ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਅਤੇ ਬ੍ਰਿਟੇਨ ਨੇ ਭਾਰਤੀ ਵਿਦਿਆਰਥੀਆਂ ਦੇ ਲਈ ਸਿੱਖਿਆ ਦੇ ਅਵਸਰ ਵਧਾਉਣ ਨੂੰ ਲੈ ਕੇ ਇੱਕ ਸਹਿਮਤੀ ਪੱਤਰ, ਭਾਰਤ ਅਤੇ ਬ੍ਰਿਟੇਨ ਦੇ ਨਾਵਿਕਾਂ ਦੀ ਕੁਸ਼ਲਤਾ ਪ੍ਰਮਾਣਪੱਤਰ ‘ਤੇ ਇੱਕ ਸਹਿਮਤੀ ਪੱਤਰ ਅਤੇ ਭਾਰਤੀ ਨਰਸਾਂ ਦੇ ਲਈ ਅਵਸਰ ਵਧਾਉਣ ਲਈ ਇੱਕ ਫ੍ਰੇਮਵਰਕ ਸਮਝੌਤੇ ‘ਤੇ ਦਸਤਖ਼ਤ ਕੀਤੇ


ਭਾਰਤ-ਬ੍ਰਿਟੇਨ ਵਪਾਰ ਵਾਰਤਾ ਸਹੀ ਦਿਸ਼ਾ ਵਿੱਚ, 31 ਅਗਸਤ ਤੱਕ ਵਾਰਤਾਵਾਂ ਪੂਰੀਆਂ ਹੋ ਜਾਣਗੀਆਂ : ਵਣਜ ਸਕੱਤਰ

Posted On: 21 JUL 2022 6:19PM by PIB Chandigarh

ਭਾਰਤ-ਬ੍ਰਿਟੇਨ ਵਪਾਰ ਵਾਰਤਾ ਸਹੀ ਦਿਸ਼ਾ ਵਿੱਚ ਹੈ। ਬ੍ਰਿਟੇਨ ਦੇ ਨਾਲ ਦੋ ਸਹਿਮਤੀ ਪੱਤਰਾਂ ਅਤੇ ਇੱਕ ਫ੍ਰੇਮਵਰਕ ਸਮਝੌਤੇ ‘ਤੇ ਦਸਤਖ਼ਤ ਕਰਨ ਦੇ ਬਾਅਦ ਮੀਡੀਆ ਦੇ ਨਾਲ ਗੱਲ ਕਰਦੇ ਹੋਏ, ਵਣਜ ਸਕੱਤਰ ਸ਼੍ਰੀ ਬੀ. ਵੀ. ਆਰ. ਸੁਬ੍ਰਹਮਣਯਮ ਨੇ ਕਿਹਾ ਕਿ ਭਾਰਤ-ਬ੍ਰਿਟੇਨ ਦਰਮਿਆਨ ਮੁਫ਼ਤ ਵਪਾਰ ਸਮਝੌਤਾ (ਐੱਫਟੀਏ) ਵਾਰਤਾ 31 ਅਗਸਤ ਤੱਕ ਸਮਾਪਤ ਹੋ ਜਾਵੇਗੀ ਅਤੇ ਦੋਵਾਂ ਪੱਖਾਂ ਦੀ ਆਂਤਰਿਕ ਮੰਜੂਰੀ ਦੇ ਬਾਅਦ ਦੋਵਾਂ ਨੇਤਾਵਾਂ ਦੀ ਸਹੂਲੀਅਤ ਦੇ ਅਨੁਸਾਰ ਸਮਝੌਤੇ ‘ਤੇ ਦਸਤਖ਼ਤ ਕੀਤੇ ਜਾ ਸਕਣਗੇ। ਉਨ੍ਹਾਂ ਨੇ ਕਿਹਾ, “ਬ੍ਰਿਟੇਨ ਦੀ ਸੱਤਾ ਵਿੱਚ ਅਲੱਗ ਪਾਰਟੀ ਦੇ ਹੋਣ ਦੇ ਬਾਵਜੂਦ, ਭਾਰਤ ਦੇ ਨਾਲ ਐੱਫਟੀਏ ਦੇ ਤਰਕ ਵਿੱਚ ਕੋਈ ਅੰਤਰ ਨਹੀਂ ਹੋਇਆ ਹੈ।”

 

ਇਸ ਤੋਂ ਪਹਿਲਾਂ, ਭਾਰਤ ਦੇ ਵੱਲੋਂ ਭਾਰਤ ਸਰਕਾਰ ਦੇ ਵਣਜ ਸਕੱਤਰ ਸ਼੍ਰੀ ਬੀ.ਵੀ.ਆਰ. ਸੁਬ੍ਰਹਮਣਯਮ ਅਤੇ ਬ੍ਰਿਟੇਨ ਦੀ ਤਰਫ਼ ਤੋਂ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਦੇ ਸਥਾਈ ਸਕੱਤਰ, ਸ਼੍ਰੀ ਜੇਮਸ ਬੌਲਰ ਨੇ ਮੈਰੀਟਾਈਮ ਸਿੱਖਿਆ ਸਹਿਤ ਸਿੱਖਿਅਕ ਯੋਗਤਾ ਦੀ ਪਰਸਪਰ ਮਾਨਤਾ ‘ਤੇ ਦੋ ਸਹਿਮਤੀ ਪੱਤਰਾਂ ਅਤੇ ਸਿਹਤ ਦੇਖਭਾਲ ਕਾਰਜ ਬਲ ‘ਤੇ ਇੱਕ ਫ੍ਰੇਮਵਰਕ ਸਮਝੌਤੇ ‘ਤੇ ਦਸਤਖ਼ਤ ਕੀਤੇ। ਇਨ੍ਹਾਂ ਸਮਝੌਤਿਆਂ ਨਾਲ ਭਾਰਤ ਅਤੇ ਬ੍ਰਿਟੇਨ ਦਰਮਿਆਨ ਸਿੱਖਿਆ ਦੇ ਖੇਤਰ ਵਿੱਚ ਨਿਕਟ ਤਾਲਮੇਲ ਕਾਇਮ ਕਰਨ ਵਿੱਚ ਅਸਾਨੀ ਹੋਵੇਗੀ, ਅਲਪਕਾਲਿਕ ਦੁਵੱਲੀ ਆਵਾਜਾਈ ਵਧੇਗੀ ਅਤੇ ਯੋਗਤਾਵਾਂ ਦੀ ਪਰਸਪਰ ਮਾਨਤਾ ਸੁਨਿਸ਼ਚਿਤ ਹੋਵੇਗੀ।

 

ਇਹ ਸਮਝੌਤਾ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੁਆਰਾ 4 ਮਈ, 2021 ਨੂੰ ਸ਼ੁਰੂ ਕੀਤੀ ਗਈ ਐਨਹਾਂਸਡ ਟ੍ਰੇਡ ਪਾਰਟਨਰਸ਼ਿਪ (ਈਟੀਪੀ) ਦੇ ਤਹਿਤ ਦੋਵਾਂ ਪੱਖਾਂ ਦੁਆਰਾ ਕੀਤੀਆਂ ਗਈਆਂ ਪ੍ਰਤੀਬੱਧਤਾਵਾਂ ਦਾ ਹਿੱਸਾ ਹੈ, ਤਾਕਿ 2030 ਤੱਕ ਪ੍ਰਮੁੱਖ ਖੇਤਰਾਂ ਵਿੱਚ ਵਪਾਰ ਨੂੰ ਦੁੱਗਣਾ ਕਰਕੇ ਅਤੇ ਬਜ਼ਾਰ ਦੀਆਂ ਰੁਕਾਵਟਾਂ ਨੂੰ ਘੱਟ ਕਰਕੇ ਵਪਾਰ ਸਾਂਝੇਦਾਰੀ ਦਾ ਲਾਭ ਪ੍ਰਾਪਤ ਕੀਤਾ ਜਾ ਸਕੇ। ਈਟੀਪੀ ਦੀ ਸ਼ੁਰੂਆਤ ਦੇ ਬਾਅਦ, ਦੋਵਾਂ ਪੱਖਾਂ ਨੇ 13 ਜਨਵਰੀ, 2022 ਨੂੰ ਇੱਕ ਮੁਫਤ ਵਪਾਰ ਸਮਝੌਤੇ ਦੇ ਲਈ ਗੱਲਬਾਤ ਸ਼ੁਰੂ ਕੀਤੀ ਸੀ। ਫਿਲਹਾਲ ਭਾਰਤ ਦੀ ਮੇਜ਼ਬਾਨੀ ਵਿੱਚ ਨਵੀਂ ਦਿੱਲੀ ਵਿੱਚ 5ਵੇਂ ਦੌਰ ਦੀ ਵਾਰਤਾ ਚਲ ਰਹੀ ਹੈ। ਮੀਟਿੰਗ ਦੇ ਦੌਰਾਨ ਐੱਫਟੀਏ ‘ਤੇ ਦਸਤਖ਼ਤ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।

 

ਭਾਰਤ ਸਰਕਾਰ ਦੀ ਤਰਫ਼ ਤੋਂ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕੇ. ਸੰਜੇ ਮੂਰਤੀ ਦੁਆਰਾ ਸਿੱਖਿਆ ‘ਤੇ ਅਧਾਰਿਤ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਗਏ। ਇਹ ਸਹਿਮਤੀ ਪੱਤਰ ਦੋਵਾਂ ਦੇਸ਼ਾਂ ਵਿੱਚ ਵਿਧੀਵਤ ਮਨਜ਼ੂਰ ਅਤੇ ਮਾਨਤਾ ਪ੍ਰਾਪਤ ਉੱਚ ਸਿੱਖਿਆ ਸੰਸਥਾਨਾਂ ਅੰਦਰ ਵਿਦਿਆਰਥੀਆਂ ਦੁਆਰਾ ਪ੍ਰਾਪਤ ਸਿੱਖਿਅਕ ਯੋਗਤਾ ਅਤੇ ਸਟਡੀ ਦੀ ਮਿਆਦ ਦੀ ਪਰਸਪਰ ਮਾਨਤਾ ਪ੍ਰਦਾਨ ਕਰਦਾ ਹੈ। ਪਰਸਪਰ ਅਧਾਰ ‘ਤੇ, ਇੰਡੀਅਨ ਸੀਨੀਅਰ ਸੈਕੰਡਰੀ ਸਕੂਲ/ਪ੍ਰੀ-ਯੂਨੀਵਰਸਿਟੀ ਸਰਟੀਫਿਕੇਟਸ ਨੂੰ ਬ੍ਰਿਟੇਨ ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਪ੍ਰਵੇਸ਼ ਦੇ ਲਈ ਉਪਯੁਕਤ ਮੰਨਿਆ ਜਾਵੇਗਾ। ਇਸੇ ਤਰ੍ਹਾਂ, ਭਾਰਤ ਅਤੇ ਬ੍ਰਿਟੇਨ ਦੀ ਬੈਚਲਰ ਡਿਗਰੀ, ਮਾਸਟਰ ਡਿਗਰੀ ਅਤੇ ਡੌਕਟਰੇਟ ਡਿਗਰੀ ਨੂੰ ਵੀ ਇੱਕ-ਦੂਸਰੇ ਦੇ ਬਰਾਬਰ ਮੰਨਿਆ ਜਾਵੇਗਾ। ਇੱਕ ਦੂਸਰੇ ਦੇਸ਼ ਵਿੱਚ ਵਿਦਿਆਰਥੀਆਂ ਦੀ ਆਵਾਜਾਈ ਨੂੰ ਹੁਲਾਰਾ ਦੇਣ ਦੇ ਇਲਾਵਾ, ਯੋਗਤਾ ਦੀ ਪਰਸਪਰ ਮਾਨਤਾ ਹੋਣ ਨਾਲ ਸਹਿਯੋਗ, ਅਕਾਦਮਿਕ ਅਤੇ ਖੋਜ ਦੇ ਖੇਤਰ ਵਿੱਚ ਅਦਾਨ-ਪ੍ਰਦਾਨ ਦੇ ਮਾਧਿਅਮ ਨਾਲ ਉੱਚ ਸਿੱਖਿਆ ਵਿੱਚ ਉਤਕ੍ਰਿਸ਼ਟਤਾ ਨੂੰ ਵੀ ਹੁਲਾਰਾ ਮਿਲੇਗਾ।

 

ਭਾਰਤ ਸਰਕਾਰ ਵੱਲੋਂ ਸ਼ਿਪਿੰਗ ਦੇ ਡਾਇਰੈਕਟਰ ਜਨਰਲ, ਸ਼੍ਰੀ ਅਮਿਤਾਭ ਕੁਮਾਰ ਨੇ ਮੈਰੀਟਾਈਮ ਸਿੱਖਿਆ ਯੋਗਤਾ ‘ਤੇ ਅਧਾਰਿਤ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ। ਇਹ ਸਹਿਮਤੀ ਪੱਤਰ ਦੋਵਾਂ ਸਰਕਾਰਾਂ ਦੇ ਲਈ ਇੱਕ ਦੂਸਰੇ ਦੁਆਰਾ ਜਾਰੀ ਮੈਰੀਟਾਈਮ ਸਿੱਖਿਆ ਅਤੇ ਟ੍ਰੇਨਿੰਗ, ਯੋਗਤਾ ਅਤੇ ਨਾਵਿਕਾਂ ਦੇ ਸਮਰਥਨ ਦੇ ਪ੍ਰਮਾਣ ਪੱਤਰਾਂ ਨੂੰ ਪਰਸਪਰ ਤੌਰ ‘ਤੇ ਮਾਨਤਾ ਦੇਣ ਦਾ ਮਾਰਗ ਪ੍ਰਸ਼ਸਤ ਕਰੇਗਾ। ਸਹਿਮਤੀ ਪੱਤਰ ਦੋਵਾਂ ਦੇਸ਼ਾਂ ਦੇ ਨਾਵਿਕਾਂ ਦੇ ਰੋਜ਼ਗਾਰ ਦੇ ਲਈ ਫਾਇਦੇਮੰਦ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਪੱਖ ਦੇ ਜਹਾਜ਼ਾਂ ‘ਤੇ ਰੋਜ਼ਗਾਰ ਦੇ ਲਈ ਯੋਗ ਬਣਾਵੇਗਾ। ਭਾਰਤ ਟ੍ਰੇਂਡ ਨਾਵਿਕਾਂ ਦੇ ਵੱਡੇ ਪੂਲ਼ ਦੇ ਨਾਲ ਨਾਵਿਕ ਉਪਲਬਧ ਕਰਨ ਵਾਲਾ ਇੱਕ ਦੇਸ਼ ਹੋਣ ਦੇ ਨਾਤੇ, ਇਸ ਨੂੰ ਸਹਿਮਤੀ ਪੱਤਰ ਨਾਲ ਮਹੱਤਵਪੂਰਨ ਤੌਰ ‘ਤੇ ਲਾਭਵੰਦ ਹੋਣ ਦੀ ਉਮੀਦ ਹੈ।

 

ਭਾਰਤ ਦੇ ਵੱਲੋਂ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਸ਼੍ਰੀ ਵੀ. ਹੇਕਾਲੀ ਝਿਮੋਮੀ ਦੁਆਰਾ ਹੈਲਥਕੇਅਰ ਵਰਕਫੋਰਸ ‘ਤੇ ਫ੍ਰੇਮਵਰਕ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ। ਸਮਝੌਤੇ ਵਿੱਚ ਨਰਸਿੰਗ ਅਤੇ ਅਲਾਈਡ ਹੈਲਥ ਪ੍ਰੋਫੈਸ਼ਨਲਸ (ਏਐੱਚਪੀ) ‘ਤੇ ਸਹਿਯੋਗ, ਹੈਲਥਕੇਅਰ ਪ੍ਰੋਫੈਸ਼ਨਲਸ ਦੀ ਟ੍ਰੇਨਿੰਗ ਅਤੇ ਕੌਸ਼ਲ ਦੀ ਕਮੀ ਨੂੰ ਦੂਰ ਕਰਨ ਦੇ ਉਪਾਅ ਸ਼ਾਮਲ ਹਨ। ਇਹ ਸਮਝੌਤੇ ਬ੍ਰਿਟੇਨ ਦੁਆਰਾ ਭਾਰਤ ਤੋਂ ਨਰਸਾਂ ਅਤੇ ਏਐੱਚਪੀ ਦੀ ਭਰਤੀ ਅਤੇ ਟ੍ਰੇਨਿੰਗ ਨੂੰ ਸੁਚੱਜੇ ਤਰੀਕੇ ਨਾਲ ਸਰਲ ਬਣਾਵੇਗਾ। ਬ੍ਰਿਟੇਨ ਵਿੱਚ ਨਰਸਾਂ ਦੀ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਮਝੌਤੇ ਨਾਲ ਦੋਵਾਂ ਪੱਖਾਂ ਨੂੰ ਫਾਇਦਾ ਹੋਵੇਗਾ।

************

ਏਐੱਮ



(Release ID: 1844005) Visitor Counter : 130


Read this release in: English , Urdu , Hindi , Telugu