ਰੱਖਿਆ ਮੰਤਰਾਲਾ
ਭਾਰਤੀ ਕੋਸਟ ਗਾਰਡਾਂ ਨੇ ਆਪਸੀ ਤਾਲਮੇਲ ਨਾਲ ਮੁੰਬਈ ਹਾਈ ਏਰੀਆ ਵਿੱਚ ਡੁੱਬੇ ਹੋਏ ਓਐੱਨਜੀਸੀ ਹੈਲੀਕਾਪਟਰ ਤੋਂ ਲੋਕਾਂ ਨੂੰ ਬਚਾਇਆ
Posted On:
28 JUN 2022 7:10PM by PIB Chandigarh
ਭਾਰਤੀ ਕੋਸਟ ਗਾਰਡਾਂ ਨੇ 28 ਜੂਨ, 2022 ਨੂੰ ਮੁੰਬਈ ਹਾਈ ਏਰੀਆ ਵਿੱਚ ਓਐੱਨਜੀਸੀ ਲਈ ਸੰਚਾਲਿਤ ਇੱਕ ਹੈਲੀਕਾਪਟਰ ਨੂੰ ਬਚਾਇਆ। ਆਈਸੀਜੀ ਦੇ ਅਧੀਨ ਮੈਰੀਟਾਈਮ ਰੈਸਕਿਊ ਕੋਆਰਡੀਨੇਸ਼ਨ ਸੈਂਟਰ – ਐੱਮਆਰਸੀਸੀ (ਮੁੰਬਈ), ਨੂੰ ਇੱਕ ਸੰਕਟ ਚੇਤਾਵਨੀ ਪ੍ਰਾਪਤ ਹੋਈ ਅਤੇ ਇਸਨੇ ਤੁਰੰਤ ਮੁੰਬਈ ਹਾਈ ਵਿੱਚ ਓਐੱਨਜੀਸੀ ਲਈ ਨਿਯੁਕਤ ਕੀਤੇ ਗਏ ਪਵਨ ਹੰਸ ਹੈਲੀਕਾਪਟਰ ਦਾ ਪਤਾ ਲਗਾਇਆ ਗਿਆ। ਹੈਲੀਕਾਪਟਰ 2 ਪਾਇਲਟ ਅਤੇ 7 ਕ੍ਰੀਊ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਸੀ ਅਤੇ ਇੱਕ ਤੇਲ ਪਲੇਟਫਾਰਮ ’ਤੇ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕਰਦੇ ਹੋਏ ਸਮੁੰਦਰ ਵਿੱਚ ਡਿੱਗ ਗਿਆ।
ਐੱਮਆਰਸੀਸੀ (ਮੁੰਬਈ) ਨੇ ਤੁਰੰਤ ਖੋਜ ਅਤੇ ਬਚਾਅ ਲਈ ਸਾਰੇ ਹਿੱਸੇਦਾਰਾਂ ਨੂੰ ਸੁਚੇਤ ਕੀਤਾ। ਭਾਰਤੀ ਜਲ ਸੈਨਾ ਨੂੰ ਵੀ ਤੁਰੰਤ ਬੁਲਾਵਾ ਭੇਜਿਆ ਗਿਆ ਸੀ ਅਤੇ ਇਸ ਅਨੁਸਾਰ ਨੇਵਲ ਸੀਕਿੰਗ ਅਤੇ ਏਐੱਲਐੱਚ ਨੂੰ ਤੁਰੰਤ ਲਾਂਚ ਕੀਤਾ ਗਿਆ ਸੀ। ਚੁਣੌਤੀਪੂਰਨ ਮੌਸਮ ਵਿੱਚ, ਓਐੱਨਜੀਸੀ ਜਹਾਜ਼ ਓਐੱਸਵੀ ਮਾਲਵੀਆ-16 ਨੇ 4 ਮੈਂਬਰਾਂ ਨੂੰ ਲੱਭਿਆ ਅਤੇ ਬਚਾਇਆ ਜਦੋਂ ਕਿ 1 ਮੈਂਬਰ ਨੂੰ ਓਐੱਨਜੀਸੀ ਰਿਗ ਸਾਗਰ ਕਿਰਨ ਦੁਆਰਾ ਚਲਾਈ ਗਈ ਲਾਈਫ ਬੋਟ ਦੁਆਰਾ ਬਚਾਇਆ ਗਿਆ ਸੀ। ਇਸੇ ਤਰ੍ਹਾਂ, ਨੇਵਲ ਸੀਕਿੰਗ ਅਤੇ ਏਐੱਲਐੱਚ ਨੇ 4 ਹੋਰ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਅਗਲੇ ਮੈਡੀਕਲ ਪ੍ਰਬੰਧਨ ਲਈ ਜੁਹੂ ਏਅਰਬੇਸ ਲਿਜਾਇਆ ਗਿਆ। ਬਚਾਅ ਕਾਰਜ ਨੂੰ ਸਾਰੇ ਹਿੱਸੇਦਾਰਾਂ ਦੇ ਤਾਲਮੇਲ ਯਤਨਾਂ ਨਾਲ 2 ਘੰਟਿਆਂ ਦੇ ਅੰਦਰ ਪੂਰਾ ਕੀਤਾ ਗਿਆ।
**********
ਏਬੀਬੀ/ ਐੱਸਆਰ/ ਐੱਸਕੇ
(Release ID: 1837995)
Visitor Counter : 112