ਟੈਕਸਟਾਈਲ ਮੰਤਰਾਲਾ
azadi ka amrit mahotsav

ਭਾਰਤ ਲਈ ਕਪਾਹ ਉਤਪਾਦਨ ਵਿੱਚ ਗਲੋਬਲ ਉੱਚ ਮਾਨਕਾਂ ਨੂੰ ਅਪਨਾਉਣ ਦਾ ਸਮਾਂ: ਸ਼੍ਰੀ ਪੀਯੂਸ਼ ਗੋਇਲ


ਪ੍ਰਧਾਨ ਮੰਤਰੀ ਦੇ 5 ਐੱਫ ‘ਫਾਰਮ ਟੂ ਫਾਰੇਨ’ ਵਿਜ਼ਨ ਨੂੰ ਪ੍ਰਾਪਤ ਕਰਨ ਲਈ ਸਾਰੇ ਹਿਤਧਾਰਕਾਂ ਨੂੰ ਭਾਰਤ ਵਿੱਚ ਸੂਤੀ ਕੱਪੜਾ ਮੁੱਲ ਲੜੀ ਦੇ ਸਮੁੱਚੇ ਵਿਕਾਸ ਲਈ ਮਿਸ਼ਨ ਮੋਡ ਵਿੱਚ ਇਕੱਠੇ ਆਉਣਾ ਚਾਹੀਦਾ: ਸ਼੍ਰੀ ਗੋਇਲ

ਨਿਜੀ ਖੇਤਰ ਨੂੰ ਵੀ ਅੱਗੇ ਆਉਣਾ ਚਾਹੀਦਾ ਅਤੇ ਉਤਪਾਦਕਤਾ, ਕਿਸਾਨ ਸਿੱਖਿਆ ਦੇ ਨਾਲ-ਨਾਲ ਬ੍ਰਾਂਡਿੰਗ ਵਿੱਚ ਖੋਜ ਨੂੰ ਹੁਲਾਰਾ ਦੇਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ: ਸ਼੍ਰੀ ਗੋਇਲ

ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਖੇਤ ਤੋਂ ਲੈ ਕੇ ਉਦਯੋਗ ਤੱਕ ਸਾਰੇ ਟੈਸਟਿੰਗ ਸੁਵਿਧਾਵਾਂ ਉਪਲਬਧ ਕਰਾਈ ਜਾਵੇਗੀ: ਸ਼੍ਰੀ ਗੋਇਲ

ਕਪਾਹ ਉਤਪਾਦਨ ਵਿੱਚ ਵਾਧਾ ਅਤੇ ਇਸ ਦੀ ਉਤਪਾਦਕਤਾ ਦੇਸ਼ ਵਿੱਚ ਰੋਜ਼ਗਾਰ ਵਾਧੇ ਲਈ ਮਹੱਤਵਪੂਰਨ :ਸ਼੍ਰੀ ਨਰੇਂਦਰ ਸਿੰਘ ਤੋਮਰ


ਉਤਪਾਦਕਤਾ ਵਧਾਉਣ ਲਈ ਘੱਟ ਸਮੇਂ ਅਤੇ ਦੀਰਘਕਾਲੀਨ ਰਣਨੀਤੀਆਂ ਤਿਆਰ ਕੀਤੀਆਂ ਜਾਣਗੀਆਂ-ਸ਼੍ਰੀ ਤੋਮਰ

Posted On: 24 JUL 2022 5:17PM by PIB Chandigarh

ਕਪਾਹ ਦੀ ਉਤਪਾਦਕਤਾ ਵਿੱਚ ਸੁਧਾਰ ਅਤੇ ਭਾਰਤੀ ਕਪਾਹ ਦੀ ਬ੍ਰਾਂਡਿੰਗ ਤੇ ਸੂਤੀ ਕੱਪੜਾ ਮੁੱਲ ਲੜੀ ਦੇ ਹਿਤਧਾਰਕਾਂ ਦੇ ਨਾਲ ਇੱਕ ਸੰਵਾਦਾਤਮਕ ਮੀਟਿੰਗ ਅੱਜ ਵਣਜ ਭਵਨ, ਨਵੀਂ ਦਿੱਲੀ ਵਿੱਚ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਵਣਜ ਪੀਯੂਸ਼ ਗੋਇਲ ਅਤੇ ਕੱਪੜਾ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵੀ. ਜਰਦੋਸ਼ ਦੀ ਗਰਿਮਮਈ ਉਪਸਥਿਤੀ ਵਿੱਚ ਆਯੋਜਿਤ ਕੀਤੀ ਗਈ।

ਕੇਂਦਰੀ ਵਣਜ ਅਤੇ ਉਦਯੋਗ, ਕੱਪੜਾ, ਉਪਭੋਗਤਾ ਮਾਮਲੇ ਅਤੇ ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਲਈ ਕਪਾਹ ਉਤਪਾਦਕਤਾ ਵਿੱਚ ਗਲੋਬਲ ਮਾਨਕਾਂ ਨੂੰ ਅਪਣਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਹਿਤਧਾਰਕਾਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਲਈ ਭਾਰਤ ਵਿੱਚ ਕਪਾਹ ਦੀ ਉਤਪਾਦਕਤਾ ਨੂੰ ਹੁਲਾਰਾ ਦੇਣ ਲਈ ਸਭ ਤੋਂ ਉੱਤਮ ਅਭਿਯਾਸਾਂ (ਚਲਨਾਂ) ਨੂੰ ਸਾਂਝਾ ਕਰਨਾ ਚਾਹੀਦਾ ਹੈ।

ਇਸ ਅਵਸਰ ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਨਿਜੀ ਖੇਤਰ ਨੂੰ ਉਤਪਾਦਕਤਾ, ਕਿਸਾਨਾਂ ਦੀ ਸਿੱਖਿਆ ਦੇ ਨਾਲ-ਨਾਲ ਬ੍ਰਾਂਡਿੰਗ ਵਿੱਚ ਖੋਜ ਨੂੰ ਹੁਲਾਰਾ ਦੇਣ ਲਈ ਯੋਗਦਾਨ ਦੇਣਾ ਚਾਹੀਦਾ ਹੈ ਜਿਸ ਦੇ ਲਈ ਸਰਕਾਰ ਉਪਯੁਕਤ ਸਹਾਇਤਾ ਪ੍ਰਦਾਨ ਕਰੇਗੀ। ਏਕੀਕ੍ਰਿਤ ਦ੍ਰਿਸ਼ਟੀਕੋਣ ਤੇ ਜ਼ੋਰ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਨਿਜੀ ਖੇਤਰ ਨੂੰ ਕਪਾਹ ਮੁੱਲ ਲੜੀ ਨੂੰ ਮਜ਼ਬੂਤ ਕਰਨ ਲਈ ਇੱਕ ਮਿਸ਼ਨ ਮੋਡ ਵਿੱਚ ਕਾਰਜ ਕਰਨਾ ਹੋਵੇਗਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਆਪਣੇ ਕਪਾਹ ਦੀ ਬ੍ਰਾਂਡਿੰਗ ਕਰਨ ਦੀ ਜ਼ਰੂਰਤ ਹੈ ਜੋ ਵਧੀਆ ਗੁਣਵੱਤਾ ਵਾਲਾ ਹੈ। ਰੰਗੀਨ ਐੱਚਡੀਪੀਈ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਮੁੱਦੇ ਤੇ ਉਨ੍ਹਾਂ ਨੇ ਕਿਹਾ ਕਿ ਇੱਕ ਸਪਤਾਹ ਦੇ ਅੰਦਰ ਉਦਯੋਗ ਜਗਤ ਦੁਆਰਾ ਇਸ ਸੰਬੰਧ ਵਿੱਚ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ।

ਸ਼੍ਰੀ ਗੋਇਲ ਨੇ ਕਿਹਾ ਕਿ ਕਪਾਹ ਖੇਤੀਬਾੜੀ ਅਤੇ ਕੱਪੜਾ ਖੇਤਰ ਦਰਮਿਆਨ ਸੇਤੂ ਦਾ ਕੰਮ ਕਰਦੀ ਹੈ। ਕਪਾਹ ਅਧਾਰਿਤ ਉਤਪਾਦਾਂ ਦਾ ਘਰੇਲੂ ਅਤੇ ਅੰਤਰਰਾਸ਼ਟਰੀ ਦੋਨਾਂ ਪੱਧਰਾਂ ਤੇ ਕੁੱਲ ਕੱਪੜਾ ਅਤੇ ਲਿਬਾਸ ਉਤਪਾਦਾਂ ਦਾ ਮਹੱਤਵਪੂਰਨ ਹਿੱਸਾ ਹੈ। ਐੱਫਟੀਏਕੇ ਰਾਹੀਂ ਬਜ਼ਾਰ ਤੱਕ ਪਹੁੰਚ ਦੇ ਨਾਲ ਉਤਪਾਦਕਤਾ ਅਤੇ ਗੁਣਵੱਤਾ ਦੋਨਾਂ ਨੂੰ ਵਧਾਉਣ ਲਈ ਇਸ ਨਾਲ ਜੁੜੇ ਸਾਰੇ ਕੰਮ ਨੂੰ ਇਕੱਠੇ ਲਿਆਉਣਾ ਲਾਜ਼ਮੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਗਲੋਬਲ ਕਪਾਹ ਉਦਯੋਗ ਵਿੱਚ ਆਪਣਾ ਪ੍ਰਭੁਤਵ ਵਾਪਸ ਲਿਆਉਣ ਦੀ ਜ਼ਰੂਰਤ ਹੈ ਅਤੇ ਭਾਰਤ ਕੱਪੜੇ ਨੂੰ ਇੱਕ ਪ੍ਰਮੁੱਖ ਖੇਤਰ ਦੇ ਰੂਪ ਵਿੱਚ ਦੇਖਦਾ ਹੈ ਜੋ “ਆਤਮ-ਨਿਰਭਰ ਭਾਰਤ” ਬਣਾਉਣ ਵਿੱਚ ਸਾਡੀ ਮਦਦ ਕਰੇਗਾ।  

ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਦੇ 5 ਐੱਫ ਵਿਜ਼ਨ ਫਾਰਮ ਟੂ ਫਾਈਬਰ, ਫਾਈਬਰ ਟੂ ਫੈਕਟ੍ਰੀ, ਫੈਕਟ੍ਰੀ ਟੂ ਫੈਸ਼ਨ, ਫੈਸ਼ਨ ਟੂ ਫਾਰੇਨ’ ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਭਾਰਤ ਵਿੱਚ ਕਪਾਹ ਅਤੇ ਕੱਪੜਾ ਉਤਪਾਦਨ ਵਧਾਉਣ ਲਈ ਕੱਪੜਾ ਖੇਤਰ ਨੇ ਆਰਓਐੱਸਸੀਟੀਐੱਲ ਤੋਂ ਆਰਓਡੀਟੀਈਪੀ ਅਤੇ ਐੱਨਟੀਟੀਐੱਮ ਤੋਂ ਲੈਕੇ ਪੀਐੱਮ ਮਿੱਤਰ ਤੱਕ ਦੀ ਵੱਡੀ ਪ੍ਰਗਤੀ ਕੀਤੀ ਹੈ। ਆਸਟ੍ਰੇਲੀਆ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ  ਕੱਪੜੇ ਦੀ ਡਿਊਟੀ-ਫਰੀ ਪਹੁੰਚ ਦੇ ਸਮਝੌਤੇ ਨਾਲ ਵਪਾਰ ਨੂੰ ਇੱਕ ਨਵਾਂ ਪ੍ਰੋਤਸਾਹਨ ਮਿਲਿਆ ਹੈ ਅਤੇ ਯੂਰੋਪੀਆ ਸੰਘ, ਬ੍ਰਿਟੇਨ ਅਤੇ ਕਨਾਡਾ ਦੇ ਨਾਲ ਇਸ ਤਰ੍ਹਾਂ ਦੇ ਸਮਝੌਤੇ ਕਰਨ ਤੇ ਗੱਲਬਾਤ ਚਲ ਰਹੀ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਸਹੀ ਬੀਜਾਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਅਤੇ ਪ੍ਰਗਤੀਸ਼ੀਲ ਖੇਤੀਬਾੜੀ ਪੱਧਤੀਆਂ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕਰਕੇ ਸਾਡੇ ਕਪਾਹ ਕਿਸਾਨਾਂ ਲਈ ਉਪਜ ਅਤੇ ਲਾਭ ਮਾਰਜਿਨ ਵਿੱਚ ਵਾਧਾ ਕਰਨਾ ਮਹੱਤਵਪੂਰਨ ਹੈ। ਕੁਝ ਐੱਫਪੀਓ, ਸੀਆਈਟੀਆਈ ਸੀਡੀਆਰਏ ਆਦਿ ਦੁਆਰਾ ਕੀਤੇ ਗਏ ਵਧੀਆ ਕਾਰਜਾਂ ਦੀ ਸਰਾਹਨਾ ਕਰਦੇ ਹੋਏ ਸ਼੍ਰੀ ਗੋਇਲ ਨੇ ਉਮੀਦ ਜਤਾਈ ਕਿ ਇਸ ਦੇ ਹੋਰ ਬਿਹਤਰ ਨਤੀਜੇ ਪ੍ਰਾਪਤ ਹੋਣਗੇ।

ਇਸ ਮੀਟਿੰਗ ਵਿੱਚ ਆਪਣੇ ਸੰਬੋਧਨ ਵਿੱਚ ਕੇਂਦਰ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਰੋਜ਼ਗਾਰ ਵਾਧੇ ਲਈ ਕਪਾਹ ਉਤਪਾਦਨ ਅਤੇ ਇਸ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਉਤਪਾਦਕਤਾ ਵਧਾਉਣ ਲਈ ਘੱਟ ਸਮਾਂ ਅਤੇ ਦੀਰਘਕਾਲਿਕ ਰਣਨੀਤੀਆਂ ਤੇ ਕੰਮ ਕਰਨ ਦੀ ਜ਼ਰੂਰਤ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਦੇ ਵੱਡੇ ਹਿੱਸੇ ਵਿੱਚ ਕਪਾਹ ਦੀ ਉਤਪਾਦਕਤਾ ਵਧਾਉਣ ਲਈ ਉੱਚ ਘਨਤਵ ਵਾਲੀ ਖੇਤੀਬਾੜੀ ਅਤੇ ਸੂਖਮ ਸਿੰਚਾਈ ਮਹੱਤਵਪੂਰਨ ਹੈ। 

ਕੇਂਦਰੀ ਖੇਤੀਬਾੜੀ ਅਤੇ ਕੱਪੜਾ ਮੰਤਰੀਆਂ ਦੇ ਪੱਧਰ ਤੇ ਆਪਣੀ ਤਰ੍ਹਾਂ ਦੀ ਇਸ ਪਹਿਲੀ ਮੀਟਿੰਗ ਵਿੱਚ ਕਪਾਹ ਮੁੱਲ ਲੜੀ ਨਾਲ ਸੰਬੰਧਿਤ ਮੁੱਖ ਮੁੱਦਿਆਂ ਤੇ ਵਿਸਤਾਰ ਨਾਲ ਵਿਚਾਰ-ਵਟਾਦਰਾ ਕੀਤਾ ਗਿਆ ਜਿਸ ਵਿੱਚ ਉਦਯੋਗ ਦੀਆਂ ਵੱਡੀਆਂ ਹਸਤੀਆਂ ਅਤੇ ਸਰਕਾਰੀ ਅਹੁਦੇ ਅਧਿਕਾਰੀਆਂ ਨੇ ਸਮਾਨ ਰੂਪ ਤੋਂ ਸਾਰਥਕ ਨਤੀਜੇ ਨੂੰ ਲਕਸ਼ਿਤ ਕੀਤਾ।

ਇਸ ਮੀਟਿੰਗ ਵਿੱਚ ਕੱਪੜਾ ਸਕੱਤਰ ਸ਼੍ਰੀ ਉਪੇਂਦ੍ਰ ਪ੍ਰਸਾਦ ਸਿੰਘ, ਵਿਸ਼ੇਸ਼ ਸਕੱਤਰ ਸ਼੍ਰੀ ਵਿਜੈ ਕੁਮਾਰ ਸਿੰਘ, ਕੇਂਦਰੀ ਕੱਪੜਾ, ਖੇਤੀਬਾੜੀ ਅਤੇ ਕਿਸਾਨ ਕਲਿਆਣ, ਵਣਜ ,ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਤਰਨ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ, ਖੋਜ ਅਤੇ ਵਿਕਾਸ ਖੇਤਰ ਦੇ ਅਧਿਕਾਰੀ, ਨਿਗਮਾਂ ਦੇ ਸੀਨੀਅਰ ਅਧਿਕਾਰੀ, ਕਿਸਾਨ, ਬੀਜ ਉਦਯੋਗ ਅਤੇ ਹੋਰ ਹਿਤਧਾਰਕ ਸ਼ਾਮਲ ਹਨ। ਇਸ ਮੀਟਿੰਗ ਵਿੱਚ ਪ੍ਰਮੁੱਖ ਸੰਘਾਂ ਅਤੇ ਮਾਹਰਾਂ ਦੇ ਰਾਹੀਂ ਸੰਪੂਰਣ ਕੱਪੜਾ ਮੁੱਲ ਲੜੀ ਦਾ ਪ੍ਰਤੀਨੀਧੀਤਵ ਮੌਜੂਦ ਰਹੇ ।

*********

MS


(Release ID: 1844689) Visitor Counter : 135