ਸਿੱਖਿਆ ਮੰਤਰਾਲਾ

ਭਾਰਤ ਅਤੇ ਯੂਨਾਈਟਿਡ ਕਿੰਗਡਮ ਨੇ ਉੱਚ ਸਿੱਖਿਆ ਸੰਸਥਾਨਾਂ (ਐੱਚਈਆਈ) ਦਰਮਿਆਨ ਵਿਦਿਆਰਥੀਆਂ ਦੀ ਆਵਾਜਾਈ ਅਤੇ ਵਿੱਦਿਅਕ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਵਿੱਦਿਅਕ ਯੋਗਤਾ ਦੀ ਆਪਸੀ ਮਾਨਤਾ ਨਾਲ ਸੰਬੰਧਿਤ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 21 JUL 2022 6:51PM by PIB Chandigarh

ਵਿੱਦਿਅਕ ਯੋਗਤਾ ਦੀ ਆਪਸੀ ਮਾਨਤਾ ਨਾਲ ਸੰਬੰਧਿਤ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਅੱਜ ਯੂਨਾਈਟਿਡ ਕਿੰਗਡਮ (ਯੂਕੇ) ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਦੇ ਸਥਾਈ ਸਕੱਤਰ ਸ਼੍ਰੀ ਜੇਮਸ ਬੌਲਰ ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੱਤਰ (ਉੱਚ ਸਿੱਖਿਆ) ਸ਼੍ਰੀ ਕੇ. ਸੰਜੈ ਮੂਰਤੀ ਦਰਮਿਆਨ ਹਸਤਾਖਰ ਕੀਤੇ ਗਏ।

2022-07-21 18:47:59.216000 2022-07-21 18:47:59.447000

ਮਈ 2021 ਵਿੱਚ, ਭਾਰਤ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਵਰਚੁਅਲ ਸ਼ਿਖਰ ਸੰਮੇਲਨ ਦੇ ਦੌਰਾਨ ਦੋਨਾਂ ਦੇਸ਼ਾਂ ਦਰਮਿਆਨ ਦੋਪੱਖੀ ਸਹਿਯੋਗ ਨੂੰ ਵਧਾਉਣ ਲਈ 2030 ਤੱਕ ਦਾ ਇੱਕ ਵਿਆਪਕ ਰੋਡਮੈਪ ਅਪਣਾਇਆ ਗਿਆ ਸੀ। ਦੋਨੋਂ ਪੱਖ ਇੱਕ ਨਵੀਂ ਇਨਹਾਸਡ ਟ੍ਰੇਡ ਪਾਟਨਰਸ਼ਿਪ ਲਈ ਵੀ ਸਹਿਮਤ ਹੋਏ ਸਨ। ਸਿੱਖਿਆ ਇਸ ਰੋਡਮੈਪ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 (ਐੱਨਈਪੀ 2020) ਦੇ ਆਲੋਕ ਵਿੱਚ ਦੋਨੋਂ ਪੱਖ ਵਿੱਦਿਅਕ ਯੋਗਤਾ ਦੀ ਆਪਸੀ ਮਾਨਤਾ ਸਹਿਮਤੀ ਵਿੱਚ ਸਹਮਿਤ ਹੋ ਕੇ ਵਿੱਦਿਅਕ ਸੰਬੰਧਾਂ ਦੇ ਵਿਸਤਾਰ ਲਈ ਰਾਜੀ ਹੋਈ।

ਇਹ ਸਾਡੇ ਦੋਪੱਖੀ ਵਿੱਦਿਅਕ ਸੰਬੰਧਾਂ ਵਿੱਚ ਇੱਕ ਇਤਿਹਾਸਿਕ ਪਲ ਹੈ ਕਿਉਂਕਿ ਇਸ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਨਾਲ ਦੋਨਾਂ ਦੇਸ਼ਾਂ ਦਰਮਿਆਨ ਵਿਦਿਆਰਥੀਆਂ ਦੀ ਆਵਾਜਾਈ ਅਸਾਨ ਹੋਵੇਗੀ ਅਤੇ ਮਜ਼ਬੂਤ ਸੰਸਥਾਗਤ ਸਹਿਯੋਗ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ। ਨਾਲ ਹੀ ਦੋਨਾਂ ਦੇਸ਼ਾਂ ਦੇ ਉੱਚ ਸਿੱਖਿਆ ਸੰਸਥਾਨਾਂ ਦਰਮਿਆਨ ਵਿੱਦਿਅਕ ਅਤੇ ਖੋਜ ਦੇ ਖੇਤਰ ਵਿੱਚ ਸਹਿਯੋਗ ਦਾ ਦਾਇਰਾ ਵਿਆਪਕ ਹੋਵੇਗਾ।

ਭਾਰਤ ਸਰਕਾਰ ਸਿੱਖਿਆ ਦੇ ਅੰਤਰਰਾਸ਼ਟਰੀਕਰਣ, ਜੋ ਕਿ ਐੱਨਈਪੀ 2020 ਦੇ ਤਹਿਤ ਧਿਆਨ ਦਿੱਤੇ ਜਾਣ ਵਾਲੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਦੂਜੇ ਦੇਸ਼ਾਂ ਦੇ ਨਾਲ ਅਧਿਕ ਤੋਂ ਅਧਿਕ ਅੰਤਰਰਾਸ਼ਟਰੀ ਸਹਿਯੋਗ ਨੂੰ ਅਨੁਮਤੀ ਪ੍ਰਦਾਨ ਕਰਨ ਲਈ ਕਈ ਕਦਮ ਉਠਾ  ਰਹੀ ਹੈ।

*****

ਐੱਮਜੀਪੀਐੱਸ/ਏਕੇ



(Release ID: 1844004) Visitor Counter : 135