ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼੍ਰੀ ਜੋਤਿਰਾਦਿਤਿਆ ਐੱਮ.ਸਿੰਧੀਆ ਨੇ ਅਕਾਸ਼ ਏਅਰ ਦੀ ਮੁੰਬਈ ਤੋਂ ਅਹਿਮਦਾਬਾਦ ਤੱਕ ਪਹਿਲੀ ਉਡਾਨ ਨੂੰ ਹਰੀ ਝੰਡੀ ਦਿਖਾਈ।


ਭਾਰਤ ਹਵਾਈ ਜਹਾਜ਼ ਉਦਯੋਗ ਦੇ ਲੋਕਤੰਤਰੀਕਰਣ ਦਾ ਗਵਾਹ ਬਣ ਰਿਹਾ ਹੈ: ਸ਼੍ਰੀ ਸਿੰਧੀਆ

ਦੇਸ਼ ਵਿੱਚ ਅਗਲੇ ਚਾਰ ਸਾਲ ਵਿੱਚ ਹਵਾਈ ਯਾਤਰੀਆਂ ਦੀ ਸੰਖਿਆ 40 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ: ਸ਼੍ਰੀ ਸਿੰਧੀਆ

Posted On: 07 AUG 2022 4:58PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜੋਤਿਰਾਦਿਤਿਆ ਐੱਮ.ਸਿੰਧੀਆ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ (ਸੇਵਾ ਮੁਕਤ) ਵੀ.ਕੇ.ਸਿੰਘ ਨੇ ਅੱਜ ਆਕਾਸ਼ ਏਅਰ ਦੀ ਮੁੰਬਈ ਨਾਲ ਅਹਿਮਦਾਬਾਦ ਲਈ ਪਹਿਲੀ ਉਡਾਨ (ਕਿਊਪੀ 1101) ਦਾ ਵਰਚੁਅਲੀ ਸ਼ੁਭਾਰੰਭ ਕੀਤਾ।

ਸ਼੍ਰੀ ਸਿੰਧੀਆ ਨੇ ਸ਼ਹਿਰੀ ਹਵਾਬਾਜ਼ੀ ਰਾਜਮੰਤਰੀ, ਜਨਰਲ (ਡਾ.) ਵੀ ਕੇ ਸਿੰਘ (ਸੇਵਾਮੁਕਤ) ਅਤੇ ਐੱਮਓਸੀਏ ਸਕੱਤਰ ਸ਼੍ਰੀ ਰਾਜੀਵ ਬੰਸਲ ਦੇ ਤੋਂ ਦਿੱਲੀ ਨਾਲ ਆਕਾਸ਼ ਏਅਰ ਦੀ ਪਹਿਲੀ ਉਡਾਨ ਨੂੰ ਹਰੀ ਝੰਡੀ ਦਿਖਾਈ, ਜੋ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (ਟੀ1) ਤੋਂ ਐਤਵਾਰ, 7 ਅਗਸਤ ਨੂੰ ਸਵੇਰੇ 10.05 ਵਜੇ ਰਵਾਨਾ ਹੋਈ। 

https://ci6.googleusercontent.com/proxy/JTIbsdV7iXJmsBuvuzu9025w9T2cAjRHeZK0Wa1koZXTqOsZ1paFbSkOpTSKzziGaoOTCl6zBjPrH1L6Ik45LU90uLeFRxZOE1CPZg0893A_6NfBqij3iFx8zg=s0-d-e1-ft#https://static.pib.gov.in/WriteReadData/userfiles/image/image001W7LK.jpg

ਇਸ ਪ੍ਰੋਗਰਾਮ ਵਿੱਚ ਐੱਮਓਸੀਏ ਵਿੱਚ ਸੰਯੁਕਤ ਸਕੱਤਰ ਸ਼੍ਰੀਮਤੀ ਊਸ਼ਾ ਪਧੀ, ਆਕਾਸ਼ ਏਅਰ ਦੇ ਸੰਸਥਾਪਕ ਸ਼੍ਰੀ ਰਾਕੇਸ਼ ਝੁਨਝੁਨਵਾਲਾ, ਸ਼ੁਸ਼੍ਰੀ ਰੇਖਾ ਝੁਨਝੁਨਵਾਲਾ ਅਤੇ ਆਕਾਸ਼ ਏਅਰ ਦੇ ਸੀਏਓ ਅਤੇ ਸੰਸਥਾਪਕ ਸ਼੍ਰੀ ਵਿਨੈ ਦੁਬੇ, ਆਕਾਸ਼ ਏਅਰ ਦੀ ਸਹਿ ਸੰਸਥਾਪਕ ਅਤੇ ਸੀਨੀਅਰ ਵਾਈਸ ਪ੍ਰੋਜ਼ੀਡੈਂਟ ਨੀਲੂ ਖਤਰੀ ਉਪਸਥਿਤ ਰਹੇ।

https://ci5.googleusercontent.com/proxy/MlFCWBUaLQN57mkMy7zfG27r8j5XppkAmrne_EPGNDC5uZya790bTknGL99ELrTD3XQbCo7i-HqC1RozgVECRr5xBm_9NKvQclE-f9d6Cb0-p-ca0nSPnm67vw=s0-d-e1-ft#https://static.pib.gov.in/WriteReadData/userfiles/image/image002OA09.jpg

ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜੋਤੀਰਾਦਿਤਿਆ ਐੱਮ.ਸਿੰਧੀਆ ਨੇ ਕਿਹਾ, ਇਹ ਪਹਿਲੀ ਉਡਾਨ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਇਤਿਹਾਸ ਵਿੱਚ ਇੱਕ ਨਵੀਂ ਸਵੇਰ ਹੈ। ਇਹ ਪ੍ਰਧਾਨ ਮੰਤਰੀ ਦੀ ਦੂਰਦਰਸ਼ਿਤਾ ਅਤੇ ਦੂਰਦਰਸ਼ੀ ਟੀਚੇ ਅਤੇ ਉਤਸਾਹ ਹੀ ਹੈ, ਜਿਸ ਵਿੱਚ ਭਾਰਤ ਵਿੱਚ ਪਹਿਲੀ ਵਾਰ ਸ਼ਹਿਰੀ ਹਵਾਬਾਜੀ ਦਾ ਲੋਕਤੰਤਰੀਕਰਣ ਦੇਖਣ ਨੂੰ ਮਿਲਿਆ ਹੈ।

ਇਸ ਤੋਂ ਪਹਿਲੇ ਇਸ ਉਦਯੋਗ ਨੂੰ ਕੁਲੀਨ ਵਰਗ ਦਾ ਮੰਨਿਆ ਜਾਂਦਾ ਸੀ ਲੇਕਿਨ ਹੁਣ ਉਨ੍ਹਾਂ ਦੇ ਵਿਜ਼ਨ ਦੇ ਚਲਦੇ ਬੀਤੇ ਅੱਠ ਸਾਲ ਵਿੱਚ ਨਾਗਰਿਕ ਹਵਾਬਾਜ਼ੀ ਵਿੱਚ ਪਹੁੰਚ, ਉਪਲਬਧਤਾ ਸਮਰੱਥ ਅਤੇ ਸਮਾਵੇਸ਼ਿਤਾ ਦੇ ਮਾਮਲੇ ਵਿੱਚ ਇੱਕ ਅਜਿਹਾ ਬਦਲਾਅ ਦੇਖ ਰਹੇ ਹਾਂ ਜੋ ਅਸੀਂ ਪਹਿਲੇ ਕਦੀ ਨਹੀਂ ਦੇਖਿਆ ਸੀ। ਇਸ ਨਵੇਂ ਹਾਲਾਤ ਵਿੱਚੋਂ ਆਕਾਸ਼ ਏਅਰ ਦਾ ਸੁਵਾਗਤ ਕਰਦਾ ਹਾਂ ਅਤੇ ਮੈਨੂੰ ਭਰੋਸਾ ਹੈ  ਕਿ ਆਉਣ ਵਾਲੇ ਦਿਨਾਂ ਵਿੱਚ ਆਕਾਸ਼ ਏਅਰ ਨਿਸ਼ਚਿਤ ਰੂਪ ਵਿੱਚ ਇੱਕ ਅਹਿਮ ਮੁਕਾਮ ਹਾਸਿਲ ਕਰੇਗੀ।

ਕੇਂਦਰੀ ਮੰਤਰੀ ਨੇ ਕਿਹਾ, ਪਿਛਲੇ ਅੱਠ ਸਾਲ ਵਿੱਚ ਭਾਰਤ ਦਾ ਸ਼ਹਿਰੀ ਹਵਾਬਾਜ਼ੀ ਉਦਯੋਗ ਪੂਰੀ ਤਰ੍ਹਾਂ ਬਦਲ ਗਿਆ ਹੈ। ਹਵਾਬਾਜ਼ੀ ਯੋਜਨਾ ਦੇ ਤਹਿਤ, ਸਾਡੇ ਕੋਲ ਹੁਣ 425 ਰੂਟ ਹਨ ਜਿਨ੍ਹਾਂ ਨੂੰ 1,000 ਰੂਟ ਤੱਕ ਵਧਾਉਣ ਦਾ ਟੀਚਾ ਹੈ। ਉੱਥੇ ਹੁਣ 68 ਨਵੇਂ ਹਵਾਈ ਅੱਡੇ ਹਨ, ਜਿਨ੍ਹਾਂ ਨੂੰ ਵਧਾਕੇ 100 ਹਵਾਈ ਅੱਡਿਆਂ ਤੱਕ ਲੈ ਜਾਣਾ ਹੈ।

ਅਗਲੇ 4 ਸਾਲ ਵਿੱਚ ਭਾਰਤ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਜ਼ਰੀਏ ਹਵਾਈ ਯਾਤਰੀਆਂ ਦੀ ਸੰਖਿਆ 40 ਕਰੋੜ ਹੋਣ ਦੀ ਉਮੀਦ ਕਰ ਰਹੇ ਹਨ। ਉਹ ਦਿਨ ਦੂਰ ਨਹੀਂ ਜਦ ਰੇਲ ਟ੍ਰਾਂਸਪੋਰਟ ਅਤੇ ਸੜਕ ਟ੍ਰਾਂਸਪੋਰਟ ਦੇ ਨਾਲ ਸ਼ਹਿਰੀ ਹਵਾਬਾਜ਼ੀ ਵੀ ਭਾਰਤ ਵਿੱਚ ਟ੍ਰਾਂਸਪੋਰਟ ਦਾ ਇੱਕ ਨਵਾਂ ਅਧਾਰ ਬਣ ਜਾਵੇਗਾ।

ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਜਨਰਲ) ਡਾ. ਵੀ ਕੇ ਸਿੰਘ (ਸੇਵਾਮੁਕਤ) ਨੇ ਵੀ ਆਕਾਸ਼ ਏਅਰ ਨੂੰ ਸ਼ੁਭਾਕਾਮਨਾਵਾਂ ਦਿੱਤੀਆਂ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਵਰਚੁਅਲੀ ਇੱਕ ਵੀਡੀਓ ਸੰਦੇਸ਼ ਵੀ ਸ਼ੇਅਰ ਕੀਤਾ।

ਐੱਸਐੱਨਵੀ ਏਵੀਏਸ਼ਨ ਦੇ ਬ੍ਰਾਂਡ ਨਾਮ ਦੇ ਨਾਲ ਆਕਾਸ਼ ਏਅਰ 7ਵੀਂ ਅਨੁਸੂਚਿਤ ਹਵਾਬਾਜ਼ੀ ਕੰਪਨੀ ਹੈ ਜਿਸ ਦਾ ਕਾਰਪੋਰੇਟ ਹੈੱਡਕੁਆਟਰ ਮੁੰਬਈ ਵਿੱਚ ਹੈ ਅਤੇ ਉਸ ਦੇ ਕੋਲ ਬੋਇੰਗ ਮੈਕਸ-8 ਏਅਰਕ੍ਰਾਫਟ ਹੈ। ਆਕਾਸ਼ ਏਅਰ ਦੀ ਸਿੰਗਲ ਫਲੀਟ ਦੇ ਨਾਲ ਇੱਕ ਕਿਫਾਇਤੀ ਵਾਹਨ ਬਣਾਉਂਦੀ ਹੈ ਅਤੇ ਇਸ ਦੀਆਂ ਸਾਰੀਆਂ ਸੀਟਾਂ ਇਕੋਨੋਮੀ ਕਲਾਸ ਦੀਆਂ ਹੋਣਗੀਆਂ। ਆਕਾਸ਼ ਏਅਰ ਦੀ ਅਗਲੇ ਪੰਜ ਸਾਲ ਵਿੱਚ ਆਪਣੀ ਗਤੀਵਿਧੀਆਂ ਨੂੰ 72 ਏਅਰਕ੍ਰਾਫਟ ਤੱਕ ਵਧਾਉਣ ਦੀ ਯੋਜਨਾ ਹੈ ਜਿਸ ਵਿੱਚ ਭਾਰਤ ਵਿੱਚ ਘਰੇਲੂ ਹਵਾਬਾਜ਼ੀ ਸੇਵਾਵਾਂ ਕਾਫੀ ਵਧ ਜਾਵੇਗੀ।

************

YB/DNS


(Release ID: 1849897) Visitor Counter : 157