ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਕੇਂਦਰ ਸਰਕਾਰ ਦੁਆਰਾ ਦਖ਼ਲਅੰਦਾਜ਼ੀ ਕਰਨ ਨਾਲ ਪਿਆਜ ਅਤੇ ਟਮਾਟਰ ਦੀਆਂ ਕੀਮਤਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲੀ
ਟਮਾਟਰ ਦੇ ਖੁਦਰਾ ਮੁੱਲ ਵਿੱਚ ਪਿਛਲੇ ਮਹੀਨੇ ਦੀ ਤੁਲਨਾ ਵਿੱਚ 29% ਦੀ ਗਿਰਾਵਟ ਆਈ
ਪਿਆਜ ਦੀ ਖੁਦਰਾ ਕੀਮਤ ਪਿਛਲੇ ਸਾਲ ਦੀ ਤੁਲਨਾ ਵਿੱਚ 9 ਫੀਸਦੀ ਘੱਟ
ਬਿਨਾ ਫਸਲ ਦੇ ਮੌਸਮ ਦੇ ਦੌਰਾਨ ਕੀਮਤਾਂ ਨੂੰ ਨਿਯੰਤ੍ਰਿਤ ਰੱਖਣ ਲਈ ਰਿਕਾਰਡ 2.5 ਲੱਖ ਟਨ ਪਿਆਜ ਦਾ ਬਫਰ ਸਟੌਕ
Posted On:
19 JUL 2022 6:46PM by PIB Chandigarh
ਟਮਾਟਰ ਦੇ ਖੁਦਰਾ ਮੁੱਲ ਵਿੱਚ ਪਿਛਲੇ ਮਹੀਨੇ ਦੀ ਤੁਲਨਾ ਵਿੱਚ 29% ਦੀ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ ਮਾਨਸੂਨ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਬਜ਼ਾਰ ਵਿੱਚ ਟਮਾਟਰ ਦੀ ਆਮਦ ਵਿੱਚ ਸੁਧਾਰ ਹੋਇਆ ਹੈ। ਪਿਆਜ ਦੀਆਂ ਰਿਟੇਲ ਕੀਮਤਾਂ ਪਿਛਲੇ ਸਾਲ ਦੀ ਤੁਲਨਾ ਵਿੱਚ 9 ਫੀਸਦੀ ਘੱਟ ਹੋਕੇ ਕਾਫੀ ਹਦ ਤੱਕ ਕੰਟਰੋਲ ਹੋ ਚੁੱਕੀਆਂ ਹਨ।
ਸਰਕਾਰ ਨੇ ਚਾਲੂ ਸਾਲ ਵਿੱਚ 2.50 ਲੱਖ ਟਨ ਪਿਆਜ ਦਾ ਭੰਡਾਰਨ ਕਰ ਲਿਆ ਹੈ ਜੋ ਹੁਣ ਤੱਕ ਦਾ ਖਰੀਦਿਆ ਗਿਆ ਸਭ ਤੋਂ ਵਧ ਪਿਆਜ ਦਾ ਬਫਰ ਸਟੌਕ ਹੈ। ਕ੍ਰਿਸ਼ੀ ਅਤੇ ਕਿਸਾਨ ਕਲਿਆਣ ਵਿਭਾਗ ਦੁਆਰਾ ਦਿੱਤੀ ਗਈ ਰਿਪੋਰਟ ਦੇ ਅਨੁਸਾਰ 317.03 ਲੱਖ ਟਨ ਪਿਆਜ ਦੇ ਰਿਕਾਰਡ ਉਤਪਾਦਨ ਦੇ ਨਾਲ ਇਸ ਦੀ ਬਫਰ ਖਰੀਦ ਨੇ ਇਸ ਸਾਲ ਪਿਆਜ ਦੀ ਕੀਮਤ ਨੂੰ ਕੰਟਰੋਲ ਕਰਨ ਵਿੱਚ ਮਦਦ ਕੀਤੀ ਹੈ।
ਬਫਰ ਤੋਂ ਪਿਆਜ ਦਾ ਸਟੌਕ ਘੱਟ ਸਪਲਾਈ ਵਾਲੇ ਮਹੀਨਿਆਂ (ਅਗਸਤ-ਦਸੰਬਰ) ਦੇ ਦੌਰਾਨ ਘੱਟ ਕੀਮਤਾਂ ਨਾਲ ਮੱਧਮ ਮੁੱਲ ਵਾਧੇ ਦੇ ਦੌਰਾਨ ਇੱਕ ਸਿਲਸਿਲੇ ਵਾਰ ਅਤੇ ਯੋਜਨਾਬੱਧ ਤਰੀਕੇ ਨਾਲ ਜਾਰੀ ਕੀਤਾ ਜਾਵੇਗਾ। ਖੁਦਰਾ ਬਜ਼ਾਰ ਵਿੱਚ ਸਟੌਕ ਨੂੰ ਉਨ੍ਹਾਂ ਰਾਜਾਂ/ਸ਼ਹਿਰਾਂ ਲਈ ਭੇਜਿਆ ਜਾਵੇਗਾ, ਜਿੱਥੇ ਕੀਮਤਾਂ ਪਿਛਲੇ ਮਹੀਨੇ ਦੀ ਤੁਲਨਾ ਵਿੱਚ ਵਧ ਰਹੀਆਂ ਹਨ ਅਤੇ ਪ੍ਰਮੁੱਖ ਮੰਡੀਆਂ ਵਿੱਚ ਵੀ ਸਮੁੱਚੀ ਉਪਲਬੱਧਤਾ ਵਧਾਉਣ ਲਈ ਇਸ ਨੂੰ ਜਾਰੀ ਕੀਤਾ ਜਾਵੇਗਾ।
****
ਏਐੱਮ/ਐੱਨਐੱਸ
(Release ID: 1843141)
Visitor Counter : 116