ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਮਹਾਨ ਪਰਬਤਾਰੋਹੀ ਬਚੇਂਦਰੀ ਪਾਲ ਦੀ ਅਗਵਾਈ ਵਾਲੀ ਫਿੱਟ@50+ ਮਹਿਲਾ ਟਰਾਂਸ ਹਿਮਾਲੀਅਨ ਅਭਿਆਨ 2022 ਟੀਮ ਨੂੰ ਸਨਮਾਨਤ ਕੀਤਾ


ਸਰਹੱਦੀ ਖੇਤਰਾਂ ਵਿੱਚ ਫਿਟਨੈਸ ਨਾਲ ਸਬੰਧਤ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨੂੰ ਫਿੱਟ ਇੰਡੀਆ ਅਤੇ ਈਬੀਐੱਸਬੀ ਮੁਹਿੰਮਾਂ ਨਾਲ ਜੋੜਿਆ ਜਾ ਸਕਦਾ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 02 AUG 2022 7:46PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਫਿੱਟ@50+ ਮਹਿਲਾ ਟਰਾਂਸ ਹਿਮਾਲੀਅਨ ਅਭਿਆਨ 2022 ਟੀਮ ਨੂੰ ਸਨਮਾਨਿਤ ਕੀਤਾ। ਮਹਾਨ ਭਾਰਤੀ ਪਰਬਤਾਰੋਹੀ ਬਚੇਂਦਰੀ ਪਾਲ ਦੀ ਅਗਵਾਈ ਵਾਲੀ ਇਸ ਮੁਹਿੰਮ ਨੂੰ 8 ਮਾਰਚ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਖੇਡ ਵਿਭਾਗ ਦੀ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ  ।

ਇਹ ਮੁਹਿੰਮ ਪੰਗਸੌ ਪਾਸ (ਇੰਡੋ ਮਿਆਂਮਾ ਸਰਹੱਦ), ਅਰੁਣਾਚਲ ਪ੍ਰਦੇਸ਼ ਤੋਂ ਦ੍ਰਾਸ ਸੈਕਟਰ, ਲੱਦਾਖ ਦੇ ਕਾਰਗਿਲ ਤੱਕ ਚੱਲੀ, ਜਿਸ ਵਿੱਚ 4,841 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਗਈ ਅਤੇ ਭਾਰਤ ਅਤੇ ਨੇਪਾਲ ਵਿੱਚ ਹਿਮਾਲਿਆ ਦੇ ਪੂਰਬ ਤੋਂ ਪੱਛਮ ਤੱਕ 140 ਦਿਨਾਂ ਵਿੱਚ 35 ਉੱਚੇ ਪਹਾੜੀ ਮਾਰਗਾਂ ਨੂੰ ਕਵਰ ਕੀਤਾ ਗਿਆ।

ਕੁੱਲ 17 ਪਰਬਤਾਰੋਹੀਆਂ ਦੀ ਟੀਮ ਵਲੋਂ ਵੱਡੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “50 ਸਾਲ ਦੀ ਉਮਰ ਵਿੱਚ ਫਿੱਟ ਹੋਣਾ ਆਪਣੇ ਆਪ ਵਿੱਚ ਇੱਕ ਵੱਡਾ ਕਾਰਨਾਮਾ ਹੈ। ਇਹ ਮੁਹਿੰਮ ਨਾ ਸਿਰਫ਼ ਦੇਸ਼ ਦੇ 50 ਸਾਲ ਦੇ ਲੋਕਾਂ ਲਈ, ਸਗੋਂ ਭਾਰਤ ਵਿੱਚ ਹਰ ਕਿਸੇ ਲਈ ਵੀ ਪ੍ਰੇਰਨਾਦਾਇਕ ਰਹੀ ਹੈ। ਤੁਸੀਂ ਜੋ ਕੀਤਾ ਹੈ ਉਹ ਹਰ ਪੱਖੋਂ ਕਮਾਲ ਹੈ। ਇਹ ਨਾਰੀ-ਸ਼ਕਤੀ ਦੀ ਅਸਲੀ ਸ਼ਕਤੀ ਵੀ ਹੈ।"

ਫਿੱਟ ਇੰਡੀਆ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦੁਹਰਾਉਂਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ, “ਸ਼੍ਰੀ ਨਰੇਂਦਰ ਮੋਦੀ ਜੀ ਨੇ ਫਿਟਨੈਸ ਕੀ ਡੋਜ਼, ਆਧਾ ਘੰਟਾ ਰੋਜ਼ਦੇ ਮੰਤਰ ਦਾ ਜ਼ਿਕਰ ਕੀਤਾ। ਹੁਣ, ਅਸੀਂ ਉਸ ਵਿਜ਼ਨ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਚੁਣੌਤੀਆਂ ਬਹੁਤ ਵੱਡੀਆਂ ਸਨ ਅਤੇ ਭਾਰਤੀ ਫੌਜ ਨੇ ਵੀ ਹਰ ਕਦਮ 'ਤੇ ਮਦਦ ਲਈ ਹੱਥ ਵਧਾਏ। ਬਚੇਂਦਰੀ ਪਾਲ ਦੀ ਅਗਵਾਈ ਬੇਮਿਸਾਲ ਸੀ।

ਸ਼੍ਰੀ ਠਾਕੁਰ ਨੇ ਸੁਝਾਅ ਦਿੱਤਾ ਕਿ ਸਾਨੂੰ ਸਰਹੱਦੀ ਖੇਤਰਾਂ ਵਿੱਚ ਫਿਟਨੈਸ ਨਾਲ ਸਬੰਧਤ ਹੋਰ ਪ੍ਰੋਗਰਾਮ ਲਿਆਉਣੇ ਚਾਹੀਦੇ ਹਨ, ਜਿਨ੍ਹਾਂ ਨੂੰ ਫਿੱਟ ਇੰਡੀਆ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ ਮੁਹਿੰਮਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਪ੍ਰੋਗਰਾਮ ਤਹਿਤ ਸਰਹੱਦੀ ਖੇਤਰਾਂ ਵਿੱਚ ਫਿਟਨੈਸ ਪ੍ਰੋਗਰਾਮ ਸ਼ਾਮਲ ਹੋਵੇਗਾ। ਨੌਜਵਾਨਾਂ ਨੂੰ ਸਰਹੱਦ ਨਾਲ ਲੱਗਦੇ ਇਲਾਕਿਆਂ ਅਤੇ ਪਿੰਡਾਂ ਨੂੰ ਜਾਣਨ ਅਤੇ ਦੇਖਣ ਦਾ ਮੌਕਾ ਵੀ ਮਿਲੇਗਾ। ਇੱਥੋਂ ਤੱਕ ਕਿ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਵੀ ਮੈਟਰੋ ਸ਼ਹਿਰਾਂ ਦੀ ਜ਼ਿੰਦਗੀ ਦਾ ਅਨੁਭਵ ਕਰਨਾ ਚਾਹੀਦਾ ਹੈ।

68 ਸਾਲ ਦੀ ਉਮਰ ਵਿੱਚ ਮੁਹਿੰਮ ਚਲਾਉਣਾ ਅਤੇ ਟੀਮ ਦੀ ਅਗਵਾਈ ਕਰਨਾ ਆਪਣੇ ਆਪ ਵਿੱਚ ਬਚੇਂਦਰੀ ਪਾਲ ਦੁਆਰਾ ਇੱਕ ਬੇਮਿਸਾਲ ਕਾਰਨਾਮਾ ਸੀ, ਜੋ ਮਾਊਂਟ ਐਵਰੈਸਟ ਦੀ ਸਿਖਰ 'ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਔਰਤ ਹੈ। ਟ੍ਰੈਕ ਦੇ ਪਲਾਂ ਬਾਰੇ ਦੱਸਦੇ ਹੋਏ, ਉਨ੍ਹਾਂ ਨੇ ਕਿਹਾ, "ਇਸ ਉਮਰ ਵਿੱਚ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬਹੁਤ ਸਾਰੇ ਵਿਚਾਰ ਮੇਰੇ ਮਨ ਵਿੱਚ ਆਏ, ਪਰ ਫਿਰ ਮੈਂ ਸੋਚਿਆ ਕਿ ਇਹ ਮਹਿਲਾ ਸਸ਼ਕਤੀਕਰਨ ਲਈ ਇੱਕ ਵੱਡੀ ਉਪਲੱਭਧੀ ਹੈ। ਯੁਵਾ ਮਾਮਲਿਆਂ ਬਾਰੇ ਮੰਤਰਾਲੇ, ਟਾਟਾ ਸਟੀਲ ਅਤੇ ਖਾਸ ਤੌਰ 'ਤੇ ਭਾਰਤੀ ਫੌਜ ਨੇ ਹਰ ਕਦਮ 'ਤੇ ਸਾਡੀ ਮਦਦ ਕੀਤੀ। ਸਫ਼ਰ ਆਸਾਨ ਨਹੀਂ ਸੀ। ਸਾਡੇ ਛਾਲੇ ਹੋ ਗਏ ਸਨ, ਪਰ ਅਸੀਂ ਕਦੇ ਨਹੀਂ ਰੁਕੇ। ਪੂਰੀ ਸਕਾਰਾਤਮਕਤਾ ਨਾਲ, ਅਸੀਂ ਅੱਗੇ ਵਧੇ। ਇਹ ਸਭ ਮਹੱਤਵਪੂਰਨ ਹੈ। ਅਸੀਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ, ਪਰ ਭਾਰਤੀ ਫੌਜ ਹਮੇਸ਼ਾ ਰੀੜ ਦੀ ਹੱਡੀ ਵਜੋਂ ਨਾਲ ਖੜ੍ਹੀ ਸੀ। ਉਨ੍ਹਾਂ ਦੀ ਮੌਜੂਦਗੀ ਵਿੱਚ ਸਾਨੂੰ ਬਹੁਤ ਹੌਸਲਾ ਅਤੇ ਆਤਮ ਵਿਸ਼ਵਾਸ ਮਿਲਿਆ। ਉਨ੍ਹਾਂ ਨੇ ਹਰ ਕੰਮ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਮਦਦ ਕੀਤੀ।

ਇਸ ਮੁਹਿੰਮ ਦਾ ਉਦੇਸ਼ ਸੀਨੀਅਰ ਨਾਗਰਿਕਾਂ ਵਿੱਚ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਖਾਸ ਤੌਰ 'ਤੇ ਔਰਤਾਂ ਲਈ ਇੱਕ ਮਿਸਾਲ ਕਾਇਮ ਕਰਨਾ ਸੀ ਕਿ ਕਿਸੇ ਵੀ ਉਮਰ ਵਿੱਚ ਤੰਦਰੁਸਤ ਅਤੇ ਸਿਹਤਮੰਦ ਰਹਿਣਾ ਅਤੇ ਵੱਡੇ ਸੁਪਨੇ ਦੇਖਣਾ ਸੰਭਵ ਹੈ। ਮੁਹਿੰਮ ਵਿੱਚ ਕਵਰ ਕੀਤੇ ਗਏ ਦੱਰਿਆਂ ਵਿੱਚ ਸਭ ਤੋਂ ਔਖਾ ਲਾਮਖਾਗਾ ਦੱਰਾ 17,700 ਫੁੱਟ; ਚੁਣੌਤੀਪੂਰਨ ਅਤੇ ਸਭ ਤੋਂ ਉੱਚੀ ਮੁਹਿੰਮ ਪਰਾਂਗ ਲਾ ਦੱਰਾ 18,300 ਫੁੱਟ; ਭਾ ਭਾ ਦੱਰਾ 16,000 ਫੁੱਟ ਅਤੇ ਥੋਰਾਂਗ ਲਾ 17,800 ਫੁੱਟ ਸ਼ਾਮਲ ਸਨ। 10,000 ਫੁੱਟ ਤੋਂ ਉੱਪਰ ਦੀ ਉਚਾਈ 'ਤੇ ਸਭ ਲੰਬਾ ਟ੍ਰੈਕ 13.5 ਘੰਟੇ ਦਾ ਰਿਹਾ ਸੀ। 12,000 ਫੁੱਟ ਦੀ ਉੱਚਾਈ 'ਤੇ ਇੱਕ ਦਿਨ ਵਿੱਚ ਸਭ ਤੋਂ ਲੰਬੀ ਦੂਰੀ 29 ਕਿਲੋਮੀਟਰ ਤੈਅ ਕੀਤੀ ਗਈ ਸੀ। ਪੂਰਬੀ ਅਤੇ ਪੱਛਮੀ ਨੇਪਾਲ ਦੇ ਕੁਝ ਰਸਤੇ ਬਹੁਤ ਹੀ ਦੂਰ-ਦੁਰਾਡੇ ਸਨ, ਜਿੱਥੇ ਪੂਰੀ ਤਰ੍ਹਾਂ ਸੀਮਤ ਸਰੋਤਾਂ ਦੇ ਨਾਲ ਅਤੇ ਕਈ ਵਾਰ ਅਸੀਂ ਕਈ ਦਿਨਾਂ ਲਈ 10,000-14,000 ਫੁੱਟ ਦਰਮਿਆਨ ਟ੍ਰੈਕਿੰਗ ਕਰਦੇ ਸੀ

ਮੁਹਿੰਮ ਦੀ ਟੀਮ ਨੇ ਉੱਤਰਾਖੰਡ, ਲੇਹ ਲੱਦਾਖ ਅਤੇ ਹਿਮਾਚਲ ਦੇ ਔਖੇ ਰਸਤਿਆਂ ਵਿੱਚੋਂ ਲੰਘਦੇ ਹੋਏ ਆਪਣੇ ਤਜ਼ਰਬੇ ਨੂੰ ਬਿਆਨ ਕੀਤਾ। ਮੁਹਿੰਮ ਟੀਮ ਦੀ ਮੈਂਬਰ ਚੇਤਨਾ ਸਾਹੂ ਨੇ ਕਿਹਾ, “ਹਰ ਕਿਸੇ ਦੀਆਂ ਲੱਤਾਂ ਵਿੱਚ ਜੋਕਾਂ ਲੱਗ ਗਈਆਂ ਸਨ, ਸਾਨੂੰ ਕੋਈ ਬਾਇਓ ਬ੍ਰੇਕ ਨਹੀਂ ਮਿਲਿਆ ਪਰ ਅਸੀਂ ਕਦੇ ਹਾਰ ਨਹੀਂ ਮੰਨੀ। ਅਸੀਂ ਅੱਗੇ ਵਧਦੇ ਰਹੇ,”ਅਸੀਂ ਸਕੂਲੀ ਬੱਚਿਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਫਿੱਟ ਇੰਡੀਆ ਬਾਰੇ ਜਾਗਰੂਕ ਕੀਤਾ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਫਿਟਨੈਸ ਦਾ ਸੁਨੇਹਾ ਫੈਲਾਇਆ। ਇੱਥੇ ਕੋਈ ਸਾਧਨ ਵੀ ਨਹੀਂ ਸਨ ਅਤੇ ਅਸੀਂ ਇਨ੍ਹਾਂ 5 ਮਹੀਨਿਆਂ ਦੇ ਸਫ਼ਰ ਦੌਰਾਨ ਇਹ ਸਿੱਖਿਆ ਕਿ ਘੱਟੋ-ਘੱਟ ਜੀਵਨ ਕੀ ਹੈ। ਬਚੇਂਦਰੀ ਪਾਲ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ।

ਫਿੱਟ@50+ ਮਹਿਲਾ ਟ੍ਰਾਂਸ ਹਿਮਾਲੀਅਨ ਅਭਿਆਨ 2022 ਟੀਮ:

ਸ਼੍ਰੀਮਤੀ ਬਚੇਂਦਰੀ ਪਾਲ

ਡਾ. ਸੁਸ਼ਮਾ ਬਿੱਸਾ

ਬਿਮਲਾ ਦਿਓਸਕਰ

ਚੇਤਨਾ ਸਾਹੂ

ਗੰਗੋਤਰੀ ਸੋਨੇਜੀ

ਐੱਲ ਅੰਨਪੂਰਨਾ

ਮੇਜਰ ਕ੍ਰਿਸ਼ਨਾ ਦੂਬੇ

ਸ਼੍ਰੀਮਤੀ ਵਸੁਮਤੀ ਸ਼੍ਰੀਨਿਵਾਸਨ

ਪਾਯੋ ਮੁਰਮੂ

ਸਵਿਤਾ ਢਪਵਾਲ

ਸ਼ਮਲਾ ਪਦਮਨਾਭਨ

ਭਾਨੂ ਰਾਣੀ

ਅਵਿਨਾਸ਼ ਸ਼੍ਰੀਨਿਵਾਸ ਦੇਓਸਕਰ

ਰਣਦੇਵ ਸਿੰਘ

ਮੋਹਨ ਸਿੰਘ ਰਾਵਤ

ਹੇਮੰਤ ਗੁਪਤਾ

ਆਸ਼ੀਸ਼ ਕੁਮਾਰ ਸਕਸੈਨਾ

*****

ਐੱਨਬੀ/ਓਏ



(Release ID: 1848190) Visitor Counter : 91


Read this release in: English , Urdu , Hindi , Telugu