ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਿਜ਼ਾਈਨ ਨਾਲ ਜੁੜੀ ਮੈਨੂਫੈਕਚਰਿੰਗ ਸਕੀਮ ਤਹਿਤ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਮ ਮਿਤੀ 5 ਅਗਸਤ 2022 ਤੱਕ ਵਧਾਈ ਗਈ


ਦੂਰਸੰਚਾਰ ਅਤੇ ਨੈੱਟਵਰਕਿੰਗ ਉਤਪਾਦਾਂ ਲਈ ਪੀਐੱਲਆਈ ਸਕੀਮ ਤਹਿਤ ਡਿਜ਼ਾਈਨ ਨਾਲ ਜੁੜੀ ਮੈਨੂਫੈਕਚਰਿੰਗ ਸਕੀਮ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 21 ਜੂਨ 2022 ਤੋਂ ਸ਼ੁਰੂ ਹੋਈ ਸੀ

Posted On: 19 JUL 2022 5:49PM by PIB Chandigarh

ਦੂਰਸੰਚਾਰ ਅਤੇ ਨੈੱਟਵਰਕਿੰਗ ਉਤਪਾਦਾਂ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਸਕੀਮ ਦੇ ਤਹਿਤ ਡਿਜ਼ਾਈਨ ਅਧਾਰਿਤ ਮੈਨੂਫੈਕਚਰਿੰਗ ਦੇ ਬਿਨੈਕਾਰਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 21 ਜੂਨ 2022 ਤੋਂ ਸ਼ੁਰੂ ਹੋਈ ਸੀ । ਬਿਨੈ-ਪੱਤਰ ਜਮ੍ਹਾ ਕਰਨ ਦੀ ਅੰਤਮ ਮਿਤੀ 20 ਜੁਲਾਈ 2022 ਨਿਸ਼ਚਿਤ ਕੀਤੀ ਗਈ ਸੀ।

 

ਕੁਝ ਦਿਲਚਸਪੀ ਰੱਖਣ ਵਾਲੀਆਂ ਕੰਪਨੀਆਂ ਦੁਆਰਾ ਕੀਤੀਆਂ ਗਈਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਵਿਆਪਕ ਭਾਗੀਦਾਰੀ ਲਈ, ਸਕੀਮ ਦੇ ਪੋਰਟਲ (https://pli-telecom.udyamimitra.in) 'ਤੇ ਅਰਜ਼ੀਆਂ ਜਮ੍ਹਾਂ ਕਰਨ ਦੀ ਅੰਤਮ ਮਿਤੀ 5 ਅਗਸਤ 2022 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

 

 ***********

 ਆਰਕੇਜੇ/ਐੱਮ



(Release ID: 1843133) Visitor Counter : 89


Read this release in: English , Urdu , Hindi