ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਨਾਲ ਵੀਜਾ ਪ੍ਰਦਾਨ ਕਰਨ ਦੇ ਆਸਟ੍ਰੇਲੀਆ ਦੇ ਭਰੋਸੇ ਦਾ ਸੁਆਗਤ ਕੀਤਾ, ਉਨ੍ਹਾਂ ਨੇ ਭਾਰਤੀ ਕਿਰਤ ਸ਼ਕਤੀ ਨੂੰ ਵਿਸ਼ਵ ਪੱਧਰੀ ਕੌਸ਼ਲ ਨਾਲ ਲੈਸ ਕਰਨ ਦੇ ਲਈ ਕੋਸ਼ਲ ਵਿਕਾਸ ਦੇ ਖੇਤਰ ਵਿੱਚ ਗਹਿਨ ਸਹਿਯੋਗ ਦਾ ਸੱਦਾ ਦਿੱਤਾ

Posted On: 21 JUL 2022 2:54PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਆਸਟ੍ਰੇਲੀਆਈ ਸਿੱਖਿਆ ਮੰਤਰੀ ਮਹਾਮਹਿਮ ਸ਼੍ਰੀ ਜੇਸਨ ਕਲੇਅਰ ਦੇ ਨਾਲ ਵਿਚਾਰ-ਵਟਾਂਦਰਾ ਕੀਤਾ।

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੰਤਰੀ ਕਲੇਅਰ ਨੂੰ ਲੇਬਰ ਪਾਰਟੀ ਦੀ ਨਵੀਂ ਸਰਕਾਰ ਦੇ ਤਹਿਤ ਆਪਣਾ ਚਾਰਜ ਗ੍ਰਹਿਣ ਕਰਨ ਤੇ ਵਧਾਈ ਦਿੱਤੀ। ਮਹਾਮਹਿਮ ਕਲੇਅਰ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਮੁਲਾਂਕਣ ਭਾਰਤੀ ਵਿਦਿਆਰਥੀਆਂ ਦੀਆਂ ਵੀਜਾ ਸੰਬੰਧੀ ਸਮੱਸਿਆਵਾਂ ਦੇ ਤੁਰੰਤ ਸਮਾਧਾਨ ਦਾ ਭਰੋਸਾ ਦਿੱਤਾ। ਸ਼੍ਰੀ ਪ੍ਰਧਾਨ ਨੇ ਇਸ ਪ੍ਰਗਤੀਸ਼ੀਲ ਕਦਮ ਦਾ ਹਾਰਦਿਕ ਸੁਆਗਤ ਕੀਤਾ।

ਸ਼੍ਰੀ ਪ੍ਰਧਾਨ ਨੇ ਕੌਸ਼ਲ, ਉੱਚ ਸਿੱਖਿਆ ਅਤੇ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਗਹਿਨ ਸਹਿਯੋਗ ਅਤੇ ਭਾਰਤੀ ਕਿਰਤ ਸ਼ਕਤੀ ਨੂੰ ਵਿਸ਼ਵ ਪੱਧਰੀ ਕੌਸ਼ਲ, ਜਿਸ ਲਈ ਆਸਟ੍ਰੇਲੀਆ ਪ੍ਰਸਿੱਧ ਹੈ ਨਾਲ ਲੈਸ ਕਰਨ ਬਾਰੇ ਵੀ ਗੱਲ ਕੀਤੀ ਜਿਸ ਨਾਲ ਦੋਨਾਂ ਦੇਸ਼ਾਂ ਦਰਮਿਆਨ ਇੱਕ ਸਕਾਰਾਤਮਕ ਤਾਲਮੇਲ ਪੈਦਾ ਹੋਵੇਗਾ।

ਸ਼੍ਰੀ ਪ੍ਰਧਾਨ ਨੇ ਮਹਾਮਹਿਮ ਕਲੇਅਰ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਵੱਖ-ਵੱਖ ਤੌਰ-ਤਰੀਕਿਆਂ ਦੇ ਮੱਧਮ ਨਾਲ ਸਿੱਖਿਆ ਦੇ ਅੰਤਤਰਾਸ਼ਟਰੀਕਰਣ ਦੇ ਵਿਸਤਾਰਿਤ ਦਾਅਰੇ ਦੇ ਨਾਲ-ਨਾਲ ਗਿਫਟ ਸਿਟੀ ਦੇ ਸੰਸਥਾਨਾਂ ਲਈ ਅਨੁਕੂਲ ਵਾਤਾਵਰਣ ਬਾਰੇ ਜਾਣਕਾਰੀ ਦਿੱਤੀ।

******

ਐੱਮਜੀਪੀਐੱਸ/ਏਕੇ


(Release ID: 1843594) ਵਿਜ਼ੀਟਰ ਕਾਊਂਟਰ : 136