ਸੈਰ ਸਪਾਟਾ ਮੰਤਰਾਲਾ
ਏਕ ਭਾਰਤ ਸ਼੍ਰੇਸ਼ਠ ਭਾਰਤ’ ਪ੍ਰੋਗਰਾਮ ਦੇ ਤਹਿਤ ਤੇਲੰਗਾਨਾ ਤੋਂ ਵਿਦਿਆਰਥੀਆਂ ਦੀ ਇੱਕ ਟੀਮ ਫਰੀਦਾਬਾਦ ਪਹੁੰਚੀ
ਹਰਿਆਣਾ ਦੇ ਸੱਭਿਆਚਾਰ, ਖਾਨ-ਪਾਨ ਅਤੇ ਰਹਿਣ-ਸਹਿਣ ਨਾਲ ਹੋਣਗੇ ਰੂਬਰੂ
Posted On:
19 JUL 2022 3:30PM by PIB Chandigarh
'ਏਕ ਭਾਰਤ ਸ਼੍ਰੇਸ਼ਠ ਭਾਰਤ' ਪ੍ਰੋਗਰਾਮ ਦੇ ਤਹਿਤ ਤੇਲੰਗਾਨਾ ਅਤੇ ਹਰਿਆਣਾ ਦੇ ਦਰਮਿਆਨ ਸੱਭਿਆਚਾਰ, ਖਾਨ-ਪਾਨ ਅਤੇ ਰਹਿਣ-ਸਹਿਣ ਦੇ ਅਦਾਨ-ਪ੍ਰਦਾਨ ਦੇ ਲਈ ਦੋਨਾਂ ਰਾਜਾਂ ਦੇ ਵਿਦਿਆਰਥੀ ਇੱਕ-ਦੂਸਰੇ ਦੇ ਰਾਜਾਂ ਵਿੱਚ ਜਾ ਕੇ ਲਗਾਤਾਰ ਜਾਣਕਾਰੀ ਹਾਸਲ ਕਰ ਰਹੇ ਹਨ।
ਇਸੇ ਕੜੀ ਵਿੱਚ ਤੇਲੰਗਾਨਾ ਦੇ ਵਿਦਿਆਰਥੀਆਂ ਦੀ ਇੱਕ ਟੀਮ ਹਰਿਆਣਾ ਬਾਰੇ ਜਾਣਨ ਦੇ ਲਈ ਅੱਜ ਫਰੀਦਾਬਾਦ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਪਹੁੰਚੀ। ਇਹ ਟੀਮ ਹਰਿਆਣਾ ਰਾਜ ਦੇ ਪੰਜ ਦਿਨਾਂ ਦੇ ਦੌਰੇ 'ਤੇ ਹੈ। ਆਲ ਇੰਡੀਆ ਕੌਂਸਲ ਫੌਰ ਟੈਕਨੀਕਲ ਐਜੂਕੇਸ਼ਨ ਦੇ ਪ੍ਰਧਾਨ ਅਤੇ ਹੋਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਨ੍ਹਾਂ ਵਿਦਿਆਰਥੀਆਂ ਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਪ੍ਰੋਗਰਾਮ ਦੀਆਂ ਖੂਬੀਆਂ ਬਾਰੇ ਦੱਸਿਆ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸੰਜੈ ਸ਼੍ਰੀਵਾਸਤਵ ਨੇ ਕਿਹਾ ਕਿ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਪ੍ਰੋਗਰਾਮ ਦੇ ਤਹਿਤ ਸਾਨੂੰ ਇੱਕ-ਦੂਸਰੇ ਦੇ ਰਾਜ ਬਾਰੇ ਜਾਣਨ ਦਾ ਸੁਨਹਿਰੀ ਅਵਸਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ, “ਇੱਕ ਪੇਅਰਡ ਪ੍ਰੋਗਰਾਮ ਚਲ ਰਿਹਾ ਹੈ ਜਿਸ ਵਿੱਚ 2 ਰਾਜਾਂ ਨੂੰ ਜ਼ਿੰਮੇਦਾਰੀ ਦਿੱਤੀ ਗਈ ਹੈ ਕਿ ਸਾਡੇ ਵਿਦਿਆਰਥੀ ਉੱਥੇ ਜਾ ਕੇ ਉੱਥੋਂ ਦਾ ਸੱਭਿਆਚਾਰ ਸਿੱਖਣ ਅਤੇ ਉੱਥੋਂ ਦੇ ਵਿਦਿਆਰਥੀ ਇੱਥੋਂ ਦਾ ਸੱਭਿਆਚਾਰ ਸਿੱਖਣ।”
'ਏਕ ਭਾਰਤ ਸ਼੍ਰੇਸ਼ਠ ਭਾਰਤ' ਪ੍ਰੋਗਰਾਮ ਲਈ ਯੂਨੀਵਰਸਿਟੀ ਦੀ ਨੋਡਲ ਅਫ਼ਸਰ ਡਾ. ਗੁਰਜੀਤ ਕੌਰ ਚਾਵਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਤੇਲੰਗਾਨਾ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਸੁਵਿਧਾਵਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਟੀਮ ਨੂੰ ਰਾਜ ਦੇ ਵੱਖ-ਵੱਖ ਸਥਾਨਾਂ 'ਤੇ ਲਿਜਾ ਕੇ ਹਰਿਆਣਾ ਦੇ ਸੱਭਿਆਚਾਰ, ਭਾਸ਼ਾ, ਖਾਨ-ਪਾਨ ਅਤੇ ਰਹਿਣ-ਸਹਿਣ ਤੋਂ ਜਾਣੂ ਕਰਵਾਇਆ ਜਾਵੇਗਾ।
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਤੋਂ ਆਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਨੂੰ ਹਰਿਆਣਾ ਦੇ ਸੱਭਿਆਚਾਰ, ਭਾਸ਼ਾ, ਖਾਨ-ਪਾਨ ਅਤੇ ਰਹਿਣ-ਸਹਿਣ ਨੂੰ ਜਾਣਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਲੈ ਕੇ ਉਹ ਬਹੁਤ ਉਤਸੁਕ ਹਨ।
****
ਆਰਸੀ/ਪੀਐੱਸ/ਐੱਚਐੱਨ
(Release ID: 1842682)
Visitor Counter : 250