ਇਸਪਾਤ ਮੰਤਰਾਲਾ
ਐੱਨਐੱਮਡੀਸੀ ਹੈਦਰਾਬਾਦ ਮੈਰਾਥਨ 2022 ਦੇ ਲਈ ਲੋਗੋ ਅਤੇ ਰੇਸ ਟੀ-ਸ਼ਰਟ ਦੀ ਵੰਡ ਕੀਤੀ ਗਈ
Posted On:
12 JUL 2022 10:27AM by PIB Chandigarh
ਐੱਨਐੱਮਡੀਸੀ ਅਤੇ ਹੈਦਰਾਬਾਦ ਰਨਰਸ ਸੋਸਾਇਟੀ ਨੇ ਆਈਡੀਐੱਫਸੀ ਫਰਸਟ ਬੈਂਕ ਅਤੇ ਤੇਲੰਗਾਨਾ ਸਰਕਾਰ ਦੇ ਨਾਲ ਮਿਲ ਕੇ ਐੱਨਐੱਮਡੀਸੀ ਹੈਦਰਾਬਾਦ ਮੈਰਾਥਨ ਦੇ 2022 ਐਡੀਸ਼ਨ ਦੇ ਲਈ ਕੱਲ ਲੋਗੋ ਲਾਂਚ ਕੀਤਾ ਅਤੇ ਰੇਸ ਟੀ-ਸ਼ਰਟ ਦੀ ਵੰਡ ਕੀਤੀ। ਨੈਸ਼ਨਲ ਮਾਈਨਿੰਗ ਕੰਪਨੀ ਐੱਨਐੱਮਡੀਸੀ ਨੇ ਇਸ ਸਾਲ 27 ਅਤੇ 28 ਅਗਸਤ ਨੂੰ ਹੋਣ ਵਾਲੀ ਹੈਦਰਾਬਾਦ ਮੈਰਾਥਨ ਦਾ ਟਾਈਟਲ ਪ੍ਰਾਯੋਜਨ ਲਿਆ ਹੈ। ਐੱਨਐੱਮਡੀਸੀ ਹੈਦਰਾਬਾਦ ਮੈਰਾਥਨ 2022 ਦਾ ਚੇਹਰਾ – ਸੁਸ਼੍ਰੀ ਨਿਖ਼ਤ ਜ਼ਰੀਨ, ਵਰਲਡ ਚੈਂਪੀਅਨ ਬੌਕਸਰ ਵਰਚੁਅਲੀ ਇਸ ਆਯੋਜਨ ਨਾਲ ਜੁੜੇ ਹੋਏ ਹਨ। ਸ਼੍ਰੀ ਸੁਮਿਤ ਦੇਬ ਸੀਐੱਮਡੀ, ਐੱਨਐੱਮਡੀਸੀ; ਸ਼੍ਰੀ ਨਾਰਾਇਣ ਟੀਵੀ, ਸੀਐੱਮਓ, ਆਈਡੀਐੱਫਸੀ ਫਰਸਟ ਬੈਂਕ; ਅਤੇ ਰੇਸ ਡਾਇਰੈਕਟਰ ਸ਼੍ਰੀ ਪ੍ਰਸ਼ਾਂਤ ਮੋਰਪਾਰਿਆ ਲਾਂਚ ਸਮਾਰੋਹ ਅਤੇ ਆਗਾਮੀ ਪ੍ਰੈੱਸ ਮੀਟ ਦੇ ਦੌਰਾਨ ਮੌਜੂਦ ਸਨ।
ਐੱਨਐੱਮਡੀਸੀ ਹੈਦਰਾਬਾਦ ਮੈਰਾਥਨ 2022 ਅਤੇ ਕਰਟੇਨ-ਰੇਜ਼ਰ ਸ਼ਹਿਰ ਦੇ ਵਿੱਚੋਂ-ਵਿੱਚ ਚਲਾਂਗੇ, ਜਿਸ ਵਿੱਚ 15,000 ਰਨਰਸ, ਹੈਲਥ ਅਤੇ ਫਿਟਨੈੱਸ ਦੇ ਪ੍ਰਤੀ ਉਤਸਾਹ ਹਿੱਸਾ ਲੈਣਗੇ, ਅਤੇ 3500 ਵਲੰਟੀਅਰਾਂ, 250 ਮੈਡੀਕਲ ਕਰਮੀਆਂ, ਸ਼ਹਿਰ ਦੇ ਅਧਿਕਾਰੀਆਂ ਅਤੇ ਪੁਲਿਸ ਬਲ ਨੂੰ ਸ਼ਾਮਲ ਕਰਨਗੇ। ਭਾਰਤ ਵਿੱਚ ਮੈਰਾਥਨ ਸੀਜ਼ਨ ਦੀ ਸ਼ੁਰੂਆਤ ਨੂੰ ਚਿਨ੍ਹਿਤ ਕਰਦੇ ਹੋਏ, ਇੱਕ ਕਰਟਨ ਰੇਜ਼ਰ – 5K ਫਨ ਰਨ ਸ਼ਨੀਵਾਰ, 27 ਅਗਸਤ ਨੂੰ ਆਯੋਜਿਤ ਕੀਤਾ ਜਾਵੇਗਾ ਅਤੇ 10K, ਹਾਫ ਮੈਰਾਥਨ (21.095 ਕਿਮੀ) ਅਤੇ ਫੁਲ ਮੈਰਾਥਨ (42.195 ਕਿਮੀ) 28 ਅਗਸਤ 2022 ਨੂੰ ਹੋਵੇਗਾ।
ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਪ੍ਰੋਗਰਾਮ ਨਾਲ ਜੁੜਦੇ ਹੋਏ, ਸੁਸ਼੍ਰੀ ਨਿਖ਼ਤ ਜ਼ਰੀਨ ਨੇ ਕਿਹਾ, “ਮੈਂ ਹੈਦਰਾਬਾਦ ਰਨਰਸ ਦੁਆਰਾ ਸਮਰਥਿਤ ਐੱਨਐੱਮਡੀਸੀ ਹੈਦਰਾਬਾਦ ਮੈਰਾਥਨ ਦੇ 11ਵੇਂ ਐਡੀਸ਼ਨ ਨਾਲ ਜੁੜ ਕੇ ਖੁਸ਼ ਹਾਂ। ਮੈਨੂੰ ਖੁਸ਼ੀ ਹੈ ਕਿ ਹੈਦਰਾਬਾਦ ਰਨਰਸ ਸਕ੍ਰਿਯ ਜੀਵਨ ਸ਼ੈਲੀ ਦੀ ਅਗਵਾਈ ਕਰਨ ਅਤੇ ਫਿਟਨੈੱਸ ਗਤੀਵਿਧੀ ਦੇ ਪਸੰਦੀਦਾ ਰੂਪ ਨੂੰ ਚਲਾਉਣ ਵਿੱਚ ਲੋਕਾਂ ਦੀ ਮਦਦ ਕਰਨ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਰਿਹਾ ਹੈ।”
ਲਾਂਚ ਇਵੈਂਟ ਵਿੱਚ ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੇ ਕਿਹਾ, “ਅਸੀਂ ਹੈਦਰਾਬਾਦ ਮੈਰਾਥਨ ਦੇ ਨਾਲ ਸਾਂਝੇਦਾਰੀ ਕਰਕੇ ਖੁਸ਼ ਹਨ।” ਐੱਨਐੱਮਡੀਸੀ ਭਾਰਤ ਸਰਕਾਰ ਦੇ ਫਿਟ ਇੰਡੀਆ ਮੂਵਮੈਂਟ ਦਾ ਸਰਪ੍ਰਸਤ ਹੈ। ਅਸੀਂ ਹਮੇਸ਼ਾ ਖੇਡ ਆਯੋਜਨਾਂ ਦਾ ਸਮਰਥਨ ਕਰਨ ਅਤੇ ਆਪਣੇ ਦੇਸ਼ ਦੇ ਲੋਕਾਂ ਵਿੱਚ ਸਿਹਤ ਅਤੇ ਫਿਟਨੈੱਸ ਨੂੰ ਹੁਲਾਰਾ ਦੇਣ ਦੇ ਲਈ ਅੱਗੇ ਆਉਂਦੇ ਹਾਂ। ਹੈਦਰਾਬਾਦ ਮੈਰਾਥਨ ਦੇ ਨਿਰਮਾਣ ਅਤੇ ਸ਼ਹਿਰ ਨੂੰ ਫਿਟਨੈੱਸ ਦੇ ਲਈ ਪ੍ਰੇਰਿਤ ਕਰਨ ਵਾਲੇ ਹੈਦਰਾਬਾਦ ਰਨਰਸ ਦੇ ਨਾਲ ਸਾਂਝੇਦਾਰੀ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ। ਮੈਂ ਐੱਨਐੱਮਡੀਸੀ ਹੈਦਰਾਬਾਦ ਮੈਰਾਥਨ ਵਿੱਚ ਹਿੱਸਾ ਲੈਣ ਅਤੇ 2022 ਐਡੀਸ਼ਨ ਨੂੰ ਜ਼ਿਕਰਯੋਗ ਬਣਾਉਣ ਦੇ ਲਈ ਦੁਨੀਆ ਭਰ ਦੇ ਰਨਰਸ ਨੂੰ ਸੱਦਾ ਦਿੰਦਾ ਹਾਂ।
ਆਈਡੀਐੱਫਸੀ ਫਰਸਟ ਬੈਂਕਾ ਦੇ ਸੀਐੱਮਓ ਸ਼੍ਰੀ ਨਾਰਾਇਣ ਟੀਵੀ ਨੇ ਕਿਹਾ, “ਐੱਨਐੱਮਡੀਸੀ ਹੈਦਰਾਬਾਦ ਮੈਰਾਥਨ ਸਾਡੇ ਲੀ ਹੈਦਰਾਬਾਦ ਦੇ ਇਸ ਅਦਭੁਤ ਅਤੇ ਜੀਵੰਤ ਸ਼ਹਿਰ ਵਿੱਚ ਲੋਕਾਂ ਨਾਲ ਜੁੜਣ ਦਾ ਇੱਕ ਅਵਸਰ ਹੈ।”
*********
ਏਕੇਐੱਨ/ਐੱਸਕੇ
(Release ID: 1841031)
Visitor Counter : 134