ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਬਿਨਾ ਭਾਰਤ ਦੀ ਸਾਰ ਦਾ ਪ੍ਰਗਟਾਵਾ ਸੰਭਵ ਨਹੀਂ ਹੈ: ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ
‘ਸਵਰਾਜ’ ਸੁਤੰਤਰਤਾ ਸੰਗ੍ਰਾਮ ਦੇ ਸਾਡੇ ਨਾਇਕਾਂ ‘ਤੇ ਸਾਡੇ ਮਾਣ ਦੀ ਪ੍ਰਗਟਾਵਾ ਹੈ: ਸ਼੍ਰੀ ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਸ਼੍ਰੀ ਅਨੁਰਾਗ ਠਾਕੁਰ ਨੇ ਧਾਰਾਵਾਹਿਕ ‘ਸਵਰਾਜ- ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਸਮਗ੍ਰ ਗਾਥਾ’ ਦੀ ਸ਼ੁਰੂਆਤ ਕੀਤੀ
Posted On:
05 AUG 2022 5:58PM by PIB Chandigarh
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ (ਆਈਐਂਡਬੀ) ਮੰਤਰੀ ਨੇ ਅੱਜ ਆਕਾਸ਼ਵਾਣੀ ਭਵਨ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ, ਸੂਚਨਾ ਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਅਤੇ ਪਸਾਰ ਭਾਰਤੀ ਦੇ ਸੀਈਓ ਸ਼੍ਰੀ ਮਯੰਕ ਅਗ੍ਰਵਾਲ ਦੀ ਮੌਜੂਦਗੀ ਵਿੱਚ ਇੱਕ ਧਾਰਾਵਾਹਿਕ ‘ਸਵਰਾਜ- ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਸਮਗ੍ਰ ਗਾਥਾ’ ਦੀ ਸ਼ੁਰੂਆਤ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇਸ ਅਵਸਰ ‘ਤੇ ਕਿਹਾ ਕਿ ਦੂਰਦਰਸ਼ਨ ਅਤੇ ਆਕਾਸ਼ਵਾਣੀ ਨੇ 550 ਤੋਂ ਵੀ ਵੱਧ ਸੁਤੰਤਰਤਾ ਸੈਨਾਨੀਆਂ ਦੇ ਅਥਾਹ ਹਿੰਮਤ ਦੀਆਂ ਗਾਥਾਵਾਂ ਨੂੰ ਮੁੜ ਜੀਵਤ ਕਰਨ ਅਤੇ ਇਨ੍ਹਾਂ ਗੁਮਨਾਮ ਨਾਇਕਾਂ ਨਾਲ ਯੁਵਾ ਪੀੜ੍ਹੀ ਨੂੰ ਜਾਣੂ ਕਰਵਾਉਣ ਦਾ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਧਾਰਾਵਾਹਿਕ ਦਾ ਜ਼ਿਕਰ ਕਰਦੇ ਹੋਏ ਮੰਤਰੀ ਮਹੋਦਯ ਨੇ ਕਿਹਾ ਕਿ ਇਸ ਦਾ ਉਦੇਸ਼ ‘ਸਵਰਾਜ’ ਦੇ ਅਦਭੁਤ ਵਿਚਾਰ ਦੇ ਪਿੱਛੇ ਦੇ ਮੂਲ ਵਿਜਨ ਦੀ ਫਿਰ ਤੋਂ ਕਲਪਨਾ ਕਰਨਾ ਅਤੇ ਉਸ ਵਿਚਾਰ ਨੂੰ ਵਾਸਤਵਿਕਤਾ ਵਿੱਚ ਢਾਲਣ ਵਾਲੇ ਸਾਰੇ ਨਾਇਕਾਂ ਦੀਆਂ ਗਾਥਾਵਾਂ ਨੂੰ ਪੇਸ਼ ਕਰਨਾ ਹੈ। ਇਹ ਧਾਰਾਵਾਹਿਕ ਅਤੀਤ ਦੇ ਇਨ੍ਹਾਂ ਸਾਰੇ ਵੀਰਾਂ ‘ਤੇ ਸਾਡੇ ਮਾਣ ਦਾ ਪ੍ਰਗਟਾਵਾ ਹੈ। ਆਪਣੇ ਪ੍ਰਗਟਾਵੇ ਵਿੱਚ ਪੂਰਨ ਸੰਤੋਸ਼ ਦੇ ਨਾਲ ਮੰਤਰੀ ਮਹੋਦਯ ਨੇ ਕਿਹਾ ਕਿ ਧਾਰਾਵਾਹਿਕ ਬਣਾਉਣ ਤੋਂ ਪਹਿਲਾਂ ਡੂੰਘੀ ਰਿਸਰਚ ਕੀਤਾ ਗਿਆ ਹੈ ਅਤੇ ਸਾਡੇ ਸੁਤੰਤਰਤਾ ਸੰਗ੍ਰਾਮ ਦੀ ਇਨ੍ਹਾਂ ਗਾਥਾਵਾਂ ਨੂੰ ਜੀਵੰਤ ਕਰਨ ਦੇ ਲਈ ਦੇਸ਼ ਦੇ ਸਾਰੇ ਕੋਨਿਆਂ ਤੋਂ ਜਾਣਕਾਰੀਆਂ ਅਤੇ ਦਸਤਾਵੇਜ਼ ਇਕੱਠੇ ਕੀਤੇ ਗਏ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਜਨਤਕ ਪ੍ਰਯਤਨ ਦੁਆਰਾ ਨਿਭਾਈ ਗਈ ਭੂਮਿਕਾ ਬਾਰੇ ਬੋਲਦੇ ਹੋਏ, ਉਸ ਸਮੇਂ ਨੂੰ ਯਾਦ ਕੀਤਾ ਜਦੋਂ ਪੰਡਿਤ ਜਸਰਾਜ ਅਤੇ ਉਸਤਾਦ ਬਿਸਮਿੱਲਾਹ ਖਾਨ ਜਿਹੇ ਦਿੱਗਜਾਂ ਨੇ ਕਿਹਾ ਸੀ ਕਿ ਅਗਰ ਇਹ ਆਕਾਸ਼ਵਾਣੀ ਨਹੀਂ ਹੁੰਦੀ, ਤਾਂ ਉਨ੍ਹਾਂ ਦਾ ਅਸਤਿਤਵ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ, “ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਬਿਨਾ ਭਾਰਤੀਅਤਾ ਦੇ ਸਾਰ-ਤਤਵ ਦੇ ਪ੍ਰਗਟਾਵੇ ਦਾ ਪ੍ਰਸਾਰ ਸੰਭਵ ਨਹੀਂ ਹੈ।”
ਕੇਂਦਰੀ ਗ੍ਰਹਿ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੇ ਅਰਥ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ ਇਹ ਸਿਰਫ ਸਾਡੇ ਸੁਤੰਤਰਤਾ ਸੰਗ੍ਰਾਮ ਦਾ ਉਤਸਵ ਨਹੀਂ ਹੈ, ਬਲਿਕ ਆਜ਼ਾਦੀ ਦੇ ਬਾਅਦ ਤੋਂ ਪਿਛਲੇ ਪਚ੍ਹੱਤਰ ਵਰ੍ਹਿਆਂ ਦੀਆਂ ਉਪਲਬਧੀਆਂ, ਸਾਡੇ ਸੁਤੰਤਰਤਾ ਸੰਗ੍ਰਾਮ ਦੇ ਮਸ਼ਹੂਰ ਅਤੇ ਅਣਗੌਲੇ ਨਾਇਕਾਂ ਦੇ ਬਲਿਦਾਨ ਨੂੰ ਯਾਦ ਕਰਨ ਦਾ ਉਤਸਵ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਅਜਿਹਾ ਮੌਕਾ ਵੀ ਹੈ ਜਦੋਂ ਅਸੀਂ ਭਾਰਤ ਦੇ ਭਵਿੱਖ ਦੀ ਰੂਪ-ਰੇਖਾ ਦੀ ਕਲਪਨਾ ਕਰ ਰਹੇ ਹਾਂ ਅਤੇ ਭਾਰਤ ਇੱਥੋਂ ਬਸ ਉਤਕ੍ਰਿਸ਼ਟਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ।
ਸਵਰਾਜ ਇੱਕ ਜਟਿਲ ਅਵਧਾਰਣਾ ਹੈ ਅਤੇ ਸ਼੍ਰੀ ਅਮਿਤ ਸ਼ਾਹ ਨੇ ਇਸ ਵਿਚਾਰ ਦਾ ਵਿਸ਼ਲੇਸ਼ਣ ਕਰਦੇ ਹੋਏ ਕਿਹਾ ਕਿ ਸਵਰਾਜ ਸਿਰਫ ਸਵ-ਸ਼ਾਸਨ ਦੇ ਵਿਚਾਰ ਤੱਕ ਹੀ ਸੀਮਤ ਨਹੀਂ ਹੈ। ਇਹ ਸਾਡੇ ਆਪਣੇ ਅਨੂਠੇ ਤਰੀਕੇ ਨਾਲ ਦੇਸ਼ ਦਾ ਸ਼ਾਸਨ ਚਲਾਉਣ ਦੀ ਪ੍ਰਕਿਰਿਆ ਹੈ ਅਤੇ ਇਸ ਪ੍ਰਕਿਰਿਆ ਵਿੱਚ ਸਾਡੀ ਆਪਣੀਆਂ ਭਾਸ਼ਾਵਾਂ ਤੇ ਸੱਭਿਆਚਾਰ ਸ਼ਾਮਲ ਹੈ ਅਤੇ ਜਦ ਤੱਕ ਅਸੀਂ ਸਵਰਾਜ ਦੇ ਇਸ ਵਿਆਪਕ ਵਿਚਾਰ ਨੂੰ ਆਤਮਸਾਤ ਨਹੀਂ ਕਰਦੇ, ਭਾਰਤ ਇਸ ਨੂੰ ਵਾਸਤਵ ਵਿੱਚ ਹਾਸਲ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਸ਼ਤਾਬਦੀ ਵਰ੍ਹੇ ਵਿੱਚ ਆਪਣੀਆਂ ਭਾਸ਼ਾਵਾਂ ਦੀ ਸੰਭਾਲ ਕਰਨਾ ਅਤੇ ਆਪਣੀਆਂ ਇਤਿਹਾਸਿਕ ਵਿਰਾਸਤਾਂ ਤੇ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਮਹੱਤਵਪੂਰਨ ਹੋਵੇਗਾ।
ਮੰਤਰੀ ਮਹੋਦਯ ਨੇ ਸੀਰੀਅਲ ਨਿਰਮਾਣ ਦੀ ਟੀਮ ਨੂੰ ਉਨ੍ਹਾਂ ਦੀ ਮਿਹਨਤ ਦਾ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਤੋਂ ਸਮ੍ਰਿੱਧੀ ਤੱਕ, ਸੱਭਿਆਚਾਰ ਤੋਂ ਸ਼ਾਸਨ ਤੱਕ, ਇਤਿਹਾਸਿਕ ਤੌਰ ‘ਤੇ ਭਾਰਤ ਔਪਨਿਵੇਸ਼ਿਕ ਸ਼ਕਤੀਆਂ ਦੀ ਤੁਲਨਾ ਵਿੱਚ ਬਹੁਤ ਅਧਿਕ ਉਨੰਤ ਸੀ, ਲੇਕਿਨ ਭਾਰਤ ਬਾਰੇ ਇੱਕ ਝੂਠੀ ਕਹਾਣੀ ਘੜੀ ਗਈ ਸੀ ਅਤੇ ਲੋਕਾਂ ਵਿੱਚ ਇੱਕ ਹੀਨ ਭਾਵਨਾ ਪੈਦਾ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਧਾਰਾਵਾਹਿਕ ਸਵਰਾਜ ਦੇਸ਼ ਦੇ ਲੋਕਾਂ ਦੇ ਸਮੂਹਿਕ ਅੰਤ:ਕਰਣ ਨਾਲ ਸਾਰੀਆਂ ਹੀਨ ਭਾਵਨਾਵਾਂ ਨੂੰ ਦੂਰ ਕਰੇਗਾ।
ਇਸ ਅਵਸਰ ‘ਤੇ ਸੰਸਦ ਮੈਂਬਰ ਤੇ ਮੰਤਰਾਲਾ, ਦੂਰਦਰਸ਼ਨ ਅਤੇ ਆਕਾਸ਼ਵਾਣੀ ਸਮਾਚਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਮਯੰਕ ਅਗ੍ਰਵਾਲ ਨੇ ਕਿਹਾ ਕਿ ਦੂਰਦਰਸ਼ਨ ਦੇ ਨਾਲ ਆਕਾਸ਼ਵਾਣੀ ‘ਤੇ ਵੀ ਇਸ ਧਾਰਾਵਾਹਿਕ ਦਾ ਪ੍ਰਸਾਰਣ ਕੀਤਾ ਜਾਵੇਗਾ। ਸ਼੍ਰੀ ਅਗ੍ਰਵਾਲ ਨੇ ਇਸ ਧਾਰਾਵਾਹਿਕ ਨੇ ਨਿਰਮਾਣ ਦੇ ਪਿੱਛੇ ਵਿਆਪਕ ਰਿਸਰਚ ਅਤੇ ਮਿਹਨਤ ਦੇ ਲਈ ਪੂਰੀ ਟੀਮ ਦੇ ਪ੍ਰਤੀ ਆਭਾਰ ਵਿਅਕਤ ਕੀਤਾ।
‘ਸਵਰਾਜ’ ਬਾਰੇ – ਸੁਤੰਤਰਤਾ ਸੰਗ੍ਰਾਮ ਦੀ ਸਮਗ੍ਰ ਗਾਥਾ
ਸਵਰਾਜ ਇੱਕ 75 ਐਪੀਸੋਡ ਦਾ ਧਾਰਾਵਾਹਿਕ ਹੈ ਜਿਸ ਨੂੰ 4ਕੇ/ਐੱਚਡੀ ਗੁਣਵੱਤਾ ਵਿੱਚ ਬਣਾਇਆ ਗਿਆ ਹੈ ਅਤੇ 14 ਅਗਸਤ ਤੋਂ ਹਰ ਐਤਵਾਰ, ਰਾਤ 9 ਤੋਂ 10 ਵਜੇ ਇਹ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਵੇਗਾ। ਇਸ ਨੂੰ ਅੰਗ੍ਰੇਜੀ ਨੇ ਨਾਲ ਨੌ ਖੇਤਰੀ ਭਾਸ਼ਾਵਾਂ ਵਿੱਚ ਡਬ ਕੀਤਾ ਜਾ ਰਿਹਾ ਹੈ। ਇਹ ਧਾਰਾਵਾਹਿਕ ਤਮਿਲ, ਤੇਲੁਗੂ, ਕਨੰੜ, ਮਲਯਾਲਮ, ਮਰਾਠੀ, ਗੁਜਰਾਤੀ, ਉੜੀਆ, ਬੰਗਾਲੀ ਅਤੇ ਅਸਮਿਯਾ ਖੇਤਰੀ ਭਾਸ਼ਾਵਾਂ ਵਿੱਚ 20 ਅਗਸਤ ਤੋਂ ਪ੍ਰਸਾਰਿਤ ਹੋਵੇਗਾ। 1498 ਵਿੱਚ ਵਾਸਕੋ-ਡੀ-ਗਾਮਾ ਦੇ ਭਾਰਤ ਆਉਣ ਤੋਂ ਸ਼ੁਰੂ ਹੋ ਕੇ ਇਹ ਸੀਰੀਅਲ ਇਸ ਧਰਤੀ ਦੇ ਵੀਰਾਂ ਦੀ ਇੱਕ ਸਮ੍ਰਿੱਧ ਗਾਥਾ ਪੇਸ਼ ਕਰੇਗਾ। ਇਸ ਵਿੱਚ ਰਾਨੀ ਅੱਬੱਕਾ, ਬਖਸ਼ੀ ਜਗਬੰਧੁ, ਤਿਰੋਟ ਸਿੰਗ, ਸਿਧੂ ਮੁਰਮੁ ਅਤੇ ਕਾਂਨ੍ਹੂ ਮੁਰਮੁ, ਸਿਵੱਪਾ ਨਾਇਕ, ਕਾਨ੍ਹਾਜੀ ਆਂਗ੍ਰੇ, ਰਾਨੀ ਗਾਈਦਿਨਲਊ, ਤਿਲਕਾ ਮਾਂਝੀ ਜਿਹੇ ਕਈ ਗੁਮਨਾਮ ਨਾਇਕ ਨਾਇਕਾਵਾਂ ਤੋਂ ਲੈ ਕੇ ਰਾਨੀ ਲਕਸ਼ਮੀਬਾਈ, ਮਹਾਰਾਜ ਸ਼ਿਵਾਜੀ, ਤਾਤਯਾ ਟੋਪੇ, ਮੈਡਮ ਭੀਕਾਜੀ ਕਾਮਾ ਜਿਹੇ ਮਸ਼ਹੂਰ ਸੁਤੰਤਰਤਾ ਸੈਨਾਨੀ ਸ਼ਾਮਲ ਹਨ।
********
ਸੌਰਭ ਸਿੰਘ
(Release ID: 1849414)
Visitor Counter : 125