ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਭਲਕੇ ਚੰਡੀਗੜ੍ਹ ਵਿੱਚ 'ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਵਿਸ਼ੇ 'ਤੇ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਨਗੇ
ਇਹ ਪਹਿਲੀ ਅਜਿਹੀ ਰਾਸ਼ਟਰੀ ਕਾਨਫਰੰਸ ਹੈ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਅਤੇ ਡਰੱਗਜ਼ ਇਨਫੋਰਸਮੈਂਟ ਏਜੰਸੀਆਂ ਇੱਕ ਮੰਚ 'ਤੇ ਹੋਣਗੇ
ਇਹ ਕਾਨਫਰੰਸ ਮੋਦੀ ਸਰਕਾਰ ਦੇ ਦੇਸ਼ ਨੂੰ ਨਸ਼ਿਆਂ ਦੇ ਸਰਾਪ ਤੋਂ ਮੁਕਤ ਕਰਨ ਦੇ ਸੰਕਲਪ ਨੂੰ ਦਰਸਾਉਂਦੀ ਹੈ
ਪ੍ਰੋਗਰਾਮ ਦੌਰਾਨ ਐੱਨਸੀਬੀ ਟੀਮਾਂ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਸਾਹਮਣੇ ਦਿੱਲੀ, ਚੇਨਈ, ਗੁਵਾਹਾਟੀ ਅਤੇ ਕੋਲਕਾਤਾ ਵਿੱਚ 30000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨਗੀਆਂ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅੰਮ੍ਰਿਤ ਮਹੋਤਸਵ ਮਨਾਉਣ ਦੇ ਦਿੱਤੇ ਗਏ ਜੋਸ਼ੀਲੇ ਸੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਐੱਨਸੀਬੀ ਨੇ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ 75000 ਕਿਲੋਗ੍ਰਾਮ ਨਸ਼ਿਆਂ ਨੂੰ ਨਸ਼ਟ ਕਰਨ ਦਾ ਪ੍ਰਣ ਲਿਆ ਹੈ
ਐੱਨਸੀਬੀ ਦੁਆਰਾ 1 ਜੂਨ, 2022 ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਵਿੱਚ 29 ਜੁਲਾਈ ਤੱਕ 11 ਵੱਖ-ਵੱਖ ਰਾਜਾਂ ਵਿੱਚ ਕੁੱਲ 51217.8402 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਗਿਆ ਹੈ
Posted On:
29 JUL 2022 7:32PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਭਲਕੇ ਚੰਡੀਗੜ੍ਹ ਵਿੱਚ 'ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਵਿਸ਼ੇ 'ਤੇ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਕਾਨਫਰੰਸ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਮੁੱਖ ਮੰਤਰੀ, ਚੰਡੀਗੜ੍ਹ ਦੇ ਪ੍ਰਸ਼ਾਸਕ, ਬੀਐੱਸਐੱਫ, ਐੱਨਆਈਏ ਅਤੇ ਐੱਨਸੀਬੀ ਦੇ ਅਧਿਕਾਰੀ ਅਤੇ ਨਾਲ ਹੀ ਸਬੰਧਿਤ ਰਾਜਾਂ ਦੇ ਏਐੱਨਟੀਐੱਫ ਮੁਖੀ ਅਤੇ ਐੱਨਸੀਓਆਰਡੀ ਦੇ ਮੈਂਬਰ ਵੀ ਹਾਜ਼ਰ ਹੋਣਗੇ।
ਇਹ ਪਹਿਲੀ ਅਜਿਹੀ ਰਾਸ਼ਟਰੀ ਕਾਨਫਰੰਸ ਹੈ ਜਿੱਥੇ ਕੇਂਦਰੀ ਗ੍ਰਹਿ ਮੰਤਰੀ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਅਤੇ ਵੱਖ-ਵੱਖ ਡਰੱਗਜ਼ ਇਨਫੋਰਸਮੈਂਟ ਏਜੰਸੀਆਂ ਸਾਰੇ ਇੱਕ ਪਲੈਟਫਾਰਮ 'ਤੇ ਹੋਣਗੇ।
ਇਹ ਦੇਸ਼ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕਤ ਕਰਨ ਲਈ ਮੋਦੀ ਸਰਕਾਰ ਦੇ ਪੱਕੇ ਸੰਕਲਪ ਨੂੰ ਦਰਸਾਉਂਦਾ ਹੈ।
ਦੇਸ਼ ਭਰ ਵਿੱਚ ਚਾਰ ਵੱਖੋ-ਵੱਖ ਥਾਵਾਂ 'ਤੇ ਐੱਨਸੀਬੀ ਟੀਮਾਂ ਇਸ ਪ੍ਰੋਗਰਾਮ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ 30,000 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕਰਨਗੀਆਂ।
ਇਹ ਚਾਰ ਸਥਾਨ ਹਨ: ਦਿੱਲੀ, ਚੇਨਈ, ਗੁਵਾਹਾਟੀ ਅਤੇ ਕੋਲਕਾਤਾ।
ਸੀ.ਨੰ.
|
ਸਥਾਨ
|
ਨਿਪਟਾਏ ਜਾਣ ਵਾਲੇ ਨਸੀਲੇ ਪਦਾਰਥਾਂ ਦੀ ਮਾਤਰਾ (ਕਿਲੋ ਗ੍ਰਾਮ ਵਿੱਚ)
|
1
|
ਦਿੱਲੀ
|
19,320
|
2
|
ਚੇਨਈ
|
1,309.401
|
3
|
ਗੁਵਾਹਾਟੀ
|
6,761.63
|
4
|
ਕੋਲਕਾਤਾ
|
30,77.753
|
|
ਕੁੱਲ ਮਾਤਰਾ
|
30,468.784 ਕਿਲੋ ਗ੍ਰਾਮ
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਦਿੱਤੇ ਗਏ ਜੋਸ਼ੀਲੇ ਸੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਐੱਨਸੀਬੀ ਨੇ ਆਜ਼ਾਦੀ ਦੇ 75 ਵਰ੍ਹਿਆਂ ਦੇ ਮੌਕੇ ‘ਤੇ 75,000 ਕਿਲੋਗ੍ਰਾਮ ਨਸ਼ਿਆਂ ਨੂੰ ਨਸ਼ਟ ਕਰਨ ਦਾ ਪ੍ਰਣ ਲਿਆ ਹੈ।
ਐੱਨਸੀਬੀ ਨੇ 01 ਜੂਨ, 2022 ਤੋਂ ਡਰੱਗ ਨਿਪਟਾਰੇ ਦੀ ਮੁਹਿੰਮ ਸ਼ੁਰੂ ਕੀਤੀ ਸੀ, ਹੁਣ ਤੱਕ 29 ਜੁਲਾਈ ਤੱਕ 11 ਵੱਖੋ-ਵੱਖ ਰਾਜਾਂ ਵਿੱਚ ਐੱਨਸੀਬੀ ਟੀਮਾਂ ਦੁਆਰਾ ਲਗਭਗ 51,217.8402 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਕੱਲ੍ਹ ਗ੍ਰਹਿ ਮੰਤਰੀ ਦੇ ਸਾਹਮਣੇ 30,468.784 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੇ ਨਿਪਟਾਰੇ ਤੋਂ ਬਾਅਦ, ਕੁੱਲ ਮਾਤਰਾ ਐੱਨਸੀਬੀ ਦੇ ਟੀਚੇ ਨੂੰ ਪਾਰ ਕਰਦੇ ਹੋਏ ਕਰੀਬ 81,686.6242 ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ, ਜੋ ਕਿ ਨਸ਼ਾ ਮੁਕਤ ਭਾਰਤ ਦੀ ਲੜਾਈ ਵਿੱਚ ਇੱਕ ਵੱਡੀ ਪ੍ਰਾਪਤੀ ਹੈ।
************
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1846393)
Visitor Counter : 209