ਸਿੱਖਿਆ ਮੰਤਰਾਲਾ
ਲੋਕ ਸਭਾ ਨੇ ਸਟ੍ਰੈਲ ਯੂਨੀਵਰਸਿਟੀ (ਸ਼ੋਧ), ਬਿਲ 2022 ਪੇਸ਼ ਕੀਤਾ
ਗਤੀਸ਼ਕਤੀ ਯੂਨੀਵਰਸਿਟੀ ਟ੍ਰਾਂਸਪੋਰਟ ਖੇਤਰ ਲਈ ਇੱਕ ਵਿਸ਼ਵ ਪੱਧਰੀ, ਬਹੁ-ਅਨੁਸ਼ਾਸਨੀ, ਬਹੁਅਯਾਮੀ ਅਤੇ ਭਵਿੱਖਮੁਖੀ ਸੰਸਥਾਨ ਸਾਬਿਤ ਹੋਵੇਗਾ-ਸ਼੍ਰੀ ਧਰਮੇਂਦਰ ਪ੍ਰਧਾਨ
Posted On:
03 AUG 2022 8:40PM by PIB Chandigarh
ਲੋਕਸਭਾ ਨੇ ਅੱਜ ਰਾਸ਼ਟਰੀ ਰੇਲ ਅਤੇ ਟ੍ਰਾਂਸਪੋਰਟ ਇੰਸਟੀਟਿਊਟ (ਐੱਨਆਰਟੀਆਈ), ਇੱਕ ਮਾਨਦ (ਡੀਮਡ) ਯੂਨੀਵਰਸਿਟੀ, ਨੂੰ ਗਤੀਸ਼ਕਤੀ ਯੂਨੀਵਰਸਿਟੀ (ਜੀਐੱਸਵੀ), ਇੱਕ ਕੇਂਦਰੀ ਯੂਨੀਵਰਸਿਟੀ ਦੇ ਰੂਪ ਵਿੱਚ ਪਰਿਵਰਤਿਤ ਕਰਨ ਦੇ ਉਦੇਸ਼ ਨਾਲ ਕੇਂਦਰੀ ਯੂਨੀਵਰਸਿਟੀ (ਸੋਧ) , ਬਿਲ 2022 ਨੂੰ ਪੇਸ਼ ਕਰ ਦਿੱਤਾ।
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਧਰਮੇਂਦਰ ਪ੍ਰਧਾਨ ਨੇ ਲੋਕਸਭਾ ਵਿੱਚ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਹਮੇਸ਼ਾ ਭਵਿੱਖ ਦੇ ਲਈ ਇੱਕ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਚੌਥੀ ਉਦਯੌਗਿਕ ਕ੍ਰਾਂਤੀ ਅਤੇ 21ਵੀਂ ਸਦੀ ਦੀਆਂ ਚੁਣੌਤੀਆਂ ਨੂੰ ਅਪਣਾਉਣ ਵਾਲੇ ਇੱਕ ਭਵਿੱਖਮੁਖੀ ਕਿਰਤ ਸ਼ਕਤੀ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋ ਰਹੇ ਤਕਨੀਕੀ ਵਿਕਾਸ ਬਾਰੇ ਦੱਸਿਆ ਅਤੇ ਕਿਹਾ ਕਿ 2022 ਤੱਕ ਭਾਰਤ ਫ੍ਰੰਟੀਅਰ ਟੈਕਨੋਲੋਜੀ ਦੇ ਖੇਤਰ ਵਿੱਚ ਆਤਮਨਿਰਭਰ ਬਣ ਜਾਵੇਗਾ।
ਸ਼੍ਰੀ ਪ੍ਰਧਾਨ ਨੇ ਸੜਕ ਰੇਲਵੇ, ਸ਼ਿਪਿੰਗ, ਹਵਾਬਾਜ਼ੀ ਆਦਿ ਸਹਿਤ ਬੁਨਿਆਦੀ ਢਾਂਚੇ ਅਤੇ ਟ੍ਰਾਂਸਪੋਰਟ ਖੇਤਰਾਂ ਵਿੱਚ ਹੋ ਰਹੇ ਵੱਖ-ਵੱਖ ਪਰਿਵਤਰਨਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਟ੍ਰਾਂਸਪੋਰਟ ਖੇਤਰਾਂ ਦਾ ਵਿਕਾਸ, ਦੇਸ਼ ਭਰ ਦੇ ਛੋਟੇ ਸ਼ਹਿਰਾਂ ਵਿੱਚ ਹਵਾਈ ਅੱਡਿਆਂ ਦਾ ਨਿਰਮਾਣ ਅਤੇ ਹਵਾਈ ਆਵਾਜਾਈ ਵਿੱਚ ਵਾਧਾ ਭਾਰਤ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਦਰਸਾਉਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਟ੍ਰਾਂਸਪੋਰਟ ਖੇਤਰ ਵਿੱਚ ਹੋ ਰਹੇ ਪਰਿਵਰਤਨ ਇੱਕ ਗਿਆਨ ਭੰਡਾਰ ਦਾ ਨਿਰਮਾਣ ਕਰਨ ਖੋਜ ਕਰਨ, ਸਰਵਉੱਤਮ ਕਾਰਜਪ੍ਰਣਾਲੀ ਨੂੰ ਤਿਆਰ ਕਰਨ, ਕੌਸ਼ਲ ਵਿਕਾਸ ਦੀ ਸੁਵਿਧਾ ਸੁਨਿਸ਼ਚਿਤ ਕਰਨ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਟ੍ਰਾਂਸਪੋਰਟ ਖੇਤਰ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਸੰਸਥਾਨ ਦੇ ਨਿਰਮਾਣ ਦੀ ਮੰਗ ਕਰਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ਦੇ ਵਿਦਿਆਰਥੀਆਂ ਨੂੰ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਸਫਰ ਹੋਣ ਲਈ ਸਟੇਮ ਦੇ ਇਲਾਵਾ ਵਾਤਾਵਰਣ, ਵਣਜ ਅਤੇ ਸਮਾਜਿਕ ਵਿਗਿਆਨ ਬਾਰੇ ਸਿੱਖਣਾ ਹੋਵੇਗਾ। ਇਸ ਲਈ ਗਤੀਸ਼ਕਤੀ ਯੂਨੀਵਰਸਿਟੀ ਨਾਮ ਦੇ ਇੱਕ ਵਿਸ਼ਵਪੱਧਰੀ , ਬਹੁ-ਅਨੁਸ਼ਾਸਨੀ, ਬਹੁਅਯਾਮੀ ਅਤੇ ਭਵਿੱਖਮੁਖੀ ਸੰਸਥਾਨ ਦੀ ਕਲਪਨਾ ਕੀਤੀ ਗਈ ਹੈ।
ਕੇਂਦਰੀ ਸਿੱਖਿਆ ਮੰਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਅਧਿਕ ਤੋਂ ਅਧਿਕ ਯੁਵਾਵਾਂ ਨੂੰ ਸਿੱਖਿਆ ਅਤੇ ਸਿਕਲਿੰਗ ਦੇ ਈਕੋਸਿਸਟਮ ਦੀ ਮੁੱਖਧਾਰਾ ਵਿੱਚ ਲਿਆਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਸਾਡਾ ਯਤਨ ਸਿਰਫ ਨੌਕਰੀ ਚਾਹੁੰਣ ਵਾਲਿਆਂ ਦੀ ਨਹੀਂ, ਬਲਕਿ ਨੌਕਰੀ ਦੇਣ ਵਾਲਿਆਂ ਦੀ ਇੱਕ ਪੀੜੀ ਤਿਆਰ ਕਰਨਾ ਹੈ। ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਇੱਕ ਨਵੀਂ ਕਾਰਜ ਸੰਸਕ੍ਰਿਤੀ ਵਿਕਸਿਤ ਹੋ ਰਹੀ ਹੈ ਜਿਸ ਵਿੱਚ ਕੀਤੇ ਗਏ ਵਾਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗਤੀਸ਼ਕਤੀ ਇਸੇ ਕਾਰਜ ਸੰਸਕ੍ਰਿਤੀ ਦਾ ਇੱਕ ਹੋਰ ਉਦਾਹਰਣ ਹੈ।
*****
MJPS/AK
(Release ID: 1848400)
Visitor Counter : 162