ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਅਗਲੇ ਤਿੰਨ ਵਰ੍ਹਿਆਂ ਦੌਰਾਨ 18,000 ਵਿਦਿਆਰਥੀਆਂ, ਖਾਸ ਕਰਕੇ ਗ੍ਰਾਮੀਣ ਅਤੇ ਕਬਾਇਲੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਦਾ ਇਕਰਾਰਨਾਮਾ


ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਮਿਲ ਕੇ ਰੋਜ਼ਗਾਰ ਅਤੇ ਉੱਦਮਤਾ ਲਈ ਇੱਕ ਰੋਡਮੈਪ ਬਣਾਉਣਗੇ - ਇਹ ਸਕਿੱਲਿੰਗ ਲਈ ਨਿਊ ਨੋਰਮਲ ਹੈ: ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ

ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੌਸ਼ਲ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਯੋਗ ਬਣਾਉਣ ਦੇ ਅਵਸਰ ਪ੍ਰਦਾਨ ਕਰਨ ਲਈ ਗ੍ਰਾਮੀਣ ਖੇਤਰਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਪੂਰੇ ਭਾਰਤ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰਾਂ ਦੀ ਸਥਾਪਨਾ ਲਈ ਸਹਿਯੋਗ

ਟੀਕੇਐੱਮ ਦੀ ਵਿਲੱਖਣ ਟੋਇਟਾ ਟੈਕਨੀਕਲ ਐਜੂਕੇਸ਼ਨ ਪ੍ਰੋਗਰਾਮ (ਟੀ-ਟੀਈਪੀ) ਪਹਿਲ ਵਰਤਮਾਨ ਵਿੱਚ ਦੇਸ਼ ਦੇ 21 ਰਾਜਾਂ ਵਿੱਚ 56 ਉਦਯੋਗਿਕ ਟ੍ਰੇਨਿੰਗ ਸੰਸਥਾਵਾਂ (ਆਈਟੀਆਈ) ਅਤੇ ਡਿਪਲੋਮਾ ਇੰਸਟੀਟਿਊਟਸ ਨਾਲ ਜੁੜੀ ਹੋਈ ਹੈ

Posted On: 19 JUL 2022 7:14PM by PIB Chandigarh

 ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਸਡੀਸੀ) ਨੇ ਅੱਜ ਟੋਇਟਾ ਕਿਰਲੋਸਕਰ ਮੋਟਰ [ਟੀਕੇਐੱਮ] ਅਤੇ ਆਟੋਮੋਟਿਵ ਸਕਿੱਲ ਡਿਵੈਲਪਮੈਂਟ ਕੌਂਸਿਲ (ਏਐੱਸਡੀਸੀ) ਦੇ ਨਾਲ ਤਿੰਨ ਵਰ੍ਹਿਆਂ ਵਿੱਚ 18,000 ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖਤ ਕਰਨ ਦਾ ਐਲਾਨ ਕੀਤਾ, ਜਿਸ ਵਿੱਚ ਗ੍ਰਾਮੀਣ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਕੰਪਨੀ ਦੀ ਵਿਲੱਖਣ ਟ੍ਰੇਨਿੰਗ ਪਹਿਲ — ਟੋਇਟਾ ਟੈਕਨੀਕਲ ਐਜੂਕੇਸ਼ਨ ਪ੍ਰੋਗਰਾਮ (ਟੀ-ਟੀਈਪੀ) ਦੁਆਰਾ ਉਨ੍ਹਾਂ ਨੂੰ ਵਧੇਰੇ ਰੋਜ਼ਗਾਰ ਯੋਗ ਬਣਾਇਆ ਜਾਏਗਾ। ਇਨ੍ਹਾਂ ਵਿਦਿਆਰਥੀਆਂ ਨੂੰ ਜਨਰਲ ਟੈਕਨੀਸ਼ੀਅਨ, ਬੌਡੀ ਅਤੇ ਪੇਂਟ ਟੈਕਨੀਸ਼ੀਅਨ, ਸੇਵਾ ਸਲਾਹਕਾਰ, ਸੇਲਜ਼ ਸਲਾਹਕਾਰ ਅਤੇ ਕਾਲ ਸੈਂਟਰ ਸਟਾਫ ਜਿਹੀਆਂ ਪੰਜ ਆਟੋਮੋਟਿਵ ਜੌਬ ਸਬੰਧੀ ਭੂਮਿਕਾਵਾਂ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ।

 

 ਇਸ ਸਹਿਮਤੀ ਪੱਤਰ ‘ਤੇ ਕੇਂਦਰੀ ਰਾਜ ਮੰਤਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਸ਼੍ਰੀ ਰਾਜੀਵ ਚੰਦਰਸ਼ੇਖਰ ਅਤੇ ਸ਼੍ਰੀ ਵਿਕਰਮ ਗੁਲਾਟੀ, ਕਾਰਜਕਾਰੀ ਵਾਈਸ ਪ੍ਰੈਜ਼ੀਡੈਂਟ, ਟੀਕੇਐੱਮ ਦੀ ਮੌਜੂਦਗੀ ਵਿੱਚ ਸ਼੍ਰੀ ਵੇਦ ਮਣੀ ਤਿਵਾਰੀ, ਮੁੱਖ ਸੰਚਾਲਨ ਅਧਿਕਾਰੀ ਅਤੇ ਕਾਰਜਕਾਰੀ ਸੀਈਓ, ਐੱਨਐੱਸਡੀਸੀ, ਸ਼੍ਰੀ ਅਰਿੰਦਮ ਲਹਿਰੀ, ਸੀਈਓ, ਏਐੱਸਡੀਸੀ, ਅਤੇ ਸ਼੍ਰੀ ਸਾਬਰੀ ਮਨੋਹਰ ਆਰ, ਜੀਐੱਮ, ਟੀਕੇਐੱਮ ਦਰਮਿਆਨ ਦਸਤਖਤ ਕੀਤੇ ਗਏ।

 

 ਆਟੋਮੋਬਾਈਲ ਉਦਯੋਗ ਲਈ ਪ੍ਰਤਿਭਾਸ਼ਾਲੀ ਅਤੇ ਟੈਕਨੀਕਲੀ ਨਿਪੁੰਨ ਪ੍ਰੋਫੈਸ਼ਨਲ ਪੈਦਾ ਕਰਨ ਦੇ ਉਦੇਸ਼ ਨਾਲ, ਟੀ-ਟੀਈਪੀ ਸਕਿੱਲ ਇੰਡੀਆ ਮਿਸ਼ਨ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ ਅਤੇ ਹੁਣ ਤੱਕ 21 ਰਾਜਾਂ ਨੂੰ ਕਵਰ ਕਰਦੇ 56 ਆਈਟੀਆਈ/ਪੌਲੀਟੈਕਨੀਕਲ ਕਾਲਜਾਂ ਨਾਲ ਸਬੰਧ ਬਣਾਏ ਹੋਏ ਹੈ। ਵਰਤਮਾਨ ਵਿੱਚ 10,000 ਤੋਂ ਵੱਧ ਵਿਦਿਆਰਥੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਹਨ ਅਤੇ 70% ਵਿਦਿਆਰਥੀ ਵਿਭਿੰਨ ਆਟੋਮੋਬਾਈਲ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ।

 

 ਇਸ ਮੌਕੇ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਟੋਇਟਾ ਕਿਰਲੋਸਕਰ ਮੋਟਰ ਦੀ ਪਹਿਲ, ਐੱਨਐੱਸਡੀਸੀ ਅਤੇ ਏਐੱਸਡੀਸੀ ਦੇ ਸਹਿਯੋਗ ਨਾਲ, ਗ੍ਰਾਮੀਣ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦੇ ਕੇ ਦੇਸ਼ ਭਰ ਵਿੱਚ ਕੌਸ਼ਲ ਵਿਕਾਸ ਕੇਂਦਰਾਂ ਦੀ ਸਥਾਪਨਾ ਕਰਨ ਨਾਲ ਵਿਦਿਆਰਥੀਆਂ ਨੂੰ ਵਧੇਰੇ ਸਕਿੱਲਡ, ਰੋਜ਼ਗਾਰ ਯੋਗ ਬਣਾਉਣ ਅਤੇ ਭਵਿੱਖ ਲਈ ਤਿਆਰ ਕਰਨ ਵਿੱਚ ਵੱਡਾ ਪ੍ਰਭਾਵ ਪਵੇਗਾ। ਇਹ ਪ੍ਰਯਤਨ ਭਾਰਤ ਸਰਕਾਰ ਦੇ ਸਕਿੱਲ ਇੰਡੀਆ ਮਿਸ਼ਨ ਦੇ ਅਨੁਸਾਰ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਟੋਇਟਾ ਜਿਹੇ ਉਦਯੋਗਿਕ ਭਾਈਵਾਲਾਂ ਨੂੰ ਇੱਕ ਅਜਿਹਾ ਪਲੈਟਫਾਰਮ ਪ੍ਰਦਾਨ ਕਰਕੇ ਉਤਸ਼ਾਹਿਤ ਕਰਨ, ਸਮਰਥਨ ਕਰਨ ਅਤੇ ਸਹਿਯੋਗ ਕਰਨ ਲਈ ਪ੍ਰਤੀਬੱਧ ਹੈ ਜੋ ਮੌਜੂਦਾ ਸਕਿੱਲ ਗੈਪ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਪ੍ਰਯਤਨਾਂ ਨੂੰ ਵਧਾਏਗਾ ਅਤੇ ਗਲੋਬਲ ਪੱਧਰ ਦੀ ਵਰਕਫੋਰਸ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ।

 

 ਮੰਤਰੀ ਨੇ ਅੱਗੇ ਕਿਹਾ ਕਿ ਆਟੋਮੋਟਿਵ ਸੈਕਟਰ ਭਾਰਤੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ ਅਤੇ ਅਗਲੇ 5-6 ਵਰ੍ਹਿਆਂ ਵਿੱਚ ਮੈਨੂਫੈਕਚਰਿੰਗ ਅਰਥਵਿਵਸਥਾ ਵਿੱਚ ਵਿਆਪਕ ਸਕੋਪ ਪੇਸ਼ ਕਰਦਾ ਹੈ। ਭਾਰਤ ਵਿੱਚ ਆਟੋਮੋਬਾਈਲ ਸੈਕਟਰ ਦੇ ਭਵਿੱਖ ਲਈ ਭਾਰਤ ਪ੍ਰਮੁੱਖ ਧਰੁਵ ਵੀ ਹੋ ਸਕਦਾ ਹੈ ਜਿਸ ਨਾਲ ਕੌਸ਼ਲ ਦੇ ਵੱਡੇ ਮੌਕੇ ਪੈਦਾ ਹੋਣਗੇ। ਟੋਇਟਾ ਦੇ ਨਾਲ ਭਾਈਵਾਲੀ ਕੌਸ਼ਲ ਦੀ ਇਸ ਨਵੀਂ ਦਿਸ਼ਾ ਨੂੰ ਆਕਾਰ ਦੇਣ ਲਈ ਇੱਕ ਮਹੱਤਵਪੂਰਨ ਹੋਣ ਵਾਲੀ ਹੈ ਅਤੇ ਭਾਰਤ ਨੂੰ ਇੱਕ ਗਲੋਬਲ ਸਕਿੱਲ ਹੱਬ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਐੱਨਐੱਸਡੀਸੀ ਦੁਆਰਾ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਨਾਲ ਸਾਂਝੇਦਾਰੀ ਕਰਨ ਲਈ ਹੋਰ ਮੈਨੂਫੈਕਚਰਿੰਗ ਕੰਪਨੀਆਂ ਲਈ ਇੱਕ ਚਮਕਦਾਰ ਉਦਾਹਰਣ ਵਜੋਂ ਕੰਮ ਕਰੇਗੀ। 

 

 ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਵੇਦ ਮਨੀ ਤਿਵਾਰੀ, ਸੀਓਓ ਅਤੇ ਕਾਰਜਕਾਰੀ ਸੀਈਓ, ਐੱਨਐੱਸਡੀਸੀ, ਨੇ ਕਿਹਾ ਕਿ ਆਟੋਮੋਟਿਵ ਉਦਯੋਗ ਬਹੁਤ ਵਧ ਰਿਹਾ ਹੈ ਅਤੇ 2006 ਤੋਂ ਟੀ-ਟੀਈਪੀ ਆਟੋਮੋਟਿਵ ਟ੍ਰੇਨਿੰਗ ਪ੍ਰਦਾਨ ਕਰਨ ਅਤੇ ਆਟੋਮੋਟਿਵ ਸਰਵਿਸ ਉਦਯੋਗ ਅਤੇ ਸਮਾਜ ਨੂੰ ਵੱਡੇ ਪੱਧਰ 'ਤੇ ਬਹੁਤ ਲਾਭ ਪ੍ਰਦਾਨ ਕਰਨ ਵਿੱਚ ਇੱਕ ਬੈਂਚਮਾਰਕ ਬਣ ਗਿਆ ਹੈ। ਟੀਕੇਐੱਮ ਅਤੇ ਏਐੱਸਡੀਸੀ ਨਾਲ ਸਾਂਝੇਦਾਰੀ ਕਰਕੇ, ਐੱਨਐੱਸਡੀਸੀ ਆਟੋਮੋਟਿਵ ਸਰਵਿਸ ਉਦਯੋਗ ਵਿੱਚ ਕਰੀਅਰ ਦੀਆਂ ਵੱਡੀਆਂ ਸੰਭਾਵਨਾਵਾਂ ਦੇ ਨਾਲ ਨਾ ਸਿਰਫ਼ ਇੱਕ ਵਧੇਰੇ ਸਕਿੱਲਡ ਟੈਕਨੀਕਲ ਵਰਕਫੋਰਸ ਬਣਾਉਣ ਦੇ ਸਮਰੱਥ ਹੋਵੇਗਾ, ਬਲਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਕੇ ਇੱਕ ਵਧੀਆ ਆਜੀਵਿਕਾ ਕਮਾਉਣ ਦੇ ਸਮਰੱਥ ਵੀ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਂਝੇਦਾਰੀ ਹੋਰ ਆਟੋਮੋਟਿਵ ਖਿਡਾਰੀਆਂ ਨੂੰ ਵੀ ਭਾਰਤ ਨੂੰ ਦੁਨੀਆ ਦੀ ਸਕਿੱਲ ਕੈਪੀਟਲ ਬਣਾਉਣ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰੇਗੀ।

 

 ਇਸ ਸਾਂਝੇਦਾਰੀ ਬਾਰੇ ਗੱਲ ਕਰਦੇ ਹੋਏ, ਸ਼੍ਰੀ ਅਰਿੰਦਮ ਲਹਿਰੀ, ਸੀਈਓ, ਏਐੱਸਡੀਸੀ ਨੇ ਕਿਹਾ ਕਿ ਆਟੋ ਉਦਯੋਗ ਵਿੱਚ ਟੈਕਨੋਲੋਜੀ ਵਿੱਚ ਪ੍ਰਗਤੀ ਅਤੇ ਮੋਟਰਾਈਜ਼ੇਸ਼ਨ ਵਿੱਚ ਬੇਮਿਸਾਲ ਵਾਧੇ ਦੇ ਨਾਲ, ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਉਪਭੋਗਤਾਵਾਂ ਨੂੰ, ਖਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚ, ਸਰਵੋਤਮ ਸੇਵਾਵਾਂ ਪ੍ਰਾਪਤ ਹੋਣ। ਇਸ ਦੇ ਨਾਲ ਇਕਸਾਰ ਹੋਣ ਲਈ ਸਾਨੂੰ ਵਧੇਰੇ ਸਕਿੱਲਡ ਟੈਕਨੀਸ਼ੀਅਨਾਂ ਦੀ ਲੋੜ ਹੋਵੇਗੀ, ਜਿਸ ਨਾਲ ਇਹ ਜ਼ਰੂਰੀ ਹੋਵੇਗਾ ਕਿ ਟੈਕਨੀਕਲ ਟ੍ਰੇਨਿੰਗ ਕੇਂਦਰਾਂ ਦੇ ਵਿਦਿਆਰਥੀਆਂ ਕੋਲ ਉੱਨਤ ਟੈਕਨੋਲੋਜੀਆਂ ਤੱਕ ਪਹੁੰਚ ਹੋਵੇ ਅਤੇ ਟ੍ਰੇਨਿੰਗ ਦਾ ਤਜਰਬਾ ਹਾਸਲ ਹੋਵੇ। ਇਸ ਸਹਿਯੋਗ ਨਾਲ, ਟ੍ਰੇਨਿੰਗ ਭਾਗੀਦਾਰਾਂ ਨੂੰ ਟੋਇਟਾ ਦੀਆਂ ਕਦਰਾਂ-ਕੀਮਤਾਂ, ਬਿਹਤਰੀਨ ਪਿਰਤਾਂ ਅਤੇ ਉੱਨਤ ਟੈਕਨੋਲੋਜੀਆਂ ਨੂੰ ਸਮਝਣ ਦਾ ਮੌਕਾ ਮਿਲੇਗਾ, ਜਿਸ ਨਾਲ ਨਾ ਸਿਰਫ਼ ਵਿਦਿਆਰਥੀਆਂ ਨੂੰ ਬਲਕਿ ਪੂਰੇ ਉਦਯੋਗ ਜਗਤ ਨੂੰ ਵੀ ਫਾਇਦਾ ਹੋਵੇਗਾ, ਜਿਸ ਨਾਲ ਸਕਿੱਲ ਇੰਡੀਆ ਮਿਸ਼ਨ ਵਿੱਚ ਯੋਗਦਾਨ ਹੋਵੇਗਾ।

 

 ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਸ਼੍ਰੀ ਵਿਕਰਮ ਗੁਲਾਟੀ, ਕਾਰਜਕਾਰੀ ਵਾਈਸ ਪ੍ਰੈਜ਼ੀਡੈਂਟ, ਟੋਇਟਾ ਕਿਰਲੋਸਕਰ ਮੋਟਰ ਨੇ ਕਿਹਾ ਕਿ ਟੋਇਟਾ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੀ ਬੇਮਿਸਾਲ ਗੁਣਵੱਤਾ ਲਈ ਜਾਣੀ ਜਾਂਦੀ ਹੈ, ਜੋ ਵਿਸ਼ਵ ਪੱਧਰੀ ਲੋਕਾਂ, ਪ੍ਰਕਿਰਿਆਵਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਪੈਦਾ ਹੁੰਦੀ ਹੈ। ਅਸੀਂ ਲਗਾਤਾਰ ਵਧ ਰਹੇ ਹਾਂ ਅਤੇ ਆਟੋ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਤੇ ਗਤੀਸ਼ੀਲਤਾ ਦੇ ਅਨੁਕੂਲ ਹੋ ਰਹੇ ਹਾਂ। ਟੀ-ਟੀਈਪੀ ਪਹਿਲ ਦੇ ਜ਼ਰੀਏ, ਅਸੀਂ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਟ੍ਰੇਨਿੰਗ ਅਤੇ ਉੱਨਤ ਟੈਕਨੋਲੋਜੀਆਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਪ੍ਰਯਤਨਸ਼ੀਲ ਹਾਂ।  ਉਨ੍ਹਾਂ ਅੱਗੇ ਕਿਹਾ ਕਿ ਮੇਰਾ ਪੂਰਾ ਵਿਸ਼ਵਾਸ ਹੈ ਕਿ ਐੱਨਐੱਸਡੀਸੀ ਅਤੇ ਏਐੱਸਡੀਸੀ ਦੇ ਨਾਲ ਇਹ ਨਵਾਂ ਸਹਿਯੋਗ ਜ਼ਮੀਨੀ ਪੱਧਰ 'ਤੇ ਉਪਲਬਧ ਪ੍ਰਤਿਭਾਵਾਂ ਨੂੰ ਮਜ਼ਬੂਤ ​​ਕਰੇਗਾ ਅਤੇ ਉਨ੍ਹਾਂ ਨੂੰ ਮਾਰਕੀਟ ਦੀਆਂ ਲੋੜਾਂ ਅਨੁਸਾਰ ਕੌਸ਼ਲਯੁਕਤ ਬਣਾਉਣ ਵਿੱਚ ਮਦਦ ਕਰੇਗਾ। ਇਸ ਪਹਿਲ ਦੇ ਇੱਕ ਹਿੱਸੇ ਵਜੋਂ, ਏਐੱਸਡੀਸੀ ਲੋੜਾਂ ਅਨੁਸਾਰ ਸੰਸਥਾ ਦੀ ਪਹਿਚਾਣ ਕਰੇਗਾ ਅਤੇ ਟੋਇਟਾ ਇੰਸਟੀਟਿਊਟ ਨੂੰ ਆਟੋਮੋਬਾਈਲ ਫੰਡਾਮੈਂਟਲਜ਼, ਸੇਫਟੀ, ਟੋਇਟਾ ਵੈਲਿਊਜ਼ ਅਤੇ ਬੇਸਿਕ ਸੌਫਟ ਸਕਿੱਲਸ ਨੂੰ ਕਵਰ ਕਰਨ ਵਾਲੇ ਨਵੀਨਤਮ ਪਾਠਕ੍ਰਮ ਨਾਲ ਲੈਸ ਕਰੇਗਾ। ਇਸ ਤੋਂ ਇਲਾਵਾ, ਕੰਪਨੀ ਈ-ਲਰਨਿੰਗ ਸਮੱਗਰੀ, ਇੰਜਣ, ਟਰਾਂਸਮਿਸ਼ਨ, ਪ੍ਰੈਕਟਿਸ ਕਿੱਟਾਂ ਪ੍ਰਦਾਨ ਕਰੇਗੀ ਅਤੇ ‘ਟਰੇਨ ਦ ਟ੍ਰੇਨਰ’ ਪਹੁੰਚ ਰਾਹੀਂ ਸੰਸਥਾ ਦੀ ਫੈਕਲਟੀ ਨੂੰ ਟ੍ਰੇਨਿੰਗ ਦੇਵੇਗੀ। ਇਸ ਤੋਂ ਇਲਾਵਾ ਟੋਇਟਾ ਡੀਲਰ ਪਾਰਟਨਰ ਕੌਸ਼ਲ ਵਿਕਾਸ ਕੇਂਦਰਾਂ ਦਾ ਸਮਰਥਨ ਕਰੇਗਾ ਅਤੇ ਸਾਰੇ ਵਿਦਿਆਰਥੀਆਂ ਨੂੰ ਔਨ-ਜੌਬ ਟ੍ਰੇਨਿੰਗ ਪ੍ਰਦਾਨ ਕਰੇਗਾ। ਏਐੱਸਡੀਸੀ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਸਹਾਇਤਾ ਕਰੇਗਾ ਅਤੇ ਵਿਦਿਆਰਥੀ ਟ੍ਰੇਨਿੰਗ ਨੂੰ ਯਕੀਨੀ ਬਣਾਏਗਾ। ਟੀਕੇਐੱਮ, ਡੀਲਰ ਪਾਰਟਨਰ ਅਤੇ ਏਐੱਸਡੀਸੀ ਵੀ ਟ੍ਰੇਨਿੰਗ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਤਿਮਾਹੀ ਆਡਿਟ ਕਰਨਗੇ। ਟੀ-ਟੀਈਪੀ ਕੋਰਸ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ ਵਿਦਿਆਰਥੀ ਨੂੰ ਟੋਇਟਾ, ਐੱਨਐੱਸਡੀਸੀ ਅਤੇ ਏਐੱਸਡੀਸੀ ਦੁਆਰਾ ਪ੍ਰਮਾਣਿਤ ਕੀਤਾ ਜਾਵੇਗਾ।

 

 *****

 

 ਐੱਮਜੇਪੀਐੱਸ/ਏਕੇ

 


(Release ID: 1843135) Visitor Counter : 154


Read this release in: Hindi , Marathi , English , Urdu