ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕਰਨਾਟਕ ਵਿੱਚ ਰਾਸ਼ਟਰੀ ਰਾਜਮਾਰਗ-17 ਦੇ ਗੋਆ/ਕਰਨਾਟਕ ਸੀਮਾ ਤੋਂ ਕੁੰਡਾਪੁਰ ਖੰਡ ਨੂੰ ਚਾਰ ਲੇਨ ਦਾ ਬਣਾਉਣ ਦਾ ਪ੍ਰੋਜੈਕਟ ਦਸੰਬਰ 2022 ਤੱਕ ਪੂਰਾ ਕਰਨ ਦਾ ਟੀਚਾ

Posted On: 04 JUL 2022 11:38AM by PIB Chandigarh

ਕਰਨਾਟਕ ਰਾਜ ਵਿੱਚ ਰਾਸ਼ਟਰੀ ਰਾਜਮਾਰਗ-17 ਦੇ ਗੋਆ/ਕਰਨਾਟਕ ਸੀਮਾ ਤੋਂ ਕੁੰਡਾਪੁਰ ਖੰਡ ਨੂੰ ਚਾਰ ਲੇਨ ਦਾ ਬਣਾਉਣ ਦਾ ਪ੍ਰੋਜੈਕਟ ਪੂਰੀ ਹੋਣ ਦੇ ਕਰੀਬ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟ ਵਿੱਚ ਦੱਸਿਆ ਕਿ ਵਰਤਮਾਨ ਵਿੱਚ 173 ਕਿਲੋਮੀਟਰ (ਕੁਲ ਕਾਰਜ ਦਾ 92.42%) ਕਾਰਜ ਪੂਰਾ ਹੋ ਚੁੱਕਿਆ ਹੈ। ਇਸ ਪ੍ਰੋਜੈਕਟ ‘ਤੇ ਟ੍ਰੈਫਿਕ ਖੁੱਲ੍ਹਾ ਹੈ ਬਕਾਇਆ ਪ੍ਰੋਜੈਕਟ ਦਸੰਬਰ 2022 ਤੱਕ ਪੂਰੀ ਹੋ ਜਾਵੇਗੀ।

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਕੇਂਦਰ ਸਰਕਾਰ ਦੇਸ਼ ਦੇ ਹਰ ਕੋਨੇ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਰਗਰਮ ਰੂਪ ਵਿੱਚ ਕੰਮ ਕਰ ਰਹੀ ਹੈ। ਸਰਕਾਰ ਨਵੇਂ ਭਾਰਤ ਨੂੰ ਕਨੈਕਟੀਵਿਟੀ ਦੇ ਮਾਧਿਅਮ ਰਾਹੀਂ ਸਮ੍ਰਿੱਧੀ ਦੇ ਯੁਗ ਦੇ ਵੱਲ ਲੈ ਜਾਣ ਲਈ ਤਤਪਰ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ 187 ਕਿਲੋਮੀਟਰ ਲੰਬਾਈ ਦੇ ਇਸ ਖੰਡ ਵਿੱਚ ਇੱਕ ਹੋਰ ਅਰਬ ਸਾਗਰ ਦਾ ਤਟ ਹੈ ਤਾਂ ਦੂਸਰੀ ਵੱਲ ਪੱਛਮੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਨੋਰਮ ਦ੍ਰਿਸ਼ ਦੇ ਕਾਰਨ ਇਹ ਯੋਜਨਾ ਬਹੁਤ ਸ਼ਾਨਦਾਰ ਹੈ ਅਤੇ ਇਹ ਪੱਛਮੀ ਅਤੇ ਦੱਖਣੀ ਭਾਰਤ ਦਰਮਿਆਨ ਇੱਕ ਮਹੱਤਵਪੂਰਨ ਤੱਟੀ ਰਾਜਮਾਰਗ ਲਿੰਕ ਵੀ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਰਣਨੀਤਿਕ ਰਾਜਮਾਰਗ ਵੱਖ-ਵੱਖ ਭੂ-ਭਾਗਾਂ ਤੋਂ ਹੋ ਕੇ ਗੁਜਰਦਾ ਹੈ ਇਸ ਦੀ ਲਗਭਗ 50% ਲੰਬਾਈ (45 ਕਿਲੋਮੀਟਰ) ਘੁਮਾਵਦਾਰ ਇਲਾਕਿਆਂ ਵਿੱਚੋਂ 24 ਕਿਲੋਮੀਟਰ ਪਹਾੜੀ ਇਲਾਕਿਆਂ ਤੋਂ ਹੋ ਕੇ ਗੁਜਰਦੀ ਹੈ।

ਯਾਤਰੀਆਂ ਨੂੰ ਵਿਸ਼ਵ ਪੱਧਰੀ ਸੜਕ ਬੁਨਿਆਦੀ ਢਾਂਚੇ ਦਾ ਅਨੁਭਵ ਕਰਵਾਉਣ ਦੇ ਉਦੇਸ਼ ਨਾਲ ਇਹ ਰਾਜਮਾਰਗ ਪ੍ਰਮੁੱਖ ਸ਼ਹਿਰਾਂ ਅਤੇ ਕਸਬਿਆਂ ਨੂੰ ਜੋੜਦੇ ਹੋਏ ਪਨਵੇਲ, ਚਿਪਲੂਨ, ਰਤਨਾਗਿਰੀ, ਪਣਜੀ, ਮਡਗਾਂਵ, ਕਾਰਵਾਰ, ਤਡੁਪੀ, ਸੁਰਥਕਲ, ਮੈਂਗਲੌਰ, ਕੌਝੀਕੋਡ, ਕੋਚੀ, ਤਿਰੂਵਨੰਤਪੁਰਮ ਅਤੇ ਕੰਨਿਆਕੁਮਾਰੀ ਤੋਂ ਹੋ ਕੇ ਗੁਜਰਦਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਸ ਰਾਜਮਾਰਗ ਦੇ ਵਿਕਾਸ ਨੇ ਪ੍ਰੋਜੈਕਟ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਨਵੇਂ ਵਣਜਿਕ ਅਤੇ ਉਦਯੋਗਿਕ ਸੰਸਥਾਨਾਂ ਲਈ ਕਈ ਗੁਣਾ ਅਵਸਰਾਂ ਦੇ ਨਾਲ ਆਰਥਿਕ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਰਾਜਮਾਰਗ ਤੋਂ ਸਥਾਨਕ ਆਬਾਦੀ ਨੂੰ ਪ੍ਰਤੱਖ ਅਤੇ ਅਪ੍ਰੱਤਖ ਰੂਪ ਤੋਂ ਰੋਜ਼ਗਾਰ ਉਪਲਬਧ ਹੋਣਗੇ।

ਇਸ ਦੇ ਇਲਾਵਾ ਇਹ ਪ੍ਰੋਜੈਕਟ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਨੂੰ ਘੱਟ ਕਰੇਗੀ, ਦੁਰਘਟਨਾਵਾਂ ਨੂੰ ਰੋਕੇਗੀ, ਵਾਹਨ ਟ੍ਰਾਂਸਪੋਰਟ ਲਾਗਤ ਤੋਂ ਬਚਤ ਕਰੇਗੀ ਅਤੇ ਚਿਕਨੀ ਸੜਕ ਦੇ ਕਾਰਨ ਈਂਧਨ ਦੀ ਬਚਤ ਹੋਵੇਗੀ ਅਤੇ ਰਾਜ ਅਤੇ ਰਾਜ ਤੋਂ ਬਾਹਰ ਦੇ ਯਾਤਰੀਆਂ ਨੂੰ ਭੀੜ-ਭਾੜ ਤੋਂ ਮੁਕਤੀ ਮਿਲੇਗੀ।

********

ਐੱਮਜੇਪੀਐੱਸ


(Release ID: 1839176) Visitor Counter : 123