ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਸ਼੍ਰੀ ਪਰਸ਼ੋਤਮ ਰੁਪਾਲਾ ਏਐੱਚਆਈਡੀਐੱਫ ਦੇ ਤਹਿਤ ਪਹਿਲੇ 75 ਉੱਦਮੀਆਂ ਨੂੰ ਸਨਮਾਨਿਤ ਕਰਨਗੇ


ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ

Posted On: 12 JUL 2022 2:22PM by PIB Chandigarh

ਕੇਂਦਰੀ ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਪਸ਼ੂਪਾਲਨ ਖੋਜ ਵਿਕਾਸ ਕੋਸ਼ (ਏਐੱਚਆਈਡੀਐੱਫ) ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਅਤੇ ਏਐੱਚਆਈਡੀਐੱਫ ਸੰਮੇਲਨ ਵਿੱਚ 75 ਉੱਦਮੀਆਂ ਨੂੰ ਸਨਮਾਨਿਤ ਕਰਨਗੇ। ਇਸ ਪ੍ਰੋਗਰਾਮ ਨੂੰ ਕੇਂਦਰੀ ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਰਾਜ ਮੰਤਰੀ ਡਾ. ਸੰਜੀਵ ਕੁਮਾਰ ਬਾਲਿਯਾਨ, ਅਤੇ ਮੰਤਰਾਲੇ ਦੇ ਨਾਲ-ਨਾਲ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਸੰਬੋਧਿਤ ਕਰਨਗੇ। ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰਾਲੇ 14 ਜੁਲਾਈ, 2022 ਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਨਵੀਂ ਦਿੱਲੀ ਦੇ ਜਨਪਥ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਭੀਮ ਹਾਲ ਵਿੱਚ ਏਐੱਚਆਈਡੀਐੱਫ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ।

ਇਸ ਇੱਕ ਦਿਨ ਦੇ ਸੰਮੇਲਨ ਵਿੱਚ ਇਸ ਬਾਰੇ ਸ਼ੁਰੂਆਤ ਗਿਆਨ ਸਾਂਝਾ ਕਰਨ, ਏਐੱਚਆਈਡੀਐੱਫ ਪਰਿਚਾਲਨ ਦਿਸ਼ਾ ਨਿਰਦੇਸ਼ 2.0 ਦਾ ਸ਼ੁਭਾਰੰਭ ਕਰਨ, ਏਐੱਚਆਈਡੀਐੱਫ ਔਨਲਾਈਨ ਪੋਰਟਲ ਨੂੰ ਨਵਾਂ ਰੂਪ ਦੇਣ ਕ੍ਰੈਡਿਟ ਗਾਰੰਟੀ ਔਨਲਾਈਨ ਪੋਰਟਲ ਜਾਰੀ ਕਰਨ, ਏਐੱਚਆਈਡੀਐੱਫ ਯੋਜਨਾ ਦੇ ਸਮਰਥਨ ਨਾਲ ਸਥਾਪਿਤ ਪੰਜ ਪ੍ਰਮੁੱਖ ਪਲਾਂਟਾਂ ਦਾ ਉਦਘਾਟਨ ਕਰਨ, ਉੱਦਮੀਆਂ/ਉੱਧਰ ਦੇਣ ਵਾਲਿਆਂ ਦੀ ਸੁਵਿਧਾ ਅਤੇ ਸਾਰੇ ਹਿਤਧਾਰਕਾਂ ਅਤੇ ਆਉਣ ਵਾਲੇ ਉੱਦਮੀਆਂ ਦਰਮਿਆਨ ਨੈਟਵਰਕਿੰਗ ਦੇ ਉਦੇਸ਼ ਨਾਲ ਵੱਖ-ਵੱਖ ਸੈਸ਼ਨ ਹੋਣਗੇ, ਜਿਨ੍ਹਾਂ ਵਿੱਚ ਸਨਮਾਨਿਤ ਪੈਨਲ ਮੈਂਬਰਾਂ ਦੁਆਰਾ ਇਨ੍ਹਾਂ ਵਿਸ਼ਿਆ ਤੇ ਚਰਚਾ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਭਿਆਨ ਪ੍ਰੋਤਸਾਹਨ ਪੈਕੇਜ ਵਿੱਚ 15000 ਕਰੋੜ ਰੁਪਏ ਦੀ ਲਾਗਤ ਨਾਲ ਪਸ਼ੂਪਾਲਨ ਖੋਜ ਵਿਕਾਸ ਕੋਸ਼ਾ(ਏਐੱਚਆਈਡੀਐੱਫ) ਦੀ ਸਥਾਪਨਾ ਬਾਰੇ ਜ਼ਿਕਰ ਕੀਤਾ ਗਿਆ ਹੈ। ਏਐੱਚਆਈਡੀਐੱਫ ਯੋਜਨਾ ਨੂੰ ਵਿਅਕਤੀਗਤ ਉੱਦਮੀਆਂ, ਨਿਜੀ ਕੰਪਨੀਆਂ , ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਅਤੇ ਧਾਰਾ 8 ਕੰਪਨੀਆਂ ਨੂੰ ਨਿਮਨ ਕਾਰਜਾਂ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਮੰਜੂਰੀ ਦਿੱਤੀ ਗਈ ਹੈ:

 

ਡੇਅਰੀ ਪ੍ਰੋਸੈੱਸਿੰਗ ਅਤੇ ਉਤਪਾਦ ਵਿਭਿੰਨਤਾ ਢਾਂਚਾ

  1. ਮੀਟ ਪ੍ਰੋਸੈੱਸਿੰਗ ਅਤੇ ਉਤਪਾਦ ਵਿਭਿੰਨਤਾ ਢਾਂਚਾ

  2. ਪਸ਼ੂ ਚਾਰਾ ਪਲਾਂਟ

  3. ਨਸਲ ਸੁਧਾਰ ਟੈਕਨੋਲੋਜੀ ਅਤੇ ਨਸਲ ਗੁਣਨ ਫਾਰਮ

  4. ਪਸ਼ੂ ਮੈਡੀਕਲ ਵੈਕਸੀਨ ਅਤੇ ਔਸ਼ਧੀ ਉਤਪਾਦਨ ਸੁਵਿਧਾਵਾਂ ਦੀ ਸਥਾਪਨਾ

  5. ਪਸ਼ੂਆਂ ਦੀ ਰਹਿੰਦ-ਖੂੰਹਦ ਤੋਂ ਵੈਲਥ ਮੈਨੇਜਮੈਂਟ(ਖੇਤੀਬਾੜੀ ਰਹਿੰਦ-ਖੂੰਹਦ ਪ੍ਰਬੰਧਨ)

ਇਸ ਸੰਮੇਲਨ ਦਾ ਆਯੋਜਨ ਪਸ਼ੂਪਾਲਨ ਅਤੇ ਡੇਅਰੀ ਵਿਭਾਗ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ ਅਤੇ ਉਦਯੋਗ ਸੰਘਾਂ ਆਦਿ ਦੇ ਸਹਿਯੋਗ ਨਾਲ ਕਰ ਰਿਹਾ ਹੈ। ਸੰਮੇਲਨ ਦਾ ਉਦੇਸ਼ ਪ੍ਰਤੀਭਾਗੀਆਂ ਦੀ ਏਐੱਚਆਈਡੀਐੱਫ ਯੋਜਨਾ ਨਾਲ ਸੰਬੰਧਿਤ ਸਰਵਉੱਤਮ ਸੰਭਵ ਗਿਆਨ ਤੱਕ ਪਹੁੰਚ ਅਤੇ ਸੁਵਿਧਾ ਸੁਨਿਸ਼ਚਿਤ ਕਰਨਾ ਹੈ। ਸੰਮੇਲਨ ਵਿੱਚ ਲਗਭਗ 500 ਉੱਦਮੀਆਂ/ਹਿਤਧਾਰਕਾਂ, ਉਧਰ ਦੇਣ ਵਾਲਿਆਂ/ਐੱਸਐੱਲਬੀਸੀ, ਸਰਕਾਰੀ ਅਧਿਕਾਰੀਆਂ (ਰਾਜ ਅਤੇ ਕੇਂਦਰ ਸਰਕਾਰ), ਆਮ ਸੇਵਾ ਕੇਂਦਰਾਂ, ਉਦਯੋਗ ਸੰਘਾਂ/ਕਿਸਾਨ ਸੰਘਾਂ ਅਤੇ ਸਰਕਾਰੀ ਸੰਗਠਨਾਂ ਦੀ ਭਾਗੀਦਾਰੀ ਹੋਣ ਦੀ ਉਮੀਦ ਹੈ।

ਏਐੱਚਆਈਡੀਐੱਫ (ਵੱਖ-ਵੱਖ ਸ਼੍ਰੇਣੀਆਂ/ਐੱਫਪੀਓ/ਕਿਸਾਨ/ਮਹਿਲਾ) ਦੇ ਤਹਿਤ ਪਹਿਲਾਂ 75 ਉੱਦਮੀਆਂ ਦਾ ਅਭਿਨੰਦਨ ਕੀਤਾ ਜਾਵੇਗਾ। ਏਐੱਚਆਈਡੀਐੱਫ ਦੇ ਲਈ ਨਿਮਨ ਕਾਰਜਾਂ ਦੇ ਇਲਾਵਾ ਇੱਕ ਸੰਸ਼ੋਧਿਤ ਔਨਲਾਈਨ ਪੋਰਟਲ ਸ਼ੁਰੂ ਕੀਤਾ ਜਾਵੇਗਾ:

  1. ਪੰਜ ਪੌਦਿਆਂ ਦਾ ਵਰਚੁਅਲ ਉਦਘਾਟਨ

  2. ਬਾਕੀ ਤਿੰਨ ਉਧਾਰ ਦਾਤਾਵਾਂ ਦਾ ਅਭਿਨੰਦਨ

  3. ਬਾਕੀ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਦਾ ਅਭਿਨੰਦਨ 

  4. ਏਐੱਚਆਈਡੀਐੱਫ ਸੰਚਾਲਨ ਦਿਸ਼ਾ-ਨਿਰਦੇਸ਼ 2.0 ਦਾ ਸ਼ੁਭਾਰੰਭ

  5. ਕ੍ਰੈਡਿਟ ਗਰੰਟੀ ਦੇ ਔਨਲਾਈਨ ਪੋਰਟਲ ਦਾ ਸ਼ੁਭਾਰੰਭ

  6. ਸਫ਼ਲਤਾ ਦੀਆਂ ਕਹਾਣੀਆਂ ਤੇ ਪੁਸਤਿਕਾ ਦਾ ਉਦਘਾਟਨ

  7. ਦਹਾਕਿਆਂ ਦੇ ਨਾਲ ਪੈਨਲ ਚਰਚਾ

ਇਹ ਸੰਮੇਲਨ ਨਾ ਕੇਵਲ ਮੌਜੂਦਾ ਲਾਭਾਰਥੀਆਂ ਨੂੰ ਪ੍ਰੇਰਿਤ ਕਰੇਗਾ ਬਲਕਿ ਸਾਰੇ ਸੰਭਾਵਿਤ ਹਿਤਧਾਰਕਾਂ ਦੀ ਉਪਸਥਿਤੀ ਵਿੱਚ ਯੋਜਨਾ ਬਾਰੇ ਜਾਗਰੂਕਤਾ ਅਤੇ ਪਹੁੰਚ ਸੁਨਿਸ਼ਚਿਤ ਕਰਨ ਵਿੱਚ ਵੀ ਮਦਦ ਕਰੇਗਾ। ਲਾਭਾਰਥੀਆਂ ਦੇ ਅਨੁਭਵ ਸਾਂਝਾ ਕਰਨ ਨਾਲ ਆਵੇਦਨ ਵਿੱਚ ਆਸਾਨੀ ਅਤੇ ਵੰਡ ਦੀ ਤੇਜ਼ ਪ੍ਰਕਿਰਿਆ ਦਾ ਵਾਸਤਵਿਕ ਅਨੁਭਵ ਮਿਲੇਗਾ ਅਤੇ ਸੰਬੰਧਿਤ ਗਤੀਵਿਧੀਆਂ ਤੋਂ ਅਧਿਕ ਨਿਵੇਸ਼ ਆਕਰਸ਼ਿਤ ਹੋਵੇਗਾ। ਨਵੀਆਂ ਜੋੜੀਆਂ ਗਈਆਂ ਸ਼੍ਰੇਣੀਆਂ ਜਿਨ੍ਹਾਂ ਦਾ ਬਹੁਤ ਵਿਆਪਕ ਦਾਇਰਾ ਹੈ ਉਨ੍ਹਾਂ ਨੇ ਵੀ ਇਸ ਸੰਮੇਲਨ ਦੇ ਰਾਹੀਂ ਪ੍ਰਚਾਰਿਤ ਕੀਤਾ ਜਾਵੇਗਾ।

ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਸੰਸ਼ੋਧਿਤ ਪੋਰਟਲ ਵਿੱਚ ਦੋ ਭਾਸ਼ਾਵਾਂ ਵਿੱਚ ਸਮੱਗਰੀ ਹੋਵੇਗੀ

  • ਵੱਖ-ਵੱਖ ਐਨਾਲਿਟਿਕਸ ਟੂਲ ਅਤੇ ਉਨੰਤ ਸੁਵਿਧਾਵਾਂ ਦੇ ਨਾਲ ਅਨੁਕੂਲਿਤ ਡੈਸ਼ਬੋਰਡ ਜਿਵੇਂ:

  • ਟੀਏਟੀ ਵਿਸ਼ਲੇਸ਼ਣ

  • ਪੇਂਡੇਂਸੀ ਵਿਸ਼ਲੇਸ਼ਣ

  • ਰੋਜ਼ਗਾਰ ਵਿਸ਼ਲੇਸ਼ਣ

  • ਦੋ ਮਾਪਦੰਡਾਂ ਦੀ ਤੁਲਨਾ

  • ਵਰ੍ਹੇ -ਵਾਰ ਬਿਨੈ ਪੱਤਰ ਵਿਸ਼ਲੇਸ਼ਣ

  • ਸੰਵਿਤਰਣ ਵਿਸ਼ਲੇਸ਼ਣ

  • ਬੈਂਕਾਂ ਦੇ ਨਾਲ ਲੰਬਿਤ ਮਾਮਲੇ

  • ਸੈਕਟਰ ਤੇ ਪ੍ਰਭਾਵ

  • ਬਿਨੈਕਾਰ ਦੇ ਟਿਊਟੋਰੀਅਲ ਵੀਡੀਓ

  • ਪ੍ਰੋਜੈਕਟ ਸਥਾਨ ਦੀ ਜੀਆਈਐੱਸ ਲੋਕੇਸ਼ਨ ਦੇ ਲਈ ਗੂਗਲ ਮੈਪ ਦੇ ਨਾਲ ਜੁੜਣਾ

  • ਸਿਬਿਲ ਦੇ ਨਾਲ ਜੁੜਾਅ ਜੋ ਉਧਾਰਦਾਤਾਵਾਂ ਦੇ ਲਈ ਬਹੁਤ ਉਪਯੋਗੀ ਹੋਵੇਗਾ

  • ਕ੍ਰੈਡਿਟ ਗਰੰਟੀ ਕਵਰੇਜ ਦੇ ਲਈ ਸੀਜੀਟੀਐੱਮਐੱਸਈ ਪੋਰਟਲ ਦੇ ਨਾਲ ਜੁੜਾਅ

  • ਔਨਲਾਈਨ ਕਲੇਮ ਜੈਨੇਰੇਸ਼ਨ ਮੌਡਿਊਲ ਦਾ ਵਿਕਾਸ

  • ਏਐੱਚਆਈਡੀਐੱਫ ਪੋਰਟਲ ਹੈਲਪਡੇਸਕ

***

NG/IG



(Release ID: 1841250) Visitor Counter : 103