ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਓਪੋ ਇੰਡੀਆ ਦੁਆਰਾ 4389 ਕਰੋੜ ਰੁਪਏ ਦੀ ਕਸਟਮ ਡਿਊਟੀ ਚੋਰੀ ਦਾ ਖੁਲਾਸਾ ਕੀਤਾ

Posted On: 13 JUL 2022 12:49PM by PIB Chandigarh

ਮੈਸਰਸ ਓਪੋ ਮੋਬਾਈਲਸ ਇੰਡੀਆ ਪ੍ਰਾਈਵੇਟ ਲਿਮਿਟਿਡ (ਬਾਅਦ ਵਿੱਚ ‘ਓਪੋ ਇੰਡੀਆ’ ਦੇ ਨਾਮ ਨਾਲ ਚਰਚਿਤ), “ਗੁਵਾਂਗਡੌਂਗ ਓਪੋ ਮੋਬਾਈਲ ਟੈਲੀਕਮਿਊਨੀਕੇਸ਼ਨ ਕਾਰਪੋਰੇਸ਼ਨ ਲਿਮਿਟਿਡ”, ਚੀਨ (ਬਾਅਦ ਵਿੱਚ ‘ਓਪੋ ਚੀਨ’ ਦੇ ਨਾਮ ਨਾਲ ਚਰਚਿਤ) ਦੀ ਇੱਕ ਸਹਾਇਕ ਕੰਪਨੀ ਦੀ ਜਾਂਚ ਦੇ ਦੌਰਾਨ, ਡਾਇਰੈਕਟੋਰੇਟ ਆਵ੍ ਰੈਵੀਨਿਊ ਇੰਟੈਲੀਜੈਂਸ (ਡੀਆਰਆਈ) ਨੇ ਲਗਭਗ 4,389 ਕਰੋੜ ਰੁਪਏ ਦੀ ਕਸਟਮ ਡਿਊਟੀ ਚੋਰੀ ਦਾ ਪਤਾ ਲਗਾਇਆ ਹੈ। ਓਪੋ ਇੰਡੀਆ ਪੂਰੇ ਭਾਰਤ ਵਿੱਚ ਨਿਰਮਾਣ, ਕਲਪੁਰਜ਼ੇ ਜੋੜਨ, ਹੋਲ ਸੇਲ ਵਪਾਰ, ਮੋਬਾਇਲ ਹੈਂਡਸੈੱਟ ਅਤੇ ਐਕਸੈਸਰੀਜ਼ ਦੀ ਵੰਡ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ। ਓਪੋ ਇੰਡੀਆ ਮੋਬਾਇਲ ਫੋਨ ਦੇ ਵਿਭਿੰਨ ਬਰਾਂਡਾਂ – ਓਪੋ, ਵਨ ਪਲੱਸ ਅਤੇ ਰੀਅਲ ਮੀ ਵਿੱਚ ਡੀਲ ਕਰਦਾ ਹੈ।

ਜਾਂਚ ਦੇ ਦੌਰਾਨ, ਡੀਆਰਆਈ ਨੇ ਓਪੋ ਇੰਡੀਆ ਦੇ ਦਫ਼ਤਰਾਂ ਅਤੇ ਉਨ੍ਹਾਂ ਦੇ ਪ੍ਰਮੁੱਖ ਪ੍ਰਬੰਧਨ ਕਰਮਚਾਰੀਆਂ ਦੀਆਂ ਜਗ੍ਹਾਵਾਂ ਦੀ ਤਲਾਸ਼ੀ ਲਈ, ਜਿਸ ਦੇ ਨਤੀਜੇ ਵਜੋਂ ਓਪੋ ਇੰਡੀਆ ਦੁਆਰਾ ਮੋਬਾਇਲ ਫੋਨ ਦੇ ਨਿਰਮਾਣ ਵਿੱਚ ਵਰਤੋਂ ਦੇ ਲਈ ਆਯਾਤ ਕੀਤੀਆਂ ਗਈਆਂ ਕੁਝ ਵਸਤੂਆਂ ਦੇ ਵੇਰਵੇ ਵਿੱਚ ਜਾਣਬੁੱਝ ਕੇ ਗਲਤ ਜਾਣਕਾਰੀ ਦੇਣ ਸਬੰਧੀ ਸੰਕੇਤ ਦੇਣ ਵਾਲੇ ਇਤਰਾਜ ਯੋਗ ਸਬੂਤ ਬਰਾਮਦ ਹੋਏ। ਇਸ ਗੱਲ ਦਾ ਐਲਾਨ ਦੇ ਨਤੀਜੇ ਵਜੋਂ ਓਪੋ ਇੰਡੀਆ ਦੁਆਰਾ 2,981 ਕਰੋੜ ਰੁਪਏ ਦੀ ਅਯੋਗ ਡਿਊਟੀ ਛੋਟ ਲਾਭ ਦਾ ਗਲਤ ਲਾਭ ਉਠਾਇਆ ਗਿਆ। ਹੋਰ ਲੋਕਾਂ ਤੋਂ ਇਲਾਵਾ, ਓਪੋ ਇੰਡੀਆ ਦੇ ਸੀਨੀਅਰ ਪ੍ਰਬੰਧਨ ਕਰਮਚਾਰੀਆਂ ਅਤੇ ਸਥਾਨਕ ਸਪਲਾਈ ਕਰਨ ਵਾਲਿਆਂ ਤੋਂ ਪੁੱਛ-ਗਿੱਛ ਕੀਤੀ ਗਈ, ਜਿਨ੍ਹਾਂ ਨੇ ਆਪਣੇ  ਖ਼ੁਦ ਦੇ ਬਿਆਨਾਂ ਵਿੱਚ ਆਯਾਤ ਦੇ ਸਮੇਂ ਕਸਟਮ ਡਿਊਟੀ ਅਧਿਕਾਰੀਆਂ ਦੇ ਸਾਹਮਣੇ ਗ਼ਲਤ ਵੇਰਵੇ ਪੇਸ਼ ਕਰਨਾ ਸਵੀਕਾਰ ਕੀਤਾ।

ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਓਪੋ ਇੰਡੀਆ ਨੇ ਮਾਲਿਕਾਨਾ ਟੈਕਨੋਲੋਜੀ/ ਬ੍ਰਾਂਡ/ ਆਈਪੀਆਰ ਲਾਈਸੈਂਸ ਆਦਿ ਦੇ ਉਪਯੋਗ ਦੇ ਬਦਲੇ ਚੀਨ ਵਿੱਚ ਸਥਿਤ ਵਿਭਿੰਨ ਬਹੁ-ਰਾਸ਼ਟਰੀ ਕੰਪਨੀਆਂ ਨੂੰ ‘ਰਾਇਲਟੀ’ ਅਤੇ ‘ਲਾਇਸੈਂਸ ਫ਼ੀਸ’ ਦੇ ਲਈ ਧਨਰਾਸ਼ੀ ਦਾ ਟ੍ਰਾਂਸਫਰ/ ਭੁਗਤਾਨ ਦੇ ਪ੍ਰਾਵਧਾਨ ਕੀਤੇ ਸੀ। ਓਪੋ ਇੰਡੀਆ ਦੁਆਰਾ ਭੁਗਤਾਨ ਕੀਤੀ ਗਈ ‘ਰਾਇਲਟੀ’ ਅਤੇ ‘ਲਾਇਸੈਂਸ ਫ਼ੀਸ’ ਨੂੰ ਉਨ੍ਹਾਂ ਦੇ ਦੁਆਰਾ ਆਯਾਤ ਕੀਤੇ ਗਏ ਸਾਮਾਨ ਦੇ ਲੈਣ-ਦੇਣ ਮੁੱਲ ਵਿੱਚ ਨਹੀਂ ਜੋੜਿਆ ਜਾ ਰਿਹਾ ਸੀ, ਜੋ ਕਸਟਮ ਡਿਊਟੀ ਕਾਨੂੰਨ, 1962 ਦੀ ਧਾਰਾ 14 ਦੀ ਉਲੰਘਣਾ ਹੈ। ਇਸ ਨੂੰ ਕਸਟਮ ਡਿਊਟੀ ਮੁਲਾਂਕਣ (ਆਯਾਤ ਕੀਤੀਆਂ ਵਸਤੂਆਂ ਦੇ ਮੁੱਲ ਦਾ ਨਿਰਧਾਰਣ), ਨਿਯਮ 2007 ਦੇ ਨਿਯਮ 10 ਦੇ ਨਾਲ ਪੜ੍ਹਿਆ ਜਾਏ। ਇਸ ਖਾਤੇ ਵਿੱਚ ਮੈਸਰਸ ਓਪੋ ਇੰਡੀਆ ਦੁਆਰਾ 1,408 ਕਰੋੜ ਰੁਪਏ ਦੀ ਕਥਿਤ ਕਸਟਮ ਚੋਰੀ ਕੀਤੀ ਗਈ।

ਓਪੋ ਇੰਡੀਆ ਨੇ ਉਸਦੇ ਦੁਆਰਾ ਭੁਗਤਾਨ ਕੀਤੇ ਗਏ ਅੰਸ਼ਕ ਅੰਤਰ ਕਸਟਮ ਡਿਊਟੀ ਦੇ ਰੂਪ ਵਿੱਚ 450 ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਕੀਤੀ।

ਜਾਂਚ ਪੂਰੀ ਹੋਣ ਤੋਂ ਬਾਅਦ, ਓਪੋ ਇੰਡੀਆ ਨੂੰ 4,389 ਕਰੋੜ ਰੁਪਏ ਦੀ ਰਾਸ਼ੀ ਦੀ ਮੰਗ ਕਰਦੇ ਹੋਏ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਦਿੱਤੇ ਗਏ ਨੋਟਿਸ ਵਿੱਚ ਕਸਟਮ ਡਿਊਟੀ ਕਾਨੂੰਨ, 1962 ਦੇ ਪ੍ਰਾਵਧਾਨਾਂ ਦੇ ਤਹਿਤ ਓਪੋ ਇੰਡੀਆ, ਉਸ ਦੇ ਕਰਮਚਾਰੀਆਂ ਅਤੇ ਓਪੋ ਚੀਨ ’ਤੇ ਢੁੱਕਵੀਂ ਸਜ਼ਾ ਦਾ ਵੀ ਪ੍ਰਸਤਾਵ ਹੈ।

****

ਆਰਐੱਮ/ ਐੱਮਕੇ/ ਐੱਮਐੱਨ


(Release ID: 1841514) Visitor Counter : 218