ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਅਤੇ ਪ੍ਰਾਹੁਣਚਾਰੀ ਭਾਰਤ ਵਿੱਚ ਰੋਜ਼ਗਾਰ ਪੈਦਾ ਕਰਨ ਵਾਲੇ ਸਭ ਤੋਂ ਵੱਡੇ ਖੇਤਰਾਂ ਵਿੱਚ ਸ਼ੁਮਾਰ ਹੈ: ਸ਼੍ਰੀ ਜੀ ਕਿਸ਼ਨ ਰੈੱਡੀ


ਤੀਜੇ ਟੀਐੱਸਏ ਅਨੁਸਾਰ ਟੂਰਿਜ਼ਮ ਖੇਤਰ ਨੇ ਸਾਲ 2019-20 ਵਿੱਚ 79.86 ਮਿਲੀਅਨ ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਰੋਜ਼ਗਾਰ ਪ੍ਰਦਾਨ ਕੀਤਾ ਹੈ

Posted On: 21 JUL 2022 5:17PM by PIB Chandigarh

ਟੂਰਿਜ਼ਮ ਅਤੇ ਪ੍ਰਾਹੁਣਾਚਾਰੀ ਖੇਤਰ ਭਾਰਤ ਵਿੱਚ ਰੋਜ਼ਗਾਰ ਪੈਦਾ ਕਰਨ ਵਾਲੇ ਸਭ ਤੋਂ ਵੱਡੇ ਖੇਤਰਾਂ ਵਿੱਚ ਸ਼ੁਮਾਰ ਹੈ ਅਤੇ ਵਿਦੇਸ਼ੀ ਮੁਦਰਾ ਆਮਦਨ (ਐੱਫਈਈਸ) ਦਾ ਇੱਕ ਵੱਡਾ ਹਿੱਸਾ ਪੈਦਾ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ। ਸਾਲ 2017-18, 2018-19 ਅਤੇ 2019-20 ਲਈ ਤੀਜੇ ਟੀਐੱਸਏ (ਟੂਰਿਜ਼ਮ ਸੈਟੇਲਾਈਟ ਖਾਤੇ) ਦੇ ਅਨੁਸਾਰ, ਦੇਸ਼ ਦੇ ਰੋਜ਼ਗਾਰ ਵਿੱਚ ਟੂਰਿਜ਼ਮ ਦਾ ਯੋਗਦਾਨ ਹੇਠ ਲਿਖੇ ਅਨੁਸਾਰ ਹੈ:

 

2017-18

2018-19

2019-20

ਸ਼ੇਅਰ (ਪ੍ਰਤੀਸ਼ਤ ਵਿੱਚ)

14.78

14.87

15.34

ਪ੍ਰਤੱਖ ( ਪ੍ਰਤੀਸ਼ਤ  )

6.44

6.48

6.69

ਅਪ੍ਰਤੱਖ( ਪ੍ਰਤੀਸ਼ਤ  )

8.34

8.39

8.65

ਪ੍ਰਤੱਖ + ਅਪ੍ਰਤੱਖ ਸੈਰ ਸਪਾਟੇ ਨਾਲ ਅਪ੍ਰਤੱਖ ਨੌਕਰੀਆਂ (ਮਿਲੀਅਨ ਵਿੱਚ)

72.69

75.85

79.86


 

18 ਜੁਲਾਈ 2022 ਤੱਕ ਅਤੁਲਯ ਭਾਰਤ ਟੂਰਿਜ਼ਮ ਸੁਵਿਧਾ (ਆਈਆਈਟੀਐੱਫ) ਬੇਸਿਕ ਸਰਟੀਫਿਕੇਟ ਕੋਰਸ ਦੇ 3 ਬੈਚਾਂ ਲਈ ਪ੍ਰੀਖਿਆਵਾਂ ਸਫਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ ਹਨ, ਜਿਸ ਦੇ ਤਹਿਤ ਕੁੱਲ 3795 ਉਮੀਦਵਾਰਾਂ ਨੂੰ ਸਫਲ ਘੋਸ਼ਿਤ ਕੀਤਾ ਗਿਆ ਹੈ ਅਤੇ ਉਨਾਂ ਦੀ ਪੁਲਿਸ ਵੈਰੀਫਿਕੇਸ਼ਨ ਪੂਰੀ ਹੋਣ ਤੋਂ ਬਾਅਦ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਆਈਆਈਟੀਐੱਫ ਪ੍ਰਮਾਣੀਕਰਣ ਪ੍ਰੋਗਰਾਮ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਮੌਜੂਦਾ ਖੇਤਰੀ ਪੱਧਰੀ ਗਾਈਡਾਂ (ਆਰਐੱਲਜੀਸ) ਦਾ ਨਾਮ ਬਦਲ ਕੇ ਅਤੁਲਯ ਭਾਰਤ ਟੂਰਿਸਟ ਗਾਈਡ (ਆਈਆਈਟੀਸ) ਰੱਖਿਆ ਗਿਆ ਹੈ। ਕੁੱਲ 1795 ਆਈਆਈਟੀਸ (ਪਹਿਲਾਂ ਜਿਸ ਨੂੰ ਆਰਐੱਲਜੀਸ ਦੇ ਰੂਪ ਨਾਲ ਜਾਣਿਆ ਜਾਂਦਾ ਹੈ) ਨੇ ਰਿਫਰੈਸ਼ਰ ਕੋਰਸ ਸਫਲਤਾਪੂਰਵਕ ਪੂਰਾ ਕੀਤਾ ਹੈ।

 

ਦੇਸ਼ ਭਰ ਵਿੱਚ ਚੰਗੀ ਤਰ੍ਹਾਂ ਟ੍ਰੇਂਡ ਅਤੇ ਪੇਸ਼ੇਵਰ ਟੂਰਿਸਟ ਸੁਵਿਧਾਕਰਤਾਵਾਂ ਦਾ ਇੱਕ ਪੂਲ ਬਣਾਉਣ ਦੇ ਉਦੇਸ਼ ਨਾਲ ਆਈਆਈਟੀਐੱਫਸੀ ਪ੍ਰੋਗਰਾਮ 1 ਜਨਵਰੀ, 2020 ਨੂੰ ਸ਼ੁਰੂ ਕੀਤਾ ਗਿਆ ਸੀ । ਇਹ ਇੱਕ ਡਿਜੀਟਲ ਪਹਿਲ ਹੈ ਜੋ ਮੁਢਲੇ, ਉੱਨਤ (ਪੁਰਾਤਨ ਅਤੇ ਸਾਹਸੀ), ਬੋਲੀ ਜਾਣ ਵਾਲੀ ਭਾਸ਼ਾ ਅਤੇ ਚਾਹਵਾਨਾਂ ਲਈ ਰਿਫਰੈਸ਼ਰ ਕੋਰਸਾਂ ਲਈ ਆਈਆਈਟੀਐੱਫਸੀ ਪ੍ਰੋਗਰਾਮ ਦੇ ਤਹਿਤ ਇੱਕ ਔਨਲਾਈਨ ਸਿਖਲਾਈ ਪਲੇਟਫਾਰਮ ਪ੍ਰਦਾਨ ਕਰਦੀ ਹੈ। ਆਈਆਈਟੀਐੱਫਸੀ ਲਈ ਦਿਸ਼ਾ-ਨਿਰਦੇਸ਼ ਬਾਜ਼ਾਰ ਦੀ ਮੰਗ, ਟੂਰਿਜ਼ਮ ਹਿੱਤਧਾਰਕਾਂ ਦੀਆਂ ਬੇਨਤੀਆਂ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ। ਹਾਲ ਹੀ ਵਿੱਚ, ਹਿੱਤਧਾਰਕਾਂ ਤੋਂ ਪ੍ਰਾਪਤ ਹੋਈ ਬੇਨਤੀ ਦੇ ਅਨੁਸਾਰ, ਆਈਆਈਟੀ (ਐਡਵਾਂਸ ਅਤੇ ਹੈਰੀਟੇਜ) ਕੋਰਸ ਲਈ ਘੱਟੋ-ਘੱਟ ਵਿਦਿਅਕ ਮਾਪਦੰਡ ਨੂੰ ਗ੍ਰੈਜੂਏਸ਼ਨ ਜਾਂ ਬਰਾਬਰ ਦੀ ਡਿਗਰੀ ਤੱਕ ਵਧਾ ਦਿੱਤਾ ਗਿਆ ਹੈ।

 

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ।

*******

ਐੱਨਬੀ/ਓਏ/ਯੂਡੀ (Release ID: 1843743) Visitor Counter : 118


Read this release in: English , Urdu , Hindi , Telugu