ਬਿਜਲੀ ਮੰਤਰਾਲਾ
ਐੱਨਟੀਪੀਸੀ ਨੇ ਵਿੱਤ ਸਾਲ 2023 ਦੀ ਪਹਿਲੀ ਤਿਮਾਹੀ ਵਿੱਚ ਬਿਜਲੀ ਉਤਪਾਦਨ ਵਿੱਚ 21.7% ਤੋਂ ਅਧਿਕ ਦਾ ਵਾਧਾ ਹਾਸਲ ਕੀਤਾ
ਓਡੀਸਾ ਦਾ ਐੱਨਟੀਪੀਸੀ ਤਲਚਰ ਕਨਿਹਾ (3000 ਮੈਗਾਵਾਟ) 94.2% ਪਲਾਂਟ ਲੋਡ ਫੈਕਟਰ ਦੇ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਥਰਮਲ ਪਾਵਰ ਪਲਾਂਟ ਹੈ
प्रविष्टि तिथि:
04 JUL 2022 5:21PM by PIB Chandigarh
ਐੱਨਟੀਪੀਸੀ ਸਮੂਹ ਦੀਆਂ ਕੰਪਨੀਆਂ ਨੇ ਅਪ੍ਰੈਲ ਤੋਂ ਜੂਨ 2022 ਤੱਕ ਪਹਿਲੀ ਤਿਮਾਹੀ ਵਿੱਚ 104.4 ਬੀਯੂ ਦਾ ਉਤਪਾਦਨ ਦਰਜ ਕੀਤਾ, ਜੋ ਪਿਛਲੇ ਸਾਲ ਦੀ ਇਸ ਤਿਮਾਹੀ ਨਾਲ ਸਿਰਜੇ 85.8 ਬੀਯੂ ਦੀ ਤੁਲਨਾ ਵਿੱਚ 21.7% ਦਾ ਵਾਧਾ ਦਰਸਾਉਂਦਾ ਹੈ। ਜੂਨ 2022 ਦੇ ਮਹੀਨੇ ਵਿੱਚ ਉਤਪਾਦਨ 34.8 ਬੀਯੂ ਸੀ, ਜੋ ਜੂਨ 2021 ਵਿੱਚ 26.9 ਬੀਯੂ ਦੀ ਤੁਲਨਾ ਵਿੱਚ 29.3% ਅਧਿਕ ਹੈ। ਇਹ ਬਿਹਤਰ ਪ੍ਰਦਰਸ਼ਨ ਅਤੇ ਚਾਲੂ ਸਾਲ ਵਿੱਚ ਬਿਜਲੀ ਦੀ ਮੰਗ ਵਿੱਚ ਵਾਧੇ ਦਾ ਸੰਕੇਤ ਦਿੰਦਾ ਹੈ।
ਓਡੀਸਾ ਵਿੱਚ ਐੱਨਟੀਪੀਸੀ ਤਾਲਚੇਰ ਕਨਿਹਾ (3000 ਮੈਗਾਵਾਟ) ਅਪ੍ਰੈਲ ਤੋਂ ਜੂਨ 2022 ਦਰਮਿਆਨ 94.2% ਪਲਾਂਟ ਲੋਡ ਫੈਕਟਰ (ਪੀਐੱਲਐੱਫ) ਦੇ ਨਾਲ ਸਿਖਰ ਪ੍ਰਦਰਸ਼ਨ ਕਰਨ ਵਾਲਾ ਥਰਮਲ ਪਾਵਰ ਪਲਾਂਟ ਰਿਹਾ ਹੈ। ਐੱਨਟੀਪੀਸੀ ਕੋਇਲਾ ਸਟੇਸ਼ਨਾਂ ਦਾ ਕੁੱਲ ਪਲਾਂਟ ਲੋਡ ਫੈਕਟਰ ਅਪ੍ਰੈਲ ਤੋਂ ਜੂਨ 2022 ਤੱਕ 80% ਸੀ। ਇਹ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ 69% ਦੀ ਤੁਲਨਾ ਵਿੱਚ, ਬਿਜਲੀ ਪਲਾਂਟਾਂ ਦੇ ਸੰਚਾਲਨ ਅਤੇ ਰਖ-ਰਖਾਅ ਵਿੱਚ ਉੱਚ ਪੱਧਰ ਦੀ ਕਾਰਗੁਜ਼ਾਰੀ ਉਤਕ੍ਰਿਸ਼ਟਾ ਅਤੇ ਐੱਨਟੀਪੀਸੀ ਦੀ ਮਹਾਰਤ ਦਾ ਪ੍ਰਮਾਣ ਹੈ।
ਐੱਨਟੀਪੀਸੀ ਹਰਿਤ ਹਾਈਡ੍ਰੋਜਨ, ਰਹਿੰਦ-ਖੂਹੰਦ ਤੋਂ ਊਰਜਾ ਅਤੇ ਈ-ਗਤੀਸ਼ੀਲਤਾ ਜਿਹੇ ਨਵੇਂ ਕਾਰੋਬਾਰੀ ਖੇਤਰਾਂ ਵਿੱਚ ਆਪਣਾ ਵਿਸਤਾਰ ਕਰ ਰਹੀ ਹੈ। ਭਾਰਤ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਕ ਵੀ 2032 ਤੱਕ ਸ਼ੁੱਧ ਊਰਜਾ ਤੀਬਰਤਾ ਵਿੱਚ 10% ਦੀ ਕਮੀ ਦਾ ਟੀਚਾ ਬਣਿਆ ਰਿਹਾ ਹੈ। ਐੱਨਟੀਪੀਸੀ ਊਰਜਾ ‘ਤੇ ਸੰਯੁਕਤ ਰਾਸ਼ਟਰ ਉੱਚ ਪੱਧਰੀ ਵਾਰਤਾ (ਐੱਨਐੱਚਡੀਈ) ਦੇ ਹਿੱਸੇ ਦੇ ਰੂਪ ਵਿੱਚ ਆਪਣੇ ਊਰਜਾ ਕੌਮਪੈਕਟ ਟੀਚਿਆਂ ਨੂੰ ਘੋਸ਼ਿਤ ਕਰਨ ਵਾਲੀ ਭਾਰਤ ਦੀ ਪਹਿਲੀ ਊਰਜਾ ਕੰਪਨੀ ਬਣ ਗਈ ਹੈ।
ਬਿਜਲੀ ਉਤਪਾਦਨ ਦੇ ਇਲਾਵਾ, ਐੱਨਟੀਪੀਸੀ ਦੁਆਰਾ ਹਾਈਡ੍ਰੋ, ਪਵਨ ਅਤੇ ਸੌਰ ਜਿਹੇ ਸਵੱਛ ਅਤੇ ਹਰਿਤ ਸਰੋਤਾਂ ਅਤੇ ਹਰਿਤ ਹਾਈਡ੍ਰੋਜਨ ਸਮਾਧਾਨਾਂ ਦੇ ਮਾਧਿਅਮ ਨਾਲ ਊਰਜਾ ਉਤਪਾਦਨ ਵਿੱਚ ਵਿਭਿੰਨਤਾ ਲਿਆਂਦੀ ਗਈ ਹੈ। ਪ੍ਰਮੁੱਖ ਬਿਜਲੀ ਕੰਪਨੀ ਨੇ ਈਂਧਣ ਸੈਲ, ਈ-ਮੋਬਿਲਿਟੀ ਅਤੇ ਵੇਸਟ-ਟੂ-ਐਨਰਜੀ ਸਹਿਤ ਕਈ ਤਰ੍ਹਾਂ ਦੇ ਕਾਰੋਬਾਰੀ ਖੇਤਰਾਂ ਵਿੱਚ ਵੀ ਕਦਮ ਰੱਖਿਆ ਹੈ।
ਕੰਪਨੀ ਦੀ ਕੁੱਲ ਸਥਾਪਿਤ ਸਮਰੱਥਾ 69,134.20 ਮੈਗਾਵਾਟ ਹੈ, ਜਿਸ ਵਿੱਚ 23 ਕੋਇਲਾ ਅਧਾਰਿਤ, 7 ਗੈਸ ਅਧਾਰਿਤ, 1 ਹਾਈਡ੍ਰੋ, 19 ਨਵਿਆਉਣਯੋਗ ਊਰਜਾ ਪ੍ਰੋਜੈਕਟ ਸ਼ਾਮਲ ਹਨ। ਸਯੁੰਕਤ ਉੱਦਮ ਦੇ ਤਹਿਤ, ਐੱਨਟੀਪੀਸੀ ਦੇ ਕੋਲ 9 ਕੋਇਲਾ ਅਧਾਰਿਤ, 4 ਗੈਸ ਅਧਾਰਿਤ, 8 ਹਾਈਡ੍ਰੋ ਅਤੇ 5 ਨਵਿਆਉਣਯੋਗ ਊਰਜਾ ਪ੍ਰੋਜੈਕਟ ਹਨ।
***
ਐੱਨਜੀ/ਆਈਜੀ
(रिलीज़ आईडी: 1839438)
आगंतुक पटल : 167