ਕੋਲਾ ਮੰਤਰਾਲਾ
ਮਹਾਨਦੀ ਕੋਇਲਾ ਰੇਲਵੇ ਲਿਮਿਟਿਡ (ਐੱਮਸੀਆਰਐੱਲ) ਤਾਲਚੇਰ ਕੋਇਲਫੀਲਡ ਵਿੱਚ ਕੋਇਲੇ ਦੀ ਢੁਲਾਈ ਕਰੇਗਾ
ਪਾਰਾਦੀਪ ਅਤੇ ਦਾਮਰਾ ਬੰਦਰਗਾਹਾਂ ਤੱਕ ਤੇਜ਼ੀ ਨਾਲ ਕੋਇਲਾ ਆਵਾਜਾਈ ਦੀ ਸੁਵਿਧਾ ਲਈ ਰੇਲ ਕੋਰੀਡੋਰ
14 ਕਿਲੋਮੀਟਰ ਲੰਬਾ ਅੰਗੁਲ-ਬਲਰਮ ਕੋਰੀਡੋਰ 2022 ਵਿੱਚ ਚਾਲੂ ਹੋਵੇਗਾ
Posted On:
11 JUL 2022 4:21PM by PIB Chandigarh
ਮਹਾਨਦੀ ਕੋਇਲਫੀਲਡ ਦਾ ਤਾਲਚੇਰ ਕੋਇਲਫੀਲਡ ਲਗਭਗ 52 ਬੀਟੀ ਕੋਇਲਾ ਸੰਸਾਧਨਾਂ ਦੇ ਨਾਲ ਸਭ ਤੋਂ ਵੱਡੇ ਕੋਇਲਾ ਸੰਸਾਧਨਾਂ ਵਿੱਚੋਂ ਇੱਕ ਹੈ, ਜੋ ਦੇਸ਼ ਵਿੱਚ ਕੁੱਲ ਅਨੁਮਾਨਿਤ ਕੋਇਲਾ ਸੰਸਾਧਨਾਂ ਦਾ 15% ਹੈ। ਤਾਲਚੇਰ ਕੋਇਲਫੀਲਡ ਵਿੱਚ ਉਪਲਬਧ ਸੰਸਾਧਨਾਂ ਵਿੱਚੋਂ 63 % (33 ਬੀਟੀ) ਤੋਂ ਅਧਿਕ ਸੰਸਾਧਨ 300 ਮੀਟਰ ਗਹਿਰਾਈ ਤੱਕ ਹੈ, ਜੋ ਓਪਨ ਕਾਸਟ ਮਾਈਨਿੰਗ ਲਈ ਮਹੱਤਵਪੂਰਨ ਸੰਭਾਵਨਾ ਪ੍ਰਦਾਨ ਕਰਦਾ ਹੈ।
ਤਾਲਚੇਰ ਕੋਇਲਫੀਲਡ ਨੇ ਮਹਾਨਦੀ ਕੋਇਲਫੀਲਡਸ ਲਿਮਿਟਿਡ ਅਤੇ ਮਨਜ਼ੂਰ ਕੋਇਲਾ ਬਲਾਕਾਂ ਨਾਲ ਵਿੱਤ ਸਾਲ 2021-22 ਦੇ ਦੌਰਾਨ 95 ਮਿਲੀਅਨ ਟਨ (ਐੱਮਟੀ) ਤੋਂ ਅਧਿਕ ਕੋਇਲੇ ਦਾ ਉਤਪਾਦਨ ਕੀਤਾ ਹੈ ਅਤੇ ਵਿੱਤੀ ਸਾਲ 2024-25 ਵਿੱਚ ਲਗਭਗ 200 ਮਿਲੀਅਨ ਟਨ ਅਤੇ ਵਿੱਤ ਸਾਲ 2030 ਤੱਕ ਲਗਭਗ 300 ਮਿਲੀਅਨ ਟਨ ਦਾ ਉਤਪਾਦਨ ਕਰਨ ਦੀ ਸੰਭਾਵਨਾ ਹੈ। ਕੁਸ਼ਲ ਕੋਇਲਾ ਨਿਕਾਸੀ ਸੁਨਿਸ਼ਚਿਤ ਕਰਨ ਲਈ ਤਾਲਚਰ ਕੋਇਲਫੀਲਡ ਅਰਥਾਤ ਐੱਮਸੀਆਰਐੱਲ (ਮਹਾਨਦੀ ਕੋਇਲਾ ਰੇਲਵੇ ਲਿਮਿਟਿਡ) ਵਿੱਚ ਚਰਣਬੱਧ ਤਰੀਕੇ ਨਾਲ ਰੇਲ ਲਾਈਨ ਦਾ ਨਿਰਮਾਣ ਸ਼ੁਰੂ ਕੀਤਾ ਗਿਆ।
ਕੋਇਲਾ ਮੰਤਰਾਲੇ ਨੇ ਪੀਐੱਮ ਗਤੀਸ਼ਕਤੀ ਦੇ ਤਹਿਤ ਐੱਮਸੀਆਰਐੱਲ ਚਰਣ I ਅਤੇ II ਪ੍ਰੋਜੈਕਟ ਦੇ ਨਿਰਮਾਣ ਨੂੰ ਉੱਚ ਪ੍ਰਭਾਵ ਪ੍ਰੋਜੈਕਟ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਹੈ। ਮਹਾਨਦੀ ਕੋਇਲ ਰੇਲਵੇ ਲਿਮਿਟਿਡ (ਐੱਮਸੀਆਰਐੱਲ) ਨੂੰ 31.08.2015 ਨੂੰ ਮਹਾਨਦੀ ਕੋਇਲਫੀਲਡ ਲਿਮਿਟਿਡ (ਐੱਮਸੀਐੱਲ) ਦੇ 64% ਸ਼ੇਅਰ, ਇਨਕੌਨ ਦੇ 26% ਅਤੇ ਓਡੀਸ਼ਾ ਉਦਯੌਗਿਕ ਵਿਕਾਸ ਨਿਗਮ (ਆਈਡੀਸੀਓ) ਦੇ 10% ਸ਼ੇਅਰ ਦੇ ਨਾਲ ਸ਼ਾਮਲ ਕੀਤਾ ਗਿਆ ਸੀ।
ਇਸ ਪ੍ਰੋਜੈਕਟ ਦੀ ਲਾਈਨ ਓਡੀਸ਼ਾ ਵਿੱਚ ਅੰਗੁਲ ਜ਼ਿਲ੍ਹੇ ਤੋਂ ਹੋ ਕੇ ਗੁਜਰਦੀ ਹੈ। ਅੰਗੁਲ ਅਤੇ ਜਰਾਪਦਾ ਭਾਰਤੀ ਰੇਲਵੇ ਨੈਟਵਰਕ ਦੇ ਮੌਜੂਦਾ ਸਟੇਸ਼ਨ ਹਨ। ਬਲਰਾਮ ਐੱਮਸੀਐੱਲ ਦੇ ਤਾਲਚੇਰ-ਬਲਰਾਮ ਪ੍ਰਾਈਵੇਟ ਸਾਈਡਿੰਗ ਵਿੱਚ ਮੌਜੂਦਾ ਲੋਡਿੰਗ ਸਟੇਸ਼ਨ ਹੈ।
14 ਕਿਲੋਮੀਟਰ ਲੰਬਾ ਐੱਮਸੀਆਰਐੱਲ ਚਰਣ-1 (ਅੰਗੁਲ-ਬਲਰਾਮ) ਦੇ ਇਸ ਸਾਲ ਤੱਕ ਚਾਲੂ ਹੋਣ ਦੀ ਉਮੀਦ ਹੈ। ਇਹ ਰੇਲਵੇ ਲਾਈਨ ਤਾਲਚੇਰ ਕੋਇਲਫੀਲਡ ਵਿੱਚ ਐੱਮਸੀਐੱਲ ਖਦਾਨਾਂ ਤੋਂ ਕੱਢੇ ਗਏ 25 ਮਿਲੀਅਨ ਟਨ ਕੋਇਲੇ ਦੀ ਢੁਲਾਈ ਕਰੇਗੀ।
54 ਕਿਲੋਮੀਟਰ ਦੇ ਐੱਮਸੀਆਰਐੱਲ ਚਰਣ- II (ਬਲਰਾਮ-ਜਰਪੜਾ-ਤੇਂਤੁਲੋਈ) ਦੇ ਦਸੰਬਰ 2025 ਤੱਕ ਚਾਲੂ ਹੋਣ ਦੀ ਉਮੀਦ ਹੈ। ਇਹ ਤਾਲਚਰ ਕੋਇਲਫੀਲਡ ਦੇ ਦੱਖਣੀ ਹਿੱਸੇ ਅਤੇ ਮੱਧ ਹਿੱਸੇ ਵਿੱਚ ਵੰਡੇ ਕੋਇਲਾ ਬਲਾਕਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ।
ਚਰਣ- II ਦਾ ਕੰਮ ਤੇਜ਼ੀ ਨਾਲ ਪ੍ਰਗਤੀ ਵੱਲ ਅਗ੍ਰਸਰ ਹੈ ਭੂਮੀ ਅਧਿਗ੍ਰਹਿਣ ਤੇ ਵਣ ਸੰਬੰਧੀ ਸਵੀਕ੍ਰਿਤੀ ਲਈ ਅਧਿਸੂਚਨਾ ਪ੍ਰਾਪਤ ਕਰ ਲਈ ਗਈ ਹੈ। ਇਹ ਰੇਲਵੇ ਲਾਈਨ ਤਾਲਚਰ ਕੋਇਲਫੀਲਡ ਵਿੱਚ ਸੀਆਈਐੱਲ ਅਤੇ ਗੈਰ-ਆਈਐੱਲ ਕੋਇਲਾ ਬਲਾਕਾਂ ਤੋਂ ਨਿਕਲਣ ਵਾਲੇ 58 ਮਿਲੀਅਨ ਟਨ ਕੋਇਲੇ ਦੀ ਢੁਆਈ ਕਰੇਗੀ।
ਇਸ ਪ੍ਰਕਾਰ ਐੱਸਸੀਆਰਐੱਲ ਰੇਲ ਕੋਰੀਡੋਰ ਤਾਲਚੇਰ ਕੋਇਲਫੀਲਡ ਤੋਂ ਕੋਇਲੇ ਦੀ ਨਿਕਾਸੀ ਵਿੱਚ ਗੇਮ ਚੇਂਜਰ ਸਾਬਿਤ ਹੋਵੇਗਾ। ਰੇਲ ਕੋਰੀਡੋਰ ਤੋਂ ਪਾਰਾਦੀਪ ਅਤੇ ਦਾਮਰਾ ਬੰਦਰਗਾਹਾਂ ਤੱਕ ਕੋਇਲੇ ਦੀ ਰੇਕ ਦੀ ਤੇਜ਼ੀ ਨਾਲ ਆਵਾਜਾਈ ਵਿੱਚ ਸੁਧਾਰ ਹੋਵੇਗਾ ਜਿਸ ਵਿੱਚ ਰੇਲ ਨੈਟਵਰਕ ਵਿੱਚ ਭੀੜਭਾੜ ਘੱਟ ਹੋਵੇਗੀ ਅਤੇ ਟ੍ਰਾਂਸਪੋਰਟ ਲਾਗਤ ਵਿੱਚ ਵੀ ਕਾਫੀ ਕਮੀ ਆਵੇਗੀ। ਰੇਲ ਨੈਟਵਰਕ ਦੀ ਤੁਲਨਾ ਵਿੱਚ ਸ਼ਿਪਿੰਗ ਮਾਰਗ ਬਹੁਤ ਸਸਤੇ ਹਨ ਅਤੇ ਦੇਸ਼ ਦੇ ਦੱਖਣੀ ਅਤੇ ਪੱਛਮੀ ਖੇਤਰ ਵਿੱਚ ਕੋਇਲੇ ਦੀ ਉਪਲਬੱਧਤਾ ਵਿੱਚ ਸੁਧਾਰ ਕਰਦੇ ਹਨ।
*****
AKN/RKP
(Release ID: 1841029)
Visitor Counter : 139