ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਮਿਤੀ 13.07.2022 ਦੇ ਭਾਰੀ ਬਾਰਿਸ਼ ਦੇ ਕਾਰਨ ਚਮੋਲੀ ਜ਼ਿਲ੍ਹਾ ਤਹਿਤ ਰਾਸ਼ਟਰੀ ਰਾਜਮਾਰਗ -07 ‘ਤੇ ਸੜਕ ਨੂੰ ਨੁਕਸਾਨ
Posted On:
17 JUL 2022 8:33AM by PIB Chandigarh
ਚਮੋਲੀ ਜ਼ਿਲ੍ਹੇ ਵਿੱਚ 13.07.2022 ਨੂੰ ਅਭੂਤਪੂਰਵ ਭਾਰੀ ਬਾਰਿਸ਼, ਪਿਛਲੇ ਇੱਕ ਸਪਤਾਹ ਦੇ ਦੌਰਾਨ 39 ਮਿਲੀਮੀਟਰ ਦੀ ਔਸਤ ਵਰ੍ਹਿਆਂ ਦੀ ਤੁਲਨਾ ਵਿੱਚ 79.4 ਮਿਲੀਮੀਟਰ ਦੀ ਭਾਰੀ ਬਾਰਿਸ਼, ਨੇ ਰਾਸ਼ਟਰੀ ਰਾਜਮਾਰਗ 07 ਦੇ ਕੁੱਝ ਹਿੱਸਿਆਂ ਨੂੰ ਵਿਆਪਕ ਨੁਕਸਾਨ ਪਹੁੰਚਾਇਆ ਹੈ ਤਾਂ ਜਿਸ ‘ਤੇ ਤੁਰੰਤ ਧਿਆਨ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤਾ ਗਿਆ।
ਕਿਲੋਮੀਟਰ 398+500 (ਕਰਣਪ੍ਰਯਾਗ) ਅਤੇ ਕਿਲੋਮੀਟਰ 419+900 (ਪੁਰਸਾਰੀ) ਦੇ ਦੋ ਗੰਭੀਰ ਰੂਪ ਤੋਂ ਨੁਕਸਾਨ ਵਾਲੇ ਸਥਾਨਾਂ ‘ਤੇ ਵੀ ਸਾਵਧਾਨੀ ਦੇ ਨਾਲ ਆਵਾਜਾਈ ਬਹਾਲ ਕਰ ਦਿੱਤਾ ਗਿਆ ਹੈ ਅਤੇ ਠੇਕੇਦਾਰ ਦੁਆਰਾ ਸੜਕ ਨੂੰ ਪੂਰੀ ਚੌੜਾਈ ਵਿੱਚ ਫਿਰ ਤੋਂ ਵਰਤੋਂ ਲਾਇਕ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ।
ਹਾਲ ਦੀਆਂ ਮੀਡੀਆ ਰਿਪੋਰਟਾਂ ਵਿੱਚ ਇਹ ਆਰੋਪ ਲਗਾਇਆ ਗਿਆ ਹੈ ਕਿ ਸਰਕਾਰ ਨੇ ਪ੍ਰਤੀਸ਼ਠਿਤ ਚਾਰਧਾਮ ਪ੍ਰੋਜੈਕਟ ਦੇ ਲਾਗੂਕਰਨ ਲਈ ਇੱਕ ਬਲੈਕਲਿਸਟਿਡ ਕੰਪਨੀ ਨੂੰ ਨਿਯੁਕਤ ਕੀਤਾ ਹੈ ਐਨਐੱਚਆਈਡੀਸੀਐੱਲ ਦੇ ਦੁਆਰਾ ਇਹ ਸਪੱਸ਼ਟ ਕਰਦਾ ਹੈ ਕਿ ਕੋਈ ਵੀ ਬਲੈਕਲਿਸਟੇਡ ਠੇਕੇਦਾਰ ਉਸ ਦੀ ਕਿਸੇ ਵੀ ਪ੍ਰੋਜੈਕਟ ਵਿੱਚ ਸ਼ਮੂਲੀਅਤ ਨਹੀਂ ਹੈ ਅਤੇ ਪ੍ਰੋਜੈਕਟ ਦੇ ਲਈ ਠੇਕੇਦਾਰਾਂ ਦੀ ਚੋਣ ਇੱਕ ਨਿਰਮਾਤਿ ਉੱਚਿਤ ਪ੍ਰਕਿਰਿਆ ਦੇ ਬਾਅਦ ਕੀਤਾ ਜਾਂਦਾ ਹੈ ਸਮੂਲੀਅਤ ਕੰਪਨੀਆਂ ਕੇਂਦਰ ਅਤੇ ਰਾਜ ਸਰਕਾਰ ਦੀ ਬੁਨਿਆਦੀ ਢਾਂਚੇ ਦੇ ਕਈ ਪ੍ਰੋਜੈਕਟਾਂ ਨੂੰ ਲਾਗੂਕਰਨ ਕਰ ਰਹੀਆਂ ਹੈ।
ਸੜਕਾਂ ਦਾ ਨਿਰਮਾਣ ਈਪੀਸੀ ਮੋਡ ਵਿੱਚ ਕੀਤਾ ਜਾ ਰਿਹਾ ਹੈ ਜਿਸ ਵਿੱਚ ਨਿਰਮਾਣ ਦੇ ਬਾਅਦ ਵੀ ਚਾਰ ਸਾਲ ਤੱਕ ਖਾਮੀਆਂ ਨੂੰ ਦੂਰ ਕਰਨ ਦੀ ਜ਼ਿੰਮੇਦਾਰੀ ਠੇਕੇਦਾਰ ਦੀ ਹੈ। ਐੱਨਐੱਚਆਈਡੀਸੀਐੱਲ ਦੇਸ਼ ਵਿੱਚ ਉੱਚ ਗੁਣਵੱਤਾ ਵਾਲੇ ਰਾਜਮਾਰਗ ਦੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਪ੍ਰਤੀਬੱਧ ਹੈ।
*****
ਐੱਮਜੇਪੀਐੱਸ
(Release ID: 1842417)