ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਕੇਅਰ ਚਿਲਡਰਨ ਸਕੀਮ ਤਹਿਤ ਵਜ਼ੀਫ਼ਾ

प्रविष्टि तिथि: 19 JUL 2022 4:23PM by PIB Chandigarh

 ਪ੍ਰਧਾਨ ਮੰਤਰੀ ਕੇਅਰਜ਼ ਫਾਰ ਚਿਲਡ੍ਰਨ ਸਕੀਮ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 29 ਮਈ, 2021 ਨੂੰ ਸ਼ੁਰੂ ਕੀਤੀ ਗਈ ਸੀ।

ਲਾਭਾਰਥੀਆਂ ਦੀ ਤਸਦੀਕ ਕਰਕੇ ਇਸ ਸਕੀਮ ਨੂੰ ਲਾਗੂ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੂੰ ਨੋਡਲ ਏਜੰਸੀ ਵਜੋਂ ਮਨੋਨੀਤ ਕੀਤਾ ਗਿਆ ਹੈ। ਇਸ ਸਕੀਮ ਅਧੀਨ ਸਕੌਲਰਸ਼ਿਪ ਦੇ ਨਿਮਨਲਿਖਤ ਉਪਬੰਧ ਉਨ੍ਹਾਂ ਬੱਚਿਆਂ

ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਜਾਂ ਗੋਦ ਲੈਣ ਵਾਲੇ ਮਾਤਾ-ਪਿਤਾ ਜਾਂ ਕੋਵਿਡ-19 ਮਹਾਮਾਰੀ ਵਿੱਚ ਬਚੇ ਹੋਏ ਮਾਤਾ-ਪਿਤਾ ਦੋਵੇਂ ਗੁਆ ਚੁੱਕੇ ਹਨ, ਬਿਨਾਂ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਜਾਰੀ ਰੱਖਣ ਲਈ ਹਨ:

 ਸਕੂਲ ਸਿੱਖਿਆ:

 (i) ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ 1 ਤੋਂ 12ਵੀਂ ਜਮਾਤ ਦੇ ਸਕੂਲ ਜਾਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਤੀ ਵਿਦਿਆਰਥੀ 20,000/- ਰੁਪਏ ਦਾ ਵਜ਼ੀਫ਼ਾ। ਚਾਲੂ ਵਿੱਤੀ ਵਰ੍ਹੇ ਦੌਰਾਨ ਹੁਣ ਤੱਕ ਇਸ ਯੋਜਨਾ ਤਹਿਤ ਮੰਤਰਾਲੇ ਵੱਲੋਂ 3700 ਲਾਭਾਰਥੀਆਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ।

 

 ਉੱਚੇਰੀ ਸਿੱਖਿਆ:

 (i) ਟੈਕਨੀਕਲ ਸਿੱਖਿਆ ਲਈ ਪ੍ਰਤੀ ਬੱਚਾ 50,000/- ਰੁਪਏ ਦੀ ਸਵਾਨਾਥ ਸਕੌਲਰਸ਼ਿਪ ਦੀ ਵਿਵਸਥਾ (ਏਆਈਸੀਟੀਈ ਦੁਆਰਾ)

 (ii) ਏਆਈਸੀਟੀਈ ਦੁਆਰਾ ਕਰਮ ਸਕੀਮ (KARMA Scheme) ਅਧੀਨ ਸਕਿੱਲ ਟ੍ਰੇਨਿੰਗ ਦਾ ਪ੍ਰਬੰਧ।

 

 ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 ************

 ਐੱਮਜੀ/ਆਰਐੱਨਐੱਮ/ਡੀਕੇਪੀ/ਆਰਕੇ


(रिलीज़ आईडी: 1842797) आगंतुक पटल : 145
इस विज्ञप्ति को इन भाषाओं में पढ़ें: English , Urdu , Tamil