ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਨੇ ਵਰ੍ਹੇ 2018-19 ਅਤੇ 2019-20 ਦੇ ਲਈ ਜ਼ਿਲ੍ਹਾ ਪਰਫੋਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ-ਡੀ) ‘ਤੇ ਪਹਿਲੀ ਰਿਪੋਰਟ ਜਾਰੀ ਕੀਤੀ
ਪੀਜੀਆਈ-ਡੀ ਰਿਪੋਰਟ ਵਿੱਚ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2018-19 ਵਿੱਚ 725 ਜ਼ਿਲ੍ਹਿਆਂ ਅਤੇ 2019-20 ਵਿੱਚ 733 ਜ਼ਿਲ੍ਹਿਆਂ ਨੂੰ ਗ੍ਰੇਡਿੰਗ ਪ੍ਰਦਾਨ ਕੀਤਾ ਗਿਆ
प्रविष्टि तिथि:
27 JUN 2022 5:15PM by PIB Chandigarh
ਸਿੱਖਿਆ ਮੰਤਰਾਲੇ ਨੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਅੱਜ 2018-19 ਅਤੇ 2019-20 ਦੇ ਲਈ ਜ਼ਿਲ੍ਹਾ ਪਰਫੋਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ-ਡੀ) ਜਾਰੀ ਕੀਤਾ, ਜੋ ਵਿਆਪਕ ਵਿਸ਼ਲੇਸ਼ਣ ਦੇ ਲਈ ਇੱਕ ਇੰਡੈਕਸ ਬਣਾ ਕੇ ਜ਼ਿਲ੍ਹਾ ਪੱਧਰ ‘ਤੇ ਸਕੂਲ ਸਿੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਦਾ ਹੈ।
ਭਾਰਤੀ ਸਿੱਖਿਆ ਪ੍ਰਣਾਲੀ ਲਗਭਗ 15 ਲੱਖ ਸਕੂਲਾਂ, 97 ਲੱਖ ਟੀਚਰਾਂ ਅਤੇ ਵਿਭਿੰਨ ਸਮਾਜਿਕ-ਆਰਥਿਕ ਪਿਛੋਕੜ ਦੇ ਲਗਭਗ 26 ਕਰੋੜ ਵਿਦਿਆਰਥੀਆਂ ਦੇ ਨਾਲ ਦੁਨੀਆ ਵਿੱਚ ਸਭ ਤੋਂ ਵੱਡੀ ਹੈ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਰਾਜਾਂ ਦੇ ਲਈ ਪਰਫੋਰਮੈਂਸ ਗ੍ਰੇਡਿੰਗ ਇੰਡੈਕਸ (ਪੀਜੀਆਈ) ਤਿਆਰ ਕੀਤਾ ਅਤੇ ਸੰਦਰਭ ਵਰ੍ਹੇ 2017-18 ਤੋਂ 2019-20 ਦੇ ਲਈ ਰਿਪੋਰਟ ਜਾਰੀ ਕੀਤੀ। ਰਾਜ ਪੀਜੀਆਈ ਦੀ ਸਫਲਤਾ ਦੇ ਅਧਾਰ ‘ਤੇ, ਜ਼ਿਲ੍ਹੇ ਦੇ ਲਈ 83-ਸੰਕੇਤਕ ਦੇ ਅਧਾਰ ‘ਤੇ ਪੀਜੀਆਈ (ਪੀਜੀਆਈ-ਡੀ) ਨੂੰ ਸਕੂਲੀ ਸਿੱਖਿਆ ਵਿੱਚ ਸਾਰੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਨੂੰ ਗ੍ਰੇਡ ਪ੍ਰਦਾਨ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਜ਼ਿਲ੍ਹਿਆਂ ਦੁਆਰਾ ਔਨਲਾਈਨ ਪੋਰਟਲ ਦੇ ਮਾਧਿਅਮ ਨਾਲ ਡਾਟਾ ਭਰਿਆ ਜਾਂਦਾ ਹੈ। ਉਮੀਦ ਹੈ ਕਿ ਪੀਜੀਆਈ-ਡੀ ਨਾਲ ਰਾਜ ਦੇ ਸਿੱਖਿਆ ਵਿਭਾਗਾਂ ਨੂੰ ਜ਼ਿਲ੍ਹਾ ਪੱਧਰ ‘ਤੇ ਕਮੀਆਂ ਦੀ ਪਹਿਚਾਣ ਕਰਨਾ ਅਤੇ ਵਿਕੇਂਦ੍ਰੀਕ੍ਰਿਤ ਤਰੀਕੇ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਸੰਕੇਤਕ-ਵਾਰ ਪੀਜੀਆਈ ਸਕੋਰ ਉਨ੍ਹਾਂ ਖੇਤਰਾਂ ਨੂੰ ਦਰਸਾਉਂਦਾ ਹੈ ਜਿੱਥੇ ਇੱਕ ਜ਼ਿਲ੍ਹੇ ਨੂੰ ਸੁਧਾਰ ਦੀ ਜ਼ਰੂਰਤ ਹੈ। ਪੀਜੀਆਈ-ਡੀ ਸਾਰੇ ਜ਼ਿਲ੍ਹਿਆਂ ਦੇ ਸਾਪੇਖ ਕਾਰਗੁਜ਼ਾਰੀ ਨੂੰ ਇੱਕ ਸਮਾਨ ਪੈਮਾਨੇ ‘ਤੇ ਪ੍ਰਦਰਸ਼ਿਤ ਕਰੇਗਾ, ਜੋ ਉਨ੍ਹਾਂ ਨੂੰ ਬਿਹਤਰ ਕਾਰਗੁਜ਼ਾਰੀ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ।
ਪੀਜੀਆਈ-ਡੀ ਸੰਰਚਨਾ ਵਿੱਚ 83 ਸੰਕੇਤਕਾਂ ਵਿੱਚ 600 ਅੰਕਾਂ ਦੀ ਕੁੱਲ ਭਾਰ ਉਮਰ ਸ਼ਾਮਲ ਹੈ, ਜਿਨ੍ਹਾਂ ਨੂੰ 6 ਸ਼੍ਰੇਣੀਆਂ ਦੇ ਤਹਿਤ ਸਮੂਹਾਂ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਸ਼੍ਰੇਣੀਆਂ ਨੂੰ ਅੱਗੇ 12 ਡੋਮੇਨ ਵਿੱਚ ਵੰਡਿਆ ਗਿਆ ਹੈ, ਅਰਥਾਤ, ਲਰਨਿੰਗ ਪਰਿਣਾਮ ਅਤੇ ਗੁਣਵੱਤਾ (ਐੱਲਓ), ਐਕਸੈੱਸ ਪਰਿਣਾਮ (ਏਓ), ਸਿੱਖਿਅਕ ਉਪਲੱਬਧਤਾ ਅਤੇ ਪ੍ਰੋਫੈਸ਼ਨਲ ਵਿਕਾਸ ਪਰਿਣਾਮ (ਟੀਏਪੀਡੀਓ), ਲਰਨਿੰਗ ਮੈਨੇਜੈਂਟ (ਐੱਲਐੱਮ), ਲਰਨਿੰਗ ਸੰਵਰਧਨ ਗਤੀਵਿਧੀਆਂ (ਐੱਲਈਏ), ਇਨਫ੍ਰਾਸਟ੍ਰਕਚਰ, ਸੁਵਿਧਾਵਾਂ, ਵਿਦਿਆਰਥੀਆਂ ਦੇ ਅਧਿਕਾਰ (ਆਈਐੱਫ ਐਂਡ ਐੱਸਈ), ਸਕੂਲ ਸੁਰੱਖਿਆ ਅਤੇ ਬਾਲ ਸੰਭਾਲ਼ ( ਐੱਸੈੱਸ ਅਤੇ ਸੀਪੀ), ਡਿਜੀਟਲ ਲਰਨਿੰਗ (ਡੀਐੱਲ), ਨਿਧੀ ਦਾ ਏਕੀਕਰਣ ਤੇ ਇਸਤੇਮਾਲ (ਐੱਫਸੀਵੀ), ਸੀਆਰਸੀ ਨਿਸ਼ਪਾਦਨ ਵਿੱਚ ਵਾਧਾ (ਸੀਆਰਸੀਪੀ), ਉਪਸਥਿਤੀ ਨਿਗਰਾਨੀ ਪ੍ਰਣਾਲੀ (ਏਐੱਮਐੱਸ) ਅਤੇ ਸਕੂਲ ਨੇਤ੍ਰਿਤਵ ਵਿਕਾਸ (ਐੱਸਐੱਲਡੀ)।
ਪੀਜੀਆਈ-ਡੀ ਵਿੱਚ ਜ਼ਿਲ੍ਹਿਆਂ ਨੂੰ ਦਸ ਗ੍ਰੇਡਾਂ ਵਿੱਚ ਵੰਡਿਆ ਗਿਆ ਹੈ, ਯਾਨੀ ਉਸ ਸ਼੍ਰੇਣੀ ਵਿੱਚ ਜਾਂ ਕੁੱਲ ਮਿਲਾ ਕੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਜ਼ਿਲ੍ਹਿਆਂ ਦੇ ਲਈ ਉੱਚਤਮ ਗ੍ਰੇਡ ‘ਦਕਸ਼’ ਪ੍ਰਦਾਨ ਕੀਤਾ ਜਾਂਦਾ ਹੈ। ਪੀਜੀਆਈ-ਡੀ ਵਿੱਚ ਘੱਟੋਂ-ਘੱਟ ਗ੍ਰੇਡ ਨੂੰ ਅਕਾਂਸ਼ੀ-3 ਕਿਹਾ ਜਾਂਦਾ ਹੈ, ਜੋ ਕੁੱਲ ਅੰਕਾਂ ਦੇ 10 ਪ੍ਰਤੀਸ਼ਤ ਤੱਕ ਦੇ ਸਕੋਰ ਦੇ ਲਈ ਹੈ। ਪੀਜੀਆਈ-ਡੀ ਦਾ ਅੰਤਿਮ ਉਦੇਸ਼ ਜ਼ਿਲ੍ਹਿਆਂ ਨੂੰ ਸਕੂਲੀ ਸਿੱਖਿਆ ਵਿੱਚ ਦਖਲਅੰਦਾਜ਼ੀ ਦੇ ਲਈ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਮਦਦ ਕਰਨਾ ਹੈ ਅਤੇ ਇਸ ਪ੍ਰਕਾਰ ਉੱਚਤਮ ਗ੍ਰੇਡ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਹੈ।
ਪੀਜੀਆਈ-ਡੀ 2020-21 ਵਰਤਮਾਨ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਪੀਜੀਆਈ-ਡੀ 2018-19 ਅਤੇ 2019-20 ਸਕੂਲੀ ਸਿੱਖਿਆ ਦੀ ਪ੍ਰਗਤੀ ਦੀ ਇੰਟ੍ਰਾ ਸਟੇਟ ਕਮਪੇਰੀਜ਼ਨ ਵਿੱਚ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ।
2018 ਅਤੇ 2019 ਦੇ ਲਈ ਪੀਜੀਆਈ-ਡੀ ਰਿਪੋਰਟ https://pgi.udiseplus.gov.in/#/home ‘ਤੇ ਦੇਖੀ ਜਾ ਸਕਦੀ ਹੈ।
*******
ਐੱਮਜੇਪੀਐੱਸ/ਏਕੇ
(रिलीज़ आईडी: 1837584)
आगंतुक पटल : 215