ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav g20-india-2023

ਸਰਕਾਰ ਨੇ ਦੱਸਿਆ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਦੀ ਤਰਜ ਤੇ ਵਿਗਿਆਨਿਕ ਸਮਾਜਿਕ ਜ਼ਿੰਮੇਵਾਰੀ(ਐੱਸਐੱਸਆਰ) ਨੂੰ ਲੈ ਕੇ ਦਿਸ਼ਾ-ਨਿਰਦੇਸ਼ ਉਸ ਨੇ 11 ਮਈ 2022 ਨੂੰ ਰਾਸ਼ਟਰੀ ਟੈਕਨੋਲੋਜੀ ਦਿਵਸ ਤੇ ਜਾਰੀ ਕਰ ਦਿੱਤੇ ਗਏ ਹਨ।


ਦਿਸ਼ਾ-ਨਿਰਦੇਸ਼ ਸਵੈਇੱਛਕ ਅਧਾਰ ਤੇ ਵਿਗਿਆਨਿਕ ਸਮੁਦਾਇ ਵਿੱਚ ਮੌਜੂਦ ਸਮਰੱਥਾ ਦਾ ਸ਼ੋਸ਼ਣ ਕਰਨ, ਵਿਗਿਆਨ ਅਤੇ ਸਮਾਜ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਸ ਤਰ੍ਹਾਂ ਸਮਾਜਿਕ ਜ਼ਰੂਰਤਾਂ ਲਈ ਵਿਗਿਆਨ ਅਤੇ ਟੈਕਨੋਲੋਜੀ ਈਕੋਸਿਸਟਮ ਨੂੰ ਉਤਰਦਾਈ ਬਣਾਉਣ ਦੀ ਕੋਸ਼ਿਸ਼ ਹੈ: ਡਾ.ਜਿਤੇਂਦਰ ਸਿੰਘ

Posted On: 27 JUL 2022 2:47PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਦੀ ਤਰਜ ਤੇ ਵਿਗਿਆਨਿਕ ਸਮਾਜਿਕ ਜ਼ਿੰਮੇਵਾਰੀ (ਐੱਸਐੱਸਆਰ) ਨੂੰ ਲੈ ਕੇ ਦਿਸ਼ਾ-ਨਿਰਦੇਸ਼ ਰਾਸ਼ਟਰੀ ਟੈਕਨੋਲੋਜੀ ਦਿਵਸ ਤੇ 11 ਮਈ 2022 ਨੂੰ ਜਾਰੀ ਕੀਤੇ।

ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਐੱਸਐੱਸਆਰ ਦਿਸ਼ਾ-ਨਿਰਦੇਸ਼ ਸਵੈਇੱਛਕ ਅਧਾਰ ਤੇ ਵਿਗਿਆਨਿਕ ਸਮੁਦਾਏ ਵਿੱਚ ਨਿਸ਼ਚਿਤ ਸਮਰੱਥਾ ਦਾ ਦੋਹਨ ਕਰਨ, ਵਿਗਿਆਨ ਅਤੇ ਸਮਾਜ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਸ ਤਰ੍ਹਾਂ ਵਿਗਿਆਨ ਅਤੇ ਟੈਕਨੋਲੋਜੀ ਈਕੋਸਿਸਟਮ ਤੰਤਰ ਨੂੰ ਸਮਾਜਿਕ ਜ਼ਰੂਰਤਾਂ ਲਈ ਜ਼ਿੰਮੇਦਾਰ ਬਣਾਉਣ ਦੇ ਯਤਨ ਹਨ। ਉਨ੍ਹਾਂ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ ਵਿੱਚ ਵਿਗਿਆਨਿਕਾਂ ਦੇ ਗਿਆਨਵਾਨਾਂ ਦੀ ਕਾਰਗੁਜਾਰੀ ਦੇ ਮੁਲਾਂਕਣ ਵਿੱਚ ਵਿਅਕਤੀਗਤ ਐੱਸਐੱਸਆਰ ਗਤੀਵਿਧੀਆਂ ਨੂੰ ਉਚਿਤ ਮਹੱਤਵ ਦੇਣ ਦਾ ਪ੍ਰਾਵਧਾਨ ਹੈ। ਦਿਸ਼ਾ-ਨਿਰਦੇਸ਼ ਵਿੱਚ ਵਿਅਕਤੀਗਤ ਅਤੇ ਸੰਸਥਾਗਤ ਐੱਸਐੱਸਆਰ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ ਦਾ ਪ੍ਰਾਵਧਾਨ ਵੀ ਸ਼ਾਮਲ ਹੈ।

ਦੇਸ਼ ਦੇ ਵਿਗਿਆਨਿਕਾਂ ਗਿਆਨ-ਕਰਮਚਾਰੀਆਂ ਅਤੇ ਸੰਸਥਾਨਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਲੈਕਚਰ ਦੇਣਾ ਮੀਡੀਆ ਵਿੱਚ ਲੋਕਪ੍ਰਿਯ ਵਿਗਿਆਨ ਲੇਖ ਲਿਖਣਾ , ਬੁਨਿਆਦੀ ਢਾਂਚੇ ਅਤੇ ਗਿਆਨ ਸੰਸਾਧਨਾਂ ਨੂੰ ਸਾਂਝਾ ਕਰਨਾ ਅਤੇ ਜਾਗਰੂਕਤਾ ਵਿਕਸਿਤ ਕਰਕੇ, ਟ੍ਰੇਨਿੰਗ ਪ੍ਰੋਗਰਾਮ, ਟ੍ਰੇਨਿੰਗ ਅਤੇ ਵਰਕਸ਼ਾਪਾਂ ਦੇ ਰਾਹੀਂ ਕੌਸ਼ਲ ਵਿਕਾਸ, ਸਮਾਧਾਨ ਅਤੇ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਆਦਿ ਮਹਿਲਾਵਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦਾ ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਸਸ਼ਕਤੀਕਰਣ ਜਿਹੇ ਐੱਸਐੱਸਆਰ ਗਤੀਵਿਧੀਆਂ ਦਾ ਸੰਚਾਲਨ ਕਰਨਾ ਸ਼ਾਮਿਲ ਹੈ।

ਦਿਸ਼ਾ –ਨਿਰਦੇਸ਼ਾਂ ਵਿੱਚ ਸਮਾਜਿਕ ਸਮੱਸਿਆਵਾਂ ਦੇ ਵਿਗਿਆਨਕ ਅਤੇ ਨਵੇਂ ਸਮਾਧਾਨ ਲਿਆਉਣ ਦੀ ਸਮਰੱਥਾ ਹੈ ਵਿਸ਼ੇਸ਼ ਰੂਪ ਤੋਂ ਸਮਾਜ ਵਿੱਚ ਹਾਸ਼ੀਏ ਤੇ ਰਹਿਣ ਵਾਲੇ ਵਰਗਾਂ ਲਈ ਅਤੇ ਭਾਰਤ ਨੂੰ ਇੱਕ ਆਤਮ ਨਿਰਭਰ ਰਾਸ਼ਟਰ (ਆਤਮ ਨਿਰਭਰ ਭਾਰਤ) ਬਣਾਉਣ ਦੀ ਦਿਸ਼ਾ ਵਿੱਚ ਸਮਾਵੇਸ਼ੀ ਵਿਕਾਸ ਅਤੇ ਟਿਕਾਊ ਵਿਕਾਸ ਨੂੰ ਪ੍ਰਾਪਤ ਕਰਨ ਲਈ ਆਕਾਂਖੀ ਜ਼ਿਲ੍ਹਿਆਂ ਵਿੱਚ ਬਦਲਾਅ ਮੇਕ ਇਨ ਇੰਡੀਆ, ਸਵੱਛ ਭਾਰਤ ਅਤੇ ਡਿਜੀਟਲ ਇੰਡੀਆ ਜਿਹੀ ਸਰਕਾਰ ਦੀਆਂ ਨਵੀਆਂ ਪਹਿਲਾਂ ਤੇ ਜੋਰ ਦੇ ਯਤਨ ਕੀਤੇ ਗਏ ਹਨ।

<><><>

ਐੱਸਐੱਨਸੀ/ਆਰਆਰ(Release ID: 1845909) Visitor Counter : 81


Read this release in: English , Urdu , Hindi