ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ 'ਹਰ ਘਰ ਤਿਰੰਗਾ' ਮੁਹਿੰਮ 'ਤੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਅਤੇ ਪ੍ਰਸ਼ਾਸਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ, ਆਜ਼ਾਦੀ ਕੇ 75 ਸਾਲਾਂ ਦੌਰਾਨ ਨਾ ਸਿਰਫ਼ ਸਾਡੀਆਂ ਲੋਕਤੰਤਰੀ ਜੜ੍ਹਾਂ ਡੂੰਘੀਆਂ ਹੋਈਆਂ ਹਨ, ਸਗੋਂ ਅੱਜ ਅਸੀਂ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਵਿਸ਼ਵਵਿਆਪੀ ਪਰਿਪੇਖ ਵਿੱਚ ਚੰਗੀ ਤਰ੍ਹਾਂ ਸਥਾਪਤ ਹਾਂ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਨਵੇਂ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ
'ਹਰ ਘਰ ਤਿਰੰਗਾ' ਦੇਸ਼ ਭਗਤੀ ਦੀ ਭਾਵਨਾ ਨੂੰ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਉੱਚੇ ਪੱਧਰ 'ਤੇ ਲਿਜਾਣ ਦਾ ਪ੍ਰੋਗਰਾਮ ਹੈ
ਇਸ ਪ੍ਰੋਗਰਾਮ ਦਾ ਮੁੱਖ ਮੰਤਵ ਇਹ ਹੈ ਕਿ 13 ਤੋਂ 15 ਅਗਸਤ 2022 ਤੱਕ ਲੋਕਾਂ ਦੀ ਭਾਗੀਦਾਰੀ ਰਾਹੀਂ ਸਾਰੇ ਘਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਜਾਵੇ ਅਤੇ ਇਸ ਉਪਰਾਲੇ ਵਿੱਚ ਸਰਕਾਰੀ ਅਤੇ ਨਿੱਜੀ ਅਦਾਰੇ ਵੀ ਸ਼ਾਮਲ ਹੋਣਗੇ
20 ਕਰੋੜ ਤੋਂ ਵੱਧ ਘਰਾਂ ਅਤੇ 100 ਕਰੋੜ ਤੋਂ ਵੱਧ ਲੋਕ ਤਿੰਨ ਦਿਨਾਂ ਤੱਕ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣਗੇ ਅਤੇ ਭਾਰਤ ਮਾਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨਗੇ
ਇਸ ਪ੍ਰੋਗਰਾਮ ਦੀ ਸਫ਼ਲਤਾ ਸਿਰਫ਼ ਇੱਕ ਵਿਚਾਰ ਜਾਂ ਲੋਕਾਂ ਨੂੰ ਅਪੀਲਾਂ ਕਰਨ ਨਾਲ ਨਹੀਂ ਮਿਲ ਸਕਦੀ, ਅਸੀਂ ਇਸ ਨੂੰ ਕੇਂਦਰ, ਰਾਜ ਸਰਕਾਰਾਂ ਅਤੇ ਜਨਤਾ ਦੀ ਸ਼ਮੂਲੀਅਤ ਨਾਲ ਹੀ ਲੋਕਾਂ ਤੱਕ ਪਹੁੰਚਾ ਸਕਾਂਗੇ
ਘਰਾਂ ਵਿੱਚ 20 ਕਰੋੜ ਤਿਰੰਗੇ ਲਹਿਰਾਉਣੇ, ਇੱਕ ਵੱਡੀ ਪ੍ਰਾਪਤੀ ਹੋਵੇਗੀ ਅਤੇ ਇਹ
Posted On:
17 JUL 2022 9:15PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਆਜ਼ਾਦੀਕਾਅੰਮ੍ਰਿਤਮਹੋਤਸਵ ਤਹਿਤ 'ਹਰ ਘਰ ਤਿਰੰਗਾ' ਮੁਹਿੰਮ 'ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ, ਉਪ ਰਾਜਪਾਲਾਂ ਅਤੇ ਪ੍ਰਸ਼ਾਸਕਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਮੌਕੇ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੀ ਮੌਜੂਦ ਸਨ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ ਅਤੇ ਆਜ਼ਾਦੀ ਦੇ 75 ਸਾਲਾਂ ਦੌਰਾਨ ਨਾ ਸਿਰਫ਼ ਸਾਡੀਆਂ ਲੋਕਤਾਂਤਰਿਕ ਜੜ੍ਹਾਂ ਡੂੰਘੀਆਂ ਹੋਈਆਂ ਹਨ, ਸਗੋਂ ਅੱਜ ਅਸੀਂ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਆਲਮੀ ਪਰਿਪੇਖ ਵਿੱਚ ਚੰਗੀ ਤਰ੍ਹਾਂ ਸਥਾਪਤ ਹੋ ਗਏ ਹਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਨਵੇਂ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਤਿੰਨ ਉਦੇਸ਼ ਹਨ। ਸਭ ਤੋਂ ਪਹਿਲਾਂ ਸਾਡੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ, ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਨਾਮਵਰ ਅਤੇ ਬੇਨਾਮ ਸ਼ਹੀਦਾਂ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾ ਕੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ। ਦੂਜਾ, 75 ਸਾਲਾਂ ਵਿੱਚ ਅਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਕਈ ਖੇਤਰਾਂ ਵਿੱਚ ਅੱਜ ਭਾਰਤ ਦੁਨੀਆ ਵਿੱਚ ਸਭ ਤੋਂ ਵਧੀਆ ਹੈ। ਇਹ ਸਾਲ ਉਨ੍ਹਾਂ ਪ੍ਰਾਪਤੀਆਂ ਦੀ ਮਹਿਮਾ ਕਰਨ ਦਾ ਸਾਲ ਹੈ। ਤੀਜਾ, ਇਹ ਸੰਕਲਪ ਕਰਨ ਦਾ ਸਾਲ ਹੈ। ਪ੍ਰਧਾਨ ਮੰਤਰੀ ਨੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਤੋਂ ਲੈ ਕੇ ਆਜ਼ਾਦੀ ਦੀ ਸ਼ਤਾਬਦੀ ਤੱਕ ਦੇ 25 ਸਾਲਾਂ ਦੇ ਅਰਸੇ ਨੂੰ ਅੰਮ੍ਰਿਤ ਕਾਲ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਸਾਨੂੰ ਅਗਲੇ 25 ਸਾਲਾਂ ਲਈ ਇੱਕ ਸੰਕਲਪ ਲੈਣਾ ਚਾਹੀਦਾ ਹੈ ਅਤੇ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਆਜ਼ਾਦੀ ਦੀ ਸ਼ਤਾਬਦੀ ਮੌਕੇ ਅਸੀਂ ਹਰ ਖੇਤਰ ਵਿੱਚ ਕਿੱਥੇ ਖੜ੍ਹੇ ਹੋਵਾਂਗੇ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 'ਹਰ ਘਰ ਤਿਰੰਗਾ' ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉੱਚੇ ਪੱਧਰ 'ਤੇ ਲੈ ਜਾਣ ਦਾ ਪ੍ਰੋਗਰਾਮ ਹੈ। 20 ਕਰੋੜ ਤੋਂ ਵੱਧ ਘਰਾਂ ਅਤੇ 100 ਕਰੋੜ ਤੋਂ ਵੱਧ ਲੋਕ ਤਿੰਨ ਦਿਨਾਂ ਤੱਕ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣਗੇ ਅਤੇ ਭਾਰਤ ਮਾਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਇਹ ਹੈ ਕਿ 13 ਤੋਂ 15 ਅਗਸਤ 2022 ਤੱਕ ਲੋਕਾਂ ਦੀ ਭਾਗੀਦਾਰੀ ਰਾਹੀਂ ਸਾਰੇ ਘਰਾਂ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਜਾਵੇ ਅਤੇ ਇਸ ਯਤਨ ਵਿੱਚ ਸਰਕਾਰੀ ਅਤੇ ਨਿੱਜੀ ਅਦਾਰੇ ਵੀ ਸ਼ਾਮਲ ਹੋਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਿਰੰਗਾ ਲਹਿਰਾਉਣ ਨਾਲ ਦੇਸ਼ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ ਅਤੇ ਇਹ ਵੀ ਯਕੀਨੀ ਬਣਾਏਗਾ ਕਿ ਬੱਚੇ ਅਤੇ ਨੌਜਵਾਨ ਦੇਸ਼ ਦੀ ਆਜ਼ਾਦੀ ਲਈ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋਣ। ਇਹ ਪ੍ਰੋਗਰਾਮ ਦੁਨੀਆ ਦਾ ਪਹਿਲਾ ਅਜਿਹਾ ਸਮਾਗਮ ਹੋਵੇਗਾ, ਜਿਸ ਵਿਚ ਕਿਸੇ ਵੀ ਦੇਸ਼ ਨੇ ਆਪਣੀ ਆਜ਼ਾਦੀ ਜਾਂ ਕੋਈ ਹੋਰ ਮਹੱਤਵਪੂਰਨ ਦਿਨ ਨਹੀਂ ਮਨਾਇਆ। ਇਸ ਪ੍ਰੋਗਰਾਮ ਦੀ ਸਫਲਤਾ ਸਿਰਫ਼ ਇੱਕ ਵਿਚਾਰ ਜਾਂ ਲੋਕਾਂ ਨੂੰ ਅਪੀਲਾਂ ਕਰਨ ਨਾਲ ਨਹੀਂ ਮਿਲ ਸਕਦੀ, ਅਸੀਂ ਇਸ ਨੂੰ ਕੇਂਦਰ, ਰਾਜ ਸਰਕਾਰਾਂ ਅਤੇ ਜਨਤਾ ਦੀ ਸ਼ਮੂਲੀਅਤ ਨਾਲ ਹੀ ਲੋਕਾਂ ਤੱਕ ਪਹੁੰਚਾ ਸਕਾਂਗੇ। ਘਰਾਂ ਵਿੱਚ 20 ਕਰੋੜ ਤਿਰੰਗੇ ਲਹਿਰਾਉਣਗੇ। ਇਹ ਇੱਕ ਵੱਡੀ ਪ੍ਰਾਪਤੀ ਹੋਵੇਗੀ ਅਤੇ ਇਹ ਪ੍ਰੋਗਰਾਮ ਦੇਸ਼ ਭਗਤੀ ਦੀ ਨਵੀਂ ਭਾਵਨਾ ਪੈਦਾ ਕਰਨ ਵਿੱਚ ਬਹੁਤ ਯੋਗਦਾਨ ਪਾਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਤਿੰਨ ਹਿੱਸੇ ਹਨ। ਪਹਿਲਾਂ ਪ੍ਰਚਾਰ ਰਾਹੀਂ ਸਾਰੇ ਲੋਕਾਂ ਨੂੰ ਪ੍ਰੋਗਰਾਮ ਨਾਲ ਜੋੜਨਾ ਅਤੇ ਇਸ ਨੂੰ ਜਨਤਾ ਤੱਕ ਪਹੁੰਚਾਉਣਾ। ਦੂਜਾ, ਉਤਪਾਦਨ ਅਤੇ ਤੀਜਾ, ਘਰ-ਘਰ ਝੰਡੇ ਲਹਿਰਾਉਣੇ। ਕੇਂਦਰ ਅਤੇ ਰਾਜ ਸਰਕਾਰਾਂ, ਜ਼ਿਲ੍ਹਾ ਪੰਚਾਇਤਾਂ, ਨਗਰ ਨਿਗਮਾਂ, ਪੰਚਾਇਤਾਂ ਅਤੇ ਵਿਅਕਤੀਆਂ ਨੂੰ ਇਨ੍ਹਾਂ ਤਿੰਨਾਂ ਖੇਤਰਾਂ ਲਈ ਕੰਮ ਕਰਨਾ ਹੋਵੇਗਾ। ਇਸ ਸਾਲ 22 ਜੁਲਾਈ ਤੋਂ, ਸਾਨੂੰ ਸਾਡੇ ਹੋਮਪੇਜਾਂ 'ਤੇ ਝੰਡਾ ਲਗਾਉਣਾ ਚਾਹੀਦਾ ਹੈ, ਰਾਜ ਸਰਕਾਰਾਂ ਦੀ ਹਰੇਕ ਵੈੱਬਸਾਈਟ 'ਤੇ ਅਤੇ ਨਾਗਰਿਕਾਂ ਨੂੰ ਆਪਣੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਖਾਤਿਆਂ ਦੇ ਹੋਮਪੇਜਾਂ 'ਤੇ ਤਿਰੰਗੇ ਨੂੰ ਲਗਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੈਲਫੀ ਵੀ ਲੈਣੀ ਚਾਹੀਦੀ ਹੈ ਅਤੇ ਇਸ ਨੂੰ ਸੱਭਿਆਚਾਰਕ ਮੰਤਰਾਲੇ ਦੀ ਵੈੱਬਸਾਈਟ 'ਤੇ ਅਪਲੋਡ ਕਰਨਾ ਚਾਹੀਦਾ ਹੈ। ਇਸ ਨਾਲ ਆਪਣੇ ਆਪ ਹੀ ਪ੍ਰਚਾਰ ਹੋਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਭਾਤ ਫੇਰੀਆਂ ਮਹਾਤਮਾ ਗਾਂਧੀ ਦੀ ਅਗਵਾਈ ਵਾਲੇ ਸੁਤੰਤਰਤਾ ਸੰਗਰਾਮ ਦਾ ਬਹੁਤ ਮਹੱਤਵਪੂਰਨ ਹਿੱਸਾ ਸਨ, ਰਾਜਨੀਤਿਕ ਪਾਰਟੀਆਂ, ਸਰਕਾਰੀ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਹਿਕਾਰਤਾਵਾਂ ਨੂੰ 11 ਤੋਂ 14 ਅਗਸਤ ਤੱਕ ਆਪਣੇ ਖੇਤਰਾਂ ਵਿੱਚ ਪ੍ਰਭਾਤ ਫੇਰੀਆਂ ਨੂੰ ਸਫਲ ਬਣਾਉਣਾ ਚਾਹੀਦਾ ਹੈ। ਇਹ ਪ੍ਰਭਾਤ ਫੇਰੀਆਂ ਹੀ ਸਨ ਜਿਨ੍ਹਾਂ ਨੇ ਸਵਦੇਸ਼ੀ, ਭਾਰਤ ਛੱਡੋ ਅੰਦੋਲਨ ਅਤੇ ਸਿਵਲ ਨਾਫ਼ਰਮਾਨੀ ਅੰਦੋਲਨ ਨੂੰ ਘਰ-ਘਰ ਪਹੁੰਚਾਇਆ। ਜਦੋਂ ਬੱਚੇ, ਬਜ਼ੁਰਗ, ਕਿਸ਼ੋਰ ਅਤੇ ਨੌਜਵਾਨ ਇਕੱਠੇ ਹੋ ਕੇ ਭਾਰਤ ਮਾਤਾ ਦਾ ਗੁਣਗਾਨ ਕਰਨਗੇ, ਹੱਥਾਂ ਵਿੱਚ ਤਿਰੰਗਾ ਲੈ ਕੇ ਪਿੰਡਾਂ ਵਿੱਚ ਪ੍ਰਭਾਤ ਫੇਰੀਆਂ ਕੱਢਣਗੇ, ਤਾਂ ‘ਹਰਘਰਤਿਰੰਗਾ’ ਪ੍ਰੋਗਰਾਮ ਆਪਣੇ ਆਪ ਸਫਲ ਹੋ ਜਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ‘ਹਰ ਘਰ ਤਿਰੰਗਾ’ ਦਾ ਪ੍ਰਚਾਰ ਰਾਜ ਸਰਕਾਰਾਂ ਦੇ ਇਸ਼ਤਿਹਾਰਾਂ ਰਾਹੀਂ ਕੀਤਾ ਜਾਣਾ ਚਾਹੀਦਾ ਹੈ, ਮੁੱਖ ਮੰਤਰੀਆਂ ਨੂੰ ਟੀਵੀ ਚੈਨਲਾਂ ਅਤੇ ਸਥਾਨਕ ਚੈਨਲਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ, ਅਤੇ ਫਿਰ ਉਨ੍ਹਾਂ ਨੂੰ ਛੋਟੇ ਪ੍ਰੋਗਰਾਮਾਂ ਰਾਹੀਂ ਵੀ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਸਾਨੂੰ ਪ੍ਰਚਾਰ ਦੇ ਸਾਰੇ ਸਾਧਨ ਵਰਤਣੇ ਚਾਹੀਦੇ ਹਨ ਤਾਂ ਜੋ ਹਰ ਵਿਅਕਤੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੂਜਾ ਤਿਰੰਗੇ ਦਾ ਉਤਪਾਦਨ ਹੈ। ਇਸ ਲਈ ਭਾਰਤ ਸਰਕਾਰ ਨੇ ਕਈ ਪ੍ਰਬੰਧ ਕੀਤੇ ਹਨ। ਭਾਰਤ ਸਰਕਾਰ ਨੇ ਦੇਸ਼ ਭਰ ਦੇ ਡਾਕਘਰਾਂ ਵਿੱਚ ਤਿੰਨੋਂ ਕਿਸਮ ਦੇ ਝੰਡੇ ਉਪਲੱਬਧ ਕਰਵਾਉਣ ਦਾ ਪ੍ਰਬੰਧ ਕੀਤਾ ਹੈ। ਲੋਕ ਆਪਣੇ ਆਰਡਰ ਡਾਕਖਾਨੇ ਤੋਂ ਵੀ ਬੁੱਕ ਕਰਵਾ ਸਕਦੇ ਹਨ, ਜਿੱਥੋਂ ਨਾਗਰਿਕ ਝੰਡੇ ਦੀ ਖਰੀਦ ਕਰ ਸਕਦੇ ਹਨ ਅਤੇ ਆਨਲਾਈਨ ਖਰੀਦਦਾਰੀ ਦੀ ਵੀ ਵਿਵਸਥਾ ਹੈ। ਰਾਜ ਸਰਕਾਰਾਂ ਲਈ ਜੈੱਮ (GEM) ਪਲੈਟਫਾਰਮ 'ਤੇ ਕਈ ਤਰ੍ਹਾਂ ਦੇ ਝੰਡੇ ਉਪਲੱਬਧ ਹਨ। ਭਾਰਤ ਸਰਕਾਰ ਨੇ ਉਤਪਾਦਨ ਅਤੇ ਪ੍ਰਚਾਰ ਵਿੱਚ ਰਾਜਾਂ ਦੀ ਮਦਦ ਲਈ ਢੁਕਵੇਂ ਪ੍ਰਬੰਧ ਕੀਤੇ ਹਨ। ਜੇਕਰ ਰਾਜਾਂ ਦੇ ਸਾਰੇ ਸਰਕਾਰੀ ਅਦਾਰੇ, ਰਾਜਾਂ ਦੇ ਸਾਰੇ ਕਰਮਚਾਰੀ, ਸਹਿਕਾਰੀ ਸਭਾਵਾਂ ਦੇ ਸਾਰੇ ਕਰਮਚਾਰੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਜਾਣ ਤਾਂ ਅਸੀਂ 20 ਕਰੋੜ ਦਾ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਸਕਾਂਗੇ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਜਦੋਂ ਇਹ ਮੁਹਿੰਮ 13 ਅਗਸਤ ਨੂੰ ਸ਼ੁਰੂ ਹੁੰਦੀ ਹੈ ਤਾਂ ਜੇਕਰ ਅਸੀਂ ਆਪਣੇ ਘਰ ਝੰਡਾ ਲਹਿਰਾ ਕੇ ਆਪਣੀ ਸੈਲਫੀ ਭਾਰਤ ਸਰਕਾਰ ਵੱਲੋਂ ਸਮਰਪਿਤ ਵੈੱਬਸਾਈਟ (https://harghartiranga.com/) 'ਤੇ ਪਾਈਏ ਤਾਂ ਅਸੀਂ ਗਤੀ ਪੈਦਾ ਕਰਾਂਗੇ ਅਤੇ ਸਾਨੂੰ 15 ਅਗਸਤ ਤੱਕ ਕਰੋੜਾਂ ਘਰਾਂ ਵਿੱਚ ਤਿਰੰਗਾ ਦੇਖਣ ਦਾ ਸੁਭਾਗ ਮਿਲੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਅਤੇ ਆਉਣ ਵਾਲੇ ਸਾਲਾਂ ਵਿੱਚ ਬੱਚਿਆਂ ਅਤੇ ਕਿਸ਼ੋਰਾਂ ਨੂੰ ਦੇਸ਼ ਦੇ ਵਿਕਾਸ, ਸੁਰੱਖਿਆ ਅਤੇ ਭਵਿੱਖ ਨਾਲ ਜੁੜਨ ਦਾ ਮੌਕਾ ਦੇਣਾ ਸਾਡੀ ਜ਼ਿੰਮੇਵਾਰੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਰਾਹੀਂ ਇਸ ਨੂੰ ਅੱਗੇ ਵਧਾਇਆ ਹੈ। ਇਹ ਬਹੁਤ ਹੀ ਮਹੱਤਵਪੂਰਨ ਪਲ ਹੈ ਕਿਉਂਕਿ 15 ਅਗਸਤ 2023 ਤੱਕ ਅੰਮ੍ਰਿਤਮਹੋਤਸਵ ਦੇ ਪ੍ਰੋਗਰਾਮ ਚੱਲਣ ਵਾਲੇ ਹਨ। ਜੇਕਰ 15 ਅਗਸਤ 2022 ਨੂੰ ਇਸ ਨੂੰ ਸਿਖਰ 'ਤੇ ਲੈ ਕੇ ਚੱਲੀਏ ਤਾਂ 2022 ਤੋਂ 2023 ਦੌਰਾਨ ਹਰ ਘਰ ਵਿੱਚ ਆਜ਼ਾਦੀਕਾਅੰਮ੍ਰਿਤਮਹੋਤਸਵ ਅਤੇ ਸਾਡਾ ਸੰਕਲਪ ਦੇਸ਼ ਨੂੰ ਹਰ ਖੇਤਰ 'ਚ ਸਿਖਰ 'ਤੇ ਲੈ ਕੇ ਜਾਣਾ ਯਕੀਨੀ ਤੌਰ 'ਤੇ ਸਫਲ ਹੋਵੇਗਾ।
ਮੀਟਿੰਗ ਦੌਰਾਨ ਗੁਜਰਾਤ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਝਾਰਖੰਡ, ਕਰਨਾਟਕ, ਪੰਜਾਬ, ਦਿੱਲੀ, ਨਾਗਾਲੈਂਡ, ਅਸਾਮ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨੇ ਹਰ ਘਰ ਤਿਰੰਗਾ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ। ਉਨ੍ਹਾਂ ਪਰਿਵਾਰਾਂ ਅਤੇ ਅਦਾਰਿਆਂ ਦੀ ਪੂਰੀ ਸ਼ਮੂਲੀਅਤ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਸ਼ੁਰੂ ਕਰਨ ਲਈ ਧੰਨਵਾਦ ਪ੍ਰਗਟ ਕੀਤਾ।
******
ਐੱਨਡਬਲਯੂ/ਆਰਕੇ/ਏਵਾਈ/ਆਰਆਰ
(Release ID: 1842421)
Visitor Counter : 170