ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦਾ ਦੌਰਾ ਕੀਤਾ ਅਤੇ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ


ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ 296 ਕਿਲੋਮੀਟਰ ਚਾਰ ਮਾਰਗੀ ਐਕਸਪ੍ਰੈੱਸਵੇਅ ਦਾ ਨਿਰਮਾਣ ਕੀਤਾ ਗਿਆ ਹੈ

ਖੇਤਰ ਵਿੱਚ ਸੰਪਰਕ ਸੁਵਿਧਾ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਐਕਸਪ੍ਰੈੱਸਵੇਅ

“ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅ ਪ੍ਰੋਜੈਕਟ ਰਾਜ ਦੇ ਬਹੁਤ ਸਾਰੇ ਅਣਗੌਲੇ ਖੇਤਰਾਂ ਨੂੰ ਜੋੜਦਾ ਹੈ”

“ਉੱਤਰ ਪ੍ਰਦੇਸ਼ ਦਾ ਹਰ ਭਾਗ ਨਵੇਂ ਸੁਪਨਿਆਂ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ”

“ਉੱਤਰ ਪ੍ਰਦੇਸ਼ ਦੀ ਪਹਿਚਾਣ ਦੇਸ਼ ਭਰ ਵਿੱਚ ਬਦਲ ਰਹੀ ਹੈ ਕਿਉਂਕਿ ਇਹ ਕਈ ਉੱਨਤ ਰਾਜਾਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ”

“ਸਮੇਂ ਤੋਂ ਪਹਿਲਾਂ ਪ੍ਰੋਜੈਕਟਾਂ ਨੂੰ ਪੂਰਾ ਕਰਕੇ, ਅਸੀਂ ਲੋਕਾਂ ਦੇ ਫਤਵੇ ਅਤੇ ਭਰੋਸੇ ਦਾ ਸਨਮਾਨ ਕਰ ਰਹੇ ਹਾਂ”

“ਸਾਨੂੰ ਆਪਣੇ ਸੁਤੰਤਰਤਾ ਸੇਨਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਅਗਲੇ ਇੱਕ ਮਹੀਨੇ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਕੇ ਨਵੇਂ ਸੰਕਲਪ ਦਾ ਮਾਹੌਲ ਸਿਰਜਣਾ ਚਾਹੀਦਾ ਹੈ”

ਦੇਸ਼ ਲਈ ਨੁਕਸਾਨਦੇਹ, ਦੇਸ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਰੁਕਾਵਟ ਨੂੰ ਦੂਰ ਰੱਖਣਾ ਹੋਵੇਗਾ

ਡਬਲ ਇੰਜਣ ਵਾਲੀਆਂ ਸਰਕਾਰਾਂ ਮੁਫ਼ਤ ਤੋਹਫ਼ਿਆਂ ਅਤੇ 'ਰੇਵੜੀ' ਸੱਭਿਆਚਾਰ ਦੇ ਸ਼ਾਰਟ-ਕੱਟਾਂ ਨੂੰ ਨਹੀਂ ਅਪਣਾ ਰਹੀਆਂ ਅਤੇ ਸਖ਼ਤ ਮਿਹਨਤ ਨਾਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ

ਦੇਸ਼ ਦੀ ਰਾਜਨੀਤੀ ਵਿੱਚੋਂ ਮੁਫ਼ਤਖੋਰੀ ਦੇ ਸੱਭਿਆਚਾਰ ਨੂੰ ਹਰਾਉਣਾ ਅਤੇ ਹਟਾਉਣ

Posted On: 16 JUL 2022 1:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜਾਲੌਨ ਦੀ ਉਰਈ ਤਹਿਸੀਲ ਦੇ ਕੈਥੇਰੀ ਪਿੰਡ ਵਿੱਚ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਰਾਜ ਮੰਤਰੀ ਅਤੇ ਜਨ ਪ੍ਰਤੀਨਿਧੀ ਮੌਜੂਦ ਸਨ।

ਇਸ ਮੌਕੇ 'ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬੁੰਦੇਲਖੰਡ ਖੇਤਰ ਦੀ ਸਖ਼ਤ ਮਿਹਨਤ, ਬਹਾਦਰੀ ਅਤੇ ਸੱਭਿਆਚਾਰਕ ਸਮ੍ਰਿੱਧੀ ਦੀ ਸ਼ਾਨਦਾਰ ਪਰੰਪਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਧਰਤੀ ਨੇ ਅਣਗਿਣਤ ਜੋਧਿਆਂ ਨੂੰ ਜਨਮ ਦਿੱਤਾ ਹੈ ਅਤੇ ਭਾਰਤ ਪ੍ਰਤੀ ਸਮਰਪਣ ਉਨ੍ਹਾਂ ਦੇ ਖੂਨ ਵਿੱਚ ਵਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਬੇਟੇ-ਬੇਟੀਆਂ ਦੇ ਹੁਨਰ ਅਤੇ ਸਖ਼ਤ ਮਿਹਨਤ ਨੇ ਹਮੇਸ਼ਾ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਨਵੇਂ ਐਕਸਪ੍ਰੈੱਸਵੇਅ ਤੋਂ ਆਉਣ ਵਾਲੇ ਬਦਲਾਅ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੰਦੇਲਖੰਡ ਐਕਸਪ੍ਰੈੱਸਵੇਅ  ਬਣ ਜਾਣ ਤੋਂ ਬਾਅਦ ਚਿਤਰਕੂਟ ਤੋਂ ਦਿੱਲੀ ਦੀ ਦੂਰੀ ਵਿੱਚ 3 ਤੋਂ 4 ਘੰਟੇ ਤੱਕ ਦੀ ਕਮੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਐਕਸਪ੍ਰੈੱਸਵੇਅ ਦਾ ਲਾਭ ਇਸ ਤੋਂ ਕਿਤੇ ਜ਼ਿਆਦਾ ਹੈ। ਇਹ ਐਕਸਪ੍ਰੈੱਸਵੇਅ ਨਾ ਸਿਰਫ਼ ਇੱਥੇ ਵਾਹਨਾਂ ਨੂੰ ਰਫ਼ਤਾਰ ਦੇਵੇਗਾ, ਬਲਕਿ ਪੂਰੇ ਬੁੰਦੇਲਖੰਡ ਦੀ ਉਦਯੋਗਿਕ ਪ੍ਰਗਤੀ ਨੂੰ ਵੀ ਗਤੀ ਦੇਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦਿਨ ਬੀਤ ਗਏ ਜਦੋਂ ਅਜਿਹੇ ਵਿਆਪਕ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਵੱਡੇ ਸ਼ਹਿਰਾਂ ਅਤੇ ਦੇਸ਼ਾਂ ਦੇ ਚੋਣਵੇਂ ਖੇਤਰਾਂ ਤੱਕ ਸੀਮਤ ਸਨ। ਹੁਣ ਸਬਕਾ ਸਾਥ, ਸਬਕਾ ਵਿਕਾਸ ਦੀ ਭਾਵਨਾ ਤਹਿਤ ਦੂਰ-ਦੁਰਾਡੇ ਅਤੇ ਅਣਗੌਲੇ ਖੇਤਰ ਵੀ ਬੇਮਿਸਾਲ ਸੰਪਰਕ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐਕਸਪ੍ਰੈੱਸਵੇਅ ਖੇਤਰ ਨੂੰ ਵਿਕਾਸ, ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਕਈ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਨੈਕਟੀਵਿਟੀ ਪ੍ਰੋਜੈਕਟ ਕਈ ਖੇਤਰਾਂ ਨੂੰ ਜੋੜ ਰਹੇ ਹਨ, ਜਿਨ੍ਹਾਂ ਨੂੰ ਅਤੀਤ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਸੀ। ਉਦਾਹਰਣ ਵਜੋਂ, ਬੁੰਦੇਲਖੰਡ ਐਕਸਪ੍ਰੈੱਸਵੇਅ  ਸੱਤ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ- ਚਿਤਰਕੂਟ, ਬਾਂਦਾ, ਮਹੋਬਾ, ਹਮੀਰਪੁਰ, ਜਾਲੌਨ, ਔਰੈਆ ਅਤੇ ਇਟਾਵਾ ਅਤੇ ਇਸੇ ਤਰ੍ਹਾਂ, ਹੋਰ ਐਕਸਪ੍ਰੈੱਸਵੇਅ  ਰਾਜ ਦੇ ਹਰ ਸਿਰੇ ਨੂੰ ਜੋੜ ਰਹੇ ਹਨ, ਜਿਸ ਨਾਲ ਪੈਦਾ ਹੋਈ ਵਿਕਾਸ ਦੀ ਸਥਿਤੀ ਦੇ ਕਾਰਨ ਉੱਤਰ ਪ੍ਰਦੇਸ਼ ਦਾ ਹਰ ਭਾਗ ਨਵੇਂ ਸੁਪਨਿਆਂ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਣ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਇਸ ਦਿਸ਼ਾ ਵਿੱਚ ਨਵੇਂ ਜੋਸ਼ ਨਾਲ ਕੰਮ ਕਰ ਰਹੀ ਹੈ।

ਸੂਬੇ ਵਿੱਚ ਹਵਾਈ ਸੰਪਰਕ ਵਿੱਚ ਸੁਧਾਰ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਯਾਗਰਾਜ ਵਿਖੇ ਇੱਕ ਨਵਾਂ ਹਵਾਈ ਅੱਡਾ ਟਰਮੀਨਲ ਬਣਾਇਆ ਗਿਆ ਹੈ। ਕੁਸ਼ੀਨਗਰ ਨੂੰ ਨਵਾਂ ਹਵਾਈ ਅੱਡਾ ਮਿਲ ਗਿਆ ਹੈ ਅਤੇ ਜੇਵਰ, ਨੌਇਡਾ ਵਿਖੇ ਨਵੇਂ ਹਵਾਈ ਅੱਡੇ ਲਈ ਕੰਮ ਚਲ ਰਿਹਾ ਹੈ ਅਤੇ ਕਈ ਹੋਰ ਸ਼ਹਿਰਾਂ ਨੂੰ ਹਵਾਈ ਯਾਤਰਾ ਦੀਆਂ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਟੂਰਿਜ਼ਮ ਅਤੇ ਹੋਰ ਵਿਕਾਸ ਦੇ ਮੌਕਿਆਂ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਖੇਤਰ ਵਿੱਚ ਸਥਿਤ ਕਈ ਕਿਲ੍ਹਿਆਂ ਦੇ ਆਲ਼ੇ-ਦੁਆਲ਼ੇ ਟੂਰਿਜ਼ਮ ਸਰਕਟ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਮੁੱਖ ਮੰਤਰੀ ਨੂੰ ਕਿਲੇ ਨਾਲ ਸਬੰਧਿਤ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਉਣ ਲਈ ਵੀ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ, ਜਿੱਥੇ ਸਰਯੂ ਨਹਿਰ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ 40 ਸਾਲ ਲਗੇ, ਗੋਰਖਪੁਰ ਖਾਦ ਪਲਾਂਟ ਪਿਛਲੇ 30 ਸਾਲਾਂ ਤੋਂ ਬੰਦ ਪਿਆ ਸੀ, ਰਾਜ ਵਿੱਚ ਅਰਜੁਨ ਡੈਮ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ 12 ਸਾਲ ਲਗ ਗਏ ਅਤੇ ਅਮੇਠੀ ਰਾਈਫਲ ਫੈਕਟਰੀ ਦੇ ਨਾਮ 'ਤੇ ਸਿਰਫ਼ ਇੱਕ ਬੋਰਡ ਲਗਿਆ ਸੀ, ਰਾਏਬਰੇਲੀ ਰੇਲ ਕੋਚ ਫੈਕਟਰੀ ਸਿਰਫ਼ ਕੋਚਾਂ ਨੂੰ ਰੰਗ ਕਰਕੇ ਚਲ ਰਹੀ ਸੀ, ਉਸੇ ਹੀ ਉੱਤਰ ਪ੍ਰਦੇਸ਼ ਵਿੱਚ ਹੁਣ ਬੁਨਿਆਦੀ ਢਾਂਚੇ ਦਾ ਕੰਮ ਇੰਨੀ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ ਕਿ ਰਾਜ ਨੇ ਕਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਪੂਰੇ ਦੇਸ਼ ਵਿੱਚ ਉੱਤਰ ਪ੍ਰਦੇਸ਼ ਦੀ ਪਹਿਚਾਣ ਬਦਲ ਰਹੀ ਹੈ।

ਸ਼੍ਰੀ ਮੋਦੀ ਨੇ ਰਫ਼ਤਾਰ 'ਚ ਬਦਲਾਅ 'ਤੇ ਕਿਹਾ ਕਿ ਰੇਲਵੇ ਲਾਈਨ ਦਾ ਦੋਹਰੀਕਰਣ 50 ਕਿਲੋਮੀਟਰ ਪ੍ਰਤੀ ਸਾਲ ਤੋਂ ਵਧਾ ਕੇ 200 ਕਿਲੋਮੀਟਰ ਕੀਤਾ ਗਿਆ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਕਾਮਨ ਸਰਵਿਸ ਸੈਂਟਰਾਂ ਦੀ ਗਿਣਤੀ 2014 ਵਿੱਚ 11,000 ਤੋਂ ਵਧ ਕੇ ਅੱਜ 1 ਲੱਖ 30 ਹਜ਼ਾਰ ਕਾਮਨ ਸਰਵਿਸ ਸੈਂਟਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਅੱਜ ਮੈਡੀਕਲ ਕਾਲਜਾਂ ਦੀ ਗਿਣਤੀ 12 ਤੋਂ ਵਧ ਕੇ 35 ਹੋ ਗਈ ਹੈ ਅਤੇ 14 ਹੋਰ ਨਵੇਂ ਮੈਡੀਕਲ ਕਾਲਜਾਂ ’ਤੇ ਕੰਮ ਚਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਜਿਸ ਵਿਕਾਸ ਦੀ ਧਾਰਾ ਵੱਲ ਵਧ ਰਿਹਾ ਹੈ, ਉਸ ਦੇ ਮੂਲ ਵਿੱਚ ਦੋ ਪਹਿਲੂ ਹਨ। ਇੱਕ ਇਰਾਦਾ ਹੈ ਅਤੇ ਦੂਜਾ ਸ਼ਿਸ਼ਟਾਚਾਰ। ਅਸੀਂ ਨਾ ਸਿਰਫ਼ ਦੇਸ਼ ਦੇ ਵਰਤਮਾਨ ਲਈ ਨਵੀਆਂ ਸੁਵਿਧਾਵਾਂ ਜੁਟਾ ਰਹੇ ਹਾਂ, ਬਲਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਵੀ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਮੁਕੰਮਲ ਕੀਤੇ ਗਏ ਪ੍ਰੋਜੈਕਟ ਮਰਯਾਦਾ ਅਤੇ ਨਿਰਧਾਰਿਤ ਸਮਾਂ-ਸੀਮਾ ਦਾ ਪੂਰਾ ਸਨਮਾਨ ਕਰਦੇ ਹਨ। ਬਾਬਾ ਵਿਸ਼ਵਨਾਥ ਧਾਮ, ਗੋਰਖਪੁਰ ਏਮਜ਼, ਦਿੱਲੀ-ਮੇਰਠ ਐਕਸਪ੍ਰੈੱਸਵੇਅ ਅਤੇ ਬੁੰਦੇਲਖੰਡ ਐਕਸਪ੍ਰੈੱਸਵੇਅ  'ਤੇ ਸੁਵਿਧਾਵਾਂ ਦਾ ਨਵੀਨੀਕਰਣ ਅਤੇ ਅੱਪਗ੍ਰੇਡੇਸ਼ਨ ਇਸ ਦੀਆਂ ਉਦਾਹਰਣਾਂ ਹਨ ਕਿਉਂਕਿ ਮੌਜੂਦਾ ਸਰਕਾਰ ਨੇ ਇਨ੍ਹਾਂ ਪ੍ਰੋਜੈਕਟਾਂ ਦੀ ਨੀਂਹ ਰੱਖੀ ਅਤੇ ਇਨ੍ਹਾਂ ਨੂੰ ਪੂਰਾ ਕਰਕੇ ਦੇਸ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟਾਂ ਨੂੰ ਸਮੇਂ ਤੋਂ ਪਹਿਲਾਂ ਮੁਕੰਮਲ ਕਰਕੇ ਅਸੀਂ ਲੋਕਾਂ ਦੇ ਫ਼ਤਵੇ ਅਤੇ ਉਨ੍ਹਾਂ ਦੇ ਭਰੋਸੇ ਦਾ ਸਨਮਾਨ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਆਗਾਮੀ ਸੁਤੰਤਰਤਾ ਦਿਵਸ ਤੱਕ ਕਈ ਪ੍ਰੋਗਰਾਮ ਆਯੋਜਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਅਗਲੇ ਇੱਕ ਮਹੀਨੇ ਵਿੱਚ ਨਵੇਂ ਸੰਕਲਪ ਦਾ ਮਾਹੌਲ ਸਿਰਜਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੈਸਲੇ ਲੈਣ ਅਤੇ ਨੀਤੀ ਬਣਾਉਣ ਪਿੱਛੇ ਵੱਡੀ ਸੋਚ ਦੇਸ਼ ਦੇ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਹੋਣੀ ਚਾਹੀਦੀ ਹੈ। ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ, ਦੇਸ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਰੁਕਾਵਟ ਨੂੰ ਦੂਰ ਰੱਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ‘ਅੰਮ੍ਰਿਤ ਕਾਲ’ ਇੱਕ ਦੁਰਲੱਭ ਮੌਕਾ ਹੈ ਅਤੇ ਸਾਨੂੰ ਦੇਸ਼ ਦੇ ਵਿਕਾਸ ਨੂੰ ਯਕੀਨੀ ਬਣਾਉਣ ਦਾ ਇਹ ਮੌਕਾ ਨਹੀਂ ਗੁਆਉਣਾ ਚਾਹੀਦਾ।

ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਵਿੱਚ ਮੁਫ਼ਤ ਤੋਹਫ਼ੇ ਵੰਡ ਕੇ ਵੋਟਾਂ ਮੰਗਣ ਦੇ ਸੱਭਿਆਚਾਰ ਦੇ ਮੁੱਦੇ ਵੱਲ ਵੀ ਲੋਕਾਂ ਦਾ ਧਿਆਨ ਖਿੱਚਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੁਫਤ ਦਾ ਇਹ ਸੱਭਿਆਚਾਰ ਦੇਸ਼ ਦੇ ਵਿਕਾਸ ਲਈ ਬਹੁਤ ਖਤਰਨਾਕ ਹੈ। ਇਸ ਮੁਫ਼ਤਖੋਰੀ ਦੇ ਸੱਭਿਆਚਾਰ ('ਰੇਵੜੀ' ਕਲਚਰ) ਤੋਂ ਦੇਸ਼ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਫ੍ਰੀਬੀਜ਼ ਕਲਚਰ ਵਾਲੇ ਲੋਕ ਕਦੇ ਵੀ ਤੁਹਾਡੇ ਲਈ ਨਵੇਂ ਐਕਸਪ੍ਰੈੱਸਵੇਅ , ਨਵੇਂ ਏਅਰਪੋਰਟ ਜਾਂ ਡਿਫੈਂਸ ਕੌਰੀਡੋਰ ਨਹੀਂ ਬਣਾਉਣਗੇ। ਫ੍ਰੀਬੀਜ਼ ਕਲਚਰ ਵਾਲੇ ਲੋਕ ਸਮਝਦੇ ਹਨ ਕਿ ਉਹ ਆਮ ਲੋਕਾਂ ਨੂੰ ਮੁਫਤ ਰੇਵੜੀਆਂ ਵੰਡ ਕੇ ਵੋਟਾਂ ਖਰੀਦ ਸਕਦੇ ਹਨ। ਉਨ੍ਹਾਂ ਇਸ ਸੋਚ ਨੂੰ ਸਮੂਹਿਕ ਤੌਰ 'ਤੇ ਹਰਾਉਣ ਅਤੇ ਦੇਸ਼ ਦੀ ਰਾਜਨੀਤੀ ਤੋਂ ਇਸ ਮੁਫ਼ਤ ਦੇ ਸੱਭਿਆਚਾਰ ਨੂੰ ਹਟਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਇਸ 'ਰੇਵੜੀ' ਕਲਚਰ ਤੋਂ ਇਲਾਵਾ ਪੱਕੇ ਮਕਾਨ, ਰੇਲਵੇ ਲਾਈਨਾਂ, ਸੜਕਾਂ ਅਤੇ ਬੁਨਿਆਦੀ ਢਾਂਚਾ, ਸਿੰਚਾਈ, ਬਿਜਲੀ ਆਦਿ ਸੁਵਿਧਾਵਾਂ ਪ੍ਰਦਾਨ ਕਰਨ ਵਰਗੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੋਹਰੇ ਇੰਜਣ ਵਾਲੀਆਂ ਸਰਕਾਰਾਂ ਮੁਫਤ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਦੀ ਘਾਟ ਨੂੰ ਨਹੀਂ ਅਪਣਾ ਰਹੀਆਂ ਹਨ ਅਤੇ ਸਖ਼ਤ ਮਿਹਨਤ ਨਾਲ ਸੁਵਿਧਾਵਾਂ ਦੀ ਪੂਰਤੀ ਕਰ ਰਹੀਆਂ ਹਨ।

ਸੰਤੁਲਿਤ ਵਿਕਾਸ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਵਿਕਾਸ ਅਣਗੌਲੇ ਅਤੇ ਛੋਟੇ ਸ਼ਹਿਰਾਂ ਤੱਕ ਪਹੁੰਚਦਾ ਹੈ, ਇਹ ਸਾਨੂੰ ਸਮਾਜਿਕ ਨਿਆਂ ਦਿਵਾਉਂਦਾ ਹੈ। ਪੂਰਬੀ ਭਾਰਤ ਅਤੇ ਬੁੰਦੇਲਖੰਡ ਲਈ ਵਰਤਮਾਨ ਵਿੱਚ ਉਪਲਬਧ ਆਧੁਨਿਕ ਬੁਨਿਆਦੀ ਢਾਂਚਾ ਇਨ੍ਹਾਂ ਖੇਤਰਾਂ ਲਈ ਸਮਾਜਿਕ ਨਿਆਂ ਦੇ ਬਰਾਬਰ ਹੈ, ਜਦਕਿ ਪਹਿਲਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਣਗੌਲੇ ਪਿਛੜੇ ਜ਼ਿਲ੍ਹੇ ਹੁਣ ਵਿਕਾਸ ਦੇ ਗਵਾਹ ਬਣ ਰਹੇ ਹਨ, ਇਹ ਵੀ ਉਨ੍ਹਾਂ ਲਈ ਸਮਾਜਿਕ ਨਿਆਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬਾਂ ਲਈ ਪਖਾਨੇ, ਪਿੰਡਾਂ ਨੂੰ ਸੜਕਾਂ ਅਤੇ ਨਲ ਦੇ ਪਾਣੀ ਨਾਲ ਜੋੜਨਾ ਵੀ ਸਮਾਜਿਕ ਨਿਆਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬੁੰਦੇਲਖੰਡ ਦੀ ਇੱਕ ਹੋਰ ਚੁਣੌਤੀ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਘਰ ਤੱਕ ਪਾਈਪਲਾਈਨ ਰਾਹੀਂ ਪਾਣੀ ਪਹੁੰਚਾਉਣ ਲਈ ਜਲ ਜੀਵਨ ਮਿਸ਼ਨ 'ਤੇ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਰਤੌਲੀ ਡੈਮ, ਭਵਾਨੀ ਡੈਮ, ਮਜ਼ਾਗਾਓਂ-ਚਿਲੀ ਸਪ੍ਰਿੰਕਲਰ ਸਿੰਚਾਈ ਪ੍ਰੋਜੈਕਟ ਨੂੰ ਬੁੰਦੇਲਖੰਡ ਨਦੀਆਂ ਦੇ ਪਾਣੀ ਨੂੰ ਵੱਧ ਤੋਂ ਵੱਧ ਸਥਾਨਕ ਲੋਕਾਂ ਤੱਕ ਪਾਣੀ ਪਹੁੰਚਾਉਣ ਦੇ ਯਤਨ ਵਜੋਂ ਸੂਚੀਬੱਧ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਨ-ਬੇਤਵਾ ਲਿੰਕ ਪ੍ਰੋਜੈਕਟ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗਾ।

ਪ੍ਰਧਾਨ ਮੰਤਰੀ ਨੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਦੀ ਮੁਹਿੰਮ ਵਿੱਚ ਬੁੰਦੇਲਖੰਡ ਦੇ ਲੋਕਾਂ ਦੇ ਯੋਗਦਾਨ ਲਈ ਆਪਣੀ ਬੇਨਤੀ ਨੂੰ ਦੁਹਰਾਇਆ।

ਛੋਟੇ ਅਤੇ ਲਘੂ ਉਦਯੋਗ ਨੂੰ ਮਜ਼ਬੂਤ ​​ਕਰਨ ਵਿੱਚ ਮੇਕ ਇਨ ਇੰਡੀਆ ਮੁਹਿੰਮ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖਿਡੌਣਾ ਉਦਯੋਗ ਦੀ ਸਫਲਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਾਰੀਗਰਾਂ, ਉਦਯੋਗ ਜਗਤ ਅਤੇ ਨਾਗਰਿਕਾਂ ਦੇ ਯਤਨਾਂ ਸਦਕਾ ਖਿਡੌਣਿਆਂ ਦੀ ਦਰਾਮਦ ਵਿੱਚ ਭਾਰੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗ਼ਰੀਬ, ਵੰਚਿਤ, ਪਿਛੜੇ, ਕਬੀਲਿਆਂ, ਦਲਿਤਾਂ ਅਤੇ ਮਹਿਲਾਵਾਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਖੇਡਾਂ ਦੇ ਖੇਤਰ ਵਿੱਚ ਬੁੰਦੇਲਖੰਡ ਦੇ ਯੋਗਦਾਨ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸਰਬਉੱਚ ਖੇਡ ਸਨਮਾਨ ਸਥਾਨਕ ਸਪੁੱਤਰ ਮੇਜਰ ਧਿਆਨ ਚੰਦ ਦੇ ਨਾਮ ਰੱਖਿਆ ਗਿਆ ਹੈ। ਉਨ੍ਹਾਂ ਇਸ ਖੇਤਰ ਦੀ ਇੱਕ ਅੰਤਰਰਾਸ਼ਟਰੀ ਐਥਲੀਟ ਸ਼ੈਲੀ ਸਿੰਘ ਦਾ ਵੀ ਜ਼ਿਕਰ ਕੀਤਾ, ਜਿਸ ਨੇ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਸੀ।

ਬੁੰਦੇਲਖੰਡ ਐਕਸਪ੍ਰੈੱਸਵੇਅ 

ਸਰਕਾਰ ਦੇਸ਼ ਭਰ ਵਿੱਚ ਕਨੈਕਟੀਵਿਟੀ ਵਧਾਉਣ ਲਈ ਪ੍ਰਤੀਬੱਧ ਹੈ, ਜਿਸ ਦੀ ਇੱਕ ਮੁੱਖ ਵਿਸ਼ੇਸ਼ਤਾ ਸੜਕੀ ਬੁਨਿਆਦੀ ਢਾਂਚੇ ਨੂੰ ਸੁਧਾਰਨ ਵੱਲ ਕੰਮ ਕਰਨਾ ਹੈ। ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਯਤਨ ਅਧੀਨ ਪ੍ਰਧਾਨ ਮੰਤਰੀ ਨੇ 29 ਫਰਵਰੀ, 2020 ਨੂੰ ਬੁੰਦੇਲਖੰਡ ਐਕਸਪ੍ਰੈੱਸਵੇਅ  ਦੇ ਨਿਰਮਾਣ ਲਈ ਨੀਂਹ ਪੱਥਰ ਵੀ ਰੱਖਿਆ। ਐਕਸਪ੍ਰੈੱਸਵੇਅ  'ਤੇ ਕੰਮ 28 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਗਿਆ ਹੈ, ਜੋ ਕਿ ਨਿਊ ਇੰਡੀਆ ਦੇ ਕਾਰਜ ਸੱਭਿਆਚਾਰ ਦਾ ਸੰਕੇਤ ਹੈ, ਜਿੱਥੇ ਪ੍ਰੋਜੈਕਟਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਂਦਾ ਹੈ।

ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅ  ਉਦਯੋਗਿਕ ਵਿਕਾਸ ਅਥਾਰਿਟੀ (ਯੂਪੀਈਡੀਏ) ਦੀ ਅਗਵਾਈ ਹੇਠ ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ 296 ਕਿਲੋਮੀਟਰ, ਚਾਰ-ਮਾਰਗੀ ਐਕਸਪ੍ਰੈੱਸਵੇਅ  ਦਾ ਨਿਰਮਾਣ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਇਸ ਨੂੰ ਛੇ ਲੇਨ ਤੱਕ ਵੀ ਵਧਾਇਆ ਜਾ ਸਕਦਾ ਹੈ। ਇਹ ਚਿਤਰਕੂਟ ਜ਼ਿਲੇ ਦੇ ਭਰਤਕੂਪ ਨੇੜੇ ਗੋਂਡਾ ਪਿੰਡ ਵਿੱਚ ਐੱਨਐੱਚ-35 ਤੋਂ ਲੈ ਕੇ ਇਟਾਵਾ ਜ਼ਿਲੇ ਦੇ ਕੁਦਰੈਲ ਪਿੰਡ ਤੱਕ ਫੈਲਿਆ ਹੋਇਆ ਹੈ, ਜਿੱਥੇ ਇਹ ਆਗਰਾ-ਲਖਨਊ ਐਕਸਪ੍ਰੈੱਸਵੇਅ  ਨਾਲ ਮਿਲਦਾ ਹੈ। ਇਹ ਸੱਤ ਜ਼ਿਲ੍ਹਿਆਂ - ਚਿਤਰਕੂਟ, ਬਾਂਦਾ, ਮਹੋਬਾ, ਹਮੀਰਪੁਰ, ਜਾਲੌਨ, ਔਰੈਯਾ ਅਤੇ ਇਟਾਵਾ ਵਿੱਚੋਂ ਲੰਘਦਾ ਹੈ।

ਖੇਤਰ ਵਿੱਚ ਸੰਪਰਕ ਸੁਵਿਧਾਵਾਂ ਵਿੱਚ ਸੁਧਾਰ ਦੇ ਨਾਲ, ਬੁੰਦੇਲਖੰਡ ਐਕਸਪ੍ਰੈੱਸਵੇਅ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ, ਜਿਸ ਦੇ ਨਤੀਜੇ ਵਜੋਂ ਸਥਾਨਕ ਲੋਕਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ। ਐਕਸਪ੍ਰੈੱਸਵੇਅ ਦੇ ਨਾਲ ਬਾਂਦਾ ਅਤੇ ਜਾਲੌਨ ਜ਼ਿਲ੍ਹਿਆਂ ਵਿੱਚ ਉਦਯੋਗਿਕ ਗਲਿਆਰਾ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।

 

https://twitter.com/narendramodi/status/1548198971897937920

https://twitter.com/PMOIndia/status/1548199923912699905

https://twitter.com/PMOIndia/status/1548200724227846144

https://twitter.com/PMOIndia/status/1548203840499236865

https://twitter.com/PMOIndia/status/1548203840499236865

https://twitter.com/PMOIndia/status/1548204633184948230

https://twitter.com/PMOIndia/status/1548205730658123776

https://twitter.com/PMOIndia/status/1548206189213003777

https://twitter.com/PMOIndia/status/1548207441799938048

https://youtu.be/c99I3o1dQ5s 

 

****

 

ਡੀਐੱਸ/ਏਕੇ (Release ID: 1842206) Visitor Counter : 63