ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਚੰਡੀਗੜ੍ਹ ਵਿੱਚ ‘ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਰਾਸ਼ਟਰੀ ਸੰਮੇਲਨ ਦਾ ਆਯੋਜਨ
Posted On:
02 AUG 2022 1:04PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਚੰਡੀਗੜ੍ਹ ਵਿੱਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ, ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ, ਜੰਮੂ ਅਤੇ ਕਸ਼ਮੀਰ ਦੇ ਉਪ-ਰਾਜਪਾਲ ਸ਼੍ਰੀ ਮਨੋਜ ਸਿੰਨ੍ਹਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਸਕੱਤਰ, ਸ਼੍ਰੀ ਆਰ. ਸੁਬ੍ਰਹਮਣਯਮ ਅਤੇ ਨਾਰਕੋਟਿਕਸ ਕੰਟ੍ਰੋਲ ਬਿਓਰੋ (ਐੱਨਸੀਬੀ) ਦੇ ਡਾਇਰੈਕਟਰ ਜਨਰਲ ਸ਼੍ਰੀ ਸੱਤਯ ਨਾਰਾਇਣ ਪ੍ਰਧਾਨ ਨੇ ਵੀ ਹਿੱਸਾ ਲਿਆ।
ਇਸ ਪ੍ਰੋਗਰਾਮ ਵਿੱਚ ਮੰਚ ’ਤੇ ਮੌਜੂਦ ਸਭ ਮੰਨੇ-ਪ੍ਰਮੰਨੇ ਵਿਅਕਤੀਆਂ ਦੁਆਰਾ ਨਵਚੇਤਨਾ (ਸਕੂਲੀ ਬੱਚਿਆਂ ਦੇ ਲਈ ਜੀਵਨ ਕੌਸ਼ਲ ਅਤੇ ਨਸ਼ੀਲੀਆਂ ਦਵਾਈਆਂ ਦੀ ਸਿੱਖਿਆ ਬਾਰੇ ਨਵੀਂ ਚੇਤਨਾ) ਦੇ ਜਮਾਤ 6 ਤੋਂ 8 ਅਤੇ ਜਮਾਤ 9 ਤੋਂ 11 ਤੱਕ ਦੇ ਬੱਚਿਆਂ ਦੇ ਲਈ ਦੋ ਮੌਡਿਊਲ ਲਾਂਚ ਕੀਤੇ ਗਏ, ਜੋ ਮੂਲ ਰੂਪ ਨਾਲ ਇੱਕ ਟੀਚਰ ਟ੍ਰੇਨਿੰਗ ਮੌਡਿਊਲ ਹਨ। ਇਹ ਮੌਡਿਊਲ ਭਾਰਤ ਦੇ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਜੀਵਨ ਕੌਸ਼ਲ ਅਤੇ ਨਸ਼ੀਲੀਆਂ ਦਵਾਈਆਂ ਬਾਰੇ ਜਾਗਰੂਕਤਾ ਅਤੇ ਸਿੱਖਿਆ ਵਿੱਚ ਵਾਧਾ ਕਰਨਗੇ। ਇਸ ਦੇ ਇਲਾਵਾ ਨਵਚੇਤਨਾ ਦੀ ਪਹੁੰਚ ਅਤੇ ਪ੍ਰਭਾਵ ਨੂੰ ਮਜ਼ਬੂਤ ਕਰਦੇ ਹੋਏ ਟ੍ਰੇਨਿੰਗ ਸਮੱਗਰੀ ਦਾ ਦੇਸ਼ ਦੀਆਂ 12 ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। ਟੀਚਰ ਸਹਾਇਤਾ ਦੇ ਰੂਪ ਵਿੱਚ ਹਰੇਕ ਮੌਡਿਊਲ ਇੱਕ ਵੀਡੀਓ ਦੇ ਰੂਪ ਵਿੱਚ ਉਪਲਬਧ ਹੋਵੇਗਾ, ਜਿਸ ਨੂੰ ਦੀਕਸ਼ਾ ਪੋਰਟਲ (ਸਿੱਖਿਆ ਮੰਤਰਾਲੇ ਦਾ ਡਿਜੀਟਲ ਐਜ਼ੂਕੇਸ਼ਨ ਪਲੈਟਫਾਰਮ ਮੰਚ) ’ਤੇ ਅਪਲੋਡ ਕੀਤਾ ਜਾਵੇਗਾ। ਮੰਤਰਾਲੇ ਨੇ ਇੱਕ ਸਾਲ ਵਿੱਚ ਨਵਚੇਤਨਾ ਮੌਡਿਊਲ ਰਾਹੀਂ 10 ਲੱਖ ਟੀਚਰਾਂ ਅਤੇ 2.4 ਕਰੋੜ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਟੀਚਾ ਰੱਖਿਆ ਹੈ।
ਇਸ ਪ੍ਰੋਗਰਾਮ ਦੇ ਦੌਰਾਨ ਨਸ਼ਾਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਬਾਰੇ ਇੱਕ ਫਿਲਮ ਪ੍ਰਸਤੁਤ ਕੀਤੀ ਗਈ, ਜੋ ਜਾਗਰੂਕਤਾ ਪ੍ਰੋਗਰਾਮ ਦੀ ਯਾਤਰਾ ਨੂੰ ਦਰਸ਼ਾਉਂਦੀ ਹੈ ਅਤੇ ਇਹ 3 ਕਰੋੜ ਨੌਜਵਾਨਾਂ, 2 ਕਰੋੜ ਮਹਿਲਾਵਾਂ ਅਤੇ 1 ਲੱਖ ਵਿੱਦਿਅਕ ਸੰਸਥਾਨਾਂ ਸਮੇਤ 8 ਕਰੋੜ ਤੋਂ ਅਧਿਕ ਆਬਾਦੀ ਤੱਕ ਪਹੁੰਚੀ ਹੈ। ਇਸ ਵੀਡੀਓ ਰਾਹੀਂ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਆਮ ਜਨਤਾ ਤੱਕ ਪਹੁੰਚਾਇਆ ਗਿਆ।
ਇਸ ਦੇ ਬਾਅਦ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਐੱਨਐੱਮਬੀਏ ਵਿੱਚ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਤਿੰਨ ਰਾਜਾਂ ਅਤੇ ਤਿੰਨ ਜ਼ਿਲ੍ਹਿਆਂ ਨੂੰ ਐੱਨਐੱਮਬੀਏ ਪੁਰਸਕਾਰ ਪ੍ਰਦਾਨ ਕੀਤੇ ਗਏ। ਇਹ ਰਾਜ ਹਨ-ਮੱਧ ਪ੍ਰਦੇਸ਼ (ਪਹਿਲਾਂ ਪੁਰਸਕਾਰ), ਜੰਮੂ-ਕਸ਼ਮੀਰ (ਦੂਸਰਾ ਪੁਰਸਕਾਰ) ਅਤੇ ਗੁਜਰਾਤ (ਤੀਸਰਾ ਪੁਰਸਕਾਰ)। ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਤਿੰਨ ਐੱਨਐੱਮਬੀਏ ਜ਼ਿਲ੍ਹੇ ਹਨ-ਦਤਿਯਾ (ਪਹਿਲਾ ਸਥਾਨ), ਥੋਬਲ (ਦੂਸਰਾ ਸਥਾਨ) ਅਤੇ ਚੰਡੀਗੜ੍ਹ (ਤੀਸਰਾ ਸਥਾਨ)।
*****
ਐੱਮਜੀ/ਡੀਪੀ/ਆਰਕੇ
(Release ID: 1847687)
Visitor Counter : 102