ਸੱਭਿਆਚਾਰ ਮੰਤਰਾਲਾ
azadi ka amrit mahotsav

ਨੈਸ਼ਨਲ ਵਰਚੁਅਲ ਲਾਇਬ੍ਰੇਰੀ ਆਵ੍ ਇੰਡੀਆ (ਐੱਨਵੀਐੱਲਆਈ) ਵਿੱਚ ਕੁੱਲ 3.04 ਲੱਖ ਡਿਜੀਟਲ ਕਲਾਕ੍ਰਿਤੀਆਂ ਅਤੇ 34.91 ਲੱਖ ਤੋਂ ਅਧਿਕ ਬਿਬਲੀਓਗ੍ਰਾਫਿਕ ਐਂਟਰੀਆਂ ਹਨ: ਸ਼੍ਰੀ ਜੀ.ਕਿਸ਼ਨ ਰੈੱਡੀ

Posted On: 04 AUG 2022 4:55PM by PIB Chandigarh

ਨੈਸ਼ਨਲ ਵਰਚੁਅਲ ਲਾਇਬ੍ਰੇਰੀ ਆਵ੍ ਇੰਡੀਆ ਨੂੰ ਭਾਰਤ ਦੀ ਮੂਰਤ ਅਤੇ ਅਮੂਰਤ ਸੱਭਿਆਚਾਰਕ ਵਿਰਾਸਤ ਦੇ ਸਾਰੇ ਰੂਪਾਂ ਨੂੰ ਪ੍ਰਦਰਸ਼ਿਤ ਕਰਨ ਲਈ 10.12.2019 ਨੂੰ ਭਾਰਤੀ ਸੱਭਿਆਚਾਰ ਪੋਰਟਲ (ਆਈਸੀਪੀ) ਦੇ ਰੂਪ ਵਿੱਚ ਵਿਕਸਿਤ ਅਤੇ ਲਾਂਚ ਕੀਤਾ ਗਿਆ ਸੀ। ਇਸ ਦਾ ਯੂਆਰਐੱਲ https://indianculture.gov.in ਹੈ ਜੋ ਪਬਲਿਕ ਡੋਮੇਨ ਤੇ ਉਪਲਬਧ ਹੈ। ਇਸ ਪੋਰਟਲ ਦੀ ਮੌਜੂਦਾ ਸਥਿਤੀ ਦਾ ਸਾਰਾਂਸ਼ ਨਿਮਨਲਿਖਤ ਹੈ:-

 

  • ਇਸ ਵਿੱਚ ਮੇਟਾਡੇਟਾ ਦੇ ਨਾਲ ਕੁੱਲ 3.04 ਲੱਖ ਡਿਜੀਟਲ ਕਲਾਕ੍ਰਿਤੀਆਂ ਹਨ। ਇਸ ਵਿੱਚ 34.91 ਲੱਖ ਤੋਂ ਅਧਿਕ ਬਿਬਲੀਓਗ੍ਰਾਫਿਕ ਐਂਟਰੀਆਂ ਵੀ ਹਨ।

  • ਇਸ ਦੀ ਸਮੱਗਰੀ ਨੂੰ 18 ਕਿਯੂਰੇਟੇਡ ਸ਼੍ਰੇਣੀਆਂ ਵਿੱਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵਿੱਚ ਦੁਰਲੱਭ ਪੁਸਤਕਾਂ, ਈ-ਪੁਸਤਕਾਂ, ਪੁਰਾਲੇਖ , ਰਾਜਪੱਤਰ ਅਤੇ ਗੈਜ਼ੇਟੀਅਰ, ਹੱਥ-ਲਿਖਤਾਂ, ਮਿਊਜ਼ੀਅਮ ਸੰਗ੍ਰਿਹ, ਪੈਟਿੰਗ, ਓਡੀਓ, ਅਮੂਰਤ ਸੱਭਿਆਚਾਰਕ ਵਿਰਾਸਤ, ਫੋਟੋ ਪੁਰਾਲੇਖ, ਚਿੱਤਰ, ਵੀਡੀਓ, ਯੂਨੇਸਕੋ ਦੀ ਸਮੱਗਰੀ, ਸੋਧ ਪੱਤਰ, ਭਾਰਤੀ ਰਾਸ਼ਟਰੀ ਬਿਬਲੀਓਗ੍ਰਾਫਿਕ ਐਂਟਰੀ, ਰਿਪੋਰਟ ਅਤੇ ਕਾਰਵਾਈ, ਸੰਘੀ ਸੂਚੀ ਅਤੇ ਹੋਰ ਸੂਚੀਆਂ ਸ਼ਾਮਲ ਹਨ।

  • ਇਸ ਵਿੱਚ ਨਿਯਮਿਤ ਵਿਸ਼ਾ ਸਮੱਗਰੀ ਦੀਆਂ 12 ਸ਼੍ਰੇਣੀਆਂ ਵੀ ਹਨ। ਇਨ੍ਹਾਂ ਵਿੱਚ ਕਹਾਣੀਆਂ, ਨਿਪੇਟ੍ਸ, ਫੋਟੋ ਨਿਬੰਧ, ਭਾਰਤ ਦੇ ਕਿਲ੍ਹੇ, ਭਾਰਤ ਦੇ ਟੈਸਕਟਾਈਲ ਅਤੇ ਕੱਪੜੇ, ਭਾਰਤ ਦੇ ਇਤਿਹਾਸਿਕ ਸ਼ਹਿਰ, ਭਾਰਤ ਦੇ ਸੰਗੀਤ ਯੰਤਰ, ਖਾਨ-ਪਾਨ ਅਤੇ ਸੰਸਕ੍ਰਿਤੀ, ਵਰਚੁਅਲ ਵਾਕਥੂ (ਪੂਰਵਅਭਿਯਾਸ), ਸੁਤੰਤਰਤਾ ਪੁਰਾਲੇਖ ਅਨਜਾਣ ਜ਼ੀਰੋ , ਅਜੰਤਾ ਗੁਫਾਵਾਂ ਅਤੇ ਉੱਤਰ ਪੂਰਬ ਪੁਰਾਲੇਖ ਹਨ।

  • ਵਰਤਮਾਨ ਵਿੱਚ ਪੋਰਟਲ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੈ।

  • ਇਸ ਪੋਰਟਲ ਤੇ ਇੰਡੀਅਨ ਕਲਚਰ ਨਾਮਕ ਐਪ ਦੇ ਰਾਹੀਂ ਪਹੁੰਚਿਆ ਜਾ ਸਕਦਾ ਹੈ ਜੋ ਐਂਡਰਾਇਡ ਫੋਨ ਅਤੇ ਆਈਫੋਨ ਦੋਨਾਂ ਤੇ ਉਪਲਬਧ ਹੈ।

 

  • ਪੋਰਟਲ ਉਮੰਗ ਐਪ ਦੇ ਰਾਹੀਂ ਉਪਲਬਧ ਹੈ।

ਮੰਤਰਾਲਾ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਸ ਦੇ ਸਾਰੇ ਸੰਗਠਨ ਨਿਯਮਿਤ ਰੂਪ ਤੋਂ ਇੰਡੀਅਨ ਕਲਚਰ ਪੋਰਟਲ ਤੇ ਏਕੀਕਰਣ ਲਈ ਨੈਸ਼ਨਲ ਵਰਚੁਅਲ ਲਾਇਬ੍ਰੇਰੀ ਆਵ੍ ਇੰਡੀਆ ਨੂੰ ਬਿਬਿਲੀਓਗ੍ਰਾਫਿਕ ਸੂਚੀ ਅਤੇ ਡਿਜੀਟਲ ਦੋਨੋ ਸੰਸਾਧਨ ਸੌਂਪਣ।

ਨੈਸ਼ਨਲ ਵਰਚੁਅਲ ਲਾਇਬ੍ਰੇਰੀ ਆਵ੍ ਇੰਡੀਆ  ਦੇ ਤਹਿਤ ਪੂਰੇ ਦੇਸ਼ ਦੇ ਵਿੱਦਿਅਕ ਸੰਸਥਾਨਾਂ ਵਿੱਚ ਇੰਡੀਅਨ ਕਲਚਰ ਪੋਰਟਲ ਨੂੰ ਹੁਲਾਰਾ ਦੇਣ ਦੇ ਲਈ ਇੱਕ ਆਊਟਰੀਚ ਟੀਮ ਦਾ ਗਠਨ ਕੀਤਾ ਗਿਆ ਹੈ। ਇੰਡੀਅਨ ਕਲਚਰ (ਐੱਨਵੀਐੱਲਆਈ ਪ੍ਰੋਜੈਕਟ) ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਵਿੱਦਿਅਕ ਸੰਸਥਾਨਾਂ ਵਿੱਚ ਦੈਨਿਕ ਅਧਾਰ ਤੇ ਪ੍ਰਸਤੁਤੀਆਂ ਅਤੇ ਪ੍ਰੋਗਰਾਮ ਆਦਿ ਆਯੋਜਿਤ ਕੀਤੇ ਜਾਂਦੇ ਹਨ।

ਇਹ ਜਾਣਕਾਰੀ ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜਸਭਾ ਵਿੱਚ ਦਿੱਤੀ।

*****


(Release ID: 1848812) Visitor Counter : 140