ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਯੁਵਾ ਆਈਏਐੱਸ ਅਧਿਕਾਰੀਆਂ ਨੂੰ 2047 ਵਿੱਚ ਉਨ੍ਹਾਂ ਦੀ ਨਿਰਧਾਰਿਤ ਭੂਮਿਕਾ ਦੀ ਯਾਦ ਦਿਲਾਈ ਜਦ ਭਾਰਤ ਆਪਣੀ ਸੁਤੰਤਰਤਾ ਦੇ 100ਵੇਂ ਸਾਲ ਦਾ ਉਤਸਵ ਮਨਾ ਰਿਹਾ ਹੋਵੇਗਾ


ਸਹਾਇਕ ਸਕੱਤਰਾਂ ਦੇ 2020 ਬੈਚ ਦੇ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਟੈਕਨੋਲੋਜੀ ਦਾ ਬੜੇ ਪੈਮਾਨੇ ‘ਤੇ ਉਪਯੋਗ ਕਰਨ ਦਾ ਸੱਦਾ ਦਿੱਤਾ ਜਿਸ ਨਾਲ ਸਾਰਥਕ ਆਦਾਨ-ਪ੍ਰਦਾਨ ਅਤੇ ਰਾਸ਼ਟਰੀ ਸ਼ਾਸਨ ਵਿੱਚ ਸਪੱਸ਼ਟ ਸੁਧਾਰ ਲਿਆਇਆ ਜਾ ਸਕੇ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2015 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਿਰਦੇਸ਼ ਤੇ ਕੇਂਦਰੀ ਮੰਤਰਾਲੇ/ਵਿਭਾਗਾਂ ਵਿੱਚ ਸਹਾਇਕ ਸਕੱਤਰਾਂ ਲਈ ਲਾਜ਼ਮੀ ਕਾਰਜਕਾਲ ਸ਼ੁਰੂ ਕੀਤਾ ਗਿਆ ਅਤੇ ਇਸ ਪਹਿਲ ਨਾਲ ਭਾਰਤ ਸਰਕਾਰ ਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਇਆ ਹੈ

Posted On: 17 JUL 2022 5:27PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 2020 ਬੈਚ ਦੇ ਯੁਵਾ ਆਈਏਐੱਸ ਅਧਿਕਾਰੀਆਂ ਜੋ ਆਪਣੇ ਸੰਬੋਧਿਤ ਰਾਜ ਕੈਡਰਾਂ ਵਿੱਚ ਜਾਣ ਤੋਂ ਪਹਿਲੇ ਕੇਂਦਰ ਸਰਕਾਰ ਵਿੱਚ ਸਹਾਇਕ ਸਕੱਤਰਾਂ ਦੇ ਰੂਪ ਵਿੱਚ ਆਪਣੇ ਤਿੰਨ ਮਹੀਨੇ ਦਾ ਕਾਰਜਕਾਲ ਪੂਰਾ ਕਰ ਰਹੇ ਹਨ ਨੂੰ ਸੰਬੋਧਿਤ ਕਰਦੋ ਹੋਏ 2047 ਵਿੱਚ ਉਨ੍ਹਾਂ ਦੀ ਨਿਰਧਾਰਿਤ ਭੂਮਿਕਾ ਦੀ ਯਾਦ ਦਿਲਾਈ ਜਦ ਭਾਰਤ ਆਪਣੀ ਸੁਤੰਤਰਤਾ ਦੇ 100ਵੇਂ ਸਾਲ ਦਾ ਉਤਸਵ ਮਨਾ ਰਿਹਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਦੀ ਵਜ੍ਹਾ ਨਾਲ ਹੀ ਕੇਵਲ ਉਨ੍ਹਾਂ ਨੂੰ ਹੀ ਇੱਹ ਅਵਸਰ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਵੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਨਾਗਰਿਕ ਕੇਂਦ੍ਰਿਤ ਬਣਾਉਣ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਰਾਸ਼ਟਰੀ ਸ਼ਾਸਨ ਵਿੱਚ ਸਾਰਥਕ ਆਦਾਨ-ਪ੍ਰਦਾਨ ਅਤੇ ਸਪੱਸ਼ਟ ਸੁਧਾਰ ਲਿਆਉਣ ਲਈ ਟੈਕਨੋਲੋਜੀ ਦਾ ਉਪਯੋਗ ਕਰਨ। ਉਨ੍ਹਾਂ ਕਿਹਾ ਕਿ ਅੱਜ ਦਾ ਨਾਗਰਿਕ ਨੀਤੀ ਨਿਰਮਾਣ ਅਤੇ ਨੀਤੀ ਲਾਗੂਕਰਨ ਦੀ ਪ੍ਰਕਿਰਿਆ ਵਿੱਚ ਆਪਣੀਆਂ ਗੱਲਾਂ ਰੱਖਣ ਦੀ ਇੱਛਾ ਰੱਖਦਾ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰਾਲੇ/ਵਿਭਾਗਾਂ ਵਿੱਚ ਸਹਾਇਕ ਸਕੱਤਰਾਂ ਦੇ ਲਾਜ਼ਮੀ ਕਾਰਜਕਾਲ ਦੀ ਪਹਿਲ ਨੂੰ 2015 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ਤੇ ਸ਼ੁਰੂ ਕੀਤਾ ਗਿਆ ਜੋ ਕਿ ਇੱਕ ਜ਼ਿਕਰਯੋਗ ਪ੍ਰਯੋਗ ਸੀ ਅਤੇ ਇਸ ਤੋਂ ਭਾਰਤ ਸਰਕਾਰ ਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਸਹਾਇਕ ਸਕੱਤਰਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲੇ/ਵਿਭਾਗਾਂ ਦੇ ਵੱਖ-ਵੱਖ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਸੁਧਾਰ ਲਿਆਉਣ ਵਿੱਚ ਆਪਣਾ ਸਹਿਯੋਗ ਪ੍ਰਦਾਨ ਕਰਨਗੇ। ਇਹ ਨਾ ਕੇਵਲ ਉਨ੍ਹਾਂ ਨੇ ਆਪਣੀ ਸਮਰੱਥਾ ਅਤੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ ਬਲਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਮਰੱਥ ਇੱਕ ਪੇਸ਼ਕਾਰੀ ਦੇਣ ਦਾ ਅਵਸਰ ਵੀ ਦਿੱਤਾ ਹੈ ਇਹ ਇੱਕ ਅਜਿਹਾ ਅਵਸਰ ਹੈ ਜੋ ਸ਼ਾਇਦ ਉਨ੍ਹਾਂ ਦੇ ਸੀਨੀਅਰ ਬੈਚਾਂ ਨੂੰ ਪ੍ਰਾਪਤ ਨਹੀਂ ਹੋਇਆ ਹੋਵੇਗਾ।

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ 175 ਅਧਿਕਾਰੀਆਂ ਦੇ ਇਸ ਬੈਚ ਵਿੱਚੋਂ ਇੰਜੀਨਿਅਰਿੰਗ ਪਿਛੋਕੜ ਵਾਲੇ ਅਧਿਕਾਰੀਆਂ ਦੀ ਸੰਖਿਆ 108 ਹੈ ਜਦਕਿ ਮੈਡੀਕਲ, ਪ੍ਰਬੰਧਨ, ਕਾਨੂੰਨ ਅਤੇ ਕਲਾ ਪਿਛੋਕੜ ਵਾਲੇ ਕਈ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਇਹ ਬਹੁਤ ਦੀ ਸ਼ਲਾਘਾਯੋਗ ਹੋਵੇਗਾ ਅਗਰ ਉਹ ਆਪਣੇ ਵਿਦਿਅਕ ਪਿਛੋਕੜ ਦਾ ਉਪਯੋਗ ਇਨ੍ਹਾਂ ਗੱਲਾਂ ਲਈ ਕਰਦੇ ਹਨ ਕਿ ਮੰਤਰਾਲੇ/ਵਿਭਾਗ ਕਿਸ ਪ੍ਰਕਾਰ ਨਾਲ ਇਨੋਵੇਸ਼ਨ ਕਰ ਸਕਦੇ ਹਨ।

ਕਿਸ ਪ੍ਰਕਾਰ ਨਾਲ ਨਵੇਂ ਵਿਚਾਰਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ ਅਤੇ ਕਿ ਤਰ੍ਹਾਂ ਨਾਲ ਵਿਚੋਲੀਆਂ ਅਤੇ ਲੀਕੇਜ ਦਾ ਪੂਰਣ ਰੂਪ ਤੋਂ ਖਾਤਮਾ ਕਰਦੇ ਹੋਏ ਪ੍ਰਤੱਖ ਰੂਪ ਤੋਂ ਨਾਗਰਿਕਾਂ ਨੂੰ ਉੱਚ ਗੁਣਵੱਤਾ ਵਾਲੇ ਆਉਟਪੁੱਟ ਪ੍ਰਦਾਨ ਕੀਤੇ ਜਾ ਸਕਦੇ ਹਨ। ਮੰਤਰੀ ਨੇ ਇਹ ਵੀ ਆਸ਼ਾ ਵਿਅਕਤ ਕੀਤੀ ਕਿ ਟੈਕਨੋਕ੍ਰੇਟਸ ਸਿਹਤ, ਖੇਤੀਬਾੜੀ, ਸਵੱਛਤਾ, ਸਿੱਖਿਆ , ਕੌਸ਼ਲ ਅਤੇ ਗਤੀਸ਼ੀਲਤਾ ਜਿਹੇ ਖੇਤਰਾਂ ਵਿੱਚ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਦੇ ਨਾਲ ਨਿਆਂ ਕਰਨ ਅਤੇ ਸਮਰੱਥ ਹੋਣਗੇ, ਜੋ ਕਿ ਟੈਕਨੋਲੋਜੀ ਤੇ ਅਧਾਰਿਤ ਅਤੇ ਇਸ ਦੇ ਦੁਆਰਾ ਸੰਚਾਲਿਤ ਹਨ।  

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਜਿਸ ਪ੍ਰਕਾਰ ਨਾਲ ਪ੍ਰਸ਼ਾਸਨ ਅਤੇ ਸ਼ਾਸਨ ਨਾਲ ਨਾਗਰਿਕਾਂ ਦੀਆਂ ਉਮੀਦਾਂ ਅਤੇ ਅਕਾਂਖਿਆਵਾਂ ਵਧਦੀਆਂ ਜਾਂ ਰਹੀਆਂ ਹਨ ਸੂਚਨਾ ਟੈਕਨੋਲੋਜੀ, ਇੰਟਰਨੈਟ, ਮੋਬਾਇਲ ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੇਲੀਜੈਂਸ, ਮਸ਼ੀਨ ਲਰਨਿੰਗ ਆਦਿ ਲੋਕਾਂ ਦੇ ਜੀਵਨ ਵਿੱਚ ਗੁਣਾਤਮਕ ਪਰਿਵਤਰਨ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਦਾ ਪ੍ਰਭਾਵੀ ਰੂਪ ਤੋਂ ਉਪਯੋਗ ਕਰਦੇ ਹੋਏ ਨਾਗਰਿਕ ਸੇਵਾਵਾਂ ਵਿੱਚ ਸੰਭਾਵਿਤ ਸੁਧਾਰ ਲਿਆਇਆ ਜਾ ਸਕਦਾ ਹੈ ਅਤੇ ਉਨ੍ਹਾਂ ਨਾਲ ਸੰਬੰਧਿਤ ਸ਼ਿਕਾਇਤਾਂ ਦਾ ਜਲਦੀ ਸਮਾਧਾਨ ਕੀਤਾ ਜਾ ਸਕਦਾ ਹੈ।

ਡਾ. ਜਿਤੇਂਦਰ ਸਿੰਘ ਨੇ ਯੁਵਾ ਨੌਕਰਸ਼ਾਹਾਂ ਨੂੰ ਜਮੀਨ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਰਕਾਰ ਦੇ ਕੋਲ ਆਉਣ ਵਾਲੇ ਆਮ ਨਾਗਰਿਕਾਂ ਦੇ ਪ੍ਰਤੀ ਉਨ੍ਹਾਂ ਦਾ ਵਿਵਹਾਰ ਸਰਕਾਰੀ ਸੇਵਾਵਾਂ ਨੂੰ ਲੈ ਕੇ ਨਾਗਰਿਕਾਂ ਦੀ ਸੰਤੁਸ਼ਟੀ ਨਾਲ ਸਭ ਤੋਂ ਮਹੱਤਵਪੂਰਨ ਕਾਰਨਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਜਦ ਤੁਹਾਡੇ ਵਿਵਹਾਰ ਸਹਾਇਕ ਅਤੇ ਸਹਾਨੁਭੂਤੀ ਨਾਲ ਭਰਿਆ ਹੋਇਆ ਹੁੰਦਾ ਹੈ ਤਾਂ ਸਿਵਲ ਸੇਵਕਾਂ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦਾ ਵਿਵਹਾਰ ਬਦਲਣਾ ਵੀ ਤੈਅ ਹੈ ਅਤੇ ਇਸ ਲਈ ਉਨ੍ਹਾਂ ਨੂੰ ਵਿਵਹਾਰ ਨੂੰ ਬਦਲਣ ਵਾਲੇ ਅਭਿਯਾਨ ਵਿੱਚ ਰੋਲ ਮਾਡਲ ਬਣਨ ਦਾ ਯਤਨ ਕਰਨਾ ਚਾਹੀਦਾ ਹੈ।

ਡਾ. ਜਿਤੇਂਦਰ ਸਿੰਘ ਨੇ ਯੁਵਾ ਅਧਿਕਾਰੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਜਨਪ੍ਰਤੀਨਿਧੀਆਂ ਦੇ ਨਾਲ ਬਹੁਤ ਹੀ ਸਨਮਾਨਜਨਕ ਵਿਵਹਾਰ ਕਰਨ ਅਤੇ ਪਾਲਿਸੀ ਫ੍ਰੇਮਵਰਕ ਦੀ ਨਜਰ ਨਾਲ ਉਨ੍ਹਾਂ ਦੇ ਸੁਝਾਵਾਂ ਨੂੰ ਧੀਰਜ ਨਾਲ  ਸੁਣਨ ਅਤੇ ਉਨ੍ਹਾਂ ਦੀ ਤੁਰੰਤ ਜਾਂਚ ਕਰਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਸੰਭਵ ਜਾਂ ਉਮੀਦ ਹੋਵੇ, ਸਾਨੂੰ ਨਾਗਰਿਕਾਂ ਦੇ ਹਿਤਾਂ ਨੂੰ ਪੂਰਾ ਕਰਨ ਲਈ ਉੱਚ ਅਧਿਕਾਰੀਆਂ ਤੋਂ ਅਨੁਮਤੀ ਪ੍ਰਾਪਤ ਕਰਨ ਦੀ ਜ਼ਰੂਰਤ ਹੋ ਸਕਦੀ ਹੈ।

ਮੰਤਰੀ ਨੇ ਕਿਹਾ ਕਿ ਜਨਪ੍ਰਤੀਨਿਧੀ ਚਾਹੇ ਉਹ ਵਿਧਾਇਕ ਹੋਵੇ ਜਾਂ ਸਾਂਸਦ ਜਾ ਵਾਰਡ ਕੌਂਸਲਰ ਜਾਂ ਪੰਚਾਇਤ ਕਮੇਟੀਆਂ ਦੇ ਮੈਂਬਰ ਹੋਣ, ਜਨਤਾ ਦੁਆਰਾ ਚੁਣੇ ਜਾਂਦੇ ਹਨ ਅਤੇ ਉਹ ਅਧਿਕਾਰੀਆਂ ਨੂੰ ਇਸ ਸੰਦਰਭ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਦਾਨ ਕਰ ਸਕਦੇ ਹਨ ਕਿ ਨਾਗਰਿਕਾਂ ਦੀਆਂ ਜ਼ਰੂਰਤਾਂ ਕੀ ਹੈ ਅਤੇ ਸਰਕਾਰ ਦੁਆਰਾ ਨਾਗਰਿਕਾਂ ਨੂੰ ਪ੍ਰਭਾਵੀ ਡੋਰਸਟੈਪ ਸੇਵਾਵਾਂ ਕਿਸ ਪ੍ਰਕਾਰ ਨਾਲ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।

ਮੰਤਰੀ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਜ਼ਿਲ੍ਹਿਆਂ ਜਾਂ ਤਹਿਸੀਲਾਂ ਜਾਂ ਕਿਸੇ ਵੀ ਵਿਭਾਗ ਦੇ ਪ੍ਰਭਾਰੀ ਦੇ ਰੂਪ ਵਿੱਚ ਯੁਵਾ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਕੋਈ ਵੀ ਨਾਗਰਿਕ ਉਨ੍ਹਾਂ  ਦੇ ਦਫਤਰ ਵਿੱਚੋਂ ਖਾਲੀ ਹੱਥ ਨਾ ਜਾਏ, ਜਿਨ੍ਹਾਂ ਨੂੰ ਉਨ੍ਹਾਂ ਦੀ ਵਿਚੋਲੀਆਂ ਜਾਂ ਸਮਰਥਨ ਦੀ ਜ਼ਰੂਰਤ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹੋਰ ਵਰ੍ਹਿਆਂ ਦੀ ਤਰ੍ਹਾਂ ਸਹਾਇਕ ਸਕੱਤਰ ਦੇ ਰੂਪ ਵਿੱਚ ਤੈਨਾਤ 2020 ਬੈਚ ਦੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਯੋਗਦਾਨ ਦੇਣ ਦਾ ਅਵਸਰ ਪ੍ਰਾਪਤ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਮੰਤਰਾਲਿਆਂ ਵਿੱਚ ਤੈਨਾਤ ਕੀਤਾ ਜਾ ਰਿਹਾ ਹੈ ਉਹ ਉਨ੍ਹਾਂ ਨੂੰ ਪ੍ਰਮੁੱਖ ਪ੍ਰੋਗਰਾਮ ਨਾਲ ਸੰਬੰਧਿਤ ਕਾਰਜ ਵੰਡ ਕੀਤੇ ਜਾ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਦਾ ਵੰਡ ਕਰਨ ਵਿੱਚ ਗੁਣਾਤਮਕ ਅਤੇ ਮਾਤਰਾਮਤ ਸੁਧਾਰ ਲਿਆਉਣ ਲਈ ਸੁਝਾਵ ਅਤੇ ਵਿਚਾਰ ਦੇਣ ਦੀ ਜ਼ਰੂਰਤ ਹੋਵੇਗੀ। ਮੰਤਰੀ ਨੇ ਕਿਹਾ ਕਿ ਇਸ ਮਿਆਦ ਵਿੱਚ ਤੁਹਾਡਾ ਵਿਸ਼ੇਸ਼ ਧਿਆਨ ਉਨ੍ਹਾਂ ਰਾਜਾਂ ਅਤੇ ਜ਼ਿਲ੍ਹਿਆਂ ਤੇ ਹੋਣਾ ਚਾਹੀਦਾ ਹੈ ਜਿੱਥੇ ਇਨ੍ਹਾਂ ਪ੍ਰੋਗਰਾਮਾਂ ਦਾ ਲਾਗੂਕਰਨ ਧੀਮੀ ਗਤੀ ਨਾਲ ਹੋ ਰਿਹਾ ਹੈ।

ਡਾ. ਜਿਤੇਂਦਰ ਸਿੰਘ ਨੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਸਹਾਇਕ ਸਕੱਤਰਾਂ ਦੇ 2013, 2014,2015,2016 ਅਤੇ 2017 ਬੈਚਾਂ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ, ਵਿਚਾਰਾਂ ਅਤੇ ਸੁਝਾਵਾਂ ਦਾ ਨਿਰੀਖਣ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਤਰਕਪੂਰਨ ਸਿੱਟੇ ਤੱਕ ਪਹੁੰਚਾਇਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਧਿਕਾਰੀਆਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਸਭ ਤੋਂ ਸੀਨੀਅਰ ਅਤੇ ਅਨੁਭਵੀ ਅਧਿਕਾਰੀਆਂ ਦੇ ਨਾਲ ਨੀਤੀ ਨਿਰਮਾਣ ਦੇ ਸੰਦਰਭ ਵਿੱਚ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਸ਼ਾਨਦਾਰ ਅਵਸਰ ਪ੍ਰਾਪਤ ਹੋ ਰਿਹਾ ਹੈ,

ਜੋ ਸਾਰੇ ਅਧਿਕਾਰੀਆਂ ਲਈ ਬਹੁਤ ਹੀ ਉਪਯੋਗੀ, ਪ੍ਰਾਸੰਗਿਕ ਅਤੇ ਗਿਆਨਵਰਧਕ ਸਾਬਿਤ ਹੋਣ ਵਾਲਾ ਹੈ। ਮੰਤਰੀ ਨੇ ਇਹ ਕਹਿੰਦੇ ਹੋਏ ਆਪਣੀ ਗੱਲ ਸਮਾਪਤ ਕੀਤੀ ਕਿ ਇਸ ਨਾਲ ਇਹ ਸਮਝਣ ਵਿੱਚ ਵੀ ਮਦਦ ਮਿਲੇਗੀ ਕਿ ਉੱਚਤਮ ਪੱਧਰ ਤੇ ਨੀਤੀਗਤ ਸਮੀਖਿਆ ਅਤੇ ਵਿਸ਼ਲੇਸ਼ਣ ਕਿਸ ਪ੍ਰਕਾਰ ਨਾਲ ਕੀਤੇ ਜਾਂਦੇ ਹਨ ਅਤੇ ਫੀਲਡ ਪੋਸਟਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲੇ ਫੈਸਲਾ ਕਿਸ ਪ੍ਰਕਾਰ ਤੋਂ ਲਏ ਜਾਂਦੇ ਹਨ।

<><><><><>

ਐੱਸਐੱਨਸੀ/ਆਰਆਰ


(Release ID: 1842505) Visitor Counter : 114