ਇਸਪਾਤ ਮੰਤਰਾਲਾ

ਸਟੀਲ ਅਤੇ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਜਯੋਤਿਰਾਵਿੱਤਿਆ ਐੱਮ ਸਿੰਧੀਆ ਦੀ ਪ੍ਰਧਾਨਗੀ ਵਿੱਚ ਆਯੋਜਿਤ ਏਕੀਕ੍ਰਿਤ ਇਸਪਾਤ ਪਲਾਂਟਾਂ ਅਤੇ ਸੈਕੰਡਰੀ ਖੇਤਰ ਦੇ ਉਦਯੋਗ ਦੇ ਲਈ ਸਲਾਹਕਾਰ ਕਮੇਟੀਆਂ ਦੀ ਪਹਿਲੀ ਬੈਠਕ ਸੰਪੂਰਣ

Posted On: 09 AUG 2022 11:37AM by PIB Chandigarh

ਕੇਂਦਰੀ ਇਸਪਾਤ ਅਤੇ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਜਯੋਤਿਰਾਵਿੱਤਿਆ ਸਿੰਧੀਆ ਨੇ ਕੱਲ੍ਹ ਏਕੀਕ੍ਰਿਤ ਇਸਪਾਤ ਪਲਾਂਟਾਂ ਅਤੇ ਸੈਕੰਡਰੀ ਇਸਪਾਤ ਉਦਯੋਗ ਦੇ ਲਈ ਗਠਿਤ ਕੀਤੀਆਂ ਦੋ ਸਲਾਹਕਾਰ ਕਮੇਟੀਆਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਵੀ ਬੈਠਕ ਵਿੱਚ ਮੌਜੂਦ ਸੀ। ਇਸਪਾਤ ਉਦਯੋਗ, ਸੰਘ ਦੇ ਪ੍ਰਮੁੱਖ ਮੈਂਬਰ, ਐਸੋਸੀਏਸ਼ਨਾਂ, ਅਕੈਡਮੀਆਂ, ਸਰਕਾਰ ਦੇ ਸੀਨੀਅਰ ਅਧਿਕਾਰੀ ਇਨ੍ਹਾਂ ਕਮੇਟੀਆਂ ਦੇ ਮੈਂਬਰ ਹਨ।

https://static.pib.gov.in/WriteReadData/userfiles/image/image001AAJN.jpg

ਕੱਲ੍ਹ ਮੁਕੰਮਲ ਹੋਈ ਇਸ ਪਹਿਲੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਇਹ ਕਮੇਟੀਆਂ ਇਸਪਾਤ ਖੇਤਰ ਨਾਲ ਸਬੰਧਿਤ ਮਹੱਤਵ ਦੇ ਮੁੱਦਿਆਂ ’ਤੇ ਵਿਚਾਰ ਚਰਚਾ ਕਰਨਗੀਆਂ।

ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜਯੋਤਿਰਾਵਿੱਤਿਆ ਐੱਮ ਸਿੰਧੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰ ਦਾ ਮੰਤਰ ਫ਼ੈਸਲਾ ਪ੍ਰਕਿਰਿਆ ਨੂੰ ਸਹਿਭਾਗੀ ਬਣਾਉਣਾ ਹੈ। ਰਸਦ, ਕੋਲਾ ਅਤੇ ਖਾਨ, ਰਾਜ ਸਰਕਾਰਾਂ ਆਦਿ ਸਮੇਤ ਵਿਭਿੰਨ ਹੋਰ ਖੇਤਰਾਂ ਦੇ ਵਿੱਚ ਵਿਆਪਕ ਤੌਰ ’ਤੇ ਆਪਸੀ ਸਬੰਧ ਹੈ। ਸਲਾਹਕਾਰ ਕਮੇਟੀਆਂ ਦੇ ਗਠਨ ਦਾ ਉਦੇਸ਼ ਹਿੱਤਧਾਰਕਾਂ ਦੀ ਸਰਗਰਮ ਭਾਗੀਦਾਰੀ ਸੁਨਿਸ਼ਚਿਤ ਕਰਨਾ ਅਤੇ ਸਿੱਧੇ ਹਿੱਤਧਾਰਕਾਂ ਤੋਂ ਕਾਰਵਾਈ ਦੀ ਸੰਭਾਵਿਤ ਪ੍ਰਕਿਰਿਆ ਸੁਨਿਸ਼ਚਿਤ ਕਰਨਾ ਹੈ, ਜੋ ਇਸਪਾਤ ਖੇਤਰ ਦੀ ਸਫ਼ਲਤਾ ਸੁਨਿਸ਼ਚਿਤ ਕਰੇਗਾ।

https://static.pib.gov.in/WriteReadData/userfiles/image/image002KM88.jpg

ਦੋਵੇਂ ਸਲਾਹਕਾਰ ਕਮੇਟੀਆਂ ਦੁਆਰਾ ਪ੍ਰਾਥਮਿਕਤਾ ਦੇ ਆਧਾਰ ’ਤੇ ਨਿਪਟਾਏ ਜਾਣ ਵਾਲੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ।

ਸ਼੍ਰੀ ਜਯੋਤਿਰਾਵਿੱਤਿਆ ਐੱਮ ਸਿੰਧੀਆ ਨੇ ਉਦਯੋਗ ਜਗਤ ਨੂੰ ਸਲਾਹਕਾਰ ਕਮੇਟੀਆਂ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਲਕ੍ਰਮ ਇਸ ਖੇਤਰ ਦੇ ਆਮ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਉਦਯੋਗ ਦੀ ਇੱਛਾ ’ਤੇ ਨਿਰਭਰ ਕਰੇਗਾ।

ਸ਼੍ਰੀ ਸਿੰਧੀਆ ਦਾ ਧੰਨਵਾਦ ਕਰਦੇ ਹੋਏ ਕਮੇਟੀ ਦੇ ਮੈਂਬਰਾਂ ਨੇ ਕਮੇਟੀਆਂ ਦੇ ਗਠਨ ਦੇ ਵਿਚਾਰ ਦਾ ਸੁਆਗਤ ਕੀਤਾ ਅਤੇ ਇਸ ਖੇਤਰ ਦੇ ਮਜਬੂਤ ਵਿਕਾਸ ਅਤੇ ਰਾਸ਼ਟਰੀ ਇਸਪਾਤ ਨੀਤੀ 2017 ਵਿੱਚ ਨਿਰਧਾਰਤ ਲਕਸ਼ਾਂ ਨੂੰ ਹਾਸਲ ਕਰਨ ਦੇ ਲਈ ਸੰਪੂਰਣ ਸਹਿਯੋਗ ਦਾ ਭਰੋਸਾ ਦਿੱਤਾ।

***********

ਏਕੇਐੱਨ/ ਐੱਸਕੇ



(Release ID: 1850555) Visitor Counter : 95


Read this release in: English , Urdu , Hindi , Tamil , Telugu