ਸੱਭਿਆਚਾਰ ਮੰਤਰਾਲਾ

ਨੈਸ਼ਨਲ ਸਕੂਲ ਆਵ੍ ਡ੍ਰਾਮਾ 16 ਜੁਲਾਈ ਤੋਂ 14 ਅਗਸਤ ਤੱਕ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ – 22ਵਾਂ ਭਾਰਤ ਰੰਗ ਮਹੋਤਸਵ, 2022 (ਆਜ਼ਾਦੀ ਖੰਡ)” ਉਤਸਵ ਆਯੋਜਿਤ ਕਰੇਗਾ


ਭਾਰਤ ਦੇ ਵਿਭਿੰਨ ਸ਼ਹਿਰਾਂ ਵਿੱਚ 30 ਨਾਟਕਾਂ ਦਾ ਮੰਚਨ ਕੀਤਾ ਜਾਵੇਗਾ

Posted On: 14 JUL 2022 6:34PM by PIB Chandigarh

ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ, ਭਾਰਤ ਦੀ ਆਜ਼ਾਦੀ ਦੇ 75 ਸਾਲ ਦੇ ਉਤਸਵ ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾ ਰਿਹਾ ਹੈ। ਇਸ ਅਵਸਰ ‘ਤੇ, ਨੈਸ਼ਨਲ ਸਕੂਲ ਆਵ੍ ਡ੍ਰਾਮਾ (ਐੱਨਐੱਮਡੀ), ਨਵੀਂ ਦਿੱਲੀ ਦੇ ਵੱਲੋ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ – 22ਵਾਂ ਭਾਰਤ ਰੰਗ ਮਹੋਤਸਵ, 2022 (ਆਜ਼ਾਦੀ ਖੰਡ)” ਨਾਮਕ ਇੱਕ ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ 2022” ਦੇ ਤਹਿਤ ਕੀਤਾ ਜਾ ਰਿਹਾ ਹੈ।

https://ci5.googleusercontent.com/proxy/9Aj5hGKl1nzon5FvrCE4KBKAcMk2XyqeGUH1H6bylWI5m5LAxlIk6VmmKgeorNy5YMtRmb4UBBcYqoAaT1NdoBjf_2fNdez0148Xs0crgxbl79dmuaa-MlK3vg=s0-d-e1-ft#https://static.pib.gov.in/WriteReadData/userfiles/image/image001OL7U.jpg

 

ਨੈਸ਼ਨਲ ਸਕੂਲ ਆਵ੍ ਡ੍ਰਾਮਾ ਦੇ ਡਾਇਰੈਕਟਰ, ਪ੍ਰੋ. (ਡਾ.) ਰਮੇਸ਼ ਚੰਦ੍ਰ ਗੌਡ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਇਸ ਲੜੀ ਦੇ ਤਹਿਤ ਭਾਰਤ ਦੇ ਵਿਭਿੰਨ ਸ਼ਹਿਰਾਂ ਵਿੱਚ 30 ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਨਵੀਂ ਦਿੱਲੀ ਦੇ ਕਮਾਨੀ ਸਭਾਗਾਰ ਵਿੱਚ 16 ਜੁਲਾਈ 2022 ਨੂੰ ਇਸ ਮਹੋਤਸਵ ਦੀ ਸ਼ੁਰੂਆਤ ਕੀਤੀ ਜਾਵੇਗਾ ਅਤੇ ਬਾਅਦ ਵਿੱਚ ਇਸ ਨੂੰ ਦੇਸ਼ ਦੇ 5 ਹੋਰ ਸ਼ਹਿਰਾਂ – ਭੁਵਨੇਸ਼ਵਰ, ਵਾਰਾਣਸੀ, ਅੰਮ੍ਰਿਤਸਰ, ਬੰਗਲੁਰੂ ਅਤੇ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ। 14 ਅਗਸਤ, 2022 ਨੂੰ ਜਵਾਹਰਲਾਲ ਨੇਹਰੂ ਸਟੇਡੀਅਮ, ਨਵੀਂ ਦਿੱਲੀ ਵਿੱਚ ਇਸ ਉਤਸਵ ਦੇ ਸਮਾਪਨ ਦੇ ਲਈ ਇੱਕ ਵਿਸ਼ੇਸ਼ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ।

https://ci6.googleusercontent.com/proxy/oQn-QG9HYj63hrvCyddp-c3LCWiM-GAq9G1Ra0tXQiwGYKPm8LNuU-fRWntdX8vUI_Ln6lEUXj7NKkTY5_Oa4Gb1U0BOzospTEW-QDshNM3jsiNAJqUzYO8-mw=s0-d-e1-ft#https://static.pib.gov.in/WriteReadData/userfiles/image/image002A1GU.jpg

 

ਪ੍ਰੋ. (ਡਾ.) ਰਮੇਸ਼ ਚੰਦ੍ਰ ਗੌਡ ਨੇ ਵਿਸ਼ੇਸ ਤੌਰ ‘ਤੇ ਇਹ ਦੱਸਿਆ ਕਿ ਨੈਸ਼ਨਲ ਸਕੂਲ ਆਵ੍ ਡ੍ਰਾਮਾ 25 ਜੁਲਾਈ ਨੂੰ ਨੈਸ਼ਨਲ ਵਾਰ ਮੈਮੋਰੀਅਲ ਦੇ ਪਰਿਸਰ ਵਿੱਚ ਕਾਰਗਿਲ ਵਿਜੈ ਦਿਵਸ ਦੀ ਜਯੰਤੀ ‘ਤੇ ‘ਕਾਰਗਿਲ ਏਕ ਨਾਟਯ ਕਥਾ’ ਨਾਮਕ ਇੱਕ ਵਿਸ਼ੇਸ਼ ਨਾਟਕ ਦਾ ਮੰਚਨ ਕਰੇਗਾ, ਜਿੱਥੇ ਰੱਖਿਆ ਮੰਤਰੀ ਅਤੇ ਚੀਫ਼ ਆਵ੍ ਆਰਮੀ ਸਟਾਫ ਨੂੰ ਸੱਦਾ ਦਿੱਤਾ ਗਿਆ ਹੈ। ਜਵਾਹਰਲਾਲ ਆਉਟਡੋਰ ਸਟੇਡੀਅਮ ਵਿੱਚ 14 ਅਗਸਤ ਨੂੰ ਵਿਸ਼ੇਸ਼ ਨਾਟਕ ਦਾ ਮੰਚਨ ਕੀਤਾ ਜਾਵੇਗਾ।

 

 ਸ਼੍ਰੀ ਗੌਰ ਨੇ ਨਾਟਕਾਂ ਦੇ ਮੰਚਨ ਦੇ ਸਾਰੇ ਸਥਾਨਾਂ ‘ਤੇ ਪ੍ਰਵੇਸ਼ ਦੇ ਲਈ ਔਨਲਾਈਨ ਬੁਕਿੰਗ ਪ੍ਰਣਾਲੀ ਦੀ ਵੀ ਜਾਣਕਾਰੀ ਦਿੱਤੀ। ਪ੍ਰਥਮ ਸੁਆਗਤ ਦੇ ਅਧਾਰ ‘ਤੇ www.nsd.gov.in ਵੈਬਸਾਈਟ ਦੇ ਮਾਧਿਅਮ ਨਾਲ ਰਜਿਸਟ੍ਰੇਸ਼ਨ ਦੇ ਬਾਅਦ ਪ੍ਰਵੇਸ਼ ਮੁਫ਼ਤ ਹੋਵੇਗਾ।

***

ਐੱਨਬੀ/ਓਏ
 (Release ID: 1841869) Visitor Counter : 164


Read this release in: English , Urdu , Marathi , Hindi , Odia