ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਰਾਜ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਖੋਜ ਸਮਰੱਥਾਵਾਂ ਨੂੰ ਵਧਾਉਣ ਲਈ ਨਵੀਂ ਸਕੀਮ ਸ਼ੁਰੂ ਕੀਤੀ ਗਈ
Posted On:
03 AUG 2022 3:33PM by PIB Chandigarh
ਖੋਜ ਸਮਰੱਥਾਵਾਂ ਨੂੰ ਸੰਰਚਨਾਤਮਕ ਢੰਗ ਨਾਲ ਵਧਾਉਣ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਸੀ ਤਾਂ ਜੋ ਨਿੱਜੀ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਇਲਾਵਾ ਇਨਾਂ ਯੂਨੀਵਰਸਿਟੀਆਂ ਦੇ ਅਧੀਨ ਕੰਮ ਕਰ ਰਹੀਆਂ ਸਵੈ-ਵਿੱਤੀ ਸੰਸਥਾਵਾਂ ਵਿੱਚ ਇੱਕ ਮਜ਼ਬੂਤ ਆਰ ਐਂਡ ਡੀ ਈਕੋਸਿਸਟਮ ਬਣਾਇਆ ਜਾ ਸਕੇ।
ਸਟੇਟ ਯੂਨੀਵਰਸਿਟੀ ਰਿਸਰਚ ਐਕਸੀਲੈਂਸ (ਐੱਸਈਆਰਬੀ-ਐੱਸਯੂਆਰਈ) ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ (ਐੱਸਈਆਰਬੀ), ਦੀ ਇੱਕ ਨਵੀਂ ਨਵੀਨਤਾਕਾਰੀ ਯੋਜਨਾ ਹੈ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਵਿਧਾਨਕ ਸੰਸਥਾ ਹੈ। ਇਹ ਰਾਜ ਅਤੇ ਨਿੱਜੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਗੁਣਵੱਤਾਪੂਰਣ ਖੋਜ ਲਈ ਸਹਿਯੋਗ ਨੂੰ ਪ੍ਰੋਤਸਾਹਨ ਦੇ ਸਕਦਾ ਹੈ।
ਐੱਸਈਆਰਬੀ ਦੇ ਚੇਅਰਮੈਨ, ਅਤੇ ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ, ਡਾ. ਸ਼੍ਰੀਵਰੀ ਚੰਦਰਸ਼ੇਖਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਕਿਹਾ, “ਨਵੀਂ ਸਕੀਮ ਯੂਨੀਵਰਸਿਟੀ ਪ੍ਰਣਾਲੀ ਖੋਜਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਵਿੱਚ ਮਦਦ ਕਰੇਗੀ ਅਤੇ ਉੱਥੋਂ ਦੇ ਨੌਜਵਾਨ ਫੈਕਲਟੀ ਨੂੰ ਅਤਿ ਆਧੁਨਿਕ ਖੋਜ ਵਿੱਚ ਹਿੱਸਾ ਲੈਣ ਦੇ ਯੋਗ ਕਰੇਗੀ ਜੋ ਹੁਣ ਤੱਕ ਜ਼ਿਆਦਾਤਰ ਅਧਿਆਪਨ ਤੱਕ ਹੀ ਸੀਮਤ ਸੀ।" ਉਨ੍ਹਾਂ ਨੇ ਕਿਹਾ ਕਿ ਨਵਾਂ ਪ੍ਰੋਗਰਾਮ, ਜੋ ਕਿ ਡੇਟਾ-ਸੰਚਾਲਿਤ ਸਮਾਜਿਕ ਵਿਗਿਆਨ ਖੋਜ ਦਾ ਵੀ ਸਮਰਥਨ ਕਰੇਗਾ, ਜੋ ਸਾਡੀਆਂ ਯੂਨੀਵਰਸਿਟੀਆਂ ਵਿੱਚ ਮੌਜੂਦ ਸੰਭਾਵੀ ਸਮਰੱਥਾ ਲਈ ਇੱਕ ਵੱਡਾ ਪ੍ਰੋਤਸਾਹਨ ਹੋਵੇਗਾ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ, ਪ੍ਰੋਫੈਸਰ ਐੱਮ. ਜਗਦੀਸ਼ ਕੁਮਾਰ ਨੇ ਕਿਹਾ ਕਿ ਇਹ ਸਕੀਮ ਰਾਜ ਦੀਆਂ ਯੂਨੀਵਰਸਿਟੀਆਂ ਦੀ ਫੈਕਲਟੀਜ਼ ਨੂੰ ਬਹੁਤ ਜ਼ਰੂਰੀ ਖੋਜ ਦੇ ਅਵਸਰ ਪ੍ਰਦਾਨ ਕਰੇਗੀ, ਜਿਨ੍ਹਾਂ ਵਿੱਚੋਂ 45 ਪ੍ਰਤੀਸ਼ਤ ਗ੍ਰਾਮੀਣ ਖੇਤਰਾਂ ਵਿੱਚ ਸਥਿਤ ਹਨ। ਉਨ੍ਹਾਂ ਨੇ ਪ੍ਰੋਜੈਕਟਾਂ ਦੇ ਪ੍ਰਸਤਾਵਾਂ , ਖਰੀਦ ਅਤੇ ਪ੍ਰਬੰਧਨ ਦੇ ਬਾਰੇ ਵਿੱਚ ਲਿਖਣ ਅਤੇ ਪੇਸ਼ ਕਰਨ ਦੇ ਲਈ ਯੂਨੀਵਰਸਿਟੀਆਂ ਦੇ ਫੈਕਲਟੀ ਨੂੰ ਸਿਖਲਾਈ ਦੇਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।
ਪਰਮਾਣੂ ਊਰਜਾ ਵਿਭਾਗ ਦੇ ਸਕੱਤਰ, ਕੇ ਐੱਨ ਵਿਆਸ, ਨੇ ਕਿਹਾ, “ਕਿਉਂਕਿ ਵੱਡੀ ਗਿਣਤੀ ਵਿੱਚ ਰਾਜ ਦੀਆਂ ਯੂਨੀਵਰਸਿਟੀਆਂ ਗ੍ਰਾਮੀਣ ਪਿਛੋਕੜ ਵਿੱਚ ਹਨ, ਉਹ ਜ਼ਮੀਨੀ ਪੱਧਰ ਦੇ ਖੋਜ ਵਿੱਚ ਵੀ ਹਿੱਸਾ ਲੈ ਸਕਦੀਆਂ ਹਨ ਜਿਸ ਨਾਲ ਸਥਾਨਕ ਉਦਯੋਗ ਅਤੇ ਸਥਾਨਕ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਦੇ ਲਈ ਨਵੀਨਤਾਕਾਰੀ ਸਮਾਧਾਨਾਂ ਦੀ ਜ਼ਰੂਰਤ ਹੋਵੇਗੀ ।"
ਐੱਸਈਆਰਬੀ ਦੇ ਸਕੱਤਰ ਪ੍ਰੋਫੈਸਰ ਸੰਦੀਪ ਵਰਮਾ ਨੇ ਕਿਹਾ, “ਇਸ ਸਕੀਮ ਵਿੱਚ, ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਖੋਜ ਫੰਡਿੰਗ ਨੂੰ ਸੁਰੱਖਿਅਤ ਕਰਨ ਲਈ ਪ੍ਰਤੀਯੋਗੀ ਮੁਕਾਬਲਾ ਹੋਵੇਗਾ ਅਤੇ ਰਾਜ ਦੀਆਂ ਖੋਜ ਸਮਰੱਥਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਅਪਗ੍ਰੇਡ ਕਰਨ ਲਈ ਯੂਨੀਵਰਸਿਟੀਆਂ ਵਿੱਚ ਖੋਜ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਅਵਸਰ ਪੇਸ਼ ਕਰਨਗੇ ।"
ਇਨਾਂ ਸੰਸਥਾਵਾਂ ਵਿੱਚ ਮੌਜੂਦਾ ਖੋਜ ਸਮਰੱਥਾਵਾਂ ਦਾ ਵਿਕਾਸ ਲਾਜ਼ਮੀ ਹੈ ਤਾਂ ਜੋ ਰਾਸ਼ਟਰੀ ਖੋਜ ਅਤੇ ਵਿਕਾਸ ਈਕੋਸਿਸਟਮ ਵਿੱਚ ਯੋਗਦਾਨ ਪਾਉਣ ਦੀ ਉਮੀਦ ਰੱਖਣ ਵਾਲੇ ਸਾਰੇ ਖੋਜ ਵਿਦਿਆਰਥੀਆਂ ਲਈ ਖੋਜ ਉੱਦਮਤਾ ਦੇ ਦਿਸਹੱਦੇ ਦਾ ਪ੍ਰਸਾਰ ਸੁਨਿਸ਼ਿਚਿਤ ਹੋ ਸਕੇ। ਇਸ ਨਾਲ ਵਿਗਿਆਨਕ ਸੁਭਾਅ ਨੂੰ ਪ੍ਰੋਤਸਾਹਨ ਦੇਣ ਅਤੇ ਐੱਸਈਆਰਬੀ ਸਮਰਥਨ ਦੇ ਮਾਧਿਅਮ ਨਾਲ ਗੁਣਵੱਤਾ ਵਿੱਚ ਵਾਧੇ ਨੂੰ ਪ੍ਰੋਤਸਾਹਨ ਮਿਲ ਸਕੇਗਾ ।
ਐੱਸਈਆਰਬੀ-ਐੱਸਯੂਆਰਈ ਸਕੀਮ ਵਿਗਿਆਨ, ਇੰਜੀਨੀਅਰਿੰਗ ਅਤੇ ਮਾਤਰਾਤਮਕ ਸਮਾਜਿਕ ਵਿਗਿਆਨ ਦੇ ਮੋਹਰੀ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਕਰਨ ਲਈ, ਭਾਰਤ ਭਰ ਵਿੱਚ ਇਨ੍ਹਾਂ ਯੂਨੀਵਰਸਿਟੀਆਂ ਦੇ ਅੰਦਰ ਕੰਮ ਕਰਨ ਵਾਲੀਆਂ ਸਵੈ-ਵਿੱਤੀ ਸੰਸਥਾਵਾਂ ਸਮੇਤ ਰਾਜ ਅਤੇ ਨਿੱਜੀ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਸਬੰਧਤ ਸਰਗਰਮ ਖੋਜਕਰਤਾਵਾਂ ਨੂੰ ਖੋਜ ਸਹਾਇਤਾ ਪ੍ਰਦਾਨ ਕਰਦੀ ਹੈ।
*****
ਐੱਸਐੱਨਸੀ/ਆਰਆਰ
(Release ID: 1848386)
Visitor Counter : 100