਨ ਵਿਕਸਤ ਕਰਕੇ ਇੱਕ ਹੋਰ ਨਵਾਂ ਆਯਾਮ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਘੋੜਾ ਖੋਜ ਕੇਂਦਰ ਅਤੇ ਪਸ਼ੂ ਮੈਡੀਕਲ ਖੋਜ ਸੰਸਥਾਨ ਦੇ ਵਿਗਿਆਨਕਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਯਤਨਾਂ ਨਾਲ ਲੰਪੀ ਰੋਗ ਦੇ ਟੀਕੇ ਨੂੰ ਵਿਕਸਤ ਕੀਤਾ ਗਿਆ ਹੈ। 2019 ਵਿੱਚ ਜਦੋਂ ਇਹ ਬਿਮਾਰੀ ਭਾਰਤ ਵਿੱਚ ਆਈ, ਉਦੋਂ ਤੋਂ ਹੀ ਸੰਸਥਾਨ ਵੈਕਸੀਨ ਵਿਕਸਤ ਕਰਨ ਵਿੱਚ ਜੁਟੇ ਸਨ।

ਸ਼੍ਰੀ ਤੋਮਰ ਨੇ ਪ੍ਰਸੰਨਤਾ ਪ੍ਰਗਟਾਈ ਕਿ ਵਿਗਿਆਨਕਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਘੱਟ ਸਮੇਂ ਵਿੱਚ ਸੀਮਤ ਪ੍ਰੀਖਣ ਵਿੱਚ ਸਾਰੇ ਮਿਆਰੀ ਪੱਧਰ ’ਤੇ ਸ਼ਤ-ਪ੍ਰਤੀਸ਼ਤ ਕਾਰਗਰ ਵੈਕਸੀਨ ਵਿਕਸਤ ਕੀਤੀ ਹੈ ਜੋ ਲੰਪੀ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਵਿੱਚ ਅਸਰਦਾਇਕ ਹੋਵੇਗੀ।

https://static.pib.gov.in/WriteReadData/userfiles/image/image0027H6P.jpg

 

ਸ਼੍ਰੀ ਤੋਮਰ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਸ਼ੂਆਂ ਨੂੰ ਰਾਹਤ ਲਈ ਇਹ ਵੈਕਸੀਨ ਜਲਦੀ ਤੋਂ ਜਲਦੀ ਵੱਡੀ ਤਾਦਾਦ ਵਿੱਚ ਮੁਹੱਈਆ ਕਰਵਾਈ ਜਾਵੇ। ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਤੀਹ ਕਰੋੜ ਪਸ਼ੂਧਨ ਹੈ, ਬੇਜ਼ਬਾਨ ਪਸ਼ੂਆਂ ਦੀ ਤਕਲੀਫ਼ ਸਮਝ ਕੇ ਉਨ੍ਹਾਂ ਨੂੰ ਜਲਦੀ ਰਾਹਤ ਦੇਣ ਲਈ ਹਰ ਸੰਭਵ ਉਪਾਅ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕਰੋਨਾ ਤੋਂ ਬਚਾਅ ਲਈ ਸਾਡੇ ਵਿਗਿਆਨਕਾਂ ਨੇ ਵੈਕਸੀਨ ਵਿਕਸਤ ਕੀਤੀ, ਜਿਸ ਨਾਲ ਪੂਰੇ ਦੇਸ਼ ਦੇ ਨਾਲ ਹੀ ਹੋਰ ਦੇਸ਼ਾਂ ਨੂੰ ਵੀ ਕਾਫ਼ੀ ਲਾਭ ਹੋਇਆ।

ਪ੍ਰੋਗਰਾਮ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ, ਖੇਤੀਬਾਡ਼ੀ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਸਕੱਤਰ ਸ਼੍ਰੀ ਜਤਿੰਦਰ ਨਾਥ ਸਵੇਨ, ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਹਿਮਾਂਸ਼ੂ ਪਾਠਕ, ਡਿਪਟੀ ਡਾਇਰੈਕਟਰ ਜਨਰਲ ਡਾ. ਬੀ. ਐੱਨ. ਤ੍ਰਿਪਾਠੀ, ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾਨ ਦੇ ਨਿਰਦੇਸ਼ਕ ਡਾ. ਤ੍ਰਿਵੇਣੀ ਦੱਤ, ਰਾਸ਼ਟਰੀ ਘੋੜਾ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਯਸ਼ਪਾਲ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। 

***

ਏਪੀਐੱਸ/ਪੀਕੇ



(Release ID: 1850830) Visitor Counter : 143


Read this release in: English , Urdu , Hindi , Telugu