ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਸਿਵਲ ਸੇਵਕਾਂ ਲਈ ਸਮਰੱਥਾ ਨਿਰਮਾਣ ਤੰਤਰ ਨੂੰ ਸੰਸਥਾਗਤ ਰੂਪ ਦਿੱਤਾ ਹੈ ਜੋ ਸ਼ਾਸਨ ਦੇ ਮਹੱਤਵਪੂਰਨ ਸਾਧਨ ਹਨ


ਮੰਤਰੀ ਨੇ ਸਿਵਲ ਸਰਵਿਸ ਟ੍ਰੇਨਿੰਗ ਸੰਸਥਾਨਾਂ ਲਈ ਰਾਸ਼ਟਰੀ ਮਾਨਕ’ ਲਾਂਚ ਕੀਤਾ, ਇਸ ਤਰ੍ਹਾਂ ਦਾ ਅਨੋਖਾ ਮਾਡਲ ਪੇਸ਼ ਕਰਨ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ


ਮੰਤਰੀ ਨੇ ਕਿਹਾ ਮਾਨਕ 21ਵੀਂ ਸਦੀ ਦੀਆਂ ਉਭਰਦੀਆਂ ਚੁਣੌਤੀਆਂ ਨਾਲ ਨਿਪਟਨ ਵਿੱਚ ਸਿਵਲ ਸੇਵਕਾਂ ਦੀ ਮਦਦ ਕਰਨ ਲਈ ਕੇਂਦਰੀ ਟ੍ਰੇਨਿੰਗ ਸੰਸਥਾਵਾਂ (ਸੀਟੀਆਈ) ਨੂੰ ਸਮਰਥ ਬਣਾਏਗਾ।

ਮਿਸ਼ਨ ਕਰਮਯੋਗੀ ਦਾ ਉਦੇਸ਼ ਸਹੀ ਦ੍ਰਿਸ਼ਟੀਕੋਣ ਕੋਸ਼ਲ ਅਤੇ ਗਿਆਨ ਦੇ ਨਾਲ ਭਵਿੱਖ ਦੇ ਲਈ ਤਿਆਰ ਸਿਵਲ ਸਰਵਿਸ ਦਾ ਨਿਰਮਾਣ ਕਰਨਾ ਹੈ ਜੋ ਨਵੇਂ ਭਾਰਤ ਦੀ ਪਰਿਕਲਪਨਾ ਨਾਲ ਸੰਬੰਧ ਹੈ: ਡਾ. ਜਿਤੇਂਦਰ ਸਿੰਘ

Posted On: 18 JUL 2022 4:52PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਕਰਮਚਾਰੀ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਪੁਲਾੜ ਰਾਜ ਮੰਤਰੀ ਡਾ.ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਿਵਲ ਸੇਵਕਾਂ ਲਈ ਸਮਰੱਥਾ ਨਿਰਮਾਣ ਤੰਤਰ ਨੂੰ ਸੰਸਥਾਗਤ ਰੂਪ ਦਿੱਤਾ ਹੈ ਜੋ ਸ਼ਾਸਨ ਦੇ ਮਹੱਤਵਪੂਰਨ ਸਾਧਨ ਹਨ।

ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਹੈੱਡਕੁਆਟਰ ਵਿੱਚ ਸਿਵਲ ਸਰਵਿਸ ਟ੍ਰੇਨਿੰਗ ਸੰਸਥਾਵਾਂ ਲਈ ਰਾਸ਼ਟਰ ਮਾਨਕ ਲਾਂਚ ਕਰਦੇ ਹੋਏ ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਰਾਸ਼ਟਰੀ ਪੱਧਰ ਤੇ ਸਿਵਲ ਸਰਵਿਸ ਸੰਸਥਾਵਾਂ ਦੇ ਲਈ ਮਾਨਕ ਬਣਾਉਣ ਲਈ ਇੱਕ ਅਨੋਖਾ ਮਾਡਲ ਤਿਆਰ ਕੀਤਾ ਹੈ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਜਲਦ ਹੀ ਭਾਰਤ ਇਸ ਸੰਬੰਧ ਵਿੱਚ ਇੱਕ ਗਲੋਬਲ ਮਾਡਲ ਹੋਵੇਗਾ।

https://ci4.googleusercontent.com/proxy/soyeBY4A9lQM6KfrOO9HQrRCapwfo99jO886whzPPePPIzjyUUlTrobu7x4AsFL7nrej-gHrZLGo03moL7RXoWLOQzotHM7D_VI8M_6pOjZZLUC66rltEKfEFQ=s0-d-e1-ft#https://static.pib.gov.in/WriteReadData/userfiles/image/image001G5WW.jpg

ਡਾ.ਜਿਤੇਂਦਰ ਸਿੰਘ ਨੇ ਸਮਰੱਥਾ ਨਿਰਮਾਣ ਕਮਿਸ਼ਨ ਦੇ ਨਾਲ 25 ਕੇਂਦਰੀ ਟ੍ਰੇਨਿੰਗ ਸੰਸਥਾਵਾਂ, 33 ਰਾਜ ਪੱਧਰੀ ਪ੍ਰਸ਼ਾਸਨਿਕ ਟ੍ਰੇਨਿੰਗ ਸੰਸਥਾਵਾਂ ਅਤੇ ਹੋਰ ਸਿਵਲ ਸਰਵਿਸ ਟ੍ਰੇਨਿੰਗ ਸੰਸਥਾਵਾਂ ਸਹਿਤ 103 ਤੋਂ ਅਧਿਕ ਪ੍ਰਤੀਭਾਗੀਆਂ ਦੀ ਉਪਸਥਿਤੀ ਵਿੱਚ ਲਾਂਚ ਪ੍ਰੋਗਰਾਮ ਦੇ ਦੌਰਾਨ ਰਾਸ਼ਟਰੀ ਮਾਨਕਾਂ ਲਈ ਵੈਬ-ਪੋਰਟਲ ਅਤੇ ਦ੍ਰਿਸ਼ਟੀਕੋਣ ਪੱਤਰ ਦਾ ਵੀ ਉਦਘਾਟਨ ਕੀਤਾ।

ਸਿਵਲ ਸਰਵਿਸ ਟ੍ਰੇਨਿੰਗ ਸੰਸਥਾਵਾਂ ਲਈ ਰਾਸ਼ਟਰੀ ਮਾਨਕ (ਐੱਨਐੱਸਸੀਐੱਸਟੀਆਈ) ਨੂੰ ਸੀਬੀਸੀ ਦੁਆਰਾ ਵਿਕਸਿਤ ਕੀਤਾ ਗਿਆ ਹੈ ਤਾਕਿ ਕੇਂਦਰੀ ਟ੍ਰੇਨਿੰਗ ਸੰਸਥਾਵਾਂ ਲਈ ਉਨ੍ਹਾਂ ਦੀ ਵਰਤਮਾਨ ਸਮਰੱਥਾ ਉਨ੍ਹਾਂ ਦੀ ਗੁਣਵੱਤਾ ਅਤੇ ਟ੍ਰੇਨਿੰਗ ਦੀ ਸਮਰੱਥਾ ਨੂੰ ਵਧਾਉਣ ਅਤੇ ਟ੍ਰੇਨਿੰਗ ਲਈ ਮਾਨਕਾਂ ਦੇ ਤਾਲਮੇਲ ਲਈ ਇੱਕ ਅਧਾਰ ਤਿਆਰ ਕੀਤਾ ਜਾ ਸਕੇ। ਇਹ ਟ੍ਰੇਨਿੰਗ ਸੰਸਥਾਵਾਂ ਲਈ ਉਤਕ੍ਰਿਸ਼ਟਾ ਦੀ ਦਿਸ਼ਾ ਵਿੱਚ ਯਤਨ ਕਰਨ ਦੀਆਂ ਆਕਾਂਖਿਆਵਾਂ ਵੀ ਤੈਅ ਕਰੇਗੀ। ਦੇਸ਼ ਵਿੱਚ ਉੱਚ ਸਿੱਖਿਆ, ਸਿਹਤ ਦੇਖਭਾਲ ਅਤੇ ਵਾਤਾਵਰਣ ਦੇ ਮਾਨਕ ਅਤੇ ਮਾਨਵਤਾ ਹੈ ਲੇਕਿਨ ਪਹਿਲੀ ਬਾਰ ਇਹ ਟ੍ਰੇਨਿੰਗ ਸੰਸਥਾਨਾਂ ਲਈ ਵੀ ਲਾਗੂ ਹੋਈ।

ਉਨ੍ਹਾਂ ਨੇ ਅਕਤੂਬਰ, 2020 ਵਿੱਚ ਆਰੰਭ ਦੇ ਦੂਜੇ ਸੰਸਕਰਣ ਦੇ ਦੌਰਾਨ ਕੇਵਡੀਆ, ਗੁਜਰਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦਾ ਜ਼ਿਕਰ ਕੀਤਾ ਜਿਸ ਵਿੱਚ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ ਨਵੇਂ ਦ੍ਰਿਸ਼ਟੀਕੋਣ ਅਤੇ ਨਵੇਂ ਤਰੀਕੇ ਅਪਣਾਉਣ ਲਈ ਟ੍ਰੇਨਿੰਗ ਦੇ ਮਹੱਤਵ ਅਤੇ ਨਵੇਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੌਸ਼ਲ-ਸੈਟ ਵਿਕਸਿਤ ਵਿੱਚ ਇਸ ਦੀ ਪ੍ਰਮੁੱਖ ਭੂਮਿਕਾ ਦਾ ਜਿਕਰ ਕੀਤਾ ਸੀ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਾਨਕ 21ਵੀਂ ਸਦੀ ਦੀਆਂ ਉਭਰਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਸਿਵਲ ਸੇਵਕਾਂ ਦੀ ਮਦਦ ਕਰਨ ਲਈ ਕੇਂਦਰੀ ਟ੍ਰੇਨਿੰਗ ਸੰਸਥਾਵਾਂ (ਸੀਟੀਆਈ) ਨੂੰ ਸਮਰੱਥ ਬਣਾਏਗਾ। 

https://ci3.googleusercontent.com/proxy/nPBeJq3EBSr92IZ2oW1ZYKxVRuqY6R5bH014VzF-zfWCFf-aBUywjeeDQiIrOGX7JMjMYl1y-1xTeeTiMC_gTuzAwPk023xmDI-IpGgi_gDaLVaVsTIkDxc1lQ=s0-d-e1-ft#https://static.pib.gov.in/WriteReadData/userfiles/image/image002EOI7.jpg

ਮੰਤਰੀ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦਾ ਉਦੇਸ਼ ਭਵਿੱਖ ਲਈ ਤਿਆਰ ਸਿਵਲ ਸਰਵਿਸ ਦਾ ਨਿਰਮਾਣ ਕਰਨਾ ਹੈ ਜਿਸ ਵਿੱਚ ਸਹੀ ਦ੍ਰਿਸ਼ਟੀਕੋਣ, ਕੌਸ਼ਲ ਅਤੇ ਗਿਆਨ ਹੋਵੇ, ਜੋ ਨਵੇਂ ਭਾਰਤ ਦੀ ਪਰਿਕਲਪਨਾ ਨਾਲ ਸੰਬੰਧ ਹੋਣ। ਉਨ੍ਹਾਂ ਨੇ ਕਿਹਾ ਕਿ ਸਮਰਥਾ ਨਿਰਮਾਣ ਲਈ ਟ੍ਰੇਨਿੰਗ ਸਭ ਤੋਂ ਮਹੱਤਵਪੂਰਨ ਸਾਧਨ ਹੈ ਅਸੀਂ ਜ਼ਰੂਰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ

ਕਿ ਸਾਡੇ ਸਿਵਲ ਸਰਵਿਸ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਧਾਰ ਤੇ ਟ੍ਰੇਂਡ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕਦੀ ਵੀ ਕੀਤੇ ਵੀ ਸਿਖਣ ਦੇ ਅਵਸਰ ਪ੍ਰਾਪਤ ਹੋਣ। ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਨਿਰੰਤਰ ਸੁਧਾਰ ਦੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਮਿਸ਼ਨ ਕਰਮਯੋਗੀ ਲਾਂਚ ਕੀਤਾ ਗਿਆ ਹੈ ਅਤੇ ਸਮੱਰਥਾ ਨਿਰਮਾਣ ਕਮਿਸ਼ਨ ਨੂੰ ਮਿਸ਼ਨ ਕਰਮਯੋਗੀ ਦੇ ਟੀਚਿਆਂ ਨੂੰ ਸਾਕਾਰ ਕਰਨ ਦਾ ਕੰਮ ਸੌਪਿਆ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਰੇਖਾਂਕਿਤ ਕੀਤਾ ਕਿ ਸਿਵਲ ਸਰਵਿਸ ਟ੍ਰੇਨਿੰਗ ਸੰਸਥਾਨ ਸਪਲਾਈ ਪੱਖ ਦੇ ਈਕੋਸਿਸਟਮ ਤੰਤਰ ਵਿੱਚ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਕ ਹਨ ਕਿਉਂਕਿ ਸਾਡੇ ਸਿਵਲ ਸਰਵਿਸ ਟ੍ਰੇਨਿੰਗ ਸੰਸਥਾਨ ਭਾਰਤ ਸਰਕਾਰ ਦੇ 31 ਲੱਖ ਕਰਮਚਾਰੀਆਂ ਨੂੰ ਟ੍ਰੇਂਡ ਕਰਦੇ ਹਨ। ਉਨ੍ਹਾਂ ਨੇ ਭਾਰਤ ਵਿੱਚ ਵਿਭਿੰਨ ਟ੍ਰੇਨਿੰਗ ਸੰਸਥਾਨਾਂ ਲਈ ਇੱਕ ਸਮਾਨ ਅਧਾਰ ਰੇਖਾ ਅਤੇ ਮਾਪ ਦੇ ਇੱਕ ਮਾਨਕ ਪੈਮਾਨੇ ਦੇ ਮਹੱਤਵ ਬਾਰੇ ਗੱਲ ਕੀਤੀ ਜੋ ਸੀਟੀਆਈ ਦੀ ਸਮਰੱਥਾ ਵਧਾਉਣ ਤੇ ਉਨ੍ਹਾਂ ਦੇ ਖਾਸ ਟੀਚਿਆਂ ਅਤੇ ਮਾਪਦੰਡਾਂ ਨੂੰ ਪ੍ਰਾਪਤ ਕਰਨ ਲਈ ਇੱਕ ਅਭਿਲਾਸ਼ੀ ਮਾਰਗ ਆਪਣਾਉਣ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਵਿੱਚ ਸਹਾਇਤਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਟ੍ਰੇਨਿੰਗ ਈਕੋਸਿਸਟਮ ਤੰਤਰ ਵਿੱਚ ਮਾਨਕੀਕਰਣ ਇੱਕ ਟ੍ਰੇਨਿੰਗ ਸੰਸਥਾਨ ਦੀ ਸਮਰੱਥਾਵਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਸਿਵਲ ਸਰਵਿਸ ਟ੍ਰੇਨਿੰਗ ਸੰਸਥਾਨਾਂ ਲਈ ਰਾਸ਼ਟਰੀ ਮਾਨਕ (ਐੱਨਐੱਸਸੀਐੱਸਟੀਆਈ) ਵਿਕਸਿਤ ਕਰਨ ਲਈ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ) ਨੂੰ ਵਧਾਈ ਦਿੱਤੀ ਜੋ ਮਾਨਕੀਕਰਣ ਅਤੇ ਤਾਲਮੇਲ ਬਣਾਉਣ ਵਿੱਚ ਇੱਕ ਸਾਧਨ  ਦੇ ਰੂਪ ਵਿੱਚ ਕਾਰਜ  ਕਰੇਗਾ। ਮੰਤਰੀ ਨੇ ਮਾਨਕਾਂ ਦੇ ਫੋਕਸ ਖੇਤਰ ‘ਤੇ ਵਿਚਾਰ ਕਰਦੇ ਹੋਏ ਕਮਿਸ਼ਨ ਦੁਆਰਾ ਉਠਾਏ ਗਏ ਸੰਪੂਰਣ ਸਰਕਾਰੀ ਦ੍ਰਿਸ਼ਟੀਕੋਣ ਦੀ ਵੀ ਸਰਾਹਨਾ ਕੀਤੀ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਸੀਬੀਸੀ ਦੇ ਮਾਨਕਾਂ ਨੇ ਵਿਕਾਸ ਵਿੱਚ ਵੱਖ-ਵੱਖ ਕੇਂਦਰੀ ਟ੍ਰੇਨਿੰਗ ਸੰਸਥਾਵਾਂ (ਸੀਟੀਆਈ), ਵਿਦਿਅਕ ਸਿੱਖਿਆ, ਗਲੋਬਲ ਮਾਨਕ ਸਥਾਪਿਤ ਕਰਨ ਵਾਲੇ ਸੰਸਥਾਵਾਂ ਨਾਲ ਸਲਾਹ-ਮਸ਼ਵਾਰਾ ਕੀਤਾ। ਉਨ੍ਹਾਂ ਨੇ ਕਿਹਾ ਸੀਬੀਸੀ ਦੁਆਰਾ ਕੀਤੇ ਗਏ ਅਧਿਐਨਾਂ ਵਿੱਚ 8 ਫੋਕਸ ਖੇਤਰਾਂ ਜਿਵੇਂ ਟ੍ਰੇਨਿੰਗ ਨੀਡ ਅਸੈਸਮੈਂਟ (ਟੀਐੱਨਏ)  ਸੰਸਥਾ ਵਿਕਾਸ, ਵੱਖ-ਵੱਖ ਸੰਸਥਾਵਾਂ ਦੇ ਨਾਲ ਸਹਿਯੋਗ, ਡਿਜੀਟਲ ਤਤਪਰਤਾ ਆਦਿ ਤੇ ਪ੍ਰਕਾਸ਼ ਪਾਇਆ ਗਿਆ ਹੈ ਜਿਨ੍ਹਾਂ ਵਿੱਚ ਸਿਵਲ ਸਰਵਿਸ ਸਮਰੱਥਾ ਨਿਰਮਾਣ  ਨੂੰ ਸਾਰਥਕ ਤਕੀਕੇ ਨਾਲ ਵਧਾਉਣ ਦੀ ਸਮਰੱਥਾ ਹੈ।

https://ci3.googleusercontent.com/proxy/AXfRxQakGCyF3JuNpU8znNYlP44iT7SmlMH6KWfCD4_IGK_0w0y4lbGL-LEeBwuTDhr2dptLDcdO5z-vH7aMM3XGNaxSBXkncbjQHtqtN2FqaaVeHasAuoPtVg=s0-d-e1-ft#https://static.pib.gov.in/WriteReadData/userfiles/image/image003W1TY.jpg

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਕੇਂਦਰੀ ਟ੍ਰੇਨਿੰਗ ਸੰਸਥਾਵਾਂ (ਸੀਟੀਆਈ) ਨੂੰ ਅਧਿਕਾਰੀਆਂ ਦੇ ਜੀਵਨ ਸਿੱਖਣ ਵਿੱਚ ਯੋਗਦਾਨ ਦੇਣਾ ਚਾਹੀਦਾ ਅਤੇ ਉਨ੍ਹਾਂ ਦੇ ਪੂਰੇ ਕਰੀਅਰ ਵਿੱਚ ਸਲਾਹਕਾਰ ਦੇ ਰੂਪ ਵਿੱਚ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਸਰਵਿਸ ਲਾਰਨਿੰਗ ਦੇ ਤਿੰਨ ਈ ਹਨ: ਐੱਮਪਾਵਰਡ ਲਰਨਿੰਗ , ਇਫੈਕਟਿਵ ਲਰਨਿੰਗ, ਐਕਸਪਲੋਰੇਟਰੀ ਲਰਨਿੰਗ ਅਤੇ ਇਲੈਕਟ੍ਰੌਨਿਕ ਲਰਨਿੰਗ।

ਉਨ੍ਹਾਂ ਨੇ ਅੱਗੇ ਵਿਸਤਾਰ ਨਾਲ ਦੱਸਿਆ ਕਿ ਸਵੈ-ਮੁਲਾਂਕਣ ਦੀ ਪ੍ਰਕਿਰਿਆ ਦੇ ਰਾਹੀਂ ਸੀਟੀਆਈ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੇ ਪਰਿਵਤਰਨ ਦਾ ਸਵਾਮਿਤਵ ਪੈਦਾ ਹੋਵੇਗਾ। ਮੰਤਰੀ ਨੇ ਕਿਹਾ ਸਾਡੀ ਟ੍ਰੇਨਿੰਗ ਸੰਸਥਾਨਾਂ ਲਈ ਮਾਨਵਤਾ ਪ੍ਰਕਿਰਿਆ ਨੂੰ ਸਾਫ ਸੁਥਰਾ ਕਰਨ ਲਈ ਇੱਕ ਵਨ-ਸਟੌਪ ਪਲੈਟਫਾਰਮ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਸਰਵਉੱਤਮ ਕਾਰਜ ਪਦਤੀਆਂ  ਨੂੰ ਉਜਾਗਰ ਕਰੇਗਾ ਅਤੇ ਸੀਟੀਆਈ ਦੇ ਦਰਮਿਆਨ ਫ੍ਰਾਸ-ਸ਼ੇਅਰਿੰਗ ਅਤੇ ਸਹਿਯੋਗਾਤਮਕ ਅਧਿਐਨ ਨੂੰ ਸਮਰੱਥ ਬਣਾਣੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਾਮਾਰੀ ਨੇ ਬਹੁਤ ਕੁਝ ਬਦਲ ਦਿੱਤਾ ਹੈ ਅਤੇ ਇਸ ਨੇ ਸਾਨੂੰ ਇਹ ਵੀ ਮਹਿਸੂਸ ਕਰਵਾਇਆ ਕਿ ਪਰਿਵਤਰਨ ਕਿੰਨੀ ਜਲਦੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਬਾਅਦ ਦੀ ਦੁਨੀਆ ਵਿੱਚ ਟੈਕਨੋਲੋਜੀ ਦਾ ਲਾਭ ਉਠਾਕੇ ਦੁਨੀਆ ਅਧਿਐਨ ਦੇ ਇੱਕ ਭੌਤਿਕ ਤਰੀਕੇ ਨਾਲ ਹੋਰ ਵਧ ਰਹੀ ਹੈ ਜੋ ਕਿ ਭੌਤਿਕ ਅਤੇ ਡਿਜੀਟਲ ਦਾ ਮਿਸ਼ਰਣ ਹੈ। ਉਨ੍ਹਾਂ ਨੇ ਕਿਹਾ ਕਿ ਮਾਨਕ ਆਈਜੀਓਟੀ ਦੇ ਰਾਹੀਂ ਡਿਜੀਟਲ ਅਧਿਐਨ ਦੀ ਦਿਸ਼ਾ ਵਿੱਚ ਬਦਲ ਲਿਆਏਗਾ।

ਆਪਣੇ ਸਮਾਪਨ ਭਾਸ਼ਣ ਵਿੱਚ ਮੰਤਰੀ ਨੇ ਕਿਹਾ ਕਿ ਜੀਵਨ ਦੇ ਸਾਰੇ ਖੇਤਰਾਂ ਵਿੱਚ ਵਿਕਾਸ ਦੇ ਤੇਜ਼ ਗਤੀ ਨੂੰ ਦੇਖਦੇ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟ੍ਰੇਨਿੰਗ ਦੀ ਲਗਾਤਾਰ ਸਮੀਖਿਆ ਅਤੇ ਅਪਗ੍ਰੇਡ ਦੀ ਜ਼ਰੂਰਤ ਹੈ। 

ਉਨ੍ਹਾਂ ਨੇ ਕਿਹਾ ਕਿ ਉਤਕ੍ਰਿਸ਼ਟਤਾ ਲਈ ਕੁਝ ਪ੍ਰੋਤਸਾਹਨਾਂ ਦੇ ਨਾਲ-ਨਾਲ ਸਰਵਉੱਤਮ ਗਲੋਬਲ ਕਾਰਜ-ਪਦਤੀਆਂ ਨੂੰ ਟ੍ਰੇਨਿੰਗ ਮਾਡਿਊਲ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਰਾਸ਼ਟਰੀ ਆਕਾਂਖਿਆਵਾਂ ਅਤੇ ਪ੍ਰਾਥਮਿਕਤਾਵਾਂ ਲਈ ਵਿਅਕਤੀਗਤ ਅਤੇ ਵਿਭਾਗੀ ਪ੍ਰਾਥਮਿਕਤਾਵਾਂ ਨੂੰ ਸੁਚਾਰੂ ਕਰਨ ਦੀ ਜ਼ਰੂਰਤ ਹੈ।

ਆਦਿਲ ਜੈਨੁਲਭਾਈ, ਸਮਰੱਥਾ ਨਿਰਮਾਣ ਕਮਿਸ਼ਨ ਦੇ ਚੇਅਰਮੈਨ, ਕਮਿਸ਼ਨ ਦੇ ਮੈਂਬਰ-ਪ੍ਰਵੀਣ ਪਰਦੇਸ਼ੀ, ਮੈਂਬਰ-ਪ੍ਰਸ਼ਾਸਨ, ਡਾ ਆਰ ਬਾਲਸੁਬ੍ਰਮਣਯਮ, ਮੈਂਬਰ-ਮਾਨਵ ਸੰਸਾਧਨ ਅਤੇ ਹੇਮਾਂਗ ਜਾਨੀ, ਕਮਿਸ਼ਨ ਦੇ ਸਕੱਤਰ ਪ੍ਰੋਗਰਾਮ ਵਿੱਚ ਮੌਜੂਦ ਸਨ।

 <><><><><>

 

SNC/RR


(Release ID: 1842896) Visitor Counter : 127