ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਆਂਧਰ ਪ੍ਰਦੇਸ਼ ਵਿੱਚ ਰੇਲਵੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 01 AUG 2022 7:48PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਂਧਰ ਪ੍ਰਦੇਸ਼ ਰਾਜ ਵਿੱਚ ਲਾਗੂ ਕੀਤੇ ਜਾ ਰਹੇ ਵੱਖ-ਵੱਖ ਰੇਲਵੇ ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕੀਤੀ। ਅੱਜ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨਾਲ ਇੱਕ ਮੀਟਿੰਗ ਦੌਰਾਨ ਉਨ੍ਹਾਂ ਨੂੰ ਆਂਧਰ ਪ੍ਰਦੇਸ਼ ਪੁਨਰਗਠਨ ਐਕਟ, 2014 ਤੋਂ ਬਾਅਦ ਰਾਜ ਨੂੰ ਅਲਾਟ ਕੀਤੇ ਗਏ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ।

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਆਂਧਰ ਪ੍ਰਦੇਸ਼ ਦੇ ਬਚੇ ਹੋਏ ਰਾਜ ਦੇ ਵਿਕਾਸ ਲਈ ਰੇਲ ਬੁਨਿਆਦੀ ਢਾਂਚੇ ਦਾ ਵਿਕਾਸ ਮਹੱਤਵਪੂਰਨ ਹੈਉਨ੍ਹਾਂ ਸੁਝਾਅ ਦਿੱਤਾ ਕਿ ਨਵੇਂ ਰੇਲਵੇ ਪ੍ਰੋਜੈਕਟਾਂ ਦੇ ਨਾਲ-ਨਾਲ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ ਕੀਤਾ ਜਾਵੇ।

ਉਨ੍ਹਾਂ ਵਿਸ਼ੇਸ਼ ਤੌਰ 'ਤੇ ਵਿਸ਼ਾਖਾਪਟਨਮ ਵਿੱਚ ਹੈੱਡਕੁਆਰਟਰ ਵਾਲੇ ਪ੍ਰਸਤਾਵਿਤ ਦੱਖਣੀ ਤਟਵਰਤੀ ਰੇਲਵੇ ਜ਼ੋਨਮੁਲਤਵੀ ਪਏ ਮੁੱਦਿਆਂ ਅਤੇ ਰੁਕਾਵਟਾਂ ਬਾਰੇ ਪੁੱਛਗਿੱਛ ਕੀਤੀ। ਉਪ ਰਾਸ਼ਟਰਪਤੀ ਤਕਨੀਕੀ ਅਤੇ ਪ੍ਰਸ਼ਾਸਨਿਕ ਮੁੱਦਿਆਂ ਦਾ ਜਲਦੀ ਹੱਲ ਚਾਹੁੰਦੇ ਸਨਤਾਂ ਜੋ ਰੇਲਵੇ ਜ਼ੋਨ ਨੂੰ ਜਲਦੀ ਚਾਲੂ ਕੀਤਾ ਜਾ ਸਕੇ।

ਸ਼੍ਰੀ ਨਾਇਡੂ ਨੂੰ ਨਦੀਕੁੜੀ-ਸ਼੍ਰੀਕਾਲਹਸਤੀ ਰੇਲਵੇ ਲਾਈਨਗੁਡੂਰ-ਵਿਜੈਵਾੜਾ ਲਾਈਨ ਅਤੇ ਗੁੰਟੂਰ-ਅਮਰਾਵਤੀ-ਵਿਜੈਵਾੜਾ ਰੇਲਵੇ ਲਾਈਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਬਾਕੀ ਰਹਿੰਦੇ ਮਸਲਿਆਂ ਨੂੰ ਵੀ ਸੂਬਾ ਸਰਕਾਰ ਦੇ ਸਹਿਯੋਗ ਨਾਲ ਸਮੇਂ ਸਿਰ ਹੱਲ ਕਰਨ ਦੀ ਸਲਾਹ ਦਿੱਤੀ।

ਇੱਥੇ ਵਰਨਣਯੋਗ ਹੈ ਕਿ ਆਂਧਰ ਪ੍ਰਦੇਸ਼ ਪੁਨਰਗਠਨ ਐਕਟ, 2014 ਅਨੁਸਾਰ ਭਾਰਤ ਸਰਕਾਰ ਨੇ ਵੰਡੇ ਹੋਏ ਰਾਜ ਆਂਧਰ ਪ੍ਰਦੇਸ਼ ਵਿੱਚ ਕਈ ਪ੍ਰੋਜੈਕਟ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਸੀ। ਉਪ ਰਾਸ਼ਟਰਪਤੀ ਇਸ ਸਬੰਧ ਵਿੱਚ ਵੱਖ-ਵੱਖ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਕਰਕੇ ਪ੍ਰੋਜੈਕਟਾਂ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।

 

 

 **********

ਐੱਮਐੱਸ/ਆਰਕੇ



(Release ID: 1847207) Visitor Counter : 95


Read this release in: English , Urdu , Hindi , Telugu