ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਭਾਈਚਾਰੇ ਨੇ ਨਾਡਾ ਬਿੱਲ ਦੀ ਕੀਤੀ ਸ਼ਲਾਘਾ l ਕਿਹਾ ਇਹ ਬਿੱਲ ਸਵੱਛ ਖੇਡ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ

Posted On: 04 AUG 2022 3:17PM by PIB Chandigarh

ਰਾਜ ਸਭਾ ਨੇ ਬੀਤੀ ਸ਼ਾਮ ਰਾਸ਼ਟਰੀ ਡੋਪਿੰਗ ਵਿਰੋਧੀ ਬਿੱਲ 2022 ਪਾਸ ਕਰ ਦਿੱਤਾ ਹੈ । ਇਸ ਬਿੱਲ ਨੂੰ ਲੋਕ ਸਭਾ ਵਿੱਚ 17 ਦਸੰਬਰ 2021 ਨੂੰ ਪੇਸ਼ ਕੀਤਾ ਗਿਆ ਸੀ ਅਤੇ 27 ਜੁਲਾਈ 2022 ਨੂੰ ਪਾਸ ਕੀਤਾ ਗਿਆ ਸੀ । ਇਹ ਬਿੱਲ ਨਾ ਕੇਵਲ ਖੇਡਾਂ ਵਿੱਚ ਡੋਪਿੰਗ ਵਿਰੋਧੀ ਗਤੀਵਿਧੀਆਂ ਨੂੰ ਨਿਯਮਿਤ ਕਰਨ ਲਈ ਇੱਕ ਕਾਨੂੰਨੀ ਸੰਸਥਾ ਵਜੋਂ ਡੋਪਿੰਗ ਰੋਕੂ ਏਜੰਸੀ ਨਾਡਾ ਦੇ ਗਠਨ ਦਾ ਪ੍ਰਬੰਧ ਹੀ ਕਰਦਾ ਹੈ ਬਲਕਿ ਇੱਕ ਇਤਿਹਾਸਕ ਮੌਕੇ ਦੀ ਨਿਸ਼ਾਨਦੇਹੀ ਵੀ ਕਰਦਾ ਹੈ , ਉਹ ਵੀ ਉਦੋਂ ਜਦ ਭਾਰਤ 30 ਦੇਸ਼ਾਂ ਦੇ ਚੋਣਵੇਂ ਸਮੂਹ ਦੀ ਲੀਗ ਵਿੱਚ ਸ਼ਾਮਲ ਹੋ ਜਾਂਦਾ ਹੈ , ਜਿਹਨਾਂ ਦਾ ਆਪਣਾ ਰਾਸ਼ਟਰੀ ਡੋਪਿੰਗ ਵਿਰੋਧੀ ਕਾਨੂੰਨ ਹੈ ।
ਦੇਸ਼ ਦੀਆਂ ਪ੍ਰਸਿੱਧ ਖਿਡਾਰੀ ਸ਼ਖਸੀਅਤਾਂ ਨੇ ਬਿੱਲ ਦੀ ਇਹ ਕਹਿੰਦਿਆਂ ਸ਼ਲਾਘਾ ਕੀਤੀ ਹੈ ਕਿ ਇਹ ਸਵੱਛ ਖੇਡਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ । ਇਸ ਦੇ ਨਾਲ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਉੱਚ ਪੱਧਰੀ ਇਮਾਨਦਾਰੀ ਨੂੰ ਯਕੀਨੀ ਵੀ ਬਣਾਏਗਾ ।
ਬਰਮਿੰਘਮ ਵਿੱਚ ਬਿੱਲ ਬਾਰੇ ਬੋਲਦਿਆਂ ਐਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸਾਬਕਾ ਐਥਲੀਟ ਆਦਿਲ ਸੁਮਾਰੀਵਾਲਾ ਨੇ ਕਿਹਾ ਹੈ ਕਿ ,"ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਡੋਪਿੰਗ ਵਿਰੋਧੀ ਬਿੱਲ ਦਿਨ ਦੀ ਰੌਸ਼ਨੀ ਵਿੱਚ ਆ ਗਿਆ ਹੈ । ਇਹ ਲਗਭਗ 6 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਮੈਂ ਮਾਣਯੋਗ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਪਾਰਲੀਮੈਂਟ ਵਿੱਚ ਇਸ ਬਿੱਲ ਨੂੰ ਲਿਜਾਣ ਲਈ ਧੰਨਵਾਦ ਕਰਦਾ ਹਾਂ । ਇਸ ਬਿੱਲ ਦਾ ਪਾਸ ਹੋਣਾ ਸਹੀ ਦਿਸ਼ਾ ਵਿੱਚ ਇੱਕ ਬਹੁਤ ਵਧੀਆ ਕਦਮ ਹੈ ਕਿਉਂਕਿ ਅਸੀਂ ਡੋਪਿੰਗ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਨਾਲ ਖੇਡ ਨੂੰ ਜਿੰਨੀ ਸੰਭਵ ਹੋ ਸਕੇ ਸਵੱਛ ਰੱਖਣੀ ਚਾਹੁੰਦੇ ਹਾਂ । ਇਸ ਨਾਲ ਖੇਡ ਨੂੰ ਪਾਵਰ ਹਾਊਸ ਬਣਾਉਣ ਵਿੱਚ ਮਦਦ ਮਿਲਣ ਨਾਲ ਮਾਣਯੋਗ ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀ ਨੂੰ ਵੀ ਸਾਕਾਰ ਕਰਨ ਵਿੱਚ ਸਹਾਇਤਾ ਮਿਲਣ ਦੇ ਨਾਲ ਨਾਲ ਭਾਰਤ ਵੱਲੋਂ ਓਲੰਪਿਕ ਖੇਡਾਂ ਲਈ ਬੋਲੀ ਲਾਉਣ ਵਿੱਚ ਵੀ ਮਦਦ ਮਿਲੇਗੀ ।" ਬਿੱਲ ਦਾ ਸਵਾਗਤ ਕਰਦਿਆਂ ਸੁਮਾਰੀਵਾਲਾ ਨੇ ਇਹ ਵੀ ਕਿਹਾ, "ਕਿ ਇਹ ਭਾਰਤ ਨੂੰ ਵਿਸ਼ਵ ਦੇ ਉਹਨਾਂ ਚੋਟੀ ਦੇ ਦੇਸ਼ਾਂ ਵਿੱਚ ਖੜ੍ਹਾ ਕਰੇਗਾ ਜੋ ਡੋਪਿੰਗ ਦੇ ਖਤਰੇ ਨਾਲ ਲੜਨ ਲਈ ਤਿਆਰ ਖੜ੍ਹੇ ਹਨ ।" ਖੇਲ ਰਤਨ ਐਵਾਰਡੀ ਅੰਜੂ ਬੋਬੀ ਜੌਰਜ ਜੋ ਐਥਲੈਟਿਕਸ ਦੇ ਵਿਸ਼ਵ ਚੈਂਪੀਅਨਸਿ਼ੱਪ ਵਿੱਚ ਇੱਕ ਮੈਡਲ ਜਿੱਤਣ ਵਾਲੀ ਪਹਿਲੀ ਐਥਲੀਟ ਹੈ , ਨੇ ਕਿਹਾ ਕਿ ਇਹ "ਬਹੁਤ ਦੇਰ ਤੋਂ ਲੰਬਿਤ ਮੁੱਦਾ" ਸੀ ਅਤੇ ਹੋਰ ਕਿਹਾ ਕਿ ,"ਮੈਂ ਇਸ ਲਈ ਅਣਥੱਕ ਮੇਹਨਤ ਕਰਨ ਲਈ ਸਾਈ , ਮੰਤਰਾਲਾ ਅਤੇ ਨਾਡਾ ਨੂੰ ਵਧਾਈ ਦਿੰਦੀ ਹਾਂ । ਇਸ ਨਾਲ ਨਾਡਾ ਹੁਣ ਦੇਸ਼ ਭਰ ਵਿੱਚ ਹੋਰ ਲੈਬਸ ਸ਼ੁਰੂ ਕਰ ਸਕਦਾ ਹੈ ਅਤੇ ਟੈਸਟਿੰਗ ਦੀ ਸੰਖਿਆ ਵਧਾ ਸਕਦਾ ਹੈ । ਨਿਸ਼ਚਿਤ ਤੌਰ ਤੇ ਇਹ ਪਾਜਿ਼ਟਿਵ ਮਾਮਲਿਆਂ ਨੂੰ ਹੇਠਾਂ ਲਿਆਵੇਗਾ । ਹੁਣ ਇਹ ਬਿੱਲ ਨਾਡਾ ਨੂੰ ਇੱਕ ਸੰਵਿਧਾਨਿਕ ਸੰਸਥਾਨ ਵਜੋਂ ਕੰਮ ਕਰਨ ਵਿੱਚ ਵੀ ਮਦਦ ਕਰੇਗਾ । ਇਸ ਨਾਲ ਵਧੇਰੇ ਸ਼ਕਤੀਆਂ ਅਤੇ ਵਧੇਰੇ ਫੰਡਿੰਗ  ਮਿਲੇਗੀ ਅਤੇ ਇਹ ਨਿਸ਼ਚਿਤ ਤੌਰ ਤੇ ਵਧੇਰੇ ਨਤੀਜੇ ਲਿਆਵੇਗਾ ।
ਓਲੰਪਿਅਨ ਬਾਕਸਰ ਅਖਿਲ ਕੁਮਾਰ , ਜੋ ਨਾਡਾ ਦੇ ਪੈਨਲਿਸਟਸ ਵਿੱਚੋਂ ਇੱਕ ਹੈ , ਨੇ ਕਿਹਾ ਕਿ ਬਿੱਲ ਐਥਲੀਟਾਂ ਵਿੱਚ ਅਨੁਸ਼ਾਸਨ ਦੀ ਭਾਵਨਾ ਲਿਆਉਣ ਲਈ ਲੋੜੀਂਦਾ ਸੀ , ਜਿਹਨਾਂ ਵਿੱਚੋਂ ਕਈ ਆਲੇ ਦੁਆਲੇ ਦੇ ਲੋਕਾਂ ਵੱਲੋਂ ਜ਼ੋਰ ਦੇਣ ਤੇ ਡੋਪਿੰਗ ਦਾ ਸਹਾਰਾ ਲੈਂਦੇ ਸਨ । "ਸੱਚਾਈ ਇਹ ਹੈ ਕਿ ਇਹ ਬਿੱਲ ਕੇਵਲ ਐਥਲੀਟਾਂ ਤੇ ਹੀ ਸਵਾਲ ਪੈਦਾ ਨਹੀਂ ਕਰਦਾ ਬਲਕਿ ਉਹਨਾਂ ਦੇ ਆਸ ਪਾਸ "ਹੋਰਨਾਂ" ਤੇ ਵੀ ਕਰਦਾ ਹੈ ਜੋ ਐਥਲੀਟਾਂ ਦੀ ਜਿ਼ੰਦਗੀ ਦੇ ਵਿੱਚ ਅਕਸਰ ਡੋਪਿੰਗ ਲਿਆਉਂਦੇ ਨੇ , ਸਮੁੱਚੇ ਖੇਡ ਵਾਤਾਵਰਣ ਪ੍ਰਣਾਲੀ ਨੂੰ ਯਕੀਨਨ ਸਵੱਛ ਕਰੇਗਾ । ਡੋਪਿੰਗ ਕੇਵਲ ਸਰੀਰ ਲਈ ਹੀ ਨੁਕਸਾਨਦੇਹ ਨਹੀਂ ਹੈ ਬਲਕਿ ਕਈ ਵਾਰ ਇਹ ਦਿਮਾਗੀ ਮੁੱਦਿਆਂ ਵਿੱਚ ਵੀ ਬਦਲ ਜਾਂਦੀ ਹੈ । ਜਦੋਂ ਐਥਲੀਟ ਮਹਿਸੂਸ ਕਰਦਾ ਹੈ , ਉਸ ਦਾ ਜਾਂ ਉਸ ਦੀ ਕੈਰੀਅਰ ਜਿ਼ੰਦਗੀ ਭਰ ਲਈ ਖ਼ਤਮ ਹੋ ਗਈ ਹੈ । ਨਾਡਾ ਕੋਲ ਵਧੇਰੇ ਅਧਿਕਾਰ ਹੋਣ ਕਰਕੇ ਭਾਰਤ ਵਿੱਚ ਡੋਪਿੰਗ ਦੇ ਕੇਸਾਂ ਵਿੱਚ ਮਹੱਤਵਪੂਰਨ ਕਮੀ ਲਿਆਉਣ ਲਈ ਸਹਾਇਤਾ ਕਰੇਗਾ ।
ਭਾਰਤ ਦੇ ਵੇਟਲਿਫਟਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਹਿਦੇਵ ਯਾਦਵ ਨੇ ਨਵੇਂ ਡੋਪਿੰਗ ਵਿਰੋਧੀ ਬਿੱਲ ਪਾਸ ਹੋਣ ਤੇ ਦਿਲੀ ਮੁਬਾਰਕਬਾਦ ਭੇਜੀ ਹੈ । ਉਹਨਾਂ ਕਿਹਾ ਕਿ ਖੇਡਾਂ ਵਿੱਚ ਡੋਪਿੰਗ ਤੇ ਕਾਬੂ ਪਾਉਣ ਲਈ ਇਹ ਬਿੱਲ ਸਮੇਂ ਦੀ ਲੋੜ ਸੀ ਅਤੇ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਮਾਨਤਾ ਦੇਣ ਅਤੇ ਅਜਿਹੇ ਵਿਆਪਕ ਨਵੇਂ ਬਿੱਲ ਨੂੰ ਪਾਸ ਕਰਨ ਲਈ ਵਧਾਈ ।" ਸਹਿਦੇਵ ਯਾਦਵ ਨੇ ਹੋਰ ਕਿਹਾ ,"ਮੈਂ ਆਸ ਕਰਦਾ ਹਾਂ ਕਿ ਇਹ ਬਿੱਲ ਅਥਾਰਟੀਆਂ ਨੂੰ ਡੋਪ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਅਤੇ ਅਜਿਹੀਆਂ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਲਈ ਵਧੇਰੇ ਸ਼ਕਤੀਆਂ ਦੇਵੇਗਾ ।"

***************


ਐੱਨ ਬੀ / ਐੱਸ ਆਰ ਐੱਸ



(Release ID: 1848405) Visitor Counter : 104


Read this release in: English , Urdu , Hindi , Kannada