ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੌਮਨਵੈਲਥ ਗੇਮਸ 2022 ਦਾ ਡੀਡੀ ਸਪੋਰਟਸ ‘ਤੇ ਸਿੱਧਾ ਪ੍ਰਸਾਰਣ ਵਿਭਿੰਨ ਖੇਡ ਸਥਲਾਂ ਤੋਂ ਭਾਰਤੀ ਖਿਡਾਰੀਆਂ ਦੀ ਭਾਗੀਦਾਰੀ ਦਾ ਵਿਆਪਕ ਕਵਰੇਜ
प्रविष्टि तिथि:
29 JUL 2022 3:21PM by PIB Chandigarh
ਬਹੁਤ ਉਡੀਕ ਵਾਲੇ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਦੇ ਨਾਲ, ਦੂਰਦਰਸ਼ਨ ਸਪੋਰਟਸ ਤੁਹਾਡੇ ਲਈ ਰਾਸ਼ਟਰਮੰਡਲ ਖੇਡ, 2022 ਦੇ ਉਦਘਾਟਨ ਸਮਾਰੋਹ ਤੋਂ ਲੈ ਕੇ 8 ਅਗਸਤ, 2022 ਨੂੰ ਆਯੋਜਨ ਦੇ ਸਮਾਪਤ ਹੋਣ ਤੱਕ, ਸਿੱਧੇ ਮੈਦਾਨ ਤੋਂ ਸਾਰੇ ਐਕਸ਼ਨ ਲਾਈਵ ਲਿਆ ਰਿਹਾ ਹੈ।
ਡੀਡੀ ਸਪੋਰਟਸ ਦਾ ਪ੍ਰਸਾਰਣ 27 ਜੁਲਾਈ, 2022 ਨੂੰ ਇੰਗਲੈਂਡ ਦੇ ਬਿਰਮਿੰਘਮ ਸਥਿਤ ਐਲੈਕਜ਼ੈਂਡਰ ਸਟੇਡੀਅਮ ਵਿੱਚ ਸ਼ਾਨਦਾਰ ਉਦਘਾਟਨ ਸਮਾਰੋਹ ਦੇ ਨਾਲ ਸ਼ੁਰੂ ਹੋਇਆ। ਡੀਡੀ ਸਪੋਰਟਸ ਦੁਆਰਾ ਕੇਵਲ ਡੀਡੀ ਫ੍ਰੀ-ਡਿਸ਼ ‘ਤੇ 20 ਖੇਡ ਮੁਕਾਬਲਿਆਂ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ 29 ਜੁਲਾਈ ਤੋਂ ਹੋਈ ਹੈ।
215 ਖਿਡਾਰੀਆਂ ਦਾ ਭਾਰਤੀ ਦਲ 16 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਰਿਹਾ ਹੈ। ਕਿਉਂਕਿ ਵਿਭਿੰਨ ਥਾਵਾਂ ‘ਤੇ ਇਕੱਠੇ ਕਈ ਟੂਰਨਾਮੈਂਟ ਚਲ ਰਹੇ ਹਨ, ਡੀਡੀ ਸਪੋਰਟਸ ਦੇ ਪ੍ਰਸਾਰਣ ਵਿੱਚ ਖੇਡਾਂ ਦੇ ਵਿਭਿੰਨ ਪ੍ਰੋਗਰਾਮਾਂ ਦੇ ਵਿਆਪਕ ਕਵਰੇਜ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਭਾਰਤ ਨਾਲ ਸੰਬੰਧਿਤ ਮੈਚਾਂ, ਗਤੀਵਿਧੀਆਂ ਅਤੇ ਭਾਗੀਦਾਰੀ ‘ਤੇ ਮੁੱਖ ਧਿਆਨ ਦਿੱਤਾ ਜਾ ਰਿਹਾ ਹੈ।
ਡੀਡੀ ਸਪੋਰਟਸ ‘ਤੇ ਪ੍ਰਸਾਰਣ ਪ੍ਰਤੀਦਿਨ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ, ਖੇਡ-ਪ੍ਰੋਗਰਾਮਾਂ ਦੇ ਸਮਾਪਤ ਹੋਣ ਤੱਕ ਜਾਰੀ ਰਹੇਗਾ। ਡੀਡੀ ਸਪੋਰਟਸ ਦੇ ਦੈਨਿਕ ਪ੍ਰਸਾਰਣ ਵਿੱਚ ਮਾਹਿਰਾਂ ਅਤੇ ਪੱਤਰਕਾਰਾਂ ਦੇ ਨਾਲ ਅੱਧੇ ਘੰਟੇ ਦਾ ‘ਖੇਡ ਤੋਂ ਪਹਿਲਾਂ’ (ਪ੍ਰੀ-ਸ਼ੋਅ) ਵੀ ਸ਼ਾਮਲ ਹੈ, ਜੋ ਦਿਨ ਦੇ ਨਿਰਧਾਰਿਤ ਖੇਡ-ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹਨ। ਪੂਰੇ ਦਿਨ ਬ੍ਰੇਕ ਦੇ ਦੌਰਾਨ, ਡੀਡੀ ਸਪੋਰਟਸ ਦੇ ਐਂਕਰ ਦਰਸ਼ਕਾਂ ਨੂੰ ਆਉਣ ਵਾਲੇ ਖੇਡ-ਪ੍ਰੋਗਰਾਮਾਂ ਨਾਲ ਜਾਣੂ ਕਰਵਾਉਂਦੇ ਹਨ।
ਡੀਡੀ ਸਪੋਰਟਸ ਚੈਨਲ ‘ਤੇ ਲਾਈਵ ਪ੍ਰਸਾਰਣ ਦੇ ਇਲਾਵਾ, ਆਲ ਇੰਡੀਆ ਰੇਡੀਓ ਅਤੇ ਡੀਡੀ ਸਪੋਰਟਸ ਦਾ ਟਵਿਟਰ ਹੈਂਡਲ (@ddsportschannel) ਅਤੇ ਆਲ ਇੰਡੀਆ ਰੇਡੀਓ ਸਪੋਰਟਸ (@akashvanisports) ਖੇਡਾਂ ਬਾਰੇ ਨਿਯਮਿਤ ਅਪਡੇਟ ਦੇ ਰਹੇ ਹਨ।
ਬਰਮਿੰਘਮ, ਇੰਗਲੈਂਡ ਵਿੱਚ ਆਯੋਜਿਤ ਹੋਣ ਵਾਲੇ ਰਾਸ਼ਟਰਮੰਡਲ ਖੇਡ, 2022 ਵਿੱਚ 72 ਰਾਸ਼ਟਰ ਹਿੱਸਾ ਲੈ ਰਹੇ ਹਨ।
*****
ਸੌਰਭ ਸਿੰਘ
(रिलीज़ आईडी: 1846363)
आगंतुक पटल : 167