ਸੱਭਿਆਚਾਰ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ “ਤਿਰੰਗਾ ਉਤਸਵ” ਵਿੱਚ ਹਿੱਸਾ ਲੈਣਗੇ
“ਹਰ ਘਰ ਤਿਰੰਗਾ” ਗਾਨ ਅਤੇ ਵੀਡੀਓ ਲਾਂਚ ਕੀਤੇ ਜਾਣਗੇ
ਪਿੰਗਲੀ ਵੈਂਕਈਆ ਦੇ ਸਨਮਾਨ ਵਿੱਚ ਸਮਾਰਕ ਡਾਕ ਟਿਕਟ ਜਾਰੀ ਕੀਤੇ ਜਾਣਗੇ
Posted On:
01 AUG 2022 6:34PM by PIB Chandigarh
ਸੱਭਿਆਚਾਰ ਮੰਤਰਾਲੇ ਕੱਲ੍ਹ ਨਵੀਂ ਦਿੱਲੀ ਵਿੱਚ ਪਿੰਗਲੀ ਵੈਂਕਈਆ ਦੀ 146ਵੀਂ ਜਯੰਤੀ ਦੇ ਅਵਸਰ ਤੇ ਰਾਸ਼ਟਰ ਲਈ ਉਨ੍ਹਾਂ ਦੇ ਯੋਗਦਾਨ ਦਾ ਉਤਸਵ ਮਨਾਉਣ ਲਈ ਸੱਭਿਆਚਾਰਕ ਅਤੇ ਸੰਗੀਤਮਈ ਪ੍ਰਸਤੁਤੀਆਂ ਨਾਲ ਭਰੀ ਇੱਕ ਸ਼ਾਮ- “ਤਿਰੰਗਾ ਉਤਸਵ” ਆਯੋਜਿਤ ਕਰੇਗਾ।
ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਹੋਣਗੇ। ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਸੰਚਾਰ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸੰਸਦੀ ਕਾਰਜ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਸੰਚਾਰ ਰਾਜ ਮੰਤਰੀ ਸ਼੍ਰੀ ਦੇਵੁਸਿੰਘ ਚੌਹਾਨ ਸਹਿਤ ਕਈ ਹੋਰ ਮੰਨੇ-ਪ੍ਰਮੰਨੇ ਵਿਅਕਤੀ ਦੇਸ਼ਭਗਤੀ ਦੇ ਇਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਇਸ ਪ੍ਰੋਗਰਾਮ ਵਿੱਚ ਦੇਸ਼ ਵਿੱਚ ਪਿੰਗਲੀ ਵੈਂਕਈਆ ਦੇ ਅਮੁੱਲ ਯੋਗਦਾਨ ਲਈ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕੀਤਾ ਜਾਵੇਗਾ। ਉਸ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਵੇਗਾ। ਤਿਰੰਗਾ ਉਤਸਵ ਵਿੱਚ “ਹਰ ਘਰ ਤਿਰੰਗਾ” ਗਾਨ ਅਤੇ ਵੀਡੀਓ ਨੂੰ ਵੀ ਲਾਂਚ ਕੀਤਾ ਜਾਵੇਗਾ। ਸੰਗੀਤਮਈ ਸ਼ਾਮ ਵਿੱਚ ਕੈਲਾਸ਼ ਖੇਰ ਅਤੇ ਕੈਲਾਸਾ, ਹਰਸ਼ਦੀਪ ਕੌਰ ਅਤੇ ਡਾ. ਰਾਗਿਨੀ ਮੱਖਰ ਜਿਹੇ ਕਲਾਕਾਰਾਂ ਦੁਆਰਾ ਲਾਈਵ ਪ੍ਰਸਤੁਤੀਆਂ ਦਿੱਤੀਆਂ ਜਾਣਗੀਆਂ।
ਪਿੰਗਲੀ ਵੈਂਕਈਆ ਇੱਕ ਸੁਤੰਤਰਤਾ ਸੈਨਾਨੀ ਅਤੇ ਭਾਰਤ ਦੇ ਰਾਸ਼ਟਰੀ ਝੰਡੇ ਦੇ ਡਿਜ਼ਾਈਨਰ ਸਨ। ਉਹ ਗਾਂਧੀਵਾਦੀ ਸਿਧਾਂਤਾਂ ਦੇ ਪੈਰੋਕਾਰ ਸਨ। ਮਹਾਤਮਾ ਗਾਂਧੀ ਦੇ ਅਨੁਰੋਧ ਤੇ ਉਨ੍ਹਾਂ ਨੇ ਭਾਰਤ ਦੇ ਰਾਸ਼ਟਰੀਝੰਡੇ ਨੂੰ ਕੇਸਰੀ, ਸਫੇਦ ਅਤੇ ਹਰੇ ਰੰਗਾਂ ਦੇ ਵਿਚਕਾਰ ਚੱਕਰ ਦੇ ਨਾਲ ਡਿਜਾਈਨ ਕੀਤਾ ਸੀ।
ਸੱਭਿਆਚਾਰਕ ਸ਼ਾਮ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾਉਣ ਦੇ ਇਤਿਹਾਸਿਕ ਦਿਨ ਦਾ ਪ੍ਰਤੀਕ ਹੋਵੇਗੀ ਅਤੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਰਤਨਾਂ ਵਿੱਚੋਂ ਇੱਕ-ਪਿੰਗਲੀ ਵੈਂਕਈਆ ਨੂੰ ਇੱਕ ਮਹਾਨ ਸ਼ਰਧਾਂਜਲੀ ਹੋਵੇਗੀ।
*****
ਐੱਨਬੀ/ਐੱਸਕੇ
(Release ID: 1847415)
Visitor Counter : 120