ਸੱਭਿਆਚਾਰ ਮੰਤਰਾਲਾ
ਸਰਕਾਰ ‘ਇੰਡੀਅਨ ਇੰਸਟੀਟਿਊਟ ਆਵ੍ ਹੈਰੀਟੇਜ’ (ਆਈਆਈਐੱਚ) ਦੀ ਸਥਾਪਨਾ ਡੀਮਡ ਯੂਨੀਵਰਸਿਟੀ ਦੇ ਰੂਪ ਵਿੱਚ ਕਰੇਗੀ
Posted On:
04 AUG 2022 4:57PM by PIB Chandigarh
ਸਰਕਾਰ ਨੇ ਯੂਜੀਸੀ (ਇੰਸਟੀਟਿਊਸ਼ਨਸ ਡੀਮਡ ਟੂ ਬੀ ਯੂਨੀਵਰਸਿਟੀ) ਰੈਗੂਲੇਸ਼ਨ, 2019 ਦੇ ਤਹਿਤ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਨੋਇਡਾ ਵਿੱਚ ‘ਇੰਡੀਅਨ ਇੰਸਟੀਟਿਊਟ ਆਵ੍ ਹੈਰੀਟੇਜ’ (ਈਆਈਐੱਚ) ਨੂੰ ਇੱਕ ਡੀਮਡ ਯੂਨੀਵਰਸਿਟੀ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਹ ਭਾਰਤੀ ਵਿਰਾਸਤ ਅਤੇ ਸੰਪਦਾ ਸੁਰੱਖਿਆ ਦੇ ਖੇਤਰ ਵਿੱਚ ਉੱਚ ਸਿੱਖਿਆ ਅਤੇ ਖੋਜ ਸੁਵਿਧਾ ਪ੍ਰਦਾਨ ਕਰਨ ਵਾਲੇ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਇੱਕਮਾਤਰ ਸੰਸਥਾਨ ਹੋਵੇਗਾ। ਸਰਕਾਰ ਦੀ ਦੇਸ਼ ਵਿੱਚ ਇਸ ਤਰ੍ਹਾਂ ਦੇ ਅਨੇਕ ਸੰਸਥਾਨ ਬਣਾਉਣ ਦੀ ਕਈ ਯੋਜਨਾ ਨਹੀਂ ਹੈ।
ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਰਾਜਸਭਾ ਵਿੱਚ ਇਹ ਜਾਣਕਾਰੀ ਦਿੱਤੀ।
*****
(Release ID: 1848767)
Visitor Counter : 93