ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਸ਼ਟਰੀ ਸਿੱਖਿਆ ਨੀਤੀ ਦੀ ਸ਼ੁਰੂਆਤ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ’ਤੇ ਸਿੱਖਿਆ ਅਤੇ ਕੌਸ਼ਲ ਵਿਕਾਸ ਸਬੰਧੀ ਕਈ ਪਹਿਲਾਂ ਦਾ ਸ਼ੁਭ ਅਰੰਭ ਕੀਤਾ


ਮੋਦੀ ਜੀ ਦੀ ਰਾਸ਼ਟਰੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਲੋਕ ਅਲੱਗ-ਅਲੱਗ ਤਰ੍ਹਾਂ ਨਾਲ ਦੇਖ ਰਹੇ ਹਨ ਲੇਕਿਨ ਮੇਰਾ ਮੰਨਣਾ ਹੈ ਕਿ ਕਿਸੇ ਵੀ ਰਾਸ਼ਟਰ ਦਾ ਨਿਰਮਾਣ ਉਸ ਦੇ ਨਾਗਰਿਕਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਐੱਨਈਪੀ-2020 ਪ੍ਰਤਿਭਾਸ਼ਾਲੀ ਨਾਗਰਿਕ ਬਣਾਉਣ ਦੇ ਮੂਲ ਵਿਚਾਰ ਦੇ ਨਾਲ ਤਿਆਰ ਕੀਤੀ ਗਈ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਹ ਨਵੀਂ ਰਾਸ਼ਟਰੀ ਨੀਤੀ ਆਤਮਨਿਰਭਰ, ਮਜ਼ਬੂਤ, ਸਮ੍ਰਿੱਧ ਅਤੇ ਸੁਰੱਖਿਅਤ ਭਾਰਤ ਦੀ ਨੀਂਹ ਹੈ ਇਹ ਸਿੱਖਿਆ ਨੀਤੀ ਹਰ ਬੱਚੇ ਤੱਕ ਪਹੁੰਚਾਉਣ ਅਤੇ ਉਸ ਦੇ ਭਵਿੱਖ ਨੂੰ ਅਕਾਰ ਦੇਣ ਦਾ ਇਕ ਸਾਧਨ ਹੈ

ਨਵੀਂ ਸਿੱਖਿਆ ਨੀਤੀ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਨਤਕ ਸਿੱਖਿਆ ਪ੍ਰਣਾਲੀ ਇੱਕ ਜੀਵੰਤ ਲੋਕਤੰਤਰ ਸਮਾਜ ਦਾ ਅਧਾਰ ਹੈ

ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਸਿੱਖਿਆ ਵਿਅਕਤੀ ਨੂੰ ਸੰਘਰਸ਼ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ, ਉਸ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ, ਉਸ ਨੂੰ ਪਰਉਪਕਾਰੀ ਬਣਾਉਂਦੀ ਹੈ ਅਤੇ ਉਸ ਵਿੱਚ ਸ਼ੇਰ ਦੀ ਤਰ੍ਹਾਂ ਸਾਹਸ ਦਾ ਸੰਚਾਰ ਕਰਦੀ ਹੈ।ਵਿਆਪਕ ਮੰਥਨ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਸਭ ਉਦੇਸ਼ਾਂ ਨੂੰ ਐੱਨਈਪੀ 2020 ਵਿੱਚ ਸ਼ਾਮਲ ਕੀਤਾ ਹੈ

ਐੱਨਈਪੀ 2020 ਭਾਰਤ ਦੀਆਂ ਸਭਿਆਚਾਰਕ ਜੜ੍ਹਾਂ ਨਾਲ ਜੁੜੀ ਹੋਈ ਹੈ ਅਤੇ ਇਹ ਸਿੱਖਿਆ ਨੀਤੀ ਸਭ ਦੇ ਸੁਝਾਵਾਂ ਦਾ ਸਨਮਾਨ ਕਰਦੇ ਹੋਏ ਤਿਆਰ ਕੀਤੀ ਗਈ ਹੈ

ਸੁਤੰਤਰਤਾ ਦੇ ਬਾਅਦ ਆਈਆਂ ਸਭ ਸਿੱਖਿਆ ਨੀਤੀਆਂ ਵਿੱਚੋਂ ਪ

Posted On: 29 JUL 2022 10:30PM by PIB Chandigarh

 

ਰਾਸ਼ਟਰੀ ਸਿੱਖਿਆ ਨੀਤੀ 2020 ਸ਼ੁਰੂ ਹੋਣ ਦੇ ਦੋ ਸਾਲ ਪੂਰੇ ਹੋਣ ਦੇ ਅਵਸਰ ’ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਿਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ  ਮੌਜੂਦਗੀ ਵਿੱਚ ਸਿੱਖਿਆ ਅਤੇ ਕੌਸ਼ਲ ਵਿਕਾਸ ਨਾਲ ਸਬੰਧਿਤ ਕਈ ਨਵੀਂਆਂ ਪਹਿਲਾਂ ਦਾ ਸ਼ੁਭ ਅਰੰਭ ਕੀਤਾ। ਇਨ੍ਹਾਂ ਪਹਿਲਾਂ ਦੇ ਤਹਿਤ ਡਿਜੀਟਲ ਸਿੱਖਿਆ ਇਨੋਵੇਸ਼ਨ ਸਿੱਖਿਆ ਵਿੱਚ ਤਾਲਮੇਲ ਅਤੇ ਕੌਸ਼ਲ ਵਿਕਾਸ ਸਿੱਖਿਅਕ ਪ੍ਰਣਾਲੀ ਅਤੇ ਮੁਲੰਕਣ ਜਿਹੇ ਖੇਤਰਾਂ ਸਮੇਤ ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਪੂਰੇ ਸਪੈਕਟ੍ਰਮ ਨੂੰ ਕਵਰ ਕੀਤਾ ਗਿਆ ਹੈ । 

 

https://static.pib.gov.in/WriteReadData/userfiles/image/WhatsAppImage2022-07-29at10.32.17PM(1)Z5XP.jpeg

https://static.pib.gov.in/WriteReadData/userfiles/image/WhatsAppImage2022-07-29at10.32.20PM(1)9H5T.jpeg

ਇਸ ਅਵਸਰ ’ਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਸ਼੍ਰੀਮਤੀ ਅੰਨਪੂਰਨਾ ਦੇਵੀ ਅਤੇ ਕੌਸ਼ਲ ਵਿਕਾਸ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਮੌਜੂਦ ਸਨ। ਸਕੱਤਰ ਸਕੂਲ ਸਿੱਖਿਆ ਸ਼੍ਰੀਮਤੀ ਅਨੀਤਾ ਕਰਵਾਲ ਨੇ  ਸਵਾਗਤੀ ਭਾਸ਼ਣ ਦਿੱਤਾ ਅਤੇ ਸਕੱਤਰ ਉੱਚ ਸਿੱਖਿਆ, ਸ਼੍ਰੀ ਕੇ. ਸੰਜੇ ਮੂਰਤੀ ਨੇ ਧੰਨਵਾਦ ਪ੍ਰਸਤਾਵ ਦਿੱਤਾ। ਸ਼ੁਭ ਅਰੰਭ ਦੇ ਬਾਅਦ ਪ੍ਰੋਗਰਾਮ ਵਿੱਚ ਕੇਂਦਰੀ ਵਿਦਿਆਲਿਆਂ ਦੇ ਵਿਦਿਆਰਥੀਆਂ ਦੁਆਰਾ ਸੱਭਿਆਚਾਰ ਪ੍ਰਸਤੁਤੀ ਦਿੱਤੀ ਗਈ ਅਤੇ ਮੰਨੇ ਪ੍ਰਮੰਨੇ ਵਿਅਕਤੀਆਂ ਨੇ ਸਭਾ ਨੂੰ ਸੰਬੋਧਨ ਕੀਤਾ।  

ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੈਸੇ ਲੋਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਅਲੱਗ ਅਲੱਗ ਤਰ੍ਹਾਂ ਨਾਲ ਦੇਖਦੇ ਹਨ, ਲੇਕਿਨ ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ  ਵੀ ਰਾਸ਼ਟਰ ਦਾ ਨਿਰਮਾਣ ਉਸ ਦੇ ਨਾਗਰਿਕਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਐੱਨਈਪੀ 2020  ਪ੍ਰਤਿਭਾਸ਼ਾਲੀ ਨਾਗਰਿਕ ਬਣਾਉਣ ਦੇ ਮੂਲ ਵਿਚਾਰ ਦੇ ਨਾਲ ਤਿਆਰ ਕੀਤੀ ਗਈ ਹੈ।

ਐੱਨਈ ਪੀ ਦੀ ਭੂਮਿਕਾ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਆਤਮਨਿਰਭਰ, ਮਜ਼ਬੂਤ, ਸਮ੍ਰਿੱਧ ਅਤੇ ਸੁਰੱਖਿਅਤ ਭਾਰਤ ਦੀ ਨੀਂਹ ਹੈ ਅਤੇ ਇਹ ਸਿੱਖਿਆ ਨੀਤੀ ਹਰ ਬੱਚੇ ਤੱਕ ਪਹੁੰਚਾਉਣ ਅਤੇ ਉਸ ਦੇ ਭਵਿੱਖ ਨੂੰ ਅਕਾਰ  ਦੇਣ ਦਾ ਇੱਕ ਸਾਧਨ ਹੈ। ਸਵਾਮੀ ਵਿਵੇਕਾਨੰਦ ਦੀ ਗੱਲ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਅਕਤੀ ਨੂੰ ਸੰਘਰਸ਼ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ, ਉਸ ਦੇ ਚਰਿੱਤਰ ਦਾ ਨਿਰਮਾਣ ਕਰਦੀ ਹੈ, ਉਸ ਨੂੰ ਪਰਉਪਕਾਰੀ ਬਣਾਉਂਦੀ ਹੈ ਅਤੇ  ਉਸ ਵਿੱਚ ਸਾਹਸ ਦਾ ਸੰਚਾਰ ਕਰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਆਪਕ ਮੰਥਨ ਦੇ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਨ੍ਹਾਂ ਸਭ ਉਦੇਸ਼ਾਂ ਨੂੰ ਐੱਨਈਪੀ 2020 ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਐੱਨਈਪੀ 2020 ਭਾਰਤ ਦੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੀ ਹੋਈ ਹੈ ਅਤੇ ਇਹ ਸਿੱਖਿਆ ਨੀਤੀ ਸਭ ਦੇ ਸੁਝਾਵਾਂ ਦਾ ਸਨਮਾਨ ਕਰਦੇ ਹੋਏ ਤਿਆਰ ਕੀਤੀ ਗਈ ।  

ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਜੋ ਵੀ ਸਿੱਖਿਆ ਨੀਤੀਆਂ ਆਈਆਂ ਹਨ ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਦੁਆਰਾ ਲਿਆਂਦੀ ਗਈ ਐੱਨਈਪੀ 2020 ਇੱਕ ਮਾਤਰ ਅਜਿਹੀ ਸਿੱਖਿਆ ਨੀਤੀ ਹੈ ਜਿਸ ਨੂੰ ਕਿਸੇ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ । 

ਹਿੱਤਧਾਰਕਾਂ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੋ ਹਜਾਰ ਵੀਹ ਕੇਵਲ ਇੱਕ ਨੀਤੀ ਦਸਤਾਵੇਜ਼ ਨਹੀਂ ਹੈ ਬਲਕਿ ਭਾਰਤ ਦੇ ਸਿੱਖਿਆ ਖੇਤਰ ਵਿੱਚ ਕੰਮ ਕਰਨ ਵਾਲੇ ਸਭ ਸਿੱਖਿਆਰਥੀਆਂ ਵਿਦਿਆਰਥੀਆਂ ਅਤੇ ਨਾਗਰਿਕਾਂ ਦੀਆਂ ਅਕਾਂਖਿਆਵਾਂ ਦਾ  ਪ੍ਰਤੀਬਿੰਬ ਹੈ  

ਮਾਤ ਭਾਸ਼ਾਵਾਂ ਅਤੇ ਭਾਰਤੀ ਭਾਸ਼ਾਵਾਂ ਦੀ ਭੂਮਿਕਾ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਤਕਨੀਕੀ ਸਿੱਖਿਆ ਹੋਵੇ ਮੈਡੀਕਲ ਸਿੱਖਿਆ ਜਾਂ ਕਾਨੂੰਨ ਦੀ ਪੜ੍ਹਾਈ ਹੋਵੇ ਜਦ ਅਸੀਂ ਇਨ੍ਹਾਂ ਸਭ ਨੂੰ ਭਾਰਤੀ ਭਾਸ਼ਾਵਾਂ ਵਿੱਚ ਨਹੀਂ ਪੜ੍ਹਾਉਂਦੇ ਹਾਂ ਤਾਂ ਅਸੀਂ ਦੇਸ਼ ਦੀਆਂ ਸਮਰੱਥਾਵਾਂ  ਸਮਰੱਥਾ ਨੂੰ ਸੀਮਤ ਕਰਕੇ ਕੇਵਲ ਪੰਜ ਪ੍ਰਤੀਸ਼ਤ ਦਾ ਹੀ ਪ੍ਰਯੋਗ ਕਰ ਸਕਦੇ ਪਾਉਂਦੇ ਹਾਂ  ਲੇਕਿਨ ਜਦੋਂ ਅਸੀਂ ਇਨ੍ਹਾਂ ਵਿਸ਼ਿਆਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਉਂਦੇ ਹਾਂ ਤਾਂ ਅਸੀਂ ਦੇਸ਼ ਦੀ ਸੌ ਪ੍ਰਤੀਸ਼ਤ ਸਮਰੱਥਾ ਦਾ ਉਪਯੋਗ ਕਰਨ ਵਿੱਚ ਸਮਰੱਥ ਹੁੰਦੇ ਹਾਂ ਉਨ੍ਹਾਂ ਨੇ ਅੱਗੇ ਕਿਹਾ ਕਿ ਮਾਤ ਭਾਸ਼ਾਵਾਂ ਵਿੱਚ ਖੋਜ ਅਤੇ ਸਿੱਖਿਆ ਪ੍ਰਣਾਲੀ ਦੇ ਦਰਮਿਆਨ  ਗਹਿਰਾ ਸਬੰਧ ਹੈ ਜੋ ਆਪਣੀ ਭਾਸ਼ਾਵਾਂ ਵਿੱਚ ਸੋਚਦਾ ਹੈ ਵੋ ਖੋਜ ਵਿੱਚ ਵੀ ਵਧੀਆ ਕਰ ਸਕਦਾ ਹੈ ਕਿਉਂਕਿ ਉਸ ਦੀ ਮੂਲ ਸੋਚਣ ਦੀ ਸਮਰੱਥਾ ਉਸ ਦੀ ਆਪਣੀ ਭਾਸ਼ਾ ਵਿੱਚ ਵਿਕਸਤ ਹੁੰਦੀ ਹੈ   

ਉਨ੍ਹਾਂ ਨੇ ਕਿਹਾ ਕਿ ਐੱਨ ਏ ਪੀ ਦੋ ਹਜਾਰ ਵੀਹ ਵਿੱਚ ਭਾਰਤ ਦੇ ਸੱਭਿਆਚਾਰ ਅਤੇ ਗਿਆਨ ਪਰੰਪਰਾ ਨੂੰ ਸ਼ਾਮਲ ਕਰਨ ਦੇ ਨਾਲ ਦੁਨੀਆਂ ਤੋਂ ਇਨੋਵੇਸ਼ਨ ਸੋਚ ਅਤੇ ਆਧੁਨਿਕਤਾ ਨੂੰ ਵੀ ਸ਼ਾਮਲ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ ਅਤੇ ਇਸ ਵਿੱਚ ਸੋੜੀ ਸੋਚ ਦੇ ਲਈ ਕੋਈ ਜਗ੍ਹਾ ਨਹੀਂ ਹੈ।  

ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਹੈ ਕਿ ਇਸ ਨੀਤੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੁਝ ਇਸ ਤਰ੍ਹਾਂ ਨਾਲ ਤਿਆਰ ਕਰਨਾ ਹੈ, ਜਿਨ੍ਹਾਂ ਵਿੱਚ ਰਾਸ਼ਟਰੀ ਗੌਰਵ ਦੇ ਨਾਲ-ਨਾਲ ਵਿਸ਼ਵ ਭਲਾਈ ਦੀ ਭਾਵਨਾ ਹੋਵੇ ਅਤੇ ਜੋ ਸਹੀ ਮਾਅਨੇ ਵਿੱਚ ਵਿਸ਼ਵ ਨਾਗਰਿਕ  ਬਣਨ ਦੀ ਸਮਰੱਥਾ ਰੱਖਦੇ ਹੋਣ। ਉਨ੍ਹਾਂ ਨੇ ਇਸ ਨੀਤੀ ਦੇ ਪੰਜ ਮੁੱਖ ਸਤੰਭਾਂ- ਸਮਰੱਥਾ ਵਿੱਚ ਵਾਧਾ, ਪਹੁੰਚ, ਗੁਣਵੱਤਾ, ਨਿਰਪੱਖਤਾ ਅਤੇ ਜਵਾਬਦੇਹੀ ਬਾਰੇ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਗਿਆਨ ਅਤੇ ਖੋਜ ਦਾ ਲਾਭ ਕੇਵਲ ਭਾਰਤ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਬਲਕਿ ਪੂਰੇ ਵਿਸ਼ਵ ਨੂੰ ਮਿਲਣਾ ਚਾਹੀਦਾ ਹੈ।   

ਕੌਸ਼ਲ ਵਿਕਾਸ ਬਾਰੇ ਬੋਲਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਸਿੱਖਿਆ ਨੀਤੀ ਵਿੱਚ 2025 ਤੱਕ ਸਕੂਲ ਉੱਚ ਸਿੱਖਿਆ ਪ੍ਰਣਾਲੀ ਵਿੱਚ ਘੱਟ ਤੋਂ ਘੱਟ 50 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ,  ਜੋ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ।

ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਪਹਿਲਾਂ ਦੀ ਸ਼ੁਰੂਆਤ ਕਰਨ ਅਤੇ ਲਗਾਤਾਰ ਮਾਰਗ ਦਰਸ਼ਨ ਕਰਨ ਦੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਭਾਰ ਵਿਅਕਤ ਕੀਤਾ । ਸ਼੍ਰੀ ਪ੍ਰਧਾਨ ਨੇ ਕਿਹਾ ਕਿ ਗਿਆਨ ਹਮੇਸ਼ਾ ਤੋਂ ਭਾਰਤ ਦੀ ਪੂੰਜੀ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦੁਨੀਆ ਕੋਵਿਡ-19 ਮਹਾਮਾਰੀ ਦੇ ਸੰਕਟ ਨਾਲ ਜੂਝ ਰਹੀ ਸੀ, ਭਾਰਤ ਨੇ ਸੰਕਟ ਨੂੰ ਅਵਸਰ ਵਿੱਚ ਬਦਲ ਦਿੱਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਤਿਆਧੁਨਿਕ ਰਾਸ਼ਟਰੀ ਸਿੱਖਿਆ ਨੀਤੀ 2020 ਹੋਂਦ ਵਿੱਚ ਆਈ।   

ਇਤਿਹਾਸਕ ਸੰਦਰਭ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ 2020 ਮੈਕਾਲੇ ਦੀ ਸਿੱਖਿਆ ਪ੍ਰਣਾਲੀ ਦਾ ਪ੍ਰਤੀਕਾਰਕ (ਏਟੀਡੋਰ) ਹੈ ਜਿਸ ਨੂੰ ਸਾਡੇ ਦਿਮਾਗ ਨੂੰ ਅਪਨਿਵੇਸ਼ ਬਣਾਉਣ ਦੇ ਲਿਹਾਜ਼  ਨਾਲ ਡਿਜ਼ਾਈਨ ਕੀਤਾ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਹੁਣ ਭਾਰਤ ਦਾ ਵਰਤਮਾਨ ਅਤੇ ਭਾਰਤ ਦਾ ਭਵਿੱਖ ਅਤੇ ਭਾਰਤੀ ਸੋਚ ਨੂੰ ਪ੍ਰਦਰਸ਼ਿਤ ਕਰਦੀ ਹੈ। ਸਿੱਖਿਆ ਦੇ ਮਹੱਤਵ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਭਾਰਤ ਨੂੰ ਸਫਲਤਾ ਦੇ ਸਿਖਰ ਤੱਕ ਪਹੁੰਚਾਉਣ ਵਿੱਚ ਸਮਰੱਥ ਬਣਾ ਸਕਦੀ ਹੈ ਅਤੇ ਸਮਾਜ ਉਮੀਦ ਭਰੀਆਂ ਨਜ਼ਰਾਂ ਨਾਲ ਸਾਡੇ ਵੱਲ ਦੇਖ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਸਿੱਖਿਆ ਅਕਾਂਖਿਆ ਨਾ ਕੇਵਲ ਡਿਗਰੀ ਅਤੇ ਪ੍ਰਮਾਣ ਪੱਤਰ ਹਾਸਲ ਕਰਨ ਦੀ ਹੈ ਬਲਕਿ ਅਸੀਂ ਵਿਸ਼ਵ ਭਲਾਈ ਵੀ ਚਾਹੁੰਦੇ ਹਾਂ।  

ਅੱਜ ਸ਼ੁਰੂ ਕੀਤੀਆਂ ਗਈਆਂ ਕੁਝ ਪਹਿਲਾਂ ਇਸ ਪ੍ਰਕਾਰ ਹਨ

ਟੈਕਨੋਲੋਜੀ ਪ੍ਰਦਰਸ਼ਨ ਦੇ ਲਈ ਆਈਕੇਐੱਸ-ਐੱਮਆਈਸੀ ਪ੍ਰੋਗਰਾਮ ਦੀ ਸਥਾਪਨਾ  

  • ਇਹ ਅਨੋਖੀ ਪਹਿਲ ਭਾਰਤੀ ਪਰੰਪਰਾ ਗਿਆਨ ਪ੍ਰਣਾਲੀਆਂ ਤੋਂ ਪ੍ਰੇਰਿਤ ਅਤੇ ਵਿਕਸਤ ਉਤਪਾਦਾਂ ਪ੍ਰਕਿਰਿਆਵਾਂ ਦੇ ਵਿਕਾਸ ਨੂੰ ਹੁਲਾਰਾ ਦੇਵੇਗੀ। ਟੈਕਨਾਲੋਜੀ ਇੰਜਨੀਅਰਿੰਗ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਪ੍ਰੋਟੋਟਾਈਪ ਦੇ ਵਿਕਾਸ ਅਤੇ ਟੈਕਨੋਲੋਜੀਆਂ ਦੇ ਪ੍ਰਦਰਸ਼ਨ ਦੇ ਲਈ ਆਈਕੇਐੱਸ ਡਿਵੀਜ਼ਨ ਅਤੇ ਐੱਮਓਈ ਇਹ ਇਨੋਵੇਸ਼ਨ ਸੇਲ ਦਾ ਸੰਯੁਕਤ ਪ੍ਰੋਗਰਾਮ ਪ੍ਰਸਤਾਵ ਮੰਗੇਗਾ। ਸਫ਼ਲ ਪ੍ਰਤੀਭਾਗੀਆਂ ਨੂੰ  ਸਟਾਰਟਅੱਪ ਖੜ੍ਹਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਆਈਈਕੇਐੱਸ-ਐੱਮਆਈਸੀ ਦੇ ਇਨੋਵੇਸ਼ਨ ਦੇ ਵਰਚੁਅਲ ਹੱਬ ਦੇ ਮਾਧਿਅਮ ਰਾਹੀਂ ਸਪੋਰਟ ਕੀਤਾ ਜਾਵੇਗਾ।  

  • ਸਕੂਲਾਂ ਵਿੱਚ 75 ਭਾਰਤੀਯ ਖੇਡਾਂ ਨਾਲ ਪਰਿਚੈ

  • ਇਨ੍ਹਾਂ ਪਹਿਲਾਂ ਦਾ ਉਦੇਸ਼ ਸਾਡੇ ਬੱਚਿਆਂ ਨੂੰ ਭਾਰਤੀਯ ਖੇਡਾਂ ਤੋਂ ਜਾਣੂ ਕਰਵਾਉਣਾ ਹੈ। ਕਈ ਪਰੰਪਰਾ ਖੇਡਾਂ ਵਿੱਚ ਸੰਸਾਧਨਾਂ ਘੱਟ ਲਗਦੇ ਹਨ ਅਤੇ ਰਚਨਾਤਮਕਤਾ ਅਤੇ ਸੌਂਹਾਦਯ ਨੂੰ ਪ੍ਰੋਤਸਾਹਿਤ ਕਰਦੇ ਹਨ ਭਾਰਤ ਦੇ   ਸੱਭਿਆਚਾਰ ਨਾਲ ਜੁੜਦੇ ਹਨ। ਹਰ ਮਹੀਨੇ ਪੀਟੀ ਅਧਿਆਪਕਾਂ ਦੇ ਜ਼ਰੀਏ ਸੀਜ਼ਨ ਦੇ ਹਿਸਾਬ ਨਾਲ ਪਰ ਉਪਯੁਕਤ ਇੱਕ ਭਾਰਤੀ ਖੇਡ ਸਕੂਲਾਂ ਵਿੱਚ ਸ਼ੁਰੂ ਕੀਤਾ ਜਾਵੇਗੀ। ਪੀਟੀ ਅਧਿਆਪਕ ਤਸਵੀਰਾਂ ਅਤੇ ਛੋਟੀਆਂ ਵੀਡੀਓ ਵੀ ਅਪਲੋਡ ਕਰਨਗੇ। ਸਰਵਸ੍ਰੇਸ਼ਠ ਪ੍ਰਦਰਸ਼ਨ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਅਤੇ ਪੀਟੀ ਅਧਿਆਪਕਾਂ ਨੂੰ ਪ੍ਰਣਾਮ ਪੱਤਰ ਦਿੱਤਾ ਜਾਵੇਗਾ। ਨਾਲ-ਨਾਲ ਵਿਦਿਆਰਥੀ mygov.in ਪੋਰਟਲ ‘ਤੇ ਇਕ ਕੁਵਿਜ਼ ਵਿੱਚ ਹਿੱਸਾ  ਲੈ ਸਕਣਗੇ ਅਤੇ ਪ੍ਰਮਾਣ ਪੱਤਰ ਹਾਸਲ ਕਰ ਸਕਣਗੇ।  

 

  • ਸਥਾਨਕ ਕਲਾਵਾਂ ਨੂੰ ਹੁਲਾਰਾ ਦੇਣ ਅਤੇ ਸਮਰਥਨ ਦੇਣ ਦੇ ਲਈ 750 ਸਕੂਲਾਂ ਵਿੱਚ ਕਲਾਸ਼ਾਲਾ ਪਹਿਲ ਦੀ ਸ਼ੁਰੂਆਤ  

ਇਸ ਪਹਿਲ ਦਾ ਮਕਸਦ ਬੱਚਿਆਂ ਨੂੰ ਭਾਰਤ ਦੇ ਵਿਭਿੰਨ ਕਲਾ ਰੂਪਾਂ ਬਾਰੇ ਸਿੱਖਿਅਤ ਕਰਨਾ ਹੈ ਅਤੇ ਉਨ੍ਹਾਂ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਜਾਣਨ, ਸਮਝਣ ਵਿੱਚ ਉਨ੍ਹਾਂ ਦੀ ਮਦਦ ਕਰਨਾ ਹੈ। ਇਹ ਪਹਿਲ ਵਿਜ਼ੀਟਿੰਗ ਕਲਾਕਾਰਾਂ ਦੇ ਕਲਚਰ ਲੈਕਚਰ ਦੇ ਮਾਧਿਅਮ ਨਾਲ ਦੇਸ਼ ਦੇ ਸਕੂਲੀ ਵਿਦਿਆਰਥੀਆਂ ਨੂੰ ਭਾਰਤ ਦੀ ਵਿਭਿੰਨ ਕਲਾ ਰੂਪਾਂ ਤੋਂ ਜਾਣੂ ਕਰਾਏਗੀ। ਅਜਿਹੇ ਸੱਭਿਆਚਾਰਕ ਰੂਪ ਨਾਲ ਜਾਗਰੂਕ  ਬੱਚੇ ਸੱਭਿਆਚਾਰਕ ਰੂਪ ਨਾਲ ਜਾਗਰੂਕ ਨਾਗਰਿਕ ਤੌਰ ’ਤੇ ਅੱਗੇ ਵਧਣਗੇ, ਜੋ ਇਨ੍ਹਾਂ ਵਿੱਚੋਂ ਕੁਝ ਕਲਾ ਰੂਪਾਂ ਦੀ ਸਰਾਹਨਾ, ਸਮਰਥਨ ਅਤੇ ਅਭਿਆਸ ਕਰ ਸਕਣਗੇ। ਸਿੱਖਿਆ ਮੰਤਰਾਲੇ ਦਾ ਆਈਕੇਐੱਸ ਡਿਵੀਜ਼ਨ ਆਈਕੇਐਸ ਕਲਾਸ਼ਾਲਾ ਨਿਵਾਸੀ  ਕਲਾਕਾਰ ਪ੍ਰੋਗਰਾਮਾਂ ਦੇ ਜ਼ਰੀਏ ਸਿੱਖਿਅਕ ਸੰਸਥਾ ਦੇ ਲਈ ਐੱਨਈਪੀ 2020 ਦੇ ਸੁਝਾਵਾਂ ਨੂੰ ਲਾਗੂ ਕਰਨਾ ਚਾਹੁੰਦਾ ਹੈ।  

  • ਵਿਦਿਆਰਥੀਆਂ ਦੇ ਕਰੀਅਰ ਵਿੱਚ ਸੁਧਾਰ ਅਤੇ ਉੱਚ ਸਿੱਖਿਆ ਹਾਸਲ ਕਰਨ ਅਤੇ ਆਜੀਵਕਾ ਦੇ ਅਧਿਕ ਅਵਸਰ ਪ੍ਰਦਾਨ ਕਰਨ ਵਿੱਚ ਮਦਦ ਦੇ ਲਈ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ (ਇਗਨੁ)  ਦੇ ਨਾਲ ਸਾਂਝੇਦਾਰੀ ਇਗਨੁ  ਦੇ ਤਿੰਨ ਸਾਲ ਦੀ ਡਿਗਰੀ ਪ੍ਰੋਗਰਾਮ ਵੀ ਸ਼ਾਮਲ ਹੋਣ ਦਾ ਅਵਸਰ ਮਿਲੇਗਾ। ਇਸ ਸਾਂਝੇਦਾਰੀ ਦੇ ਤਹਿਤ, 32 ਰਾਸ਼ਟਰੀ ਕੌਸ਼ਲ ਟ੍ਰੇਨਿੰਗ ਸੰਸਥਾਨ (ਐੱਨਐੱਸਸਟੀਆਈ), 3000 ਜ਼ਿਆਦਾ  ਸਰਕਾਰੀ ਉਦਯੋਗਿਕ ਟ੍ਰੇਨਿੰਗ ਸੰਸਥਾਨ (ਆਈਟੀਆਈ), 500 ਤੋਂ ਜ਼ਿਆਦਾ ਪ੍ਰਧਾਨ ਮੰਤਰੀ ਕੌਸ਼ਲ ਕੇਂਦਰ (ਪੀਐੱਮਕੇਕੇ) ਅਤੇ ਕਰੀਬ 300 ਜਨ ਟ੍ਰੇਨਿੰਗ ਸੰਸਥਾਨ (ਜੇਐੱਸਐੱਸ) ਇਗਨੁ ਤੋਂ ਰਜਿਸਟ੍ਰੇਸ਼ਨ ਕੇਂਦਰ, ਪ੍ਰੀਖਿਆ ਕੇਂਦਰ ਅਤੇ ਵਿਵਹਾਰਿਕ ਸੈਕਸ਼ਨ ਦੇ ਲਈ ਵਰਕ ਸੈਂਟਰ ਦੇ ਰੂਪ ਵਿੱਚ ਜੁੜੇ ਰਹਿਣਗੇ। ਅੱਜ 500 ਇਗਨੁ ਕੇਂਦਰਾਂ ਦੀ ਘੋਸ਼ਣਾ ਕੀਤੀ ਗਈ ਹੈ।  

  • ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਦੇ ਤਹਿਤ ਕੌਸ਼ਲ ਵਿਕਾਸ ਵਿੱਚ ‘ਕੌਸ਼ਲ ਹੱਬ’ ਜਿਹੀ ਨਵੀਂ ਪਹਿਲ ਕੀਤੀ ਹੈ, ਜਿਸ ਦਾ ਉਦੇਸ਼ ਸਥਾਨਕ ਆਰਥਿਕ ਅਤੇ ਕੌਸ਼ਲ ਵਿਕਾਸ ਦੀਆਂ ਜ਼ਰੂਰਤਾਂ ਨੂੰ  ਪੂਰਾ ਕਰਨ ਦੇ ਲਈ ਸਿੱਖਿਆ ਅਤੇ ਕੌਸ਼ਲ ਈਕੋਸਿਸਟਮ ਦੇ ਨਾਲ ਸਾਂਝਾ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਇਸ ਦੇ ਤਹਿਤ ਉੱਚ ਸਿੱਖਿਆ ਸੰਸਥਾਨ ਆਪਣੇ ਪਰਿਸ਼ਦ ਦਾ ਸਕਿੱਲ ਹੱਬ ਦੇ ਰੂਪ ਵਿੱਚ  ਵਿਸਤਾਰ ਕਰ ਰਹੇ ਹਨ ਤਾਂ ਕਿ ਕੌਸ਼ਲ ਵਿਕਾਸ ਕੋਰਸ ਦੇ ਲਈ ਸਮਰੱਥਾ ਵਧਾਈ ਜਾ ਸਕੇ। ਇਸ ਪਾਇਲਟ ਪ੍ਰੋਗਰਾਮ ਦੇ ਤਹਿਤ ਹੁਣ ਤੱਕ ਕਰੀਬ 2000 ਸਕਿੱਲ ਹੱਬ ਸਥਾਪਿਤ ਕੀਤੇ ਗਏ ਹਨ  1.53 ਲੱਖ ਤੋਂ ਅਧਿਕ ਉਮੀਦਵਾਰਾਂ ਨੂੰ ਟ੍ਰੇਂਡ ਕੀਤਾ ਗਿਆ ਹੈ।  

  • 100 ਤੋਂ  ਅਧਿਕ ਰਾਸ਼ਟਰੀ ਕੌਸ਼ਿਕ ਯੋਗਤਾ ਫ੍ਰੇਮਵਰਕ (ਐੱਨਐੱਸਯੂਐੱਫ) ਨੇ 6 ਪ੍ਰਮੁੱਖ ਖੇਤਰਾਂ ਦੇ ਤਹਿਤ ਵਿਕਸਿਤ ਕੀਤੀ ਜਾਣ ਵਾਲੀ ਭਵਿੱਖ ਦੀ ਕੌਂਸਲ ਯੋਗਤਾ ਦੇ ਲਈ ਸਪੋਰਟ ਕੀਤਾ।  

  1. ਉਦਯੋਗਾਂ ਵਿੱਚ ਸਵੈਚਾਲਣ (ਵਿਨਿਰਮਾਣ/ਸੇਵਾ) ਅਤੇ ਉਦਯੋਗ 4.0

  2. ਇਨਫ੍ਰਾਸਟ੍ਰਕਚਰ ਕਨੈਕਟੀਵਿਟੀ (ਈਵੀ ਅਤੇ ਡ੍ਰੋਨ)

  3. ਇਲੈਕਟ੍ਰੌਨਿਕ ਨਿਰਮਾਣ ਅਤੇ ਵੀਐੱਲਐੱਸਆਈ 

  4. 5ਜੀ ਅਤੇ ਸਾਈਬਰ ਸੁਰੱਖਿਆ ਸਮੇਤ ਟੈਕਨੋਲੋਜੀ ਢਾਂਚਾ

  5.  ਡਿਜੀਟਲ ਉੱਭਰਦੀਆਂ ਟੈਕਨੋਲੋਜੀਆਂ 

  6. ਸਵਦੇਸ਼ੀ ਖੋਜ ਅਤੇ ਵਿਕਾਸ  

ਇਹ ਯੋਗਤਾਵਾਂ ਫਾਉਂਡੇਸ਼ਨ ਪੱਧਰ ਦੇ ਕੋਰਸਾਂ ਤੋਂ ਲੈ ਕੇ ਲੰਬੀ ਮਿਆਦ ਦੀ ਟ੍ਰੇਨਿੰਗ ਤੱਕ ਹੈ।

ਐੱਨਸੀਵੀਈਟੀ ਨੇ ਭਵਿੱਖ ਦੇ ਲਈ ਉਪਯੋਗੀ ਕੌਸ਼ਲ ਦੇ ਮੱਦੇਨਜ਼ਰ 216 ਐੱਨਐੱਸਕਿਊਐੱਫ ਦੇ ਤਹਿਤ ਭਵਿੱਖ ਦੀ ਕੌਸ਼ਲ ਯੋਗਤਾ ਦੇ ਵਿਕਾਸ ਅਤੇ ਮਨਜੂਰੀ ਦੀ ਸੁਵਿਧਾ ਪ੍ਰਦਾਨ ਕੀਤੀ ਹੈ, ਜੋ ਭਵਿੱਖ ਦੇ ਕੌਸ਼ਲ ਨੂੰ ਪੂਰਾ ਕਰਨ ਦੇ ਲਈ ਕਈ ਖੇਤਰਾਂ ਨਾਲ ਜੁੜੇ ਹਨ।

 

ਵਰਚੁਅਲ ਲੈਬ ਦੀ ਸਥਾਪਨਾ

  •  ਵੋਕੇਸ਼ਨਲ ਕੋਰਸਾਂ ਵਿੱਚ, ਮਹੱਤਵਪੂਰਨ ਥਿੰਕਿੰਗ ਸਕਿੱਲ ਨੂੰ ਹੁਲਾਰਾ ਦੇਣ ਦੇ ਲਈ, ਰਚਨਾਤਮਕਤਾ ਦੇ ਲਈ ਜਗ੍ਹਾ ਦੇਣ ਦੇ ਲਈ, ਵਿਗਿਆਨ ਅਤੇ ਗਣਿਤ ਵਿੱਚ 75 ਵਰਚੁਅਲ ਲੈਬ ਅਤੇ  ਸਿਮੂਲੇਟਡ ਲਰਨਿੰਗ ਦੇ ਮਾਹੌਲ ਦੇ ਲਈ 75 ਸਕਿੱਲ ਈ-ਲੈਬ  2022-23 ਵਿੱਚ ਸਥਾਪਤ ਕੀਤੀਆਂ ਜਾਣਗੀਆਂ।  

  • 200 ਲੈ ਪਹਿਲਾਂ ਹੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ

  • ਅੱਜ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਲਈ ਭੌਤਿਕ, ਰਸਾਇਣਿਕ ਵਿਗਿਆਨ, ਗਣਿਤ ਜੀਵ ਵਿਗਿਆਨ ਦੇ ਵਿਸ਼ਿਆਂ ਵਿੱਚ ਦੀਕਸ਼ਾ (ਡੀਆਈਕੇਐੱਸਐੱਚਏ) ਪੋਰਟਲ ’ਤੇ ਵਰਚੁਅਲ ਲੈਬ ਦਾ ਵਰਟੀਕਲ ਬਣਾਇਆ ਗਿਆ ਹੈ।

  • ਲਾਭਾਰਥੀ: ਮਿਡਲ ਅਤੇ ਸੈਕੰਡਰੀ ਸਟੇਜ ਤੇ ਵਿਦਿਆਰਥੀ, ਅਧਿਆਪਕ ਅਤੇ ਟੀਚਰ ਐਜੂਕੇਟ ਇਸ ਨਾਲ ਕਰੀਬ 10 ਲੱਖ ਅਧਿਆਪਕ ਤੇ 10 ਕਰੋੜ ਵਿਦਿਆਰਥੀ ਨੂੰ ਲਾਭ ਪੁੱਜੇਗਾਹੋਣਗੇ।  

  • ਅਨੁਮਾਨਿਤ ਲਾਭ: ਸਕੂਲੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਕੌਸ਼ਲ ਅਤੇ ਯੋਗਤਾ ਦਾ ਵਿਕਾਸ, ਜਿਸ ਦਾ ਅਸਰ ਟੀਚਿੰਗ-ਲਰਨਿੰਗ ਦੀ ਗੁਣਵੱਤਾ ਅਤੇ ਮੁਲਾਂਕਣ ਪ੍ਰਕਿਰਿਆ ’ਤੇ ਹੋਵੇਗਾ।  

ਐੱਨਡੀਈਏਆਰ ਦੇ ਅਨੁਰੂਪ ਵਿਦਿਆ ਸਮੀਕਸ਼ਾ ਕੇਂਦਰ  

  • ਐੱਨਡੀਈਏਆਰ ਦੇ ਅਨੁਰੂਪ ਵੀਐੱਸਕੇ ਇਕ ਸੰਸਥਾਗਤ ਕੇਂਦਰ ਹੈ, ਜੋ ਆਪਣੇ ਪ੍ਰੋਗਰਾਮਾਂ ਦੀ ਸਫ਼ਲਤਾ ਲਈ ਪ੍ਰਮੁੱਖ ਹਿੱਤਧਾਰਕਾਂ ਦੁਬਾਰਾ ਕਾਰਵਾਈ ਦੇ ਲਈ ਡੇਟਾ ਅਧਾਰਿਤ ਫ਼ੈਸਲੇ ਨੂੰ ਵਧਾਉਣ  ਦੇ ਲਈ ਏਕੀਕ੍ਰਿਤ ਅਤੇ ਸਾਂਝ ਸਮਝ ਵਿਕਸਤ ਕਰਦਾ ਹੈ। 

  • ਵੀਐੱਸਕੇ ਇੱਕ ‘ਫੋਰਮ ਮਲਟੀਪਲਾਇਰ’ ਹੋ ਸਕਦਾ ਹੈ ਜੋ ਲੋਕਾਂ ਜਾਂ ਪ੍ਰਣਾਲੀਆਂ ਦੀਆਂ ਮੌਜੂਦਾ ਸਮਰੱਥਾ ਨੂੰ ਵਧਾਉਂਦਾ ਹੈ ਜਿਸ ਨਾਲ  ਨਤੀਜਿਆਂ ’ਤੇ ਪਰਿਵਰਤਨਕਾਰੀ ਅਸਰ ਪੈਂਦਾ ਹੈ।  

  • ਲਾਭਾਰਥੀ: ਦੇਸ਼ਭਰ ਦੇ ਸਕੂਲ, ਅਧਿਆਪਕ, ਵਿਦਿਆਰਥੀ, ਪ੍ਰਸ਼ਾਸਕ

  •  ਅਨੁਮਾਨਿਤ ਲਾਭ: ਨੀਤੀਗਤ ਫ਼ੈਸਲਿਆਂ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਪੀਐੱਮਈਵਿਦ੍ਯਾ, ਦੀਕਸ਼ਾ, ਐੱਨਡੀਈਏਆਰ, ਪੋਸ਼ਣ, ਨਿਸ਼ਠਾ, ਐੱਨਏਐੱਸ, ਪੀਜੀਆਈ, ਯੂਡੀਆਈਐੱਸਈ ਆਦਿ ਨਾਲ ਸਬੰਧਿਤ ਡਾਟਾ ਇਕੱਤਰ, ਵਿਸ਼ਲੇਸ਼ਣ ਅਤੇ ਪ੍ਰਦਰਸ਼ਿਤ ਕੀਤੇ ਜਾਣਗੇ।  

  • ਵਿਦ੍ਯਾ ਅੰਮ੍ਰਿਤ ਪੋਰਟਲ

  • ਦੇਸ਼ ਦੇ ਭਿੰਨ-ਭਿੰਨ ਹਿੱਸਿਆਂ ਵਿੱਚ ਸਕੂਲੀ ਸਿੱਖਿਆ ਵਿੱਚ ਹੋ ਰਹੇ ਸੁੱਖ ਸੁਧਾਰਾਂ ਨੂੰ ਹੁਲਾਰਾ ਦੇਣ ਦੇ ਲਈ ਇਕ ਡਿਜੀਟਲ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

  • ਇਸ ਤਰ੍ਹਾਂ ਦੇ ਸਭ ਸੂਖ਼ਮ ਸੁਧਾਰ ਨੈਸ਼ਨਲ ਇਨਫ੍ਰਾਸਟ੍ਰਕਚਰ ਫਾਰ ਐਜੂਕੇਸ਼ਨ -ਦੀਕਸ਼ਾ ਦੇ ਮਾਧਿਅਮ ਰਾਹੀਂ ਸਭ ਪੱਧਰਾਂ ਤੇ ਲੀਡਰਜ਼ ਦੇ ਲਈ ਉਪਲੱਬਧ ਹੋਣਗੇ। ਇਹ ਐੱਨਡੀਈਏਆਰ ਦੇ ‘ਲਰਨ-ਟੂ -ਪ੍ਰੈਕਿਟਸ ਨਾਲ ਜੁੜਿਆ ਹੋਇਆ ਹੈ।  

  • ਲਾਭਾਰਾਥੀ : ਦੇਸ਼ ਭਰ ਵਿੱਚ ਅਧਿਆਪਕ, ਐਜੂਕੈਟਰਸ, ਪ੍ਰਸ਼ਾਸਕ।  

  • ਅਨੁਮਾਨਿਤ ਲਾਭ: ਇਹ ਸਰਬਉਤਮ ਤਰੀਕਿਆਂ ਨੂੰ ਸਾਂਝਾ ਕਰਕੇ ਦੇਸ਼ ਭਰ ਵਿੱਚ ਵਿਭਿੰਨ ਲਰਨਿੰਗ ਪਹਿਲਾਂ ਨੂੰ ‘ਲਰਨਿੰਗ ਟੂ ਇੰਪਰੂਪਮੈਂਟ’ ਪਹਿਲ ਵਿੱਚ ਵਧਣ ਦਾ ਇੱਕ ਵੱਡਾ ਅਵਸਰ ਉਪਲੱਬਧ ਕਰਾਉਂਦਾ ਹੈ।  

ਸਕੂਲ ਪ੍ਰਮੁੱਖਾਂ ਅਤੇ ਅਧਿਆਪਕਾਂ ਦੇ  ਸਮੁੱਚੇ ਉੱਥਾਨ ਦੀ ਰਾਸ਼ਟਰੀ ਪਹਿਲ (ਨਿਸ਼ਠਾ): ਈਸੀਸੀਈ  

  •  

  •  ਉਦੇਸ਼: ਆਂਗਣਵਾੜੀ ਵਿੱਚ ਉੱਚ ਗੁਣਵੱਤਾ ਵਾਲੇ ਈਸੀਸੀਈ ਅਧਿਆਪਕਾਂ ਦਾ ਸ਼ੂਰੁਆਤੀ ਕੇਡਰ ਤਿਆਰ ਕਰਨਾ।  

  • ਲਾਭਾਰਥੀ: ਸੀਆਰਸੀ ਅਤੇ ਬੀਆਰਸੀ ਕੋਆਰਡੀਨੇਟਰ ਸਮੇਤ ਕਰੀਬ 90,000 ਲੋਕ, ਡਾਈਟ ਫੈਕਟਰੀ (ਏਈ  ਅਤੇ ਐੱਨਐੱਫ ਦੇ ਤਹਿਤ ਡੀਆਰਯੂ ਸ਼ਾਖਾ ਤੋਂ), ਪੀਓ, ਸੀਡੀਪੀਓ ਅਤੇ ਆਈਸੀਡੀਐੱਸ ਦੀ ਫੈਕਲਟੀ ਸ਼ਾਮਲ ਹੈ। 

  • ਅਨੁਮਾਨਿਤ ਲਾਭ: ਬੱਚਿਆਂ ਦੇ ਸਮੁੱਚੇ ਵਿਕਾਸ ਦੇ ਲਈ ਉਪਯੁਕਤ ਸਿੱਖਿਆ ਪ੍ਰਣਾਲੀ ’ਤੇ ਟ੍ਰੇਨਰਾਂ ਨੂੰ ਸੰਵੇਦਨਸ਼ੀਲ ਬਣਾਉਣਾ, ਜਿਸ ਨਾਲ ਮੂਲਭੂਤ ਪੱਧਰ ’ਤੇ ਗੁਣਵੱਤਾਪੂਰਨ ਸਿੱਖਿਆ ਨੂੰ ਵਧਾਉਣ ਵਿੱਚ ਯੋਗਦਾਨ  ਦਿੱਤਾ ਜਾ ਸਕੇ।  

ਸਮੱਗਰੀ ਦੇ ਹਿਸਾਬ ਨਾਲ ਮਾਸਟਰ ਟ੍ਰੇਨਰਾਂ ਦੇ ਲਈ ਟ੍ਰੇਨਿੰਗ 6 ਹਫ਼ਤੇ (ਹਰ ਹਫ਼ਤੇ ਦੋ ਮਾਡਿਊਲ ਅਤੇ ਮੁਲੰਕਣ) ਦੇ ਲਈ ਹੋਵੇਗਾ। ਹਰ ਮਡਿਊਲ ਨੂੰ ਐੱਨਸੀਈਆਰਟੀ ਤੋਂ ਐੱਨਆਰਜੀ ਦੁਆਰਾ ਜੂੰਮ ਅਤੇ ਡੀਟੀਐੱਚ ਟੀਵੀ  ਚੈਨਲਾਂ ਰਾਹੀਂ ਲਾਈਵ ਸੰਵਾਦ ਦੇ ਜ਼ਰੀਏ ਸੰਚਾਲਤ ਕੀਤਾ ਜਾਵੇਗਾ।

ਸਕੂਲ ਇਨੋਵੇਸ਼ਨ ਨੀਤੀ  

  • ਰਾਸ਼ਟਰੀ ਇਨੋਵੇਸ਼ਨ ਅਤੇ ਉੱਦਮਿਤਾ ਸੰਵਧਰਨ ਨੀਤੀ ਵਿਭਿੰਨ ਉਪਾਵਾਂ ’ਤੇ ਸਿੱਖਿਆ ਸਕੂਲ ਪ੍ਰਣਾਲੀਆਂ ਦਾ ਮਾਰਗ ਦਰਸ਼ਨ ਕਰਦੀ ਹੈ। ਜਿਸ ਨਾਲ ਸਿੱਖਣ ਦੇ ਮਾਹੌਲ ਨੂੰ ਹੁਲਾਰਾ ਦੇਣ ਦੇ ਲਈ ਅਪਣਾਇਆ ਜਾ ਸਕਦਾ ਹੈ। ਇਸ ਦੇ ਤਹਿਤ ਉਮਰ ਦੀ  ਰੁਕਾਵਟ ਦੇ ਵਗੈਰ ਵਿਦਿਆਰਥੀਆਂ ਦੀਆਂ ਰਚਨਾਤਮਕਤਾ, ਵਿਚਾਰ, ਇਨੋਵੇਸ਼ਨ, ਸਮੱਸਿਆ- ਸਮਾਧਾਨ ਅਤੇ ਉੱਦਮਿਤਾ ਕੌਸ਼ਲ ਨੂੰ ਬਿਹਤਰ ਕੀਤਾ ਜਾ ਸਕਦਾ ਹੈ।

  • ਇਨ੍ਹਾਂ ਛੇ ਥੰਮ੍ਹਾਂ ਦੇ ਤਹਿਤ ਸਕੂਲ ਸਿੱਖਿਆ ਈਕੋਸਿਸਟਮ  ਵਿੱਚ ਆਈਆਈਈ ਨੂੰ ਹੁਲਾਰਾ ਦੇਣ ਦੇ ਲਈ ਪ੍ਰੀ- ਸਕੂਲ ਤੋਂ ਉੱਚ ਸਿੱਖਿਆ ਤਕ ਸਿੱਖਣ ਦੇ ਹਰੇਕ ਪੜਾਅ ਵਿੱਚ ਵਿਸ਼ੇਸ਼ ਕਦਮ ਉਠਾਏ ਜਾ ਸਕਦੇ ਹਨ।  

  • ਮਾਨਸਿਕਤਾ ਵਿੱਚ ਬਦਲਾਅ ਜਾਗਰੂਕਤਾ ਅਤੇ ਟ੍ਰੇਨਿੰਗ  

  • ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਬੁਨਿਆਦੀ ਢਾਂਚਾ ਅਤੇ ਸਲਾਹ

  •  ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ

  • ਅਧਿਐੱਨ ਸਬੰਧੀ ਇਨੋਵੇਸ਼ਨ

  • ਸਹਿਯੋਗ ਭਾਗੇਦਾਰੀ-ਸਕੂਲ ਅਤੇ ਸਮੁਦਾਇ 

  • ਸਕੂਲ ਉੱਦਮੀਆਂ ਦੀ ਅਗਵਾਈ ਵਾਲਾ ਸਟਾਰਟਅੱਪਸ  

  • ਲਾਭਾਰਥੀ: ਸਕੂਲ, ਅਧਿਆਪਕ ਅਤੇ ਵਿਦਿਆਰਥੀ। 

ਅਨੁਮਾਨਿਤ ਲਾਭ:

  • ਇਹ ਨੀਤੀ ਸਕੂਲਾਂ ਵਿੱਚ ਆਈਡੀਆ, ਇਨੋਵੇਸ਼ਨ ਤੇ ਇੰਟਰਪ੍ਰੈਂਅਰਸ਼ਿਪ (ਆਈਆਈਈਈ) ਦੇ ਸੱਭਿਆਚਾਰ ਨੂੰ ਹੁਲਾਰਾ ਦੇਵੇਗੀ।

  • ਸਕੂਲਾਂ ਵਿੱਚ ਇਨੋਵੇਸ਼ਨ, ਵਿਚਾਰ, ਡਿਜ਼ਾਇਨ ਥਿੰਕਿੰਗ, ਰਚਨਾਤਮਕ ਸੋਚ, ਉੱਦਮਿਤਾ ਅਤੇ ਸਟਾਰਟਅੱਪਸ  ਦਾ ਸੱਭਿਆਚਾਰ ਤਿਆਰ ਕਰਨ ਦੇ ਲਈ ਲਾਗੂਕਰਨ ਤੰਤਰ ਉਪਲੱਬਧ ਕਰਾਉਂਦਾ ਹੈ।

  • ਇਨੋਵੇਸ਼ਨ ਅਪਗ੍ਰੇਡ ਗਤੀਵਿਧੀਆਂ ਦੇ ਪੱਧਰ ਤੇ ਸਕੂਲਾਂ ਦੇ ਲਈ ਰੈਂਕਿੰਗ ਪ੍ਰਣਾਲੀ ਬਣਾਉਣ ਅਤੇ ਮਾਪਣ ਦੀ ਵਕਾਲਤ।  

  • ਵਿਦਿਆਰਥੀਆਂ ਵਿੱਚ ਇਨੋਵੇਸ਼ਨ ਵਿਚਾਰਾਂ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਲਈ ਸਕੂਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਸਲਾਹ ਦੇਣ ਅਤੇ ਉਪਯੋਗ ਦੇ ਲਈ ਤੰਤਰ ਪ੍ਰਦਾਨ ਕਰਦਾ ਹੈ।

  •  ਵਿਚਾਰ, ਇਨੋਵੇਸ਼ਨ ਅਤੇ ਉੱਦਮਿਤਾ ਅਤੇ ਅਧਿਆਪਕਾਂ ਦੀ ਸਲਾਹ ਦੇਣ ਦੀਆਂ ਸਮਰੱਥਾਵਾਂ ਨੂੰ ਹੁਲਾਰਾ ਦੇਣ ਦੇ ਲਈ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨਾ, ਅਤੇ ਇਨਸੈੱਟ ਇਨਸੈਂਟਿਵ ਦੇਣਾ ਅਤੇ ਕੁਸ਼ਲ ਬਣਾਉਣਾ। 

  • ਸਕੂਲ ਸਿੱਖਿਆ ਤੋਂ ਜ਼ਿਆਦਾ  ਸਟਾਰਟਅੱਪਸ ਖੜ੍ਹਾ ਕਰਨ ਦਾ ਇੱਕ ਤੰਤਰ ਪ੍ਰਦਾਨ ਕਰਨਾ ਅਤੇ ਹਿੱਤਧਾਰਕਾਂ ਦੇ ਦਰਮਿਆਨ ਨਿਆਂ ਸੰਗਤਾਂ ਸੁਨਿਸ਼ਚਿਤ ਕਰਨਾ।

  • ਇਨੋਵੇਟਿਰਾਂ, ਅਧਿਆਪਕਾਂ ਅਤੇ ਸਕੂਲਾਂ ਸਮੇਤ ਹਿੱਤਧਾਰਕਾਂ ਦੇ ਦਰਮਿਆਨ ਆਈਪੀ, ਰੈਵਨਿਊ ਅਤੇ ਹਿੱਸੇਦਾਰੀ ਸਾਂਝਾ ਕਰਨ ’ਤੇ  ਦਿਸ਼ਾ ਨਿਰਦੇਸ਼ ਦਿੰਦਾ ਹੈ।  

  • ਐੱਨਸੀਐੱਫ ਦੇ ਲਈ ਜਨਤਕ ਵਿਚਾਰ-ਵਟਾਂਦਰਾ ਸਰਵੇਖਣ

  • ਉਦੇਸ਼:- 1 ਕਰੋੜ ਲਕਸ਼ਿਤ ਉਤਰਦਾਤਾਵਾਂ/ ਨਾਗਰਿਕਾਂ ਦੇ ਨਾਲ ਐੱਨਸੀਐੱਫ ਦੇ ਵਿਕਾਸ ਲਈ ਜਾਣਕਾਰੀ ਸੁਝਾਅ ਪ੍ਰਾਪਤ ਕਰਨ  ਦੇ ਲਈ 23 ਭਾਸ਼ਾਵਾਂ ਵਿੱਚ ਇੱਕ ਜਨਤਕ ਸਲਾਹ-ਮਸ਼ਵਰਾ ਸਰਵੇਖਣ ਆਯੋਜਿਤ ਕਰਨਾ।

ਪ੍ਰੋਜੈਕਟਾਂ ਦੇ ਤਹਿਤ ਸ਼ਾਮਲ ਹੈ: 

  • ਸਰਵੇਖਣ ਆਵੇਦਨ ਦਾ ਡਿਜ਼ਾਇਨ ਅਤੇ ਵਿਕਾਸ

  •  ਵਰਚੂਅਲ ਡੈਸ਼ਬੋਰਡ ਦਾ ਡਿਜ਼ਾਇਨ ਅਤੇ ਵਿਕਾਸ 

  • ਨਿਊਤਮ ਯੂਜਰ ਪ੍ਰਬੰਧਨ

  • ਬਹੁ ਮਾਡਲ ਦ੍ਰਿਸ਼ਟੀਕੋਣ ਦੇ ਮਾਧਿਅਮ ਨਾਲ ਸਮਰਥਨ ਅਤੇ ਸੰਵਰਧਨ  

  • ਪਹੁੰਚ:- MyGov ਡੋਮੋਨ, ਐੱਨਸੀਐੱਫ ਪੋਰਟਲ, ਐੱਸਐੱਮਐੱਸ, ਫੇਸਬੁੱਕ, ਟਵਿੱਟਰ, ਟੈਲੀਗ੍ਰਾਮ ਵ੍ਹਟਸਐਪ, ਇੰਸਟਾਗ੍ਰਾਮ, ਸਿਗਨਲ ਅਤੇ ਸੈਂਡ੍ਜ਼ ਵਰਗੇ ਸਭ ਪ੍ਰਮੁੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਲਾਂਚ ਕੀਤਾ ਜਾਵੇਗਾ।  

  • ਲਕਸ਼ਿਤ ਲਾਭਾਰਥੀ: ਭਾਰਤ ਦੇ ਨਾਗਰਿਕ ਵਿਸ਼ੇਸ਼ ਤੌਰ ’ਤੇ ਗਲੋਬਲ ਈਕੋਸਿਸਟਮ ਜਿਵੇਂ-ਨੀਤੀ ਨਿਰਮਾਣ, ਐਜੂਕੇਟਰਸ, ਅਧਿਆਪਿਕ, ਵਿਦਿਆਰਥੀ, ਮਾਤਾ-ਪਿਤਾ, ਸਮੁਦਾਇਕ ਵਰਕਰ ਆਦਿ।  

ਅਨੁਮਾਨਿਤ ਲਾਭ: ਇਹ ਰਾਸ਼ਟਰੀ ਕੋਰਸ ਰੂਪ-ਰੇਖਾ ਦੇ ਸਮੁੱਚੇ ਵਿਕਾਸ ਵਿੱਚ ਸ਼ਾਮਿਲ ਬਚਪਨ ਵਿੱਚ ਅਰੰਭਿਕ ਦੇਖਭਾਲ, ਸਮਾਰਟ ਅਤੇ ਭਵਿੱਖਵਾਦੀ ਸਿੱਖਿਆ, ਇਨੋਵੇਸ਼ਨ, ਉੱਦਮਸ਼ੀਲਤਾ ਤੇ ਰੋਜ਼ਗਾਰ ਯੋਗਤਾ ਦੇ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਤਿਆਰ ਕਰੇਗਾ। ਇਹ ਰੂਪ-ਰੇਖਾ  ਮੁੱਖ ਰੂਪ ਨਾਲ 4 ਕੋਰਸਾਂ ’ਤੇ ਧਿਆਨ ਕੇਂਦ੍ਰਿਤ ਕਰੇਗੀ- ਬਚਪਨ ਤੋਂ ਅਰੰਭਿਕ ਦੇਖਭਾਲ ਸਿੱਖਿਆ, ਸੈਕੰਡਰੀ ਸਿੱਖਿਆ,ਟੀਚਰ ਐਜ਼ੂਕੇਸ਼ਨ ਅਤੇ ਬਾਲਗ ਸਿੱਖਿਆ, ਵੋਕੇਸ਼ਨਲ ਸਿੱਖਿਆ ਇਸ ਨੂੰ https://ncfsurvey.ncert.gov.in/#/?source=govsite ’ਤੇ ਦੇਖਿਆ ਜਾ ਸਕਦਾ ਹੈ।

 

****

ਐੱਮਜੇਪੀਐੱਸ


(Release ID: 1846945) Visitor Counter : 225


Read this release in: English , Urdu , Marathi , Hindi