ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਆਂਗਨਵਾੜੀ ਸੇਵਾਵਾਂ ਦਾ ਡਿਜਟਲੀਕਰਨ

Posted On: 05 AUG 2022 12:44PM by PIB Chandigarh

ਆਂਗਨਵਾੜੀ ਕੇਂਦਰਾਂ ਤੇ ਪੋਸ਼ਣ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਪਾਰਦਰਸ਼ਤਾ ਲਿਆਉਣ ਲਈ ਆਈ ਟੀ ਪ੍ਰਣਾਲੀਆਂ ਦਾ ਲਾਭ ਉਠਾਇਆ ਗਿਆ ਹੈ । ਪੋਸ਼ਣ ਟ੍ਰੈਕਰ ਐਪਲੀਕੇਸ਼ਨ ਇੱਕ ਮਹੱਤਵਪੂਰਨ ਪ੍ਰਸ਼ਾਸਨਕ ਟੂਲ ਵਜੋਂ 1 ਮਾਰਚ 2021 ਨੂੰ ਰੋਲਆਉਟ ਕੀਤਾ ਗਿਆ ਸੀ । ਪੋਸ਼ਣ ਟ੍ਰੈਕਰ ਪਰਿਭਾਸ਼ਤ ਸੂਚਕਾਂ ਤੇ ਸਾਰੇ ਆਂਗਨਵਾੜੀ ਕੇਂਦਰਾਂ , ਆਂਗਨਵਾੜੀ ਕਾਮਿਆਂ ਅਤੇ ਲਾਭਪਾਤਰੀਆਂ ਦੀ ਨਿਗਰਾਨੀ ਤੇ ਟ੍ਰੈਕਿੰਗ ਦੀ ਸਹੂਲਤ ਦਿੰਦਾ ਹੈ । ਬੱਚਿਆਂ ਵਿੱਚ ਸਟੰਟਿੰਗ , ਬਰਬਾਦੀ , ਘੱਟ ਵਜ਼ਨ ਦੀ ਗਤੀਸ਼ੀਲਤਾ ਦੀ ਪਛਾਣ ਲਈ ਪੋਸ਼ਣ ਟ੍ਰੈਕਰ ਤਹਿਤ ਤਕਨਾਲੋਜੀ ਦਾ ਲਾਭ ਉਠਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਪੋਸ਼ਣ ਅਭਿਆਨ ਤਹਿਤ ਪਹਿਲੀ ਵਾਰ ਡਿਜੀਟਲ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਗਈ ਹੈ , ਜਦੋਂ ਆਂਗਨਵਾੜੀ ਕੇਂਦਰਾਂ ਨੂੰ ਮੋਬਾਈਲ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ । ਮੋਬਾਈਲ ਐਪਲੀਕੇਸ਼ਨ ਨੇ ਆਂਗਨਵਾੜੀ ਕਾਮਿਆਂ ਦੁਆਰਾ ਵਰਤੇ ਜਾਣ ਵਾਲੇ ਭੌਤਿਕ ਰਜਿਸਟਰਾਂ ਦੇ ਡਿਜੀਟਾਈਜ਼ੇਸ਼ਨ ਅਤੇ ਆਟੋਮੇਸ਼ਨ ਦੀ ਸਹੂਲਤ ਵੀ ਦਿੱਤੀ ਹੈ , ਜੋ ਉਨ੍ਹਾਂ ਦੇ ਕੰਮ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਕਰਦੀ ਹੈ ।

ਆਂਗਨਵਾੜੀ ਤੱਕ ਸਰਵਵਿਆਪੀ ਪਹੁੰਚ ਇਹ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਲਾਭਪਾਤਰੀ ਜੋ ਪਰਵਾਸ ਕਰਦਾ ਹੈ , ਜਾਂ ਉਸਦਾ ਪਰਿਵਾਰ ਇੱਕ ਸੂਬੇ ਤੋਂ ਦੂਜੇ ਸੂਬੇ ਪਰਵਾਸ ਕਰਦਾ ਹੈ ਜਾਂ ਸੁਬੇ ਵਿੱਚ ਹੀ ਪਰਵਾਸ ਕਰਦਾ ਹੈ , ਨੂੰ ਆਂਗਨਵਾੜੀਆਂ ਰਾਹੀਂ ਦਿੱਤੀਆਂ ਜਾਣ ਵਾਲੀਆਂ ਮੁੱਖ ਸੇਵਾਵਾਂ ਤੋਂ ਵਾਂਝਿਆਂ ਨਾ ਰੱਖਿਆ ਜਾਵੇ । ਇਸੇ ਸਹੂਲਤ ਲਈ @ਮਾਈਗ੍ਰੇਸ਼ਨ@ — ਇੱਕ ਮਡਿਊਲ ਉਪਲਬਧ ਹੈ ਅਤੇ ਪੋਸ਼ਣ ਟ੍ਰੈਕਰ ਤੇ ਕੰਮ ਕਰ ਰਿਹਾ ਹੈ । ਇਸਦੀ ਵਰਤੋਂ ਕਰਕੇ ਆਂਗਨਵਾੜੀ ਕੇਂਦਰ ਵੱਲੋਂ ਲਾਭਪਾਤਰੀਆਂ ਦੇ ਵੇਰਵੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ , ਲਾਭਪਾਤਰੀ ਪਰਵਾਸ ਕਰਕੇ ਕਿੱਥੇ ਗਿਆ ਹੈ ਤੇ ਇਸ ਲਈ ਲਾਭਪਾਤਰੀ ਦਾ ਅਧਾਰ ਵੇਰਵੇ ਵਰਤ ਕੇ ਇਹ ਪਤਾ ਲਾਇਆ ਜਾ ਸਕਦਾ ਹੈ । ਇਸ ਸਬੰਧ ਵਿੱਚ ਮੰਤਰਾਲੇ ਨੇ ਸਾਰਿਆਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੋਸ਼ਣ ਟ੍ਰੈਕਰ ਦੇ ਮਾਈਗ੍ਰੇਸ਼ਨ ਮਡਿਊਲ ਦੇ ਵੇਰਵਿਆਂ ਸਹਿਤ ਫਲੋਅ ਚਾਰਟ ਦੀ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਲਾਭਪਾਤਰੀਆਂ ਵਿੱਚ ਇਸ ਸਹੂਲਤ ਦੀ ਉਪਲਬਧਤਾ ਬਾਰੇ ਵੱਡੇ ਪੱਧਰ ਤੇ ਜਾਣਕਾਰੀ ਦੇਣ ਲਈ ਉਚਿਤ ਉਪਾਅ ਕੀਤੇ ਜਾਣ ।

ਆਂਗਨਵਾੜੀ ਕੇਂਦਰਾਂ ਤੇ ਲਾਭਪਾਤਰੀਆਂ ਨੂੰ ਆਖ਼ਰੀ ਮੀਲ ਟ੍ਰੈਕਿੰਗ ਅਤੇ ਸੇਵਾਵਾਂ ਦੀ ਪ੍ਰਭਾਵੀ ਡਲਿਵਰੀ ਨੂੰ ਯਕੀਨੀ ਬਣਾਉਣ ਲਈ ਲਾਭਪਾਤਰੀਆਂ ਦੀ ਅਧਾਰ ਸੀਡਿੰਗ ਸ਼ੁਰੂ ਕੀਤੀ ਗਈ ਹੈ । ਇਸ ਤੋਂ ਇਲਾਵਾ ਯੋਜਨਾ ਤਹਿਤ ਲਾਭ ਲੈਣ ਲਈ ਬੱਚੇ ਦਾ ਅਧਾਰ ਕਾਰਡ ਲਾਜ਼ਮੀ ਨਹੀਂ ਹੋਵੇਗਾ । ਇਸ ਸਕੀਮ ਤਹਿਤ ਲਾਭ ਦੀ ਪਹੁੰਚ ਮਾਤਾ ਦਾ ਅਧਾਰ ਕਾਰਡ ਵਰਤ ਕੇ ਲਿਆ ਜਾ ਸਕਦਾ ਹੈ । 31 ਜੁਲਾਈ 2022 ਤੱਕ ਲੱਗਭਗ 53 ਫ਼ੀਸਦ ਲਾਭਪਾਤਰੀਆਂ ਦੀ ਪੋਸ਼ਣ ਟ੍ਰੈਕਰ ਤੇ ਅਧਾਰ ਸੀਡਿੰਗ ਹੋ ਚੁੱਕੀ ਹੈ । ਮੰਤਰਾਲਾ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਅਧਾਰ ਸੀਡਿੰਗ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਲਗਾਤਾਰ ਪੈਰਵੀ ਕਰ ਰਿਹਾ ਹੈ । ਆਂਗਨਵਾੜੀ ਕੇਂਦਰਾਂ ਵਿੱਚ ਹੀ ਲਾਭਪਾਤਰੀਆਂ ਦੇ ਨਾਮਾਂਕਣ ਦੀ ਸਹੂਲਤ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਨਾਮਾਂਕਣ ਕਿੱਟਾਂ ਲਈ ਫੰਡ ਰੱਖੇ ਗਏ ਹਨ । ਇਹ ਜਾਣਕਾਰੀ ਮਹਿਲਾ ਤੇ ਬਾਲ ਵਿਕਾਸ ਦੇ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।

 

**********


ਬੀ ਵਾਈ

 



(Release ID: 1848803) Visitor Counter : 96