ਸੈਰ ਸਪਾਟਾ ਮੰਤਰਾਲਾ
azadi ka amrit mahotsav

ਏਕ ਭਾਰਤ ਸ਼੍ਰੇਸ਼ਠ ਭਾਰਤ: ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਕੋਚੀ ਦੀ ਪੰਜ ਦਿਨਾਂ ਦੀ ਸਫਲ ਯਾਤਰਾ ਕੀਤੀ


ਵਿਦਿਆਰਥੀਆਂ ਨੇ ਸਥਾਨਿਕ ਵਿਅੰਜਨਾਂ ਸੰਸਕ੍ਰਿਤੀ ਅਤੇ ਕੇਰਲ ਰਾਜ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਿਆ

Posted On: 06 JUL 2022 6:36PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ – ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਹਿੱਸੇ ਦੇ ਰੂਪ ਵਿੱਚ ਸ਼ਿਮਲਾ (ਹਿਮਾਚਲ ਪ੍ਰਦੇਸ਼) ਦੇ 50 ਵਿਦਿਆਰਥੀਆਂ ਨੇ ਹਾਲ ਹੀ ਵਿੱਚ ਕੋਚੀ (ਕੇਰਲ) ਦੀ ਯਾਤਰਾ ਕੀਤੀ। 50 ਵਿਦਿਆਰਥੀਆਂ ਵਿੱਚ 25 ਵਿਦਿਆਰਥੀ ਸ਼ਿਮਲਾ, ਊਨਾ ਅਤੇ ਉਸ ਦੇ ਆਸਪਾਸ ਦੇ ਸੀਨੀਅਰ ਸੈਕੰਡਰੀ  ਸਕੂਲਾਂ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀ ਸਨ। ਇਨ੍ਹਾਂ ਵਿੱਚ 13 ਲੜਕੇ ਅਤੇ 12 ਲੜਕੀਆਂ ਸਨ।

ਬਾਕੀ 25 ਵਿਦਿਆਰਥੀ ਯੂਨੀਵਰਸਿਟੀ ਇੰਸਟੀਟਿਊਟ ਆਵ੍ ਟੈਕਨੋਲੋਜੀ(ਯੂਆਈਟੀ), ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਬੀ.ਟੈਕ ਵਿਦਿਆਰਥੀ ਸਨ। ਇਨ੍ਹਾਂ ਵਿੱਚ 15 ਲੜਕੇ ਅਤੇ 10 ਲੜਕੀਆਂ ਸਨ। ਉਨ੍ਹਾਂ ਦੇ ਨਾਲ ਚਾਰ ਅਧਿਆਪਕ ਵੀ ਸਨ। ਐੱਸਸੀਐੱਮਐੱਸ ਕੋਚੀਨ ਸਕੂਲ ਆਵ੍ ਬਿਜਨੈਸ ਮੇਜਬਾਨ ਸੰਸਥਾਨ ਸੀ। ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਹਿਮਾਚਲ ਪ੍ਰਦੇਸ਼ ਅਤੇ ਕੇਰਲ ਰਾਜ ਹਨ।

ਸਰਕਾਰ ਦੀ ਅਨੋਖੀ ਪਹਿਲ, ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਵਿਦਿਆਰਥੀ ਐਕਸਚੇਂਜ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਇਹ ਟੀਮ ਕੋਚੀ ਵਿੱਚ ਸੀ। ਇਸ ਐਕਸਚੇਂਜ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਚੇਂਡਾਮੰਗਲਮ ਹੈਂਡਲੂਮ ਬੁਨਕਰ ਸਹਿਕਾਰੀ ਕਮੇਟੀ ਦਾ ਦੌਰਾ ਕੀਤਾ ਅਤੇ ਚਲਾਕੁਡੀ ਵਿੱਚ ਰਸਾ ਗੁਰੂਕੁਲ ਰਸੋਈ ਵਿੱਚ ਸਾਂਭਰ ਜਿਹੇ ਸਥਾਨਕ ਵਿਅੰਜਨ ਨੂੰ ਪਕਾਉਣ ਵਿੱਚ ਹੱਥ ਆਜਮਾਇਆ।

https://ci4.googleusercontent.com/proxy/pdjQJi90rqoui1mRbd-Lr2BRgDyZYIMaMvd9V71wJGH070k8TG6fFC8rG4dqMapWfDMx1LKr7b0DjPAX1XYoWqcNV8Ec_J6JOV0TL0lC53CvA6-9kWDYl7ol7Q=s0-d-e1-ft#https://static.pib.gov.in/WriteReadData/userfiles/image/image0019WN9.jpg

https://ci6.googleusercontent.com/proxy/zRfYtNZJnzr16tMKu4CwTF_UrZew10iqEImmWAwwXLwiO90jQtqPLcmCiPJ2mbtAPin8QW5UXhijY4jSRw6896tAkEEi4Mo5llSW7oqnqYybSDi9KWLMuLNWkQ=s0-d-e1-ft#https://static.pib.gov.in/WriteReadData/userfiles/image/image002N3N4.jpg

 

ਯਾਤਰਾ ਦੇ ਅੰਤਮ ਦਿਨ, ਵਿਦਿਆਰਥੀਆਂ ਨੇ ਰਾਜ ਸਰਕਾਰ ਦੇ ਸਮੱਗ੍ਰ ਸਿੱਖਿਆ ਕੇਰਲ (ਐੱਸਐੱਸਕੇ) ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦੋਨਾ ਰਾਜਾਂ ਦੀਆਂ ਵਿੱਦਿਆਕ ਸੰਸਥਾਵਾਂ ਦੇ ਦਰਮਿਆਨ ਇੱਕ ਮੀਟਿੰਗ ਵਿੱਚ ਵੀ ਹਿੱਸਾ ਲਿਆ ਅਤੇ ਕਲਾਮਰਸੇਰੀ ਵਿੱਚ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ।

https://ci4.googleusercontent.com/proxy/jUwUj--FRtSIYEMHkanfymoAPbA7Ds2KkMY-APoH1e1SkiwMsY2NmgBzZ7lE7UumsL20tqobS-WzPP_39PcXeL4QnaFxR1q-OfCb63rRb14yiuAB_TVYuTKvaQ=s0-d-e1-ft#https://static.pib.gov.in/WriteReadData/userfiles/image/image003N0K7.jpg

 

ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਟੀਮ ਨੇ ਪ੍ਰਸਿੱਧ ਏਐੱਸਆਈ ਸਮਾਰਕਾਂ ਅਤੇ ਸਥਾਨਕ ਮਿਊਜ਼ੀਅਮ ਦਾ ਵੀ ਦੌਰਾ ਕੀਤਾ ਜਿਵੇਂ ਐਡਾਪੱਲੀ ਵਿੱਚ ਕੇਰਲ ਇਤਿਹਾਸ ਦਾ ਮਿਊਜ਼ੀਅਮ, ਏਰਨਾਕੁਲਮ ਵਿੱਚ ਦਰਬਾਰ ਹਾਲ ਆਰਟ ਗੈਲਰੀ, ਤ੍ਰਿਪੁਨੀਥੁਰਾ (ਥ੍ਰਿਪੁਨੀਥੁਰਾ) ਵਿੱਚ ਹਿਲ ਪੈਲੇਸ ਮਿਊਜ਼ੀਅਮ ਅਤੇ ਥੇਵਾਰਾ ਵਿੱਚ ਕੇਰਲ ਲੋਕ ਕਥਾ ਮਿਊਜ਼ੀਅਮ। ਇਸ ਦੇ ਇਲਾਵਾ, ਸਥਾਨਕ ਕਲਾ ਅਤੇ ਖੇਡਾਂ ਬਾਰੇ ਜਾਣਨ ਲਈ ਕਲਾਰੀਪਯਟੂ ਦਾ ਵੀ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਵੀ ਕੇਰਲ ਦੇ ਵਿਦਿਆਰਥੀਆਂ ਦੇ ਸਾਹਮਣੇ ਸੱਭਿਆਚਾਰ ਪ੍ਰਸਤੁਤੀਆਂ ਦਿੱਤੀਆਂ।

ਕੇਂਦਰੀ ਸਿੱਖਿਆ ਮੰਤਰਾਲੇ ਅਤੇ ਅਖਿਲ ਭਾਰਤੀ ਤਕਨੀਕ ਸਿੱਖਿਆ ਪਰਿਸ਼ਦ (ਏਆਈਸੀਟੀਈ), ਨਵੀਂ ਦਿੱਲੀ ਨੇ ਇਸ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਵਿੱਚ ਸਹਿਯੋਗ ਦਿੱਤਾ।

 ****


ਐੱਨਬੀ/ਓਏ


(Release ID: 1839838) Visitor Counter : 148
Read this release in: English , Urdu , Hindi , Malayalam